ਗਾਲੇ- ਇੰਗਲੈਂਡ ਦੇ ਕੋਚ ਕ੍ਰਿਸ ਸਿਲਵਰਵੁੱਡ ਨੇ ਕਿਹਾ ਕਿ ਆਸਟਰੇਲੀਆ ’ਚ ਸੀਰੀਜ਼ ’ਚ ਮਿਲੀ ਜਿੱਤ ਨੇ ਦਿਖਾ ਦਿੱਤਾ ਹੈ ਕਿ ਭਾਰਤ ਨੂੰ ਹਰਾਉਣਾ ਮੁਸ਼ਕਲ ਹੋਵੇਗਾ ਅਤੇ ਆਗਾਮੀ ਟੈਸਟ ਸੀਰੀਜ਼ ’ਚ ਅਜਿਹਾ ਕਰਨ ਲਈ ਆਸਟਰੇਲੀਆ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ। ਫਿਟਨੈੱਸ ਮੈਂਬਰਾਂ ਦੇ ਕਾਰਨ ਆਪਣੇ ਪ੍ਰਮੁੱਖ ਖਿਡਾਰੀਆਂ ਦੇ ਬਿਨਾਂ ਵੀ ਭਾਰਤ ਨੇ ਆਸਟਰੇਲੀਆ ਨੂੰ 2-1 ਨਾਲ ਹਰਾਇਆ। ਐਡੀਲੇਡ ’ਚ 36 ਦੌੜਾਂ ’ਤੇ ਢੇਰ ਹੋਣ ਤੋਂ ਬਾਅਦ ਭਾਰਤ ਨੇ ਸੀਰੀਜ਼ ’ਚ ਸ਼ਾਨਦਾਰ ਵਾਪਸੀ ਕੀਤੀ। ਸਿਲਵਰਵੁੱਡ ਨੇ ਵਰਚੁਅਲ ਪ੍ਰੈੱਸ ਕਾਨਫਰੰਸ ’ਚ ਕਿਹਾ- ਆਸਟਰੇਲੀਆ ਦੇ ਵਿਰੁੱਧ ਸੀਰੀਜ਼ ਤੋਂ ਇਹ ਪਤਾ ਚੱਲ ਗਿਆ ਕਿ ਭਾਰਤ ਨੂੰ ਹਰਾਉਣਾ ਆਸਾਨ ਨਹੀਂ ਹੋਵੇਗਾ।

ਸਾਡੇ ਸਾਹਮਣੇ ਇਹ ਵੱਡੀ ਚੁਣੌਤੀ ਹੈ। ਇੰਗਲੈਂਡ ਟੀਮ ਪੰਜ ਫਰਵਰੀ ਤੋਂ ਸ਼ੁਰੂ ਹੋ ਰਹੀ ਸੀਰੀਜ਼ ’ਚ 4 ਚਾਰ ਟੈਸਟ, ਪੰਜ ਟੀ-20 ਤੇ ਤਿੰਨ ਵਨ ਡੇ ਖੇਡੇਗੀ। ਕੋਚ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਉਨ੍ਹਾਂ ਨੂੰ ਹਰਾ ਸਕਦੇ ਹਾਂ ਪਰ ਮੁਕਾਬਲਾ ਬਹੁਤ ਕਰੀਬੀ ਹੋਵੇਗਾ। ਸਾਨੂੰ ਪਤਾ ਹੈ ਕਿ ਭਾਰਤੀ ਟੀਮ ਸ਼ਾਨਦਾਰ ਹੈ, ਖਾਸ ਕਰ ਆਪਣੀ ਧਰਤੀ ’ਤੇ ਉਨ੍ਹਾਂ ਨੂੰ ਹਰਾਉਣਾ ਬਹੁਤ ਮੁਸ਼ਕਲ ਹੈ। ਇੰਗਲੈਂਡ ਨੇ 2 ਟੈਸਟ ਮੈਚਾਂ ਦੀ ਸੀਰੀਜ਼ ’ਚ ਸ਼੍ਰੀਲੰਕਾ ਨੂੰ 2-0 ਹਰਾਇਆ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਟੀਮ ਨੇ ਸ਼੍ਰੀਲੰਕਾ ਵਿਰੁੱਧ ਤੋੜਿਆ 100 ਸਾਲ ਪੁਰਾਣਾ ਰਿਕਾਰਡ
NEXT STORY