ਸਪੋਰਟਸ ਡੈਸਕ— ਯੁਵਰਾਜ ਸਿੰਘ ਭਾਰਤ ਦੇ ਸਰਵਸ੍ਰੇਸ਼ਠ ਕ੍ਰਿਕਟਰਾਂ ’ਚੋਂ ਇਕ ਹੈ। ਚੰਡੀਗੜ੍ਹ ਤੋਂ ਆਏ ਯੁਵਰਾਜ ਸਿੰਘ ਨੇ ਭਾਰਤ ਲਈ ਕਈ ਮੈਚ ਜਿੱਤੇ ਹਨ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਹਿਟਿੰਗ ਯੋਗਤਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਅਸੀਂ ਤੁਹਾਨੂੰ ਵਰਲਡ ਕੱਪ ਦੇ ਹੀਰੋ ਯੁਵਰਾਜ ਸਿੰਘ ਬਾਰੇ ਕੁਝ ਬਹੁਤ ਹੀ ਰੌਚਕ ਤੱਥ ਦਸਣ ਜਾ ਰਹੇ ਹਾਂ।
1. ਜਨਮ
ਯੁਵਰਾਜ ਸਿੰਘ ਯੋਗਰਾਜ ਸਿੰਘ ਦਾ ਪੁੱਤਰ ਹੈ। ਯੋਗਰਾਜ ਸਿੰਘ ਭਾਰਤੀ ਤੇਜ਼ ਗੇਂਦਬਾਜ਼ ਸਨ। ਯੁਵਰਾਜ ਸਿੰਘ ਦਾ ਜਨਮ 12 ਦਸੰਬਰ 1981 ਨੂੰ ਚੰਡੀਗੜ੍ਹ ’ਚ ਹੋਇਆ ਸੀ। ਯੁਵਰਾਜ ਦੀ ਮਾਤਾ ਦਾ ਨਾਂ ਸ਼ਬਨਮ ਹੈ।
2. ਸ਼ੁਰੂਆਤੀ ਕਰੀਅਰ
13 ਸਾਲ ਦੀ ਉਮਰ ’ਚ ਯੁਵਰਾਜ ਨੇ ਸਾਲ 1995 ’ਚ ਪੰਜਾਬ ਅੰਡਰ-16 ਲਈ ਖੇਡਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਯੁਵਰਾਜ ਨੇ ਅੰਡਰ-19 ’ਚ ਹਿਮਾਚਲ ਪ੍ਰਦੇਸ਼ ਖ਼ਿਲਾਫ਼ ਅਜੇਤੂ 137 ਦੌੜਾਂ ਬਣਾਈਆਂ।
3. ਆਈ. ਸੀ. ਸੀ. ਅੰਡਰ-19 ਵਰਲਡ ਕੱਪ ’ਚ ਸਫਲਤਾ
ਭਾਰਤ ਨੇ ਮੁਹੰਮਦ ਕੈਫ਼ ਦੀ ਅਗਵਾਈ ’ਚ 2000 ’ਚ ਆਈ. ਸੀ. ਸੀ. ਅੰਡਰ-19 ਵਰਲਡ ਕੱਪ ਜਿੱਤਿਆ। ਯੁਵਰਾਜ ਸਿੰਘ ਟੂਰਨਾਮੈਂਟ ਦਾ ਸਟਾਰ ਸੀ। ਉਹ ਇੱਥੇ ਗੇਂਦ ਤੇ ਬੱਲੇ ਦੋਵੇਂ ਨਾਲ ਖ਼ੂਬ ਚਮਕਿਆ। ਉਸ ਨੇ ਸੈਮੀਫ਼ਾਈਨਲ ’ਚ 25 ਗੇਂਦਾਂ ’ਚ 58 ਦੌੜਾਂ ਬਣਾਈਆਂ। ਇਸ ਟੂਰਨਾਮੈਂਟ ’ਚ ਹੀ ਉਸ ਨੇ ਨਿਊਜ਼ੀਲੈਂਡ ਖ਼ਿਲਾਫ਼ ਗੇਂਦਬਾਜ਼ੀ ’ਚ 4/36 ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
4. ਆਈ. ਸੀ. ਸੀ. ਵਰਲਡ ਟੀ-20 2007 ਦਾ ਸੁਪਰਮੈਨ
