ਸਪੋਰਟਸ ਡੈਸਕ : ਯੁਵਰਾਜ ਸਿੰਘ ਜਲਦੀ ਹੀ ਕ੍ਰਿਕਟ ਦੇ ਮੈਦਾਨ ਵਿਚ ਵਾਪਸੀ ਕਰਨ ਵਾਲੇ ਹਨ, ਕਿਉਂਕਿ ਉਨ੍ਹਾਂ ਨੇ ਸੰਨਿਆਸ ਤੋਂ ਵਾਪਸੀ ਕਰਨ ਲਈ ਬੀ.ਸੀ.ਸੀ.ਆਈ. ਪ੍ਰਧਾਨ ਸੋਰਭ ਗਾਂਗੁਲੀ ਨੂੰ ਚਿੱਠੀ ਲਿਖੀ ਹੈ। ਭਾਰਤ ਨੂੰ 2011 ਵਿਸ਼ਵ ਕੱਪ ਜਿੱਤਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਸਿੰਘ ਨੇ ਪਿਛਲੇ ਸਾਲ ਵਿਸ਼ਵ ਕੱਪ ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਅਤੇ ਉਹ ਬੀ.ਸੀ.ਸੀ.ਆਈ. ਦੀ ਇਜਾਜ਼ਤ ਲੈ ਕੇ ਵਿਦੇਸ਼ੀ ਲੀਗ ਵਿਚ ਖੇਡ ਰਹੇ ਸਨ। ਇਸ ਕਾਰਨ ਯੁਵਰਾਜ ਆਈ.ਪੀ.ਐਲ. ਵੀ ਨਹੀਂ ਖੇਡ ਸਕੇ। ਹਾਲਾਂਕਿ ਹੁਣ ਯੁਵਰਾਜ ਸਿੰਘ ਪੰਜਾਬ ਦੀ ਟੀਮ ਨਾਲ ਟੀ20 ਖੇਡਦੇ ਦਿਖ ਸਕਦੇ ਹਨ। ਪੰਜਾਬ ਕ੍ਰਿਕਟ ਐਸ਼ੋਸੀਏਸ਼ਨ ਦੇ ਸਕੱਤਰ ਪੁਨੀਤ ਬਾਲੀ ਨੇ ਵੀ ਯੁਵੀ ਦੇ ਪੰਜਾਬ ਲਈ ਸੰਨਿਆਸ ਤੋਂ ਵਾਪਸੀ ਕਰਨ ਦੀ ਬੇਨਤੀ ਕੀਤੀ ਸੀ।
ਇਹ ਵੀ ਪੜ੍ਹੋ: ਖੇਡ ਜਗਤ 'ਚ ਸੋਗ ਦੀ ਲਹਿਰ, ਕਬੱਡੀ ਖਿਡਾਰੀ ਕੁਲਜੀਤ ਸਿੰਘ ਦਾ ਹੋਇਆ ਦਿਹਾਂਤ
ਪਿਛਲੇ ਸਾਲ ਜੂਨ ਵਿਚ ਯੁਵਰਾਜ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿ ਦਿੱਤਾ ਸੀ। ਉਹ ਆਖਰੀ ਵਾਰ 2017 ਵਿਚ ਭਾਰਤ ਲਈ ਖੇਡਿਆ ਸੀ। ਯੁਵਰਾਜ ਸਿੰਘ ਹਾਲ ਹੀ ਵਿਚ ਪੰਜਾਬ ਦੇ ਨੌਜਵਾਨਾਂ ਕ੍ਰਿਕਟਰਾਂ ਦੀ ਮਦਦ ਕਰਦੇ ਨਜ਼ਰ ਆਏ ਸਨ। ਇਕ ਵੈਬਸਾਈਟ ਨੂੰ ਦਿੱਤੇ ਇੰਟਰਵਿਊ ਵਿਚ ਯੁਵਰਾਜ ਨੇ ਕਿਹਾ, 'ਮੈਨੂੰ ਇਨ੍ਹਾਂ ਖਿਡਾਰੀਆਂ ਨਾਲ ਸਮਾਂ ਬਿਤਾ ਕੇ ਚੰਗਾ ਲੱਗਾ। ਮੈਨੂੰ ਲੱਗਦਾ ਹੈ ਕਿ ਇਹ ਖਿਡਾਰੀ ਮੇਰੀ ਗੱਲ ਨੂੰ ਸਮਝ ਕੇ ਉਸ ਨੂੰ ਜਲਦ ਤੋਂ ਜਲਦ ਸਿੱਖ ਸਕਦੇ ਹਨ। ਮੈਨੂੰ ਬੱਲੇਬਾਜ਼ੀ ਦੇ ਕੁੱਝ ਗੁਰ ਸਿਖਾਉਣ ਲਈ ਨੈਟ 'ਤੇ ਵੀ ਜਾਣਾ ਪਿਆ। ਮੈਨੂੰ ਹੈਰਾਨੀ ਹੋਈ ਕਿ ਮੈਂ ਚੰਗੇ ਸ਼ਾਟ ਖੇਡ ਰਿਹਾ ਸੀ। ਮੈਂ ਕਾਫੀ ਸਮੇਂ ਤੋਂ ਬੱਲਾ ਨਹੀਂ ਫੜਿਆ ਹੈ ਅਤੇ ਇਸ ਦੇ ਬਾਵਜੂਦ ਮੈਂ ਚੰਗਾ ਖੇਡ ਰਿਹਾ ਹਾਂ।'
