ਤੂਰਿਨ- ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ, ਦੂਜੇ ਨੰਬਰ ਦੇ ਦਾਨਿਲ ਮੇਦਵੇਦੇਵ ਦੇ ਬਾਅਦ ਤੀਜੀ ਰੈਂਕਿੰਗ ਵਾਲੇ ਅਲੈਕਜ਼ੈਂਡਰ ਜ਼ਵੇਰੇਵ ਵੀ ਏ. ਟੀ. ਪੀ. ਫ਼ਾਈਨਲਸ ਦੇ ਸੈਮੀਫਾਈਨਲ 'ਚ ਪੁੱਜ ਗਏ ਹਨ। ਚੋਟੀ ਦੇ 8 ਖਿਡਾਰੀਆਂ ਦਰਮਿਆਨ ਸੈਸ਼ਨ ਦੇ ਆਖ਼ਰੀ ਟੂਰਨਾਮੈਂਟ 'ਚ ਜ਼ਵੇਰੇਵ ਨੇ ਹੁਬਰਟ ਹੁਰਕਾਜ ਨੂੰ 6-2, 6-4 ਨਾਲ ਹਰਾ ਕੇ ਆਖ਼ਰੀ ਚਾਰ 'ਚ ਜਗ੍ਹਾ ਬਣਾਈ।
ਹੁਣ ਉਨ੍ਹਾਂ ਦਾ ਸਾਹਮਣਾ ਜੋਕੋਵਿਚ ਨਾਲ ਹੋਵੇਗਾ ਜੋ ਦੂਜੇ ਗਰੁੱਪ 'ਚ ਚੋਟੀ 'ਤੇ ਰਹੇ। ਜਦਕਿ ਮੇਦਵੇਵੇਦ ਦਾ ਸਾਹਮਣਾ ਆਂਦਰੇ ਰੂਬਲੇਵ ਤੇ ਕਾਸਪਰ ਰੂਡ ਦਰਮਿਆਨ ਹੋਣ ਵਾਲੇ ਜੇਤੂ ਨਾਲ ਹੋਵੇਗਾ। ਜ਼ਵੇਰੇਵ ਇਸ ਸਾਲ ਆਸਟਰੇਲੀਆ ਓਪਨ ਤੇ ਅਮਰੀਕੀ ਓਪਨ 'ਚ ਜੋਕੋਵਿਚ ਤੋਂ ਹਾਰ ਚੁੱਕੇ ਹਨ ਪਰ ਟੋਕੀਓ ਓਲੰਪਿਕ 'ਚ ਜ਼ਵੇਰੇਵ ਨੇ ਉਸ ਨੂੰ ਹਰਾਇਆ ਤੇ ਬਾਅਦ 'ਚ ਸੋਨ ਤਮਗ਼ਾ ਜਿੱਤਿਆ। ਮੇਦਵੇਦੇਵ ਨੇ ਇਕ ਹੋਰ ਮੈਚ 'ਚ ਜਾਨਿਕ ਸਿਨੇਰ ਨੂੰ 6-0, 6-7, 7-8 ਨਾਲ ਹਰਾਇਆ। ਜ਼ਵੇਰੇਵ ਦੀ ਜਿੱਤ ਦੇ ਬਾਅਦ ਇਹ ਸਿਰਫ਼ ਰਸਮੀ ਮੈਚ ਸੀ।
ਏ. ਬੀ. ਡਿਵਿਲੀਅਰਸ ਨੇ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਸੰਨਿਆਸ ਦਾ ਕੀਤਾ ਐਲਾਨ
NEXT STORY