Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 30, 2026

    10:59:54 PM

  • ipl 2026 rr vs csk

    ਰਾਜਸਥਾਨ ਰਾਇਲਜ਼ ਨੇ ਚੇਨਈ ਨੂੰ 8 ਵਿਕਟਾਂ ਨਾਲ...

  • this is not our fight trump deeply entangled in iran war

    ਟਰੰਪ ਨੂੰ ਵੱਡਾ ਝਟਕਾ : ਸਪੇਨ ਮਗਰੋਂ ਇਸ ਦੇਸ਼ ਨੇ ਵੀ...

  • harjit masih islamic state court

    ਇਰਾਕ 'ਚ ਇਸਲਾਮਿਕ ਸਟੇਟ ਦੇ ਚੁੰਗਲ 'ਚੋਂ ਬਚੇ...

  • iranian aircraft hit by a us strike

    ਭਾਰਤ ਆ ਰਹੇ ਜਹਾਜ਼ 'ਤੇ ਹਮਲਾ! ਈਰਾਨ ਇਜ਼ਰਾਈਲ ਜੰਗ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Top News News
  • Jalandhar
  • ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ : ਗਰਮ ਹਵਾ ‘ਚ ਠੰਡੀ ਹਵਾ ਦੀ ਵਿਰਾਸਤ

TOP News Punjabi(ਮੁੱਖ ਖ਼ਬਰਾਂ)

ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ : ਗਰਮ ਹਵਾ ‘ਚ ਠੰਡੀ ਹਵਾ ਦੀ ਵਿਰਾਸਤ

  • Edited By Rajwinder Kaur,
  • Updated: 14 Aug, 2020 05:54 PM
Jalandhar
1947partition saadat hassan manto ludhiana family shafat begum
  • Share
    • Facebook
    • Tumblr
    • Linkedin
    • Twitter
  • Comment

#1947Partition #umeeddebande 

ਹਰਪ੍ਰੀਤ ਸਿੰਘ ਕਾਹਲੋਂ

“ਇੱਕ ਮੁਲਕ ਦੀ ਉਹ ਥਾਂ ਹੈ, ਇੱਥੋਂ ਬਹੁਤ ਦੂਰ, ਜਿੱਥੇ ਮੇਰੇ ਅੰਮੀ-ਅੱਬਾ ਦਫ਼ਨ ਨੇ। ਉੱਥੇ ਮੇਰਾ ਸਭ ਤੋਂ ਵੱਡਾ ਪੁੱਤਰ ਵੀ ਦਫ਼ਨ ਏ ਜੋ ਨਿੱਕੀ ਉੱਮਰ ਸਾਨੂੰ ਛੱਡ ਗਿਆ। ਉੱਥੋਂ ਦੀਆਂ ਗਲੀਆਂ ‘ਚ ਮੇਰੀ ਯਾਦਾਂ ਹਨ ਅਤੇ ਮੈਂ ਹੁਣ ਇਸ ਸਭ ਤੋਂ ਦੂਰ ਉਸ ਥਾਂ ਰਹਿ ਰਿਹਾ ਹਾਂ ਜੀਹਨੂੰ ਨਵਾਂ ਮੁਲਕ ਪਾਕਿਸਤਾਨ ਕਹਿੰਦੇ ਹਨ।” 

ਸਆਦਤ ਹਸਨ ਮੰਟੋ, ਪਾਕਿਸਤਾਨ ਤੋਂ ਇਹ ਪੀੜ ਉਨ੍ਹਾਂ ਲੱਖਾਂ ਬੰਦਿਆਂ ਦਾ ਬਿਆਨ ਹੈ, ਜੋ ਆਪਣੀ ਮਿੱਟੀ ਤੋਂ ਹਿਜਰਤ ਕਰਦੇ ਰਫਿਊਜ਼ੀ ਬਣੇ। ਇਸ ਦਰਦ ਦੀਆਂ ਸਦੀਆਂ ਨੂੰ ਲੁਧਿਆਣਾ ਦੇ ਜਾਮਾ ਮਸੀਤ ਦੇ ਸ਼ਾਹੀ ਇਮਾਮ ਅਤੇ ਅਜ਼ਾਦੀ ਘੁਲਾਟੀਏ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਉਦੋਂ ਹੀ ਮਹਿਸੂਸ ਕਰ ਲਿਆ ਸੀ, ਜਦੋਂ ਪਾਕਿਸਤਾਨ ਦੀ ਮੰਗ ਉੱਠੀ ਸੀ। ਉਨ੍ਹਾਂ ਮੁਸਲਿਮ ਲੀਗ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੂੰ ਇਹ ਫ਼ਿਕਰ ਸੀ ਕਿ ਇੰਝ ਭਾਰਤ ਦੇ ਟੁਕੜੇ ਤਾਂ ਹੋਣਗੇ ਪਰ ਪੰਜਾਬ ਦੇ ਪੰਜ ਦਰਿਆ ਵੀ ਵੰਡੇ ਜਾਣੇ ਹਨ। ਆਪਣੀਆਂ ਤਕਰੀਰਾਂ ‘ਚ ਉਨ੍ਹਾਂ ਸਦਾ ਇਹਦੀ ਵਕਾਲਤ ਕੀਤੀ ਅਤੇ ਸਾਂਝੀ ਵਿਰਾਸਤ ਦੇ ਵਾਸਤੇ ਪਾਏ।

ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਤੇ ਅਤੇ ਅਜਿਹੀਆਂ ਕਈ ਥਾਵਾਂ ਜਿੱਥੇ ਪਾਣੀ ਵੀ ਹਿੰਦੂ ਪਾਣੀ ਅਤੇ ਮੁਸਲਮਾਨ ਪਾਣੀ ਵੱਜੋਂ ਵੰਡਿਆ ਸੀ, ਉਨ੍ਹਾਂ ਇਨ੍ਹਾਂ ਪਾਣੀਆਂ ਨੂੰ ਇੱਕ ਕਰਨ ਦੀ ਕੌਸ਼ਿਸ਼ ਕੀਤੀ। ਲੋਕਾਂ ਦੇ ਘੜੇ ਵੱਖੋ-ਵੱਖਰੇ ਸਨ। ਮੌਲਾਨਾ ਕਹਿੰਦੇ ਸਨ ਕਿ ਜੇ ਅਸੀਂ ਪੰਜਾਬ ਦੀ ਰੂਹ ਨੂੰ ਸਮਝਣਾ ਹੈ ਤਾਂ ਸਾਨੂੰ ਹਿੰਦੂਆਂ ਅਤੇ ਮੁਸਲਮਾਨਾਂ ਦੇ ਪਾਣੀ ਇੱਕ ਕਰਨੇ ਪੈਣਗੇ।

ਲੁਧਿਆਣਵੀ ਪਰਿਵਾਰ 
ਲੁਧਿਆਣੇ ਦੇ ਪਿੰਡ ਬਲੀਆਵਾਲ ਤੋਂ ਲੁਧਿਆਣਵੀ ਪਰਿਵਾਰ ਦੀ ਵਿਰਾਸਤ ਆਪਣੇ ਆਪ ‘ਚ ਪੰਜਾਬ ਦੀ ਸਾਂਝਾ ਦਾ ਦਸਤਾਵੇਜ਼ ਹੈ। ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਲੁਧਿਆਣਾ ਦੇ ਨਾਇਬ ਸ਼ਾਹੀ ਇਮਾਮ ਹਨ। ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਇਨ੍ਹਾਂ ਦੇ ਪੜਦਾਦਾ ਸਨ। ਮੁਹੰਮਦ ਉਸਮਾਨ ਕਹਿੰਦੇ ਹਨ ਕਹਾਣੀ ਸੁਣਨੀ ਪਏਗੀ ਮੌਲਾਨਾ ਅਬਦੁੱਲ ਸ਼ਾਹ ਕਾਦਰੀ ਤੋਂ, ਇਹ ਮੁੰਹਮਦ ਉਸਮਾਨ ਦੇ ਪੜਦਾਦੇ ਦੇ ਪੜਦਾਦਾ ਸਨ। 1857 ਦੇ ਗਦਰ ‘ਚ ਸ਼ਾਹ ਕਾਦਰੀ ਹੁਣਾਂ ਨੇ ਬ੍ਰਿਟਿਸ਼ ਕੰਪਨੀ ਖਿਲਾਫ ਹੋਈ ਬਗਾਵਤ ‘ਚ ਹਿੱਸਾ ਲਿਆ ਸੀ।

