ਜਲੰਧਰ : ਮਾਇਕ੍ਰੋਸਾਫਟ ਨੇ ਕੋਰਟਾਨਾ ਦੇ ਐਂਡ੍ਰਾਇਡ ਐਪ ਲਈ ਨਵਾਂ ਵਰਜਨ ਪੇਸ਼ ਕੀਤਾ ਹੈ। ਐਂਡ੍ਰਾਇਡ ਫੋਨਸ ਲਈ ਪੇਸ਼ ਕੀਤਾ ਗਿਆ ਕੋਰਟਾਨਾ ਦਾ ਨਵਾਂ ਵਰਜਨ 1.9.12 ਕੁੱਝ ਨਵੇਂ ਫੀਚਰਸ ਦੇ ਨਾਲ ਆਵੇਗਾ ਜਿਸ 'ਚ ਬਰਥਡੇ ਰਿਮਾਇੰਡਰ ਦਾ ਆਪਸ਼ਨ ਵੀ ਹੋਵੇਗਾ। ਪਲੇ ਸਟੋਰ 'ਚ ਜਾ ਕੇ ਤੁਸੀਂ ਐਪ ਨੂੰ ਅਪਡੇਟ ਕਰ ਸਕਦੇ ਹੋ।
ਜੇਕਰ ਤੁਹਾਨੂੰ ਆਪਣੇ ਦੋਸਤਾਂ, ਘਰ ਵਾਲਿਆਂ ਦਾ ਬਰਥਡੇ ਯਾਦ ਨਹੀਂ ਰਹਿੰਦਾ ਤਾਂ ਕੋਰਟਾਨਾ ਦਾ ਨਵਾਂ ਵਰਜਨ ਤੁਹਾਡੇ ਕੰਮ ਦਾ ਹੈ । ਬਰਥਡੇ ਰਿਮਾਇੰਡ ਆਊਟਲੁੱਕ ਕੈਲੇਂਡਰ ਦੀ ਮਦਦ ਨਾਲ ਕੰਮ ਕਰਦਾ ਹੈ। ਇਸ ਅਪਡੇਟ ਦਾ ਇਕ ਹੋਰ ਫੀਚਰ ਇਹ ਵੀ ਹੈ ਕਿ ਤੁਸੀਂ ਮਲਟੀਪਲ ਕੈਲੇਂਡਰਾਂ ਨੂੰ ਐਡ ਕਰ ਸਕਦੇ ਹੋ। ਇਸ ਤੋ ਇਲਾਵਾ ਕੁੱਝ ਹੋਰ ਸੁਧਾਰ ਜਿਵੇਂ ਕਿ ਐਪ ਕਰੈਸ਼ ਬੱਗ ਨੂੰ ਫਿਕਸ ਕੀਤਾ ਗਿਆ ਹੈ।
ਪਾਵਰ ਸੈਲਫੀ ਸਟੂਡੀਓ ਤੋਂ ਘੱਟ ਨਹੀਂ ਹੈ FaceTune 2 ਐਪ
NEXT STORY