ਸਪੋਰਟਸ ਡੈਸਕ- ਚੰਡੀਗੜ੍ਹ ਦੇ ਯੁਵਰਾਜ ਸਿੰਘ ਸੰਧੂ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰਖਦੇ ਹੋਏ 50 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਵਾਲੀ ਪੀ. ਜੀ. ਟੀ. ਆਈ. ਪਲੇਅਰਸ ਚੈਂਪੀਅਨਸ਼ਿਪ ਦਾ ਖ਼ਿਤਾਬ ਸ਼ੁੱਕਰਵਾਰ ਨੂੰ ਜਿੱਤ ਲਿਆ। ਆਪਣੇ ਘਰੇਲੂ ਗੋਲਫ ਕੋਰਸ 'ਤੇ ਖੇਡਦੇ ਹੋਏ ਯੁਵਰਾਜ (70-67-65-69) ਨੇ 5 ਮਹੀਨਿਆਂ 'ਚ ਤੀਜਾ ਖ਼ਿਤਾਬ ਜਿੱਤਿਆ।
ਇਹ ਵੀ ਪੜ੍ਹੋ : ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਕਿਸਾਨਾਂ ਦੀਆਂ ਧੀਆਂ ਲਈ ਕੀਤਾ ਵੱਡਾ ਐਲਾਨ
25 ਸਾਲਾ ਯੁਵਰਾਜ ਦਾ ਇਸ ਸੈਸ਼ਨ 'ਚ ਇਹ ਦੂਜਾ ਖ਼ਿਤਾਬ ਹੈ। ਇਸ ਜਿੱਤ ਨਾਲ ਉਨ੍ਹਾਂ ਨੂੰ 8,08,250 ਰੁਪਏ ਦੀ ਇਨਾਮੀ ਰਾਸ਼ੀ ਮਿਲੀ ਤੇ ਪੀ. ਜੀ. ਟੀ. ਆਈ. ਆਰਡਰ ਆਫ ਮੈਰਿਟ 'ਚ ਦੂਜੇ ਸਥਾਨ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ।
ਇਹ ਵੀ ਪੜ੍ਹੋ : ਨਿਤੀਸ਼ ਰਾਣਾ ਦਾ ਧਮਾਕੇਦਾਰ ਸ਼ਾਟ, ਸਨਰਾਈਜ਼ਰਜ਼ ਹੈਦਰਾਬਾਦ ਦੇ ਡਗਆਊਟ 'ਚ ਰੱਖਿਆ ਫ਼੍ਰਿਜ ਤੋੜਿਆ
ਵੀਰਵਾਰ ਨੂੰ ਸੰਯੁਕਤ ਤੌਰ 'ਤੇ ਚੋਟੀ 'ਤੇ ਚਲ ਰਹੇ ਬੰਗਲਾਦੇਸ਼ ਦੇ ਮੁਹੰਮਦ ਜਮਾਲ ਹੁਸੈਨ ਮੁੱਲਾ (67-66,69,70) ਆਖ਼ਰੀ ਰਾਊਂਡ 'ਚ 15 ਫ਼ੀਟ ਦੀ ਦੂਰੀ ਤੋਂ ਬਰਡੀ ਮਾਰਨ ਤੋਂ ਖੁੰਝੇ ਗਏ ਤੇ ਉਨ੍ਹਾਂ ਨੂੰ ਦੂਜੇ ਸਥਾਨ ਨਾਲ ਸਬਰ ਕਰਨਾ ਪਿਆ। ਉਨ੍ਹਾਂ ਦਾ ਕੁਲ ਸਕੋਰ 16 ਅੰਡਰ 272 ਰਿਹਾ। ਚੰਡੀਗੜ੍ਹ ਦੇ ਕਰਣਦੀਪ ਕੋਚਰ ਨੇ ਆਖ਼ਰੀ ਰਾਊਂਡ 'ਚ 65 ਦਾ ਕਾਰਡ ਖੇਡਿਆ ਤੇ 15 ਅੰਡਰ 273 ਦੇ ਸਕੋਰ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ। ਗੁਰੂਗ੍ਰਾਮ ਦੇ ਕਾਰਤਿਕ ਸ਼ਰਮਾ (72) 13 ਅੰਡਰ 275 ਦੇ ਸਕੋਰ ਦੇ ਨਾਲ ਚੌਥੇ ਸਥਾਨ 'ਤੇ ਰਹੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
SRH vs KKR : ਹਾਰ ਦੇ ਬਅਦ ਬੋਲੇ ਅਈਅਰ, ਇਨ੍ਹਾਂ ਦੋ ਖਿਡਾਰੀਆਂ ਨੇ ਸਾਡੋ ਤੋਂ ਮੈਚ ਖੋਹ ਲਿਆ
NEXT STORY