ਜਲੰਧਰ - ਇਤਾਲੀਅਨ ਕਾਰ ਨਿਰਮਾਤਾ ਕੰਪਨੀ ਫਿਏਟ (Fiat) ਨੇ ਲੀਨੀਆ (Linea) ਸੇਡਾਨ ਦਾ ਸਭ ਤੋਂ ਤਾਕਤਵਰ ਵਰਜਨ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਨਵੀਂ ਲੀਨੀਆ 125 ਐੱਸ ਸੇਡਾਨ ਦੀ ਦਿੱਲੀ 'ਚ ਐਕਸ ਸ਼ੋਅ-ਰੂਮ ਕੀਮਤ 7 ਲੱਖ 82 ਹਜ਼ਾਰ ਰੁਪਏ ਹੈ।
ਪ੍ਰੈਸ ਰਿਲੀਜ਼- ਫਿਏਟ ਕਾਰ ਇੰਡੀਆ ਦੇ ਪ੍ਰੈਸਿਡੇਂਟ ਅਤੇ ਮੈਨੇਜਿੰਗ ਡਾਇਰੇਕਟਰ ਕੇਵਿਨ ਫਲਿਨ ਨੇ ਕਿਹਾ ਹੈ ਕਿ ਫਿਏਟ ਦੀਆਂ ਕਾਰਾਂ ਬਿਹਤਰੀਨ ਪ੍ਰਦਰਸ਼ਣ ਲਈ ਜਾਣੀਆਂ ਜਾਂਦੀਆਂ ਹਨ, ਇਸ ਲਈੁਹੁਣ ਕੰਪਨੀ ਨੇ ਆਪਣੀ ਇਸ ਕਾਰ 'ਚ ਜ਼ਿਆਦਾ ਹਾਰਸਪਾਵਰ ਨੂੰ ਐਡ ਕੀਤਾ ਹੈ।
ਇਸ ਕਾਰ ਦੀਆਂ ਖਾਸਿਅਤਾਂ -
1 . ਇੰਜਣ : 1.4 ਲਿਟਰ ਟਬੋਚਾਰਜ 4 ਸਿਲੈਂਡਰ
2 . ਅਧਿਕਤਮ ਸਮਰਥਾ : 123bhp @ 5 ,000rpm
3 . ਅਧਿਕਤਮ ਟਾਰਕ : 210Nm @ 2 , 100rpm
4 . ਬੂਟ ਸਪੇਸ : 500 ਲਿਟਰ
5 . ਗਿਅਰਬਾਕਸ : 5 ਸਪੀਡ ਮੈਨੂਅਲ
6 . ਗਰਾਊਂਡ ਕਲੀਅਰੇਂਸ : 190 ਐੱਮ. ਐੱਮ
ਕਾਰ ਦੇ ਹੋਰ ਫੀਚਰ -
Fiat Linea 125S 'ਚ ਨੈਵਿਗੇਸ਼ਨ ਦੇ ਨਾਲ 5 ਇੰਚ ਟਚਸਕ੍ਰੀਨ ਇੰਫੋਟਨਮੇਂਟ ਸਿਸਟਮ, ਡੂਅਲ ਸਟੇਜ ਡਰਾਇਵਰ ਏਅਰਬੈਗ, ਐਂਟੀ ਲਾਕ ਬ੍ਰੇਕਿੰਗ ਸਿਸਟਮ, ਈ. ਬੀ. ਡੀ ਰਿਅਰ ਪਾਰਕਿੰਗ ਸੈਂਸਰ ,16 ਇੰਚ ਔਲਾਏ ਵ੍ਹੀਲ, ਆਟੋਮੈਟਿਕ ਪ੍ਰੋਜੈਕਟਰ ਹੈੱਡਲੈਪਸ ਅਤੇ ਰੇਨ ਸੈਂਸਿੰਗ ਵਾਇਪਰਸ ਮੌਜੂਦ ਹਨ।
ਗੂਗਲ ਬਣਾ ਰਹੀ ਏ 2 ਨਵੀਆਂ ਸਮਾਰਟਵਾਚਿਜ਼
NEXT STORY