PunjabKesari

ਬਲੀਆਵਾਲ ਸਤਲੁਜ ਦੇ ਕੰਢੇ ਮੱਤੇਵਾੜੇ ਦੇ ਜੰਗਲਾਂ ਕੋਲ ਪੈਂਦਾ ਪਿੰਡ ਹੈ। ਉਨ੍ਹਾਂ ਸਮਿਆਂ ‘ਚ ਮੰਨਿਆ ਜਾਂਦਾ ਹੈ ਕਿ ਸ਼ਾਹ ਵਲੀਉੱਲਾ ਮੁਹੱਦਸ ਦੇਹਲਵੀ ਦਾ ਭਾਰਤ ‘ਚ ਬਹੁਤ ਨਾਮ ਸੀ।ਭਾਰਤ ਦੇ ਬਹੁਤੇ ਮੁਸਲਮਾਨ ਉਨ੍ਹਾਂ ਦੇ ਉਲੀਕੇ ਪ੍ਰਬੰਧ ‘ਤੇ ਤੁਰਦੇ ਹਨ।ਕਹਿੰਦੇ ਹਨ ਕਿ ਆਮ ਲੋਕਾਂ ਦੀ ਪਹੁੰਚ ਤੱਕ ਪਵਿੱਤਰ ਕੁਰਾਨ ਸ਼ਰੀਫ਼ ਦੀ ਉਨ੍ਹਾਂ ਵਿਆਖਿਆ ਕੀਤੀ। ਇਨ੍ਹਾਂ ਕੋਲ ਮੌਲਾਨਾ ਸ਼ਾਹ ਕਾਦਰੀ ਹੁਣਾਂ ਨੂੰ ਉਨ੍ਹਾਂ ਦੀ 8-10 ਦੀ ਉਮਰ ‘ਚ ਵਲੀਆਬਾਦ ਦੇ ਮੌਲਾਨਾ ਅਬਦੁੱਲਾ ਵਲੀ ਦਿੱਲੀ ਲੈਕੇ ਆਏ। ਬਲੀਆਬਾਦ ਪਿੰਡ ਦਾ ਨਾਮ ਇਨ੍ਹਾਂ ਦੇ ਨਾਮ ‘ਤੇ ਸੀ। ਸ਼ਾਹ ਵਲੀਉੱਲਾ ਮੁਹੱਦਸ ਦੇਹਲਵੀ ਦਾ ਰੁੱਤਬਾ ਦੇਵਬੰਦ ਦੇ ਸਿਲਸਿਲੇ ‘ਚ ਜਾਮੀਆ ਮਾਲੀਆ,ਅਲੀਗੜ੍ਹ ਜਿਹੀਆਂ ਯੂਨੀਵਰਸਿਟੀਆਂ ‘ਚ ਖਾਸ ਰਿਹਾ ਹੈ। ਦੇਹਲਵੀ ਉਨ੍ਹਾਂ ਦਿਨਾਂ ‘ਚ ਜੈਰਾਜਪੁਰ (ਜੈਪੁਰ) ਰਹਿੰਦੇ ਸਨ। ਇੱਥੋਂ ਤਾਲੀਮਯਾਫ਼ਤਾ ਮੌਲਾਨਾ ਸ਼ਾਹ ਕਾਦਰੀ ਬਲੀਆਬਾਦ ਆ ਗਏ।

ਇਸੇ ਦੌਰਾਨ ਅਫਿਗਾਨਿਸਤਾਨ ‘ਚ ਦੂਜੀ ਕਹਾਣੀ ਚੱਲ ਰਹੀ ਹੈ। ਇੱਥੇ ਅਮੀਰ ਦੋਸਤ ਮੁੰਹਮਦ ਖ਼ਾਨ ਨੇ ਕਬਜ਼ਾ ਕੀਤਾ ਹੋਇਆ ਹੈ। ਸ਼ਾਹ ਸਜਾਉਨ ਮੁਲਕ ਕਾਬਲੋਂ ਨੱਠਕੇ ਭਾਰਤ ਆ ਗਿਆ ਹੈ। ਵਾਇਸਰਾਏ ਨਾਲ ਗੱਲਬਾਤ ਮਗਰੋਂ ਉਨ੍ਹਾਂ ਨੂੰ ਭਾਰਤ ਦੇ ਸਰਹੱਦੀ ਸ਼ਹਿਰ ਲੁਧਿਆਣਾ ‘ਚ ਬਾਦਸ਼ਾਹਤ ਰੁਤਬੇ ਬਰਾਬਰ ਮਹਿਮਾਨ ਵਜੋਂ ਆਸਰਾ ਦਿੱਤਾ ਜਾਂਦਾ ਹੈ।ਇੱਥੇ ਹੀ ਸ਼ਾਹ ਮੁਲਕ ਮੌਲਾਨਾ ਸ਼ਾਹ ਕਾਦਰੀ ਨੂੰ ਮਿਲੇ ਅਤੇ ਬਲੀਆਬਾਦ ਤੋਂ ਬੇਨਤੀ ਕਰਦਿਆਂ ਲੁਧਿਆਣੇ ਸ਼ਾਹਿਰ ‘ਚ ਲੈ ਆਏ। ਮੌਲਾਨਾ ਅਬਦੁੱਲ ਸ਼ਾਹ ਕਾਦਰੀ ਨੇ ਇੱਥੇ ਮੌਜਪੁਰਾ ਬਾਜ਼ਾਰ ‘ਚ ਮੁਸਲਮਾਨਾਂ ਦੀ ਬਸਤੀ ‘ਚ ਆਪਣਾ ਰਹਿਣ ਬਸੇਰਾ ਚੁਣਿਆ। ਇਹ 1836 ਦੀਆਂ ਗੱਲਾਂ ਹਨ। ਇੰਝ ਮੌਲਾਨਾ ਸ਼ਾਹ ਕਾਦਰੀ ਲੁਧਿਆਣੇ ਜਾਮਾ ਮਸੀਤ ਦੇ ਪਹਿਲੇ ਸ਼ਾਹੀ ਇਮਾਮ ਬਣੇ।