ਇਹ ਵੀ ਪੜ੍ਹੋ: ਬ੍ਰਿਟੇਨ 'ਚ ਇਸ ਭਾਰਤੀ ਨੇ ਕਰਾਈ ਬੱਲੇ-ਬੱਲੇ, ਦੂਜੀ ਵਾਰ ਚੁਣੇ ਗਏ ਉਪ ਮੇਅਰ
ਯੁਵਰਾਜ ਨੇ ਦੱਸਿਆ ਕਿ ਪੁਨੀਤ ਬਾਲੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਸੰਨਿਆਸ ਤੋਂ ਵਾਪਸੀ ਲਈ ਕਿਹਾ। ਬਾਲੀ ਨੇ ਇਸ ਦੇ ਪਿੱਛੇ ਦਲੀਲ਼ ਦਿੱਤੀ ਕਿ ਜੇਕਰ ਯੁਵਰਾਜ ਨੌਜਵਾਨ ਖਿਡਾਰੀਆਂ ਨਾਲ ਟੀ20 ਟੀਮ ਵਿਚ ਖੇਡਣਗੇ ਤਾਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਸਿੱਖਣ ਨੂੰ ਮਿਲੇਗਾ। ਯੁਵਰਾਜ ਨੇ ਕਿਹਾ ਕਿ ਉਹ ਪਹਿਲਾਂ ਹੀ ਘਰੇਲੂ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ ਪਰ ਪੁਨੀਤ ਬਾਲੀ ਦੇ ਆਫ਼ਰ ਨੂੰ ਉਹ ਨਕਾਰ ਨਹੀਂ ਸਕਦੇ। ਮੈਂ ਇਸ 'ਤੇ ਸੋਚ ਰਿਹਾ ਹਾਂ। ਯੁਵਰਾਜ ਸਿੰਘ ਨੇ ਕਿਹਾ ਕਿ ਉਹ ਪੰਜਾਬ ਨੂੰ ਚੈਂਪੀਅਨਸ਼ਿਪ ਜਿਤਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕ੍ਰਿਕਟਰ ਸ਼ੁਭਮਨ ਗਿਲ ਟੀਮ ਇੰਡੀਆ ਵਿਚ ਹਨ ਅਤੇ ਰਾਜ ਦੇ 3-4 ਕ੍ਰਿਕਟਰਾਂ ਵਿਚ ਵੀ ਟੀਮ ਇੰਡੀਆ ਦੀ ਨੁਮਾਇੰਦਗੀ ਕਰਣ ਦਾ ਦਮ ਹੈ।
ਇਹ ਵੀ ਪੜ੍ਹੋ: ਜਨਤਾ ਲਈ ਰਾਹਤ ਦੀ ਖ਼ਬਰ, 6 ਮਹੀਨੇ ਬਾਅਦ ਸਸਤਾ ਹੋਇਆ ਪੈਟਰੋਲ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ
ਖੇਡ ਜਗਤ ਨੂੰ ਵੱਡਾ ਝਟਕਾ, ਹੁਣ ਇਸ 28 ਸਾਲਾ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ
NEXT STORY