ਯੁਵਰਾਜ ਸਿੰਘ ਨੇ 20 ਓਵਰ ਦੇ ਕ੍ਰਿਕਟ ’ਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਇਆ। ਉਨ੍ਹਾਂ ਨੇ ਇੰਗਲੈਂਡ ਖ਼ਿਲਾਫ਼ ਸਿਰਫ਼ 12 ਗੇਂਦਾਂ ’ਚ ਆਪਣਾ ਅਰਧ ਸੈਂਕੜਾ ਬਣਾਇਆ। ਆਸਟਰੇਲੀਆ ਖ਼ਿਲਾਫ਼ ਸੈਮੀਫ਼ਾਈਨਲ ਮੈਚ ’ਚ ਉਨ੍ਹਾਂ 30 ਗੇਂਦਾਂ ’ਚ 70 ਦੌੜਾਂ ਬਣਾ ਕੇ ਮੈਨ ਆਫ਼ ਦਿ ਮੈਚ ਹਾਸਲ ਕੀਤਾ।
5. ਇਕ ਓਵਰ ’ਚ 6 ਛੱਕੇ ਮਾਰਨਾ
ਉਸ ਦੀਆਂ ਸਭ ਤੋਂ ਸ਼ਾਨਦਾਰ ਪ੍ਰਾਪਤੀਆਂ ’ਚੋਂ ਇਕ ਉਹ 6 ਛੱਕੇ ਸਨ ਜੋ ਉਸ ਨੇ ਇੰਗਲੈਂਡ ਵਿਰੁੱਧ ਸਟੂਅਰਟ ਬ੍ਰਾਰਡ ਦੇ ਇਕ ਓਵਰ ’ਚ ਮਾਰੇ ਸਨ। ਟਵੰਟੀ-20 ਕ੍ਰਿਕਟ ’ਚ ਅਜਿਹਾ ਪਹਿਲੀ ਵਾਰ ਤੇ ਕੌਮਾਂਤਰੀ ਕ੍ਰਿਕਟ ਦੇ ਕਿਸੇ ਵੀ ਫ਼ਾਰਮੈਟ ’ਚ ਅਜਿਹਾ ਪਹਿਲੀ ਵਾਰ ਹੋਇਆ ਸੀ।
6. ਵਰਲਡ ਕੱਪ 2011 ’ਚ ਪਲੇਅਰ ਆਫ਼ ਸੀਰੀਜ਼
ਭਾਰਤੀ ਟੀਮ ਨੇ 2011 ’ਚ ਆਈ. ਸੀ. ਸੀ. ਵਰਲਡ ਕੱਪ ਜਿੱਤਿਆ ਤੇ ਯੁਵਰਾਜ ਸਿੰਘ ਨੇ ਪਲੇਅਰ ਆਫ਼ ਸੀਰੀਜ਼ ਜਿੱਤ ਕੇ ਟੂਰਨਾਮੈਂਟ ਨੂੰ ਆਪਣੇ ਨਾਂ ਕਰ ਲਿਆ। ਉਨ੍ਹਾਂ ਨੇ ਟੂਰਨਾਮੈਂਟ ’ਚ ਇਕ ਸੈਂਕੜਾ ਤੇ ਚਾਰ ਅਰਧ ਸੈਂਕੜੇ ਸਮੇਤ 362 ਦੌੜਾਂ ਬਣਾਈਆਂ, 15 ਵਿਕਟ ਲਏ। ਆਇਰਲੈਂਡ ਖ਼ਿਲਾਫ਼ ਭਾਰਤ ਦੇ ਮੈਚ ’ਚ ਉਹ 5 ਵਿਕਟਾਂ ਲੈਣ ਤੇ ਵਰਲਡ ਕੱਪ ਮੈਚ ’ਚ 50 ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣੇ।
7. ਵਰਲਡ ਕੱਪ ਮੈਨ
ਯੁਵਰਾਜ ਸਿੰਘ ਭਾਰਤੀ ਕ੍ਰਿਕਟ ਇਤਿਹਾਸ ਦੇ ਇਕਲੌਤੇ ਖਿਡਾਰੀ ਹਨ ਜੋ ਵਰਲਡ ਕੱਪ ਦੀਆਂ 3 ਸਫਲ ਮੁਹਿੰਮ ਦਾ ਹਿੱਸਾ ਰਹੇ ਸਨ। ਉਨ੍ਹਾਂ ਨੇ 2000 ’ਚ ਆਈ. ਸੀ. ਸੀ. ਅੰਡਰ-19 ਵਰਲਡ ਕੱਪ ’ਚ ਪਲੇਅਰ ਆਫ ਦਿ ਸੀਰੀਜ਼ ਜਿੱਤਿਆ। 