ਸ਼ਾਹ ਮੁਲਕ ਸ਼ਾਹ ਜਮਨ ਦਾ ਭਰਾ ਸੀ। ਦੁਰਾਣੀ ਰਜਵਾੜੇ ‘ਚੋਂ ਸ਼ਾਹ ਮੁਲਕ ਨੇ ਹੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕੋਹਿਨੂਰ ਹੀਰਾ ਤੋਹਫੇ ਵਜੋਂ ਦਿੱਤਾ ਸੀ। ਇਸੇ ਸਿਲਸਿਲੇ ‘ਚ ਹੀ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਫੌਜਾਂ ਨੇ ਆਪੋ ਆਪਣੀ ਦੋਸਤੀ ਨਿਭਾਉਂਦਿਆਂ ਸ਼ਾਹ ਮੁਲਕ ਲਈ ਅਫਗਾਨਿਸਤਾਨ ‘ਚ ਤਖ਼ਤਾ ਪਲਟਾਇਆ ਸੀ। ਬੇਸ਼ੱਕ ਸ਼ਾਹ ਮੁਲਕ ਇਸ ਤੋਂ ਬਾਅਦ ਇੱਕ ਸਾਲ ਹੀ ਰਾਜ ਕਰ ਸਕਿਆ।

ਇਸ ਕਹਾਣੀ ਦੇ ਦੂਜੇ ਪਾਸੇ ਸਾਂਝ ‘ਚ ਅਮੀਰ ਦੋਸਤ ਮੁੰਹਮਦ ਖ਼ਾਨ ਵੀ ਮੌਲਾਨਾ ਸ਼ਾਹ ਕਾਦਰੀ ਦੀ ਇੱਜ਼ਤ ਕਰਦਾ ਸੀ। 1857 ਦੀ ਕ੍ਰਾਂਤੀ ਦੌਰਾਨ ਮੌਲਾਨਾ ਕਾਦਰੀ ਨੇ ਮਦਦ ਲਈ ਆਪਣੇ ਪੁੱਤਰ ਸੈਫ ਉਰ ਰਹਿਮਾਨ ਨੂੰ ਕਾਬੁਲ ਭੇਜਿਆ ਸੀ। ਅੱਜ ਵੀ ਅਫਗਾਨਿਸਤਾਨ ਦੇ ਸ਼ੌਰ ਬਾਜ਼ਾਰ ਮੁਹੱਲੇ ‘ਚ ਲੁਧਿਆਣਵੀ ਪਰਿਵਾਰ ਦੀ ਦੂਜੀ ਨਸਲ ਜਿਊਂਦੀ ਹੈ।

ਮੌਲਾਨਾ ਸ਼ਾਹ ਕਾਦਰੀ ਦੇ ਪੜਪੋਤੇ ਨੇ ਆਪਣੇ ਪਰਿਵਾਰ ਦੇ ਇਸੇ ਜਜ਼ਬੇ ਨੂੰ ਅੱਗੇ ਚੱਲਕੇ ਭਾਰਤ ਦੀ ਅਜ਼ਾਦੀ ਦੌਰਾਨ ਤੋਰਿਆ। ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ 1929 ਦੀ ਮਜਲਿਸ-ਏ-ਅਹਿਰਾਰ ਦੇ ਹਿੱਸਾ ਸਨ। ਇਹ ਵੱਖਰੀ ਸੋਸ਼ਲਿਸਟ ਮੁਸਲਿਮ ਜਮਾਤ ਸੀ ਜੋ ਸਭ ਦੀ ਗੱਲ ਕਰਦੀ ਹੋਈ ਆਪਣਾ ਨਜ਼ਰੀਆ ਮੁਸਲਿਮ ਲੀਗ ਤੋਂ ਵੱਖਰਾ ਰੱਖਦੀ ਸੀ। ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਸਾਂਝੀਵਾਲਤਾ ਨਾਲ ਬਾਖੂਬੀ ਬੁਣਿਆ, ਤਰਾਸ਼ਿਆ ਅਤੇ ਸਮਝਿਆ ਸੀ। ਉਨ੍ਹਾਂ ਇਸ ਲਈ ਬਕਾਇਦਾ ਮਹਾਤਮਾ ਗਾਂਧੀ ਨਾਲ ਨਰਾਜ਼ਗੀ ਰੱਖੀ ਸੀ ਕਿ ਬਾਪੂ ਫਿਰਕਾਪ੍ਰਸਤ ਮੁਸਲਮਾਨਾਂ ਅੱਗੇ ਗੋਡੇ ਟੇਕ ਗਏ ਸਨ।

