ਤਰਨਤਾਰਨ (ਸ਼ਕਤੀ ਸ਼ਰਮਾ) - ਅੱਜ ਸਵੇਰੇ ਐੱਸ. ਜੀ. ਏ. ਡੀ. ਸਰਕਾਰੀ ਕੰਨਿਆ ਸੈਕੰਡਰੀ ਸਕੂਲ ਤਰਨਤਾਰਨ ਵਿਖੇ ਬਤੌਰ ਲੈਕਚਰਾਰ ਦੀ ਡਿਊਟੀ ਨਿਭਾ ਰਹੀ ਮੈਡਮ ਅਮਰਜੀਤ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਤੀ ਸੁਰਜੀਤ ਸਿੰਘ ਬਿੱਲਾ ਜੇ. ਈ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਤਰਨਤਾਰਨ ਨਾਲ ਸਕੂਲ ਦੇ ਪ੍ਰਿੰਸੀਪਲ ਰੀਟਾ ਗਿੱਲ ਤੋਂ ਇਲਾਵਾ ਸੁਖਵੰਤ ਸਿੰਘ, ਐੱਮ. ਸੀ. ਸੁਖਦੇਵ ਸਿੰਘ ਲੌਹਕਾ, ਕਾਂਗਰਸੀ ਆਗੂ ਅਜੈਬ ਸਿੰਘ, ਜਸਪਾਲ ਸਿੰਘ ਪਾਲਾ, ਟੇਕ ਚੰਦ ਪੁੰਜ, ਬਾਊ ਤਰਸੇਮ ਸ਼ਰਮਾ, ਅਕਾਸ਼ ਜੋਸ਼ੀ, ਡਾ. ਜੱਜ ਕੁਮਾਰ ਕੋਟ, ਅਾਕਾਸ਼ ਜੋਸ਼ੀ, ਮੰਗਲ ਦਾਸ ਮੁਨੀਮ ਤੇ ਹੋਰ ਸੈਂਕਡ਼ਿਆਂ ਦੀ ਗਿਣਤੀ ’ਚ ਧਾਰਮਕ ਤੇ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਨੇ ਦੁੱਖ ਸਾਂਝਾ ਕੀਤਾ ਤੇ ਅੰਤਿਮ ਸੰਸਕਾਰ ’ਚ ਭਾਗ ਲਿਆ।
ਸਹਿਯੋਗ ਦੇਣ ਵਾਲੇ ਸ਼ਰਧਾਲੂਆਂ ਨੂੰ ਬਾਬਾ ਸੋਹਨ ਸਿੰਘ ਨੇ ਕੀਤਾ ਸਨਮਾਨਤ
NEXT STORY