2007 ’ਚ ਦੁਨੀਆ ’ਚ ਪਹਿਲੀ ਵਾਰ ਆਯੋਜਿਤ ਟੀ-20 ਵਰਲਡ ਕੱਪ ਯੁਵਰਾਜ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਹੀ ਜਿੱਤਿਆ। 2011 ’ਚ 50 ਓਵਰਾਂ ਦਾ ਵਰਲਡ ਕੱਪ ਭਾਰਤ ਨੇ ਜਿੱਤਿਆ। ਇਸ ਟੂਰਨਾਮੈਂਟ ’ਚ ਯੁਵਰਾਜ ਪਲੇਅਰ ਆਫ਼ ਦਿ ਸੀਰੀਜ਼ ਚੁਣੇ ਗਏ। 2011 ਵਰਲਡ ਕੱਪ ’ਚ ਯੁਵਰਾਜ ਸਿੰਘ ਨੇ ਚਾਰ ਵਾਰ ਮੈਨ ਆਫ਼ ਦਿ ਮੈਚ ਐਵਾਰਡ ਜਿੱਤਿਆ।
9. ਸ਼ਾਨਦਾਰ ਮਹੱਤਤਾ ਰੱਖਣ ਵਾਲਾ
2011 ਵਰਲਡ ਕੱਪ ’ਚ ਯੁਵਰਾਜ ਸਿੰਘ ਨੇ ਚਾਰ ਵਾਰ ਮੈਨ ਆਫ਼ ਦਿ ਮੈਚ ਐਵਾਰਡ ਜਿੱਤਿਆ।
10. ਕੈਂਸਰ ਨੂੰ ਦਿੱਤੀ ਮਾਤ
2011 ’ਚ ਯੁਵਰਾਜ ਨੂੰ ਉਸ ਦੇ ਖੱਬੇ ਫੇਫੜੇ ’ਚ ਕੈਂਸਰ ਦੀ ਰਸੌਲੀ ਹੋਣ ਦੀ ਪਛਾਣ ਹੋਈ ਸੀ ਪਰ ਯੁਵਰਾਜ ਨੇ ਬੜੀ ਬਹਾਦਰੀ ਨਾਲ ਕੈਂਸਰ ਖ਼ਿਲਾਫ਼ ਜ਼ਿੰਦਗੀ ਦੀ ਜੰਗ ਜਿੱਤੀ।
11. ਪੁਰਸਕਾਰ ਤੇ ਸਨਮਾਨ
ਯੁਵਰਾਜ ਸਿੰਘ ਨੂੰ ਸਾਲ 2012 ’ਚ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਦੇਸ਼ ਦਾ ਸਭ ਤੋਂ ਵੱਡਾ ਖੇਡ ਪੁਰਸਕਾਰ ਅਰਜੁਨ ਪੁਰਸਕਾਰ ਦਿੱਤਾ ਗਿਆ। ਉਸ ਨੂੰ 2014 ’ਚ ਪਦਮ ਸ਼੍ਰੀ ਨਾਲ ਨਵਾਜ਼ਿਆ ਗਿਆ। ਉਸੇ ਸਾਲ ਉਸ ਨੂੰ ਐੱਫ. ਆਈ. ਸੀ. ਸੀ. ਆਈ. ਵੱਲੋਂ ਸਭ ਤੋਂ ਵੱਧ ਪ੍ਰੇਰਣਾਦਾਇਕ ਸਪੋਰਟਸਪਰਸਨ ਆਫ ਦਿ ਈਅਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
12. ਨਿੱਜੀ ਜ਼ਿੰਦਗੀ
ਯੁਵਰਾਜ ਸਿੰਘ ਨੇ ਦਸੰਬਰ 2016 ’ਚ ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨਾਲ ਵਿਆਹ ਕੀਤਾ ਹੈ।
ਮਮਤਾ ਨੂੰ ਇਕ ਹੋਰ ਝਟਕਾ, ਸਾਬਕਾ ਕ੍ਰਿਕਟਰ ਲਕਸ਼ਮੀ ਰਤਨ ਸ਼ੁਕਲਾ ਨੇ ਦਿੱਤਾ ਮੰਤਰੀ ਅਹੁਦੇ ਤੋਂ ਅਸਤੀਫ਼ਾ
NEXT STORY