1947…ਉਹ ਦਿਨ

ਲੁਧਿਆਣੇ ‘ਚ ਆਜ਼ਾਦੀ ਦੇ ਉਨ੍ਹਾਂ ਦਿਨਾਂ ‘ਚ ਲੋਕਾਂ ਨੂੰ ਯਕੀਨ ਨਹੀਂ ਸੀ ਕਿ ਮੁਲਕ ਦੀ ਤਕਸੀਮ ਹੋ ਜਾਵੇਗੀ। ਦੇਸ਼ ਆਜ਼ਾਦ ਹੋਇਆ। ਸ਼ਾਹੀ ਮਸੀਤ ‘ਚ ਝੰਡਾ ਲਹਿਰਾਇਆ ਗਿਆ। ਉਹ ਦਿਨ ਰਮਜ਼ਾਨ ਸ਼ਰੀਫ ਦੇ ਸਨ। ਰੋਜ਼ੇ ਚੱਲ ਰਹੇ ਸਨ। ਹਾਫ਼ਿਜ਼ ਅਬੁਦਲ ਨੇ ਗੀਤ ਗਾਇਆ...

ਆਓ ਮਨਾਏ ਜਸ਼ਨ-ਏ-ਮੁਸੱਰਤ
ਆਜ ਵਤਨ ਆਜ਼ਾਦ ਹੂਆ ਹੈ…

ਕਹਿੰਦੇ ਹਨ ਕਿ ਅਫਵਾਹ ਫੈਲੀ ਕਿ ਅੰਮ੍ਰਿਤਸਰ ਕੱਟ-ਵੱਢ ਹੋਈ ਹੈ। ਇੱਕ ਹਫਤੇ ਬਾਅਦ ਲੁਧਿਆਣੇ ਸ਼ਰਨਾਰਥੀ ਆਉਣੇ ਸ਼ੁਰੂ ਹੋ ਗਏ।ਮੁਹੱਲਿਆਂ ‘ਚ ਲੜਾਈਆਂ ਸ਼ੁਰੂ ਹੋ ਗਈਆਂ। ਬਲੋਚ ਰੈਜ਼ੀਮੇਂਟ ਪਹੁੰਚੀ ਤਾਂ ਉਨ੍ਹਾਂ ਹਿਫਾਜ਼ਤ ਨਾਲ ਮੁਸਲਮਾਨਾਂ ਨੂੰ ਪਾਕਿਸਤਾਨ ਭੇਜਣਾ ਸ਼ੁਰੂ ਕੀਤਾ। ਇਸ ਪੂਰੇ ਮਾਹੌਲ ‘ਚ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੂੰ ਪਰਿਵਾਰ ਵਾਲੇ ਉਧਰ ਜਾਣ ਨੂੰ ਕਹਿੰਦੇ ਸਨ।

ਮਸ਼ਹੂਰ ਕਾਂਗਰਸੀ ਬਾਪੂ ਬਚਨ ਸਿੰਘ ਹੁਣਾਂ ਆਪਣਾ ਧਰਮ ਨਿਭਾਇਆ ਅਤੇ ਕਿੰਨੇ ਪਰਿਵਾਰਾਂ ਨੂੰ ਕਤਲੋਗਾਰਤ ਹੋਣ ਤੋਂ ਬਚਾਇਆ। ਇਸੇ ਕਰਕੇ ਫਿਰਕੂ ਤਾਕਤਾਂ ਬਾਪੂ ਬਚਨ ਸਿੰਘ ਦਾ ਵੀ ਕਤਲ ਕਰਨਾ ਚਾਹੁੰਦੀਆਂ ਸਨ।ਮਾਸਟਰ ਤਾਜ਼ੂਦੀਨ ਅੰਸਾਰੀ ਨੇ ਕੌਸ਼ਿਸ਼ ਕੀਤੀ ਕਿ ਲੜਾਈ ਨਾ ਹੋਏ।ਸ਼ਹਿਰ ‘ਚ ਫਸਾਦ ਨਾ ਰੁਕੇ।ਸ਼ਰਾਰਤੀ ਅਨਸਰਾਂ ਨੂੰ ਮੌਕਾ ਮਿਲਿਆ।ਮੌਲਾਨਾ ਮੁਲਕ ਨਹੀਂ ਛੱਡਣਾ ਚਾਹੁੰਦੇ ਸਨ।ਉਹ ਕਹਿੰਦੇ ਸਨ ਕਿ ਇਹ ਮੇਰਾ ਮੁਲਕ ਹੈ ਅਤੇ ਇਸ ਆਜ਼ਾਦੀ ਲਈ ਅਸੀਂ ਘਾਲਣਾ ਕੀਤੀ ਸੀ।ਪਰਿਵਾਰ ਕਹਿੰਦਾ ਸੀ ਕਿ ਚਲੇ ਜਾਈਏ ਪਰ ਮੌਲਾਨਾ ਸਾਹਬ ਅੜੇ ਰਹੇ।ਕਸ਼ਮਕਸ਼ ‘ਚ 2 ਮਹੀਨੇ ਲੰਘ ਗਏ।ਆਜ਼ਾਦੀ ਕਾਹਦੀ ਸੀ ਵੰਡ ਸੀ ਅਤੇ ਹਿਜਰਤ ਜਿਉਂ ਸ਼ੁਰੂ ਹੋਈ 8 ਮਹੀਨੇ ਚੱਲਦੀ ਰਹੀ।ਇਸ ਤੋਂ ਬਾਅਦ ਵੀ ਚੱਲਦੀ ਰਹੀ।ਕਿੰਨੇ ਰਾਹ ‘ਚ ਰੁਲ ਗਏ ਅਤੇ ਕਿੰਨੇ ਪਹੁੰਚ ਗਏ ਅਤੇ ਜਿਹੜੇ ਪਹੁੰਚ ਗਏ ਉਹਨਾਂ ਦੀਆਂ ਗੱਲਾਂ ‘ਚੋਂ ਵੰਡ ਤਾਉਮਰ ਰਿਹਾ ਹੈ।ਇਹ ਕੌੜਾ ਸੱਚ ਹੈ।

