ਤਰਨਤਾਰਨ (ਲਾਲੂਘੁੰਮਣ, ਬਖਤਾਵਰ) - ਸਿੱਖ ਬੱਚਿਆਂ ’ਚ ਧਾਰਮਕ ਵਿਰਾਸਤ ਤੇ ਸਿੱਖ ਇਤਿਹਾਸ ਸਬੰਧੀ ਅੰਦਰੂਨੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਸਿੱਖ ਮਿਸ਼ਨਰੀ ਸਕੂਲ ਲੁਧਿਆਣਾ ਦੇ 55 ਬੱਚਿਆਂ ਦਾ ਇਕ ਟੂਰ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਦਾ ਹੋਇਆ ਅੱਜ ਮਾਝੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁ. ਬੀਡ਼ ਸਾਹਿਬ ਵਿਖੇ ਪੁੱਜਾ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਭਾਈ ਹਰਭਜਨ ਸਿੰਘ ਦੀ ਸਰਪ੍ਰਸਤੀ ਹੇਠ ਪੁੱਜੇ ਇਸ ਟੂਰ ’ਚ ਸ਼ਾਮਲ ਬੱਚਿਆਂ ਵੱਲੋਂ ਗੁਰਦੁਆਰਾ ਬੀਡ਼ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ ਤੇ ਗੁਰਦੁਆਰਾ ਸਾਹਿਬ ਵਿਖੇ ਬੈਠ ਕੇ ਗੁਰਬਾਣੀ ਦਾ ਮਨੋਹਰ ਸ਼ਬਦ ਕੀਰਤਨ ਵੀ ਸਰਵਣ ਕੀਤਾ। ਇਸ ਤੋਂ ਪਹਿਲਾਂ ਗੁ. ਬੀਡ਼ ਸਾਹਿਬ ਵਿਖੇ ਪਹੁੰਚਣ ’ਤੇ ਟੂਰ ਦੀ ਅਗਵਾਈ ਕਰ ਰਹੇ ਭਾਈ ਹਰਭਜਨ ਸਿੰਘ ਸਮੇਤ ਹੋਰਨਾਂ ਸਟਾਫ ਮੈਂਬਰਾਂ ਨੂੰ ਗੁਰਦੁਆਰਾ ਬੀਡ਼ ਸਾਹਿਬ ਜੀ ਦੇ ਮੈਨੇਜਰ ਜਥੇਦਾਰ ਜਗਜੀਤ ਸਿੰਘ ਸਾਂਘਣਾ, ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ, ਐਡੀਸ਼ਨਲ ਮੈਨੇਜਰ ਸਤਨਾਮ ਸਿੰਘ, ਭਾਈ ਅਵਤਾਰ ਸਿੰਘ ਸੋਹਲ ਪ੍ਰਚਾਰਕ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਅਤੇ ਭਾਈ ਸੁਖਵੰਤ ਸਿੰਘ ਝਬਾਲ ਵੱਲੋਂ ਸਿਰਪਾਓ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਬੱਚਿਆਂ ਨੂੰ ਵੀ ਪ੍ਰਬੰਧਕਾਂ ਵੱਲੋਂ ਸਨਮਾਨਤ ਕੀਤਾ ਗਿਆ ਤੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਤੇ ਭਾਈ ਅਵਤਾਰ ਸਿੰਘ ਸੋਹਲ ਵੱਲੋਂ ਬੱਚਿਆਂ ਨੂੰ ਬਾਬਾ ਬੁੱਢਾ ਜੀ ਦੀ ਪਵਿੱਤਰ ਜੀਵਨੀ ਸਬੰਧੀ ਜਾਣਕਾਰੀ ਦਿੱਤੀ ਗਈ।
ਲੈਕਚਰਾਰ ਸ਼੍ਰੀਮਤੀ ਅਮਰਜੀਤ ਕੌਰ ਪੰਜ ਤੱਤਾਂ ’ਚ ਵਿਲੀਨ
NEXT STORY