ਖੇਡ ਡੈਸਕ- ਟੀਮ ਇੰਡੀਆ ਦੇ ਸਾਬਕਾ ਧਾਕੜ ਆਲਰਾਊਂਡਰ ਯੁਵਰਾਜ ਸਿੰਘ ਨੂੰ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਏ ਹੋਏ ਤਿੰਨ ਸਾਲ ਪੂਰੇ ਹੋ ਚੁੱਕੇ ਹਨ। ਅਜਿਹੇ 'ਚ ਯੁਵਰਾਜ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਫੈਨਜ਼ ਖ਼ੂਬ ਪਸੰਦ ਕਰ ਰਹੇ ਹਨ। ਉਕਤ ਵੀਡੀਓ 'ਚ ਫੈਨਜ਼ ਯੁਵਰਾਜ ਨੂੰ ਲੈ ਕੇ ਆਪਣੀਆਂ ਪ੍ਰਤੀਕਿਰਿਆਵਾਂ ਦਿੰਦੇ ਨਜ਼ਰ ਆ ਰਹੇ ਹਨ। ਉਹ ਦੱਸ ਰਹੇ ਹਨ ਕਿ ਆਖ਼ਰ ਕਿਉਂ ਉਹ ਯੁਵੀ ਨੂੰ ਇੰਨਾ ਪਸੰਦ ਕਰਦੇ ਹਨ। ਵੀਡੀਓ 'ਚ ਫੈਨਜ਼ ਯੁਵਰਾਜ ਦੀਆਂ ਆਕਰਸ਼ਕ ਪਾਰੀਆਂ ਤੇ ਇੰਗਲੈਂਡ ਦੇ ਖ਼ਿਲਾਫ਼ ਲਾਏ ਗਏ 6 ਛੱਕਿਆਂ ਨੂੰ ਵੀ ਯਾਦ ਕਰਦੇ ਹਨ।
ਇਹ ਵੀ ਪੜ੍ਹੋ : ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਹਰੀ ਨਿਸ਼ਾਂਤ ਨੇ ਕਰਵਾਇਆ ਵਿਆਹ, ਫ੍ਰੈਂਚਾਇਜ਼ੀ ਨੇ ਇੰਝ ਦਿੱਤੀ ਵਧਾਈ
ਯੁਵਰਾਜ ਨੇ ਉਕਤ ਵੀਡੀਓ ਦੇ ਨਾਲ ਲਿਖਿਆ- ਮੈਨੂੰ ਸੰਨਿਆਸ ਲਏ ਅੱਜ ਤਿੰਨ ਸਾਲ ਹੋ ਗਏ ਹਨ ਪਰ ਇਸ ਦੇ ਬਾਵਜੂਦ ਤੁਹਾਡਾ ਮੇਰੇ ਲਈ ਪਿਆਰ ਵਧਦਾ ਹੀ ਗਿਆ ਹੈ। ਮੈਨੂੰ ਹਰ ਇਕ ਕਦਮ 'ਤੇ ਸਪੋਰਟ ਕਰਨ ਲਈ ਮੇਰੇ ਦੋਸਤਾਂ, ਪਰਿਵਾਰਕ ਮੈਂਬਰਾਂ ਤੇ ਫੈਨਜ਼ ਨੂੰ ਬਹੁਤ-ਬਹੁਤ ਧੰਨਵਾਦ। ਮੈਂ ਇਹ ਇਕ ਵੀਡੀਓ ਸ਼ੇਅਰ ਕਰ ਰਿਹਾ ਹਾਂ। ਤੁਹਾਡਾ ਪਿਆਰ ਮੇਰੇ ਲਈ ਬਹੁਤ ਕੀਮਤੀ ਹੈ। ਦੇਖੋ ਵੀਡੀਓ-
ਜ਼ਿਕਰਯੋਗ ਹੈ ਕਿ ਯੂਵਰਾਜ ਨੇ ਭਾਰਤ ਲਈ ਕਰੀਬ 20 ਸਾਲ ਤਕ ਕ੍ਰਿਕਟ ਖੇਡੀ। ਉਨ੍ਹਾਂ ਨੇ 10 ਜੂਨ 2019 ਨੂੰ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਇਸ ਦੌਰਾਨ ਉਨ੍ਹਾਂ ਨੇ ਇਕ ਵੀਡੀਓ ਵੀ ਸ਼ੇਅਰ ਕੀਤਾ ਸੀ ਜਿਸ 'ਚ ਫੈਨਜ਼ ਨੂੰ ਉਨ੍ਹਾਂ ਦੇ ਸੰਘਰਸ਼ ਤੇ ਫੈਮਿਲੀ ਦੇ ਬਾਰੇ 'ਚ ਜਾਣਨ ਨੂੰ ਮਿਲਿਆ ਸੀ। ਯੁਵੀ ਨੇ 2000 'ਚ ਇੰਟਰਨੈਸ਼ਨਲ ਕ੍ਰਿਕਟ 'ਚ ਡੈਬਿਊ ਕੀਤਾ ਸੀ। ਉਹ ਅੰਡਰ19, ਚੈਂਪੀਅਨਜ਼ ਟਰਾਫੀ, ਏਸ਼ੀਆ ਕੱਪ, ਵਰਲਡ ਕੱਪ, ਟੀ20 ਵਰਲਡ ਕੱਪ, ਟੀ10, ਆਈ. ਪੀ. ਐੱਲ. ਦਾ ਖ਼ਿਤਾਬ ਜਿੱਤਣ ਵਾਲੇ ਖਿਡਾਰੀ ਰਹੇ ਹਨ। ਭਾਰਤ ਦੇ ਕੋਲ ਟੀ20 ਵਿਸ਼ਵ ਕੱਪ ਤੇ ਵਨ-ਡੇ ਵਿਸ਼ਵ ਕੱਪ 'ਚ ਉਨ੍ਹਾਂ ਦੀ ਯਾਦਗਾਰ ਪਰਫਾਰਮੈਂਸ ਸਾਹਮਣੇ ਆਈ ਸੀ।
ਇਹ ਵੀ ਪੜ੍ਹੋ : ਖੇਡ ਮੰਤਰੀ ਮਨੋਜ ਤਿਵਾੜੀ ਨੇ ਰਣਜੀ ਟਰਾਫੀ 'ਚ ਸੈਂਕੜਾ ਠੋਕ ਕੇ ਰਚਿਆ ਇਤਿਹਾਸ, ਬੰਗਾਲ ਸੈਮੀਫਾਈਨਲ 'ਚ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਲੰਧਰ ਦੇ ਡਿਫੈਂਡਰ ਗੁਰਮੁਖ ਸਿੰਘ ਨੇ ਚੇਨਈਅਨ ਐੱਫ. ਸੀ. ਨਾਲ ਕੀਤਾ ਕਰਾਰ
NEXT STORY