ਜਲੰਧਰ : ਵਿਗਿਆਨੀਆਂ ਨੇ ਪਹਿਲਾਂ ਹੀ ਬਨਾਉਟੀ ਪ੍ਰਕਾਸ਼ ਸੰਸ਼ਲੇਸ਼ਨ (artificial photosynthesis) ਦਾ ਤਰੀਕਾ ਖੋਜ ਲਿਆ ਸੀ ਪਰ ਉਹ ਤਰੀਕਾ ਬਹੁਤ ਹੀ ਪੇਚੀਦਾ ਹੈ ਤੇ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਨਾਉਟੀ ਪ੍ਰਕਾਸ਼ ਸੰਸ਼ਲੇਸ਼ਨ ਨਾਲ ਆਪਣੇ ਘਰ ਦੇ ਨਜ਼ਦੀਕ ਲੱਗੇ ਰੁੱਖਾਂ ਨੂੰ ਰਿਪਲੇਸ ਕਰ ਸਕਦੇ ਹੋ। ਫਲੋਰੀਡਾ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਕ ਨਵਾਂ ਤਰੀਕਾ ਖੋਜਿਆ ਹੈ, ਜਿਸ ਨਾਲ ਉਹ ਸਿੰਗਲ ਪਰਤ ਵਾਲੀ ਖਨਿਜ ਆਕਸਾਈਡ ਨਾਲ ਸੂਰਜ ਦੀ ਰੌਸ਼ਨੀ 'ਚੋਂ ਊਰਜਾ ਨੂੰ ਹਾਈਡ੍ਰੋਜਨ ਤੇ ਆਕਸੀਜ਼ਨ ਦੇ ਰੂਪ 'ਚ ਅਲੱਗ ਕਰ ਸਕਦੇ ਹਨ।
ਵੈਸੇ ਤਾਂ ਵਰਤਮਾਨ 'ਚ ਰੌਸ਼ਨੀ ਨੂੰ ਇਕੱਠਿਆਂ ਕਰ ਕੇ ਊਰਜਾ ਪੈਦਾ ਕਰਨ ਲਈ ਸੋਲਰ ਸੈੱਲ ਦੀਆਂ ਕਈ ਪਰਤਾਂ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਇਸ ਨਵੇਂ ਤਰੀਕੇ ਨਾਲ ਇਹ ਕੰਮ ਬਹੁਤ ਸਸਤਾ ਕੇ ਆਸਾਨ ਹੋ ਜਾਵੇਗਾ।
ਇਹ ਖੋਜ ਅਜੇ ਆਪਣੇ ਸ਼ੁਰੂਆਤੀ ਦੌਰ 'ਚ ਹੈ, ਪਰ ਜੇ ਇਸ ਨੂੰ ਸਫਲਤਾ ਮਿਲੀ ਤਾਂ ਇਹ ਅਸਲ ਦੁਨੀਆ ਨੂੰ ਊਰਜਾ ਦਾ ਸਰੋਤ ਦਵੇਗੀ। ਜੇ ਮਿਸਾਲ ਲਈ ਜਾਵੇ ਤਾਂ ਹਾਈਡ੍ਰੋਜਨ ਫਿਊਲ ਨਾਲ ਚੱਲਣ ਵਾਲੀਆਂ ਕਾਰਾਂ 'ਚ ਇਹ ਤਕਨੀਕ ਆ ਗਈ ਤਾਂ ਇਹ ਕਾਰਾਂ ਆਪਣੇ-ਆਪ ਹੀ ਹਾਈਡ੍ਰੋਜਨ ਫਿਊਲ ਪੈਦਾ ਕਰ ਸਕਨਗੀਆਂ।
ਤੁਹਾਡੀ ਸਾਧਾਰਨ ਸਾਈਕਲ ਇਸ ਗੈਜੇਟ ਨਾਲ ਬਣੇਗੀ ਈ-ਡਰਾਈਵ ਬਾਈਕ
NEXT STORY