ਇੰਡੀਅਨ ਵੇਲਸ (ਅਮਰੀਕਾ), (ਬਿਊਰੋ)— ਭਾਰਤੀ ਟੈਨਿਸ ਖਿਡਾਰੀ ਯੂਕੀ ਭਾਂਬਰੀ ਨੇ ਵੀਰਵਾਰ ਨੂੰ ਇੱਥੇ ਹਮਵਤਨ ਰਾਮ ਕੁਮਾਰ ਰਾਮਨਾਥਨ ਨੂੰ ਹਰਾ ਕੇ ਇੰਡੀਅਨ ਵੇਲਸ ਏ. ਟੀ. ਪੀ. ਮਾਸਟਰ ਦੇ ਮੁੱਖ ਡਰਾਅ ਲਈ ਕੁਆਲੀਫਾਈ ਕੀਤਾ, ਜਿਹੜਾ ਕਿ 9 ਸਾਲਾਂ ਵਿਚ ਉਸਦਾ ਪਹਿਲਾ 1000 ਸੀਰੀਜ਼ ਦਾ ਟੂਰਨਾਮੈਂਟ ਹੈ।
ਯੂਕੀ ਇਸ ਤੋਂ ਪਹਿਲਾਂ 2009 ਵਿਚ ਮਿਆਮੀ ਮਾਸਟਰਸ ਵਿਚ ਖੇਡਿਆ ਸੀ। ਭਾਰਤ ਦੇ ਦੋ ਚੋਟੀ ਦੇ ਸਿੰਗਲਜ਼ ਖਿਡਾਰੀਆਂ ਵਿਚਾਲੇ ਹੋਏ ਮੁਕਾਬਲੇ ਨੂੰ ਯੂਕੀ ਨੇ 6-4, 6-2 ਨਾਲ ਆਪਣੇ ਨਾਂ ਕੀਤਾ। ਇਸ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਲਈ ਉਸਦਾ ਦੂਜਾ ਤੇ ਆਖਰੀ ਮੁਕਾਬਲਾ ਸੀ। ਇਸ ਜਿੱਤ ਨਾਲ 25 ਸਾਲ ਦੇ ਯੂਕੀ ਦਾ 22 ਸਾਲ ਦੇ ਰਾਮਕੁਮਾਰ 'ਤੇ ਰਿਕਾਰਡ 3-1 ਦਾ ਹੋ ਗਿਆ ਹੈ।
ਇੰਡੀਆ-ਬੀ ਨੇ ਜਿੱਤੀ ਦੇਵਧਰ ਟਰਾਫੀ
NEXT STORY