ਸਪੋਰਟਸ ਡੈਸਕ– ਹੈਮਿਲਟਨ ਮਸਾਕਾਦਜਾ ਜ਼ਿੰਬਾਬਵੇ ਵਲੋਂ ਸਭ ਤੋਂ ਘੱਟ ਉਮਰ ’ਚ ਟੈਸਟ ਸੈਂਕੜਾ ਬਣਾਉਣ ਵਾਲਾ ਪਹਿਲਾ ਅਸ਼ਵੇਤ ਅਫਰੀਕੀ ਕ੍ਰਿਕਟਰ ਸੀ। ਵੈਸਟਇੰਡੀਜ਼ ਵਿਰੁੱਧ ਦੂਜੇ ਟੈਸਟ ਤੋਂ ਪਹਿਲਾਂ ਉਨ੍ਹਾਂ ਦੀ ਉਮਰ 17 ਸਾਲ ਤੇ 352 ਦਿਨ ਸੀ। ਉਨ੍ਹਾਂ ਨੇ 388 ਮਿੰਟਾਂ ’ਚ 316 ਗੇਂਦਾਂ ਦਾ ਸਾਹਮਣਾ ਕਰਦੇ ਹੋਏ 119 ਦੌੜਾਂ ਬਣਾਈਆਂ। ਅਜਿਹਾ ਕਰਕੇ ਉਨ੍ਹਾਂ ਨੇ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ ਸੀ। ਜ਼ਿੰਬਾਬਵੇ ਨੇ ਪਹਿਲੀ ਪਾਰੀ ’ਚ 6 ਵਿਕਟਾਂ ’ਤੇ 563 ਦੌੜਾਂ ਬਣਾਈਆਂ ਸਨ। ਮੀਂਹ ਨੇ ਜੇ ਆਖਰੀ ਦਿਨ ਨਾ ਧੋਤਾ ਹੁੰਦਾ ਤਾਂ ਉਹ ਮੈਚ ਜਿੱਤ ਵੀ ਸਕਦੇ ਸਨ। ਮਸਾਕਾਦਜਾ ਜ਼ਿੰਬਾਬਵੇ ਲਈ ਖੇਡਣ ਵਾਲਾ 7ਵਾਂ ਅਸ਼ਵੇਤ ਅਫਰੀਕੀ ਸੀ। ਉਸ ਦਾ ਭਰਾ ਸ਼ਿੰਗਿਰਾਈ ਤੇ ਵੇਲਿੰਗਟਨ ਵੀ ਜ਼ਿੰਬਾਬਵੇ ਲਈ ਫਸਟ ਕਲਾਸ ਕ੍ਰਿਕਟ ਖੇਡੇ। ਮਸਾਕਾਦਜਾ ਦੇ ਨਾਂ ’ਤੇ ਇਕ ਲੜੀ ’ਚ ਦੋ ਵਾਰ 150+ ਦੌੜਾਂ ਬਣਾਉਣ ਦਾ ਰਿਕਾਰਡ ਵੀ ਹੈ ਜੋ ਅੱਜ ਤੱਕ ਕੋਈ ਹੋਰ ਬੱਲੇਬਾਜ਼ ਹਾਸਲ ਨਹੀਂ ਕਰ ਸਕਿਆ ਹੈ। ਉਨ੍ਹਾਂ ਨੇ ਪੜਾਈ ਲਈ ਕ੍ਰਿਕਟ ਛੱਡ ਕੇ ਯੂਨੀਵਰਸਿਟੀ ’ਚ ਦਾਖਲਾ ਵੀ ਲੈ ਲਿਆ ਸੀ ਪਰ ਜ਼ਿੰਬਾਬਵੇ ’ਚ ਜਦ ਐਂਡੀ ਫਲਾਵਰ, ਹੈਨਰੀ ਓਲੰਗਾ ਵਲੋਂ ਮੂਵਮੈਂਟ ਚਲਾਈ ਗਈ ਤਾਂ ਉਨ੍ਹਾਂ ਨੂੰ ਫਿਰ ਤੋਂ ਟੀਮ ’ਚ ਵਾਪਸ ਸੱਦ ਲਿਆ ਗਿਆ। ਫਿਰ ਉਹ ਤਿੰਨਾਂ ਫਾਰਮੈਟ ਦਾ ਕਪਤਾਨ ਵੀ ਬਣਿਆ। ਹੈਮਿਲਟਨ ਨੇ 38 ਟੈਸਟਾਂ ’ਚ 2223, 209 ਵਨ ਡੇ ’ਚ 5658 ਦੌੜਾਂ ਬਣਾਈਆਂ। ਉਨ੍ਹਾਂ ਨੇ ਟੈਸਟ ’ਚ 16 ਤੇ ਵਨ ਡੇ ’ਚ 39 ਵਿਕਟਾਂ ਵੀ ਲਈਆਂ।
ਮੈਨੂੰ ਨਹੀਂ ਪਤਾ ਮੇਰੇ 'ਤੇ ਪਾਬੰਦੀ ਕਿਉਂ ਲਾਈ ਗਈ ਸੀ : ਅਜ਼ਹਰ
NEXT STORY