ਉਸ ਸਾਲ ਬੜਾ ਮੀਂਹ ਪਿਆ,ਜਿਵੇਂ ਰੱਬ ਰੌਂਦਾ ਹੋਵੇ।ਸੋਣ ਭਾਂਦੋਂ ਦੇ ਮਹੀਨੇ ਅਤੇ ਡਰ ਕਿ ਕਿਸੇ ਵੇਲੇ ਵੀ ਕਤਲ ਹੋ ਸਕਦਾ ਹੈ। ਮੌਲਾਨਾ ਸਾਹਿਬ ਅਤੇ ਪਰਿਵਾਰ ਨੇ ਸੋਚਿਆ ਦਿੱਲੀ ਚਲੇ ਜਾਈਏ ਪਰ ਡਰ ਇਹ ਸੀ ਕਿ ਦੋਰਾਹੇ ਵਾਲੀ ਨਹਿਰ ਵੀ ਟੱਪ ਨਹੀਂ ਹੋਣੀ।ਅਖੀਰ ਸਪੈਸ਼ਲ ਰੇਲਗੱਡੀ ਦਾ ਇੰਤਜ਼ਾਮ ਕੀਤਾ ਗਿਆ ਅਤੇ ਪਾਕਿਸਤਾਨ ਨੂੰ ਰਵਾਨਾ ਹੋ ਗਏ। ਮੌਲਾਨਾ ਹਬੀਬ ਉਰ ਰਹਿਮਾਨ ਆਪਣੀ ਬੇਗ਼ਮ ਸ਼ਫ਼ਾਤ ਬੇਗ਼ਮ ਅਤੇ ਬੱਚਿਆਂ ਨਾਲ ਲਾਹੌਰ ਪਹੁੰਚੇ।ਇੱਥੇ ਮੌਲਾਨਾ ਅਹਿਮਦ ਅਲੀ ਲਾਹੌਰੀ ਨੇ ਆਸਰਾ ਦਿੱਤਾ। ਅਹਿਮਦ ਅਲੀ ਲਾਹੌਰੀ ਦਾ ਨਾਮ ਬੜੇ ਅਦਬ ਨਾਲ ਲਿਆ ਜਾਂਦਾ ਹੈ। ਇਹ ਸਰਦਾਰ ਤੋਂ ਮੁਸਲਮਾਨ ਬਣੇ ਸਨ।ਇੱਥੋਂ ਮੌਲਾਨਾ ਸਾਹਬ ਆਪਣੇ ਪਰਿਵਾਰ ਨਾਲ ਬਹਾਵਲਪੁਰ ਨਵਾਬ ਦੇ ਸੱਦੇ ‘ਤੇ ਬਹਾਵਲਪੁਰ ਚਲੇ ਗਏ।ਪਰ ਮੌਲਾਨਾ ਸਾਹਬ ‘ਤੇ ਪਾਕਿਸਤਾਨ ‘ਚ ਹਮਲੇ ਹੋਏ।ਮੁਸਲਿਮ ਲੀਗ ਵੱਲੋਂ ਵਿਰੋਧ ਵੀ ਕੀਤਾ ਗਿਆ ਕਿਉਂ ਕਿ ਮੌਲਾਨਾ ਸਾਹਬ ਨੇ ਮੁਸਲਿਮ ਲੀਗ ਦੀ ਸਦਾ ਖਿਲਾਫਤ ਕੀਤੀ ਸੀ। ਗੱਲ ਪੰਡਿਤ ਜਵਾਹਰ ਲਾਲ ਨਹਿਰੂ ਕੋਲ ਪਹੁੰਚੀ। ਉਨ੍ਹਾਂ ਮੁੜ ਭਾਰਤ ਦਾ ਸੱਦਾ ਦਿੱਤਾ।ਮਲਿਕਾ ਸਾਰਾਬਾਈ ਦੀ ਭੈਣ ਲਾਹੌਰ ਏਅਰਪੋਰਟ ‘ਤੇ ਸੀ। ਉਹਦੀ ਮਦਦ ਨਾਲ ਵਾਇਆ ਦਿੱਲੀ ਮੁੜ ਪੰਜਾਬ ਪਹੁੰਚੇ।ਪਰ ਇਸ ਹਿਜਰਤ ਨੇ ਬਹੁਤ ਕੁਝ ਖੋਹ ਲਿਆ ਸੀ।ਜਿਹਦਾ ਇੱਕ ਕਿੱਸਾ ਸ਼ਫਾਤ ਬੇਗ਼ਮ ਹੈ।

