ਮੈਲਬੋਰਨ (ਆਸਟ੍ਰੇਲੀਆ), (ਭਾਸ਼ਾ)– ਛੇਵਾਂ ਦਰਜਾ ਪ੍ਰਾਪਤ ਅਲੈਗਜ਼ੈਂਡਰ ਜ਼ਵੇਰੇਵ ਨੇ ਬੁੱਧਵਾਰ ਰਾਤ ਦੂਜੀ ਰੈਂਕਿੰਗ ’ਤੇ ਕਾਬਜ਼ ਕਾਰਲੋਸ ਅਲਕਾਰਾਜ਼ ਨੂੰ ਹਰਾ ਕੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਇਸ ਜਿੱਤ ਤੋਂ ਬਾਅਦ ਉਸਦਾ ਸਾਹਮਣਾ ਦੋ ਵਾਰ ਫਾਈਨਲ ਵਿਚ ਪਹੁੰਚੇ ਡੇਨੀਅਲ ਮੇਦਵੇਦੇਵ ਨਾਲ ਹੋਵੇਗਾ।
ਇਹ ਵੀ ਪੜ੍ਹੋ : ਰਿਕਾਰਡ 6 ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਐੱਮ.ਸੀ. ਮੈਰੀਕਾਮ ਨੇ ਬਾਕਸਿੰਗ 'ਚੋਂ ਸੰਨਿਆਸ ਲੈਣ ਦਾ ਕੀਤਾ ਐਲਾਨ
ਓਲੰਪਿਕ ਚੈਂਪੀਅਨ ਜ਼ਵੇਰੇਵ ਤੀਜੇ ਸੈੱਟ ਵਿਚ ਪਿਛੜਨ ਗਿਆ ਤੇ ਸਰਵਿਸ ਦਾ ਮੌਕਾ ਖੁੰਝ ਗਿਆ ਪਰ ਉਸ ਨੇ ਚੌਥੇ ਸੈੱਟ ਵਿਚ ਮਿਲੇ ਮੌਕੇ ਨੂੰ ਗੁਆਇਆ ਨਹੀਂ ਤੇ 6-1, 6-3, 6-7 (2), 6-4 ਨਾਲ ਜਿੱਤ ਦਰਜ ਕੀਤੀ। ਉੱਥੇ ਹੀ, ਮੇਦਵੇਦੇਵ ਨੇ ਨੌਵਾਂ ਦਰਜਾ ਪ੍ਰਾਪਤ ਹੁਬਰਟ ਹੁਕਾਰਜ ਨੂੰ 7-6 (4), 2-6, 6-3, 5-7, 6-4 ਨਾਲ ਹਰਾ ਕੇ 4 ਸਾਲ ਵਿਚ ਤੀਜੀ ਵਾਰ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਦੂਜੇ ਸੈਮੀਫਾਈਨਲ ਵਿਚ ਜੋਕੋਵਿਚ ਦਾ ਸਾਮਹਣਾ ਯਾਨਿਕ ਸਿਨਰ ਨਾਲ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਿਕਾਰਡ 6 ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਐੱਮ.ਸੀ. ਮੈਰੀਕਾਮ ਨੇ ਬਾਕਸਿੰਗ 'ਚੋਂ ਸੰਨਿਆਸ ਲੈਣ ਦਾ ਕੀਤਾ ਐਲਾਨ
NEXT STORY