ਸਪੋਰਟਸ ਡੈਸਕ— ਈਰਾਨੀ ਕੱਪ 2023 ਦੇ ਫਾਈਨਲ ਮੈਚ 'ਚ ਯੁਵਾ ਸਟਾਰ ਯਸ਼ਸਵੀ ਜਾਇਸਵਾਲ ਨੇ ਇਤਿਹਾਸ ਰਚ ਦਿੱਤਾ। ਮੱਧ ਪ੍ਰਦੇਸ਼ ਕ੍ਰਿਕਟ ਟੀਮ ਖਿਲਾਫ ਈਰਾਨੀ ਕੱਪ ਫਾਈਨਲ ਮੈਚ ਦੇ ਚੌਥੇ ਦਿਨ ਰੈਸਟ ਆਫ ਇੰਡੀਆ ਦੇ ਨੌਜਵਾਨ ਬੱਲੇਬਾਜ਼ ਜਾਇਸਵਾਲ ਨੇ ਸ਼ਾਨਦਾਰ ਸੈਂਕੜਾ ਜੜਿਆ। ਉਸ ਨੇ 103 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਨਾਲ ਉਸ ਨੇ ਈਰਾਨੀ ਕੱਪ 'ਚ ਨਵਾਂ ਇਤਿਹਾਸ ਰਚ ਦਿੱਤਾ।
ਸਚਿਨ ਅਤੇ ਗਾਵਸਕਰ ਵਰਗੇ ਧਾਕੜ ਖਿਡਾਰੀ ਵੀ ਅਜਿਹਾ ਨਹੀਂ ਕਰ ਸਕੇ
ਜਾਇਸਵਾਲ ਈਰਾਨੀ ਕੱਪ ਦੇ ਕਿਸੇ ਫਾਈਨਲ ਵਿੱਚ ਦੋਹਰਾ ਸੈਂਕੜਾ ਅਤੇ ਫਿਰ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ। ਈਰਾਨੀ ਕੱਪ ਦੇ ਇਤਿਹਾਸ ਵਿੱਚ ਸਚਿਨ ਤੇਂਦੁਲਕਰ ਅਤੇ ਸੁਨੀਲ ਗਾਵਸਕਰ ਵਰਗੇ ਦਿੱਗਜ ਖਿਡਾਰੀ ਵੀ ਅਜਿਹਾ ਕਾਰਨਾਮਾ ਨਹੀਂ ਕਰ ਸਕੇ। ਜਾਇਸਵਾਲ ਨੇ ਪਹਿਲੀ ਪਾਰੀ ਵਿੱਚ 259 ਗੇਂਦਾਂ ਵਿੱਚ 213 ਦੌੜਾਂ ਬਣਾਈਆਂ, ਜਿਸ ਵਿੱਚ 30 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਫਿਰ ਦੂਜੀ ਪਾਰੀ ਵਿੱਚ ਪਹਿਲੀ ਸ਼੍ਰੇਣੀ ਕ੍ਰਿਕਟ ਦਾ 8ਵਾਂ ਸੈਂਕੜਾ ਲਗਾਇਆ। ਉਸ ਨੇ 157 ਗੇਂਦਾਂ ਵਿੱਚ 10 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 144 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : IND vs AUS: ICC ਨੇ ਇੰਦੌਰ ਦੀ ਪਿਚ ਨੂੰ 'ਖਰਾਬ' ਦੱਸਿਆ, ਹੁਣ ਲਿਆ ਜਾ ਸਕਦੈ ਇਹ ਐਕਸ਼ਨ
ਇਸ ਦੇ ਨਾਲ ਹੀ ਜਾਇਸਵਾਲ ਈਰਾਨੀ ਕੱਪ ਦੇ ਫਾਈਨਲ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਸ ਤੋਂ ਪਹਿਲਾਂ ਸ਼ਿਖਰ ਧਵਨ ਨੇ ਫਾਈਨਲ 'ਚ ਦੋਵੇਂ ਪਾਰੀਆਂ 'ਚ ਸੈਂਕੜੇ ਲਗਾਏ ਸਨ ਪਰ ਦੋਹਰਾ ਸੈਂਕੜਾ ਨਹੀਂ ਲੱਗਾ ਸੀ। ਇਸ ਤੋਂ ਇਲਾਵਾ ਜਾਇਸਵਾਲ ਈਰਾਨੀ ਕੱਪ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਵੀ ਬਣ ਗਏ ਹਨ। ਉਸ ਨੇ ਇਹ ਕਾਰਨਾਮਾ 21 ਸਾਲ 64 ਦਿਨ ਦੀ ਉਮਰ ਵਿੱਚ ਕੀਤਾ ਹੈ।
ਧਵਨ ਨੇ ਇਹ ਕਾਰਨਾਮਾ 2011 'ਚ ਰਾਜਸਥਾਨ ਦੇ ਖਿਲਾਫ ਜੈਪੁਰ 'ਚ ਕੀਤਾ ਸੀ। ਉਦੋਂ ਉਸ ਨੇ ਪਹਿਲੀ ਪਾਰੀ ਵਿੱਚ 177 ਅਤੇ ਦੂਜੀ ਪਾਰੀ ਵਿੱਚ 155 ਦੌੜਾਂ ਬਣਾਈਆਂ। ਮੈਚ ਦੀ ਗੱਲ ਕਰੀਏ ਤਾਂ ਰੈਸਟ ਆਫ ਇੰਡੀਆ ਨੇ ਆਪਣਾ ਪਲੜਾ ਭਾਰੀ ਕਰ ਲਿਆ ਹੈ। ਉਨ੍ਹਾਂ ਨੇ ਪਹਿਲੀ ਪਾਰੀ ਵਿੱਚ 484 ਦੌੜਾਂ ਬਣਾਈਆਂ, ਜਿਸ ਵਿੱਚ ਅਭਿਮਨਿਊ ਈਸ਼ਵਰਨ ਦੀਆਂ 154 ਦੌੜਾਂ ਵੀ ਸ਼ਾਮਲ ਸਨ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੀ ਪਹਿਲੀ ਪਾਰੀ 294 ਦੌੜਾਂ 'ਤੇ ਸਿਮਟ ਗਈ। ਰੈਸਟ ਆਫ ਇੰਡੀਆ ਨੇ ਦੂਜੀ ਪਾਰੀ ਵਿੱਚ 246 ਦੌੜਾਂ ਬਣਾ ਕੇ ਅਤੇ ਮੱਧ ਪ੍ਰਦੇਸ਼ ਨੂੰ 437 ਦੌੜਾਂ ਦਾ ਟੀਚਾ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।
IND vs AUS: ICC ਨੇ ਇੰਦੌਰ ਦੀ ਪਿਚ ਨੂੰ 'ਖਰਾਬ' ਦੱਸਿਆ, ਹੁਣ ਲਿਆ ਜਾ ਸਕਦੈ ਇਹ ਐਕਸ਼ਨ
NEXT STORY