ਵੈੱਬ ਡੈਸਕ- ਅਕਸਰ ਤੁਹਾਡੇ ਨਾਲ ਵੀ ਇਹ ਹੋਇਆ ਹੋਵੇਗਾ ਕਿ ਮਠਿਆਈ ਜਾਂ ਹੋਰ ਕੋਈ ਮਿੱਠੀ ਚੀਜ਼ ਖਾਣ ਤੋਂ ਬਾਅਦ ਜਦੋਂ ਤੁਸੀਂ ਚਾਹ ਜਾਂ ਕੌਫੀ ਪੀਂਦੇ ਹੋ ਤਾਂ ਉਹ ਫਿੱਕੀ ਮਹਿਸੂਸ ਹੁੰਦੀ ਹੈ। ਜਦੋਂਕਿ ਚਾਹ ਅਤੇ ਕੌਫੀ 'ਚ ਵੀ ਖੰਡ ਹੁੰਦੀ ਹੈ। ਆਖਿਰ ਇਹ ਹੁੰਦਾ ਕਿਉਂ ਹੈ? ਇਸ ਦੇ ਪਿੱਛੇ ਦਾ ਵਿਗਿਆਨਕ ਕਾਰਨ ਬਹੁਤ ਦਿਲਚਸਪ ਹੈ।
ਇਹ ਵੀ ਪੜ੍ਹੋ : 6000 ਤੋਂ ਵੀ ਘੱਟ ਕੀਮਤ 'ਤੇ ਲਾਂਚ ਹੋਇਆ Waterproof Phone ! ਮਿਲਣਗੇ iPhone ਵਰਗੇ ਫੀਚਰਜ਼
ਦਿਮਾਗ ਦੀ ਭੂਮਿਕਾ
ਮਿੱਠਾ ਖਾਣ ਤੋਂ ਬਾਅਦ ਚਾਹ ਜਾਂ ਕੌਫ਼ੀ ਇਸ ਲਈ ਫਿੱਕੀ ਲੱਗਦੀ ਹੈ, ਕਿਉਂਕਿ ਸਾਡੀ ਜੀਭ ਦਾ ਟੇਸਟ ਬਡ ਬਹੁਤ ਸਮੇਂ ਤੱਕ ਮਿੱਠਾ ਬਣਿਆ ਰਹਿੰਦਾ ਹੈ। ਜਦੋਂ ਅਸੀਂ ਬਹੁਤ ਮਿੱਠਾ ਖਾਂਦੇ ਹਾਂ ਤਾਂ ਦਿਮਾਗ ਉਸ ਲਗਾਤਾਰ ਮਿੱਠੇ ਸਵਾਦ ਦਾ ਆਦੀ ਹੋ ਜਾਂਦਾ ਹੈ ਅਤੇ ਉਸ ਨੂੰ ਅਣਦੇਖਾ ਕਰ ਦਿੰਦਾ ਹੈ। ਇਸ ਕਰਕੇ ਬਾਅਦ 'ਚ ਜਦੋਂ ਅਸੀਂ ਚਾਹ ਜਾਂ ਕੌਫੀ ਪੀਂਦੇ ਹਾਂ ਤਾਂ ਉਹ ਸਾਨੂੰ ਘੱਟ ਮਿੱਠੀ ਜਾਂ ਫਿੱਕੀ ਲੱਗਦੀ ਹੈ।
ਇਹ ਵੀ ਪੜ੍ਹੋ : ਸਿਰਫ਼ 1 ਰੁਪਏ 'ਚ ਮਿਲ ਰਿਹੈ 4999 ਰੁਪਏ ਵਾਲਾ Recharge Plan!
ਵਿਗਿਆਨ ਕੀ ਕਹਿੰਦਾ ਹੈ
ਵਿਗਿਆਨ ਮੁਤਾਬਕ, ਜਦੋਂ ਦਿਮਾਗ ਨੂੰ ਲਗਾਤਾਰ ਇਕੋ ਜਿਹੇ ਸੰਕੇਤ ਮਿਲਦੇ ਹਨ ਤਾਂ ਉਹ ਨਵੇਂ ਅਤੇ ਵੱਖਰੇ ਸਵਾਦਾਂ 'ਤੇ ਧਿਆਨ ਕੇਂਦ੍ਰਿਤ ਕਰਦਾ ਹੈ। ਇਸ ਕਰਕੇ ਜ਼ਿਆਦਾ ਮਿੱਠਾ ਖਾਣ ਤੋਂ ਬਾਅਦ ਦਿਮਾਗ ਚਾਹ ਜਾਂ ਕੌਫੀ ਦੀ ਮਿਠਾਸ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ਪਰ ਜੇਕਰ ਤੁਸੀਂ ਕੁਝ ਬਿਲਕੁਲ ਉਲਟ (ਜਿਵੇਂ ਖੱਟਾ ਸੰਤਰਾ) ਖਾਓ ਤਾਂ ਦਿਮਾਗ ਉਸ ਨੂੰ ਤੁਰੰਤ ਪਛਾਣ ਲੈਂਦਾ ਹੈ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਕੁਝ ਸਮੇਂ ਬਾਅਦ ਅਸਰ
ਥੋੜ੍ਹੇ ਸਮੇਂ ਬਾਅਦ ਜਦੋਂ ਜੀਭ ਅਤੇ ਇੰਦਰੀਆਂ ਨੂੰ ਆਰਾਮ ਮਿਲਦਾ ਹੈ ਤਾਂ ਦਿਮਾਗ ਮੁੜ ਆਪਣੀ ਆਮ ਹਾਲਤ 'ਚ ਆ ਜਾਂਦਾ ਹੈ। ਇਸੇ ਲਈ ਕੁਝ ਦੇਰ ਬਾਅਦ ਪੀਤੀ ਚਾਹ ਜਾਂ ਕੌਫੀ ਫਿਰ ਤੋਂ ਮਿੱਠੀ ਲੱਗਣ ਲੱਗਦੀ ਹੈ।
ਸਾਧਾਰਨ ਸ਼ਬਦਾਂ 'ਚ ਕਿਹਾ ਜਾਵੇ ਤਾਂ ਮਠਿਆਈ ਖਾਣ ਤੋਂ ਬਾਅਦ ਚਾਹ ਜਾਂ ਕੌਫੀ ਫਿੱਕੀ ਇਸ ਲਈ ਲੱਗਦੀ ਹੈ ਕਿਉਂਕਿ ਸਾਡਾ ਦਿਮਾਗ ਲਗਾਤਾਰ ਮਿਲ ਰਹੇ 'ਮਿੱਠੇ ਸੰਕੇਤਾਂ' ਨੂੰ ਅਣਦੇਖਾ ਕਰ ਦਿੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਾੜ ਵੱਲ ਇਕ ਹੋਰ ਵੱਡੀ ਪੁਲਾਂਘ ਲਈ ਤਿਆਰ ਹੋਇਆ ਭਾਰਤ ! ISRO ਨੇ ਸਾਂਝੀ ਕੀਤੀ ਤਸਵੀਰ
NEXT STORY