ਜਲੰਧਰ— ਭਾਰਤੀ ਹੈਂਡਸੈੱਟ ਕੰਪਨੀ ਮਾਈਕ੍ਰੋਮੈਕਸ ਨੇ ਕੈਨਵਸ ਸੀਰੀਜ਼ ਦਾ ਨਵਾਂ ਸਮਾਰਟਫੋਨ ਕੈਨਵਸ ਪੇਸ 4G Q416 ਲਾਂਚ ਕੀਤਾ ਹੈ। ਇਹ ਸਮਾਰਟਫੋਨ ਆਨਲਾਈਨ ਸਟੋਰ ਈਬੇ 'ਤੇ 6,821 ਰੁਪਏ 'ਚ ਉਪਲੱਬਧ ਹੈ।
ਕੈਨਵਸ ਪੇਸ 4G ਇਕ ਡਿਊਲ ਸਿਮ ਸਮਾਰਟਫੋਨ ਹੈ ਜਿਸ ਵਿਚ 5-ਇੰਚ ਦੀ FWVDA (480x854p) ਡਿਸਪਲੇ ਦਿੱਤੀ ਗਈ ਹੈ। ਫੋਨ 'ਚ 1.1GHz ਕਵਾਰਡ ਕੋਰ ਸਨੈਪਡ੍ਰੈਗਨ 210 ਪ੍ਰੋਸੈਸਰ ਅਤੇ 1GB ਰੈਮ ਦਿੱਤੀ ਗਈ ਹੈ। ਇਹ ਹੈਂਡਸੈੱਟ ਐਂਡ੍ਰਾਇਡ 5.1 ਲਾਲੀਪਾਪ OS 'ਤੇ ਚੱਲਦਾ ਹੈ।
ਫੋਨ 'ਚ 2,500MAh ਦੀ ਬੈਟਰੀ ਦਿੱਤੀ ਗਈ ਹੈ। ਪੇਸ 4G 'ਚ 8GB ਦੀ ਇੰਟਰਨਲ ਸਟੋਰੇਜ਼ ਅਤੇ 32GB ਤਕ ਦੀ ਐੱਸ.ਡੀ. ਕਾਰਡ ਸਟੋਰੇਜ਼ ਮਿਲੇਗੀ। ਕਨੈਕਟੀਵਿਟੀ ਲਈ ਫੋਨ 'ਚ 4G LET ਸਪੋਰਟ, 2G, 3G, ਵਾਈ-ਫਾਈ, ਬਲੂਟੂਥ ਅਤੇ ਮਾਈਕ੍ਰੋ USB ਦਿੱਤਾ ਗਿਆ ਹੈ।
ਸੂਰਜ ਦੀ ਰੌਸ਼ਨੀ ਤੋਂ ਊਰਜਾ ਨੂੰ ਤਿਆਰ ਕਰਨਾ ਹੁਣ ਹੋਰ ਵੀ ਆਸਾਨ ਤੇ ਸਸਤਾ !
NEXT STORY