ਇੱਕ ਸੀ ਸ਼ਫਾਤ ਬੇਗ਼ਮ
ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਦੱਸਦੇ ਹਨ ਕਿ ਵੰਡ ਤੋਂ ਬਾਅਦ ਬਹਾਵਲਪੁਰ ਆਏ ਤਾਂ ਪੜਦਾਦੀ ਸ਼ਫਾਤ ਬੇਗ਼ਮ ਕਹਿੰਦੇ ਕਿ ਲਾਹੌਰ ਹੀ ਚੱਲੀਏ।ਲੁਧਿਆਣਾ ਛੁੱਟ ਗਿਆ ਸੋ ਗਿਆ ਪਰ ਲਾਹੌਰ ਤੋਂ ਲੁਧਿਆਣਾ ਨੇੜੇ ਲੱਗਦਾ ਹੈ। ਮੌਲਾਨਾ ਹਬੀਬ ਉਰ ਰਹਿਮਾਨ ਨੂੰ ਅਹਿਸਾਸ ਸੀ ਕਿ ਸ਼ਫਾਤ ਬੇਗ਼ਮ ਵੰਡ ਦਾ ਗ਼ਮ ਲੈ ਗਈ ਹੈ। ਸ਼ਫਾਤ ਬੇਗ਼ਮ ਨੇ ਰਾਹ ਜਾਂਦੇ ਹਿੰਦੂ,ਮੁਸਲਮਾਨਾਂ ਸਿੱਖਾਂ ਨੂੰ ਪੁੱਛਣਾ ਕਿ ਤੁਸੀਂ ਕਿਦਾਂ ਇੱਕ ਦੂਜੇ ਦੇ ਪਿਆਰ ਨੂੰ ਭੁਲਾਕੇ ਕੱਟ-ਵੱਢ ਕੀਤੀ।

ਇਸ ਵੰਡ ‘ਚ ਸ਼ਫ਼ਾਤ ਬੇਗ਼ਮ ਦਾ ਦਰਦ ਸੀ ਕਿ ਘਰ ਢੁਹਾਇਆ,ਕੁਰਕੀਆਂ ਹੋਈਆਂ,ਆਜ਼ਾਦੀ ਦੀ ਲੜਾਈ ‘ਚ ਘਾਲਣਾ ਕੀਤੀ ਅਤੇ ਜਦੋਂ ਅਜ਼ਾਦੀ ਆਈ ਤਾਂ ਮਿੱਟੀ ਛੱਡਣੀ ਪਈ।ਇਸ ਹਾਲ ਹਵਾਲ ‘ਚ ਮੌਲਾਨਾ ਸਾਹਬ ਦੇ ਦੋ ਮੁੰਡੇ ਵਿਛੜ ਗਏ।ਉਹਨਾਂ ਦੀ ਇੱਕ ਕੁੜੀ ਗੋਦ ‘ਚ ਸੀ।ਬਾਰਿਸ਼ਾਂ ਦੇ ਇਹਨਾਂ ਦਰਦ ਭਰੇ ਮੌਸਮਾਂ ‘ਚ ਹੈਜ਼ਾ ਫੈਲਣ ਕਰਕੇ ਉਹਨੇ ਆਖਰੀ ਸਾਹ ਗੋਦ ‘ਚ ਹੀ ਲਏ।

1948 ਜਨਵਰੀ ਨੂੰ ਬਿਨਾਂ ਪਾਸਪੋਰਟ ਦੇ ਜਦੋਂ ਮੁੜ ਭਾਰਤ ਆਏ ਤਾਂ ਦਿੱਲੀ ਹੁੰਦੇ ਹੋਏ ਲੁਧਿਆਣਾ ਪਹੁੰਚੇ ਤਾਂ ਸਾਹਮਣੇ ਆਪਣੇ ਹੀ ਘਰ ‘ਚ ਲਾਇਲਪੁਰ ਤੋਂ ਆਏ ਪਰਿਵਾਰ ਨੂੰ ਵੇਖਿਆ।ਰਫਿਊਜ਼ੀ ਪਰਿਵਾਰ ਨੂੰ ਮੁਹੱਲੇ ਵਾਲਿਆਂ ਦੱਸਿਆ ਕਿ ਕਿ ਇਹ ਇਸ ਘਰ ਦੇ ਮਾਲਕ ਹਨ ਤਾਂ ਸ਼ਫ਼ਾਤ ਬੇਗ਼ਮ ਕਹਿੰਦੇ ਕਿ ਨਹੀਂ ਹੁਣ ਇਹੋ ਇਸ ਦੇ ਮਾਲਕ ਹਨ।ਜਿਵੇਂ ਅਸੀਂ ਉਝੜੇ ਉਂਝ ਹੀ ਇਹ ਉਝੜਕੇ ਆਏ ਹਨ।ਇਸ ਉਜਾੜੇ ‘ਚ ਉਂਝ ਵੀ ਰਫਿਊਜ਼ੀ ਪਰਿਵਾਰ ਦਾ ਹਾਲ ਇਹ ਸੀ ਕਿ ਇੱਕ ਹੀ ਘਰ ‘ਚ ਤਿੰਨ ਤਿੰਨ ਪਰਿਵਾਰ ਰਹਿ ਰਹੇ ਸਨ।

ਮੌਜ਼ਪੁਰ ਦੀ ਮਸੀਤ ਦਾ ਆਪਣਾ ਹੀ ਮਾਹੌਲ ਸੀ।ਇੱਥੇ ਮਸੀਤ ‘ਚ ਹੀ ਸਿੱਖਾਂ ਦੇ ਵਿਆਹ ਵੀ ਹੁੰਦੇ ਸਨ ਕਿਉਂ ਕਿ ਭੀੜੇ ਮੁਹੱਲੇ  ‘ਚ ਸਾਂਝੀ ਖੁੱਲੀ ਥਾਂ ਇਹੋ ਸੀ।ਲੋਕਾਂ ‘ਚ ਆਪਸੀ ਪਿਆਰ ਸੀ।ਸ਼ਫਾਤ ਬੇਗ਼ਮ ਇਹਨਾਂ ਸਮਿਆਂ ਦਾ ਵਜੂਦ ਸੀ।ਵੰਡ ਦੇ ਗ਼ਮ ਨੇ ਸ਼ਫਾਤ ਬੇਗ਼ਮ ਨੂੰ 6 ਮਹੀਨੇ ਤੋਂ ਵੱਧ ਜ਼ਿੰਦਾ ਨਾ ਰਹਿਣ ਦਿੱਤਾ।ਸ਼ਫਾਤ ਬੇਗ਼ਮ ਕਹਿੰਦੇ ਸਨ ਕਿ ਮੈਂ ਉਹਨਾਂ ਨੂੰ ਸਿੱਖ, ਹਿੰਦੂ, ਮੁਸਲਮਾਨ ਨਹੀਂ ਮੰਨਦੀ ਜਿਹਨਾਂ ਆਪਸ ‘ਚ ਪੰਜਾਬੀਆਂ ਨੂੰ ਕਤਲ ਕੀਤਾ।ਪੰਜਾਬ ਇੱਕ ਆਦਰਸ਼ ਸੀ ਅਤੇ ਸ਼ਫ਼ਾਤ ਬੇਗ਼ਮ ਉਸ ਪੰਜਾਬ ਦੇ ਵਾਸੀ ਸਨ।

ਸਾਡਾ ਪੰਜਾਬ
ਕੋਈ ਪੁਰਖਿਆਂ ਦੀ ਆਸੀਸ ਹੈ ਕਿ ਖ਼ਤਮ ਨਹੀਂ ਹੋਵੇਗੀ।ਇਸੇ ਦੀ ਬਰਕਤ ‘ਚ ਅੱਜ ਵੀ ਉਮੀਦ ਹੈ।ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਆਪਣੇ ਪੜਦਾਦੇ ਨੂੰ ਯਾਦ ਕਰਦਿਆਂ ਕਹਿੰਦੇ ਹਨ ਕਿ ਸ਼ਕਲ ਸੂਰਤ ਅਤੇ ਸੱਭਿਅਤਾ ਮੁਤਾਬਕ ਜੇ ਅਸੀਂ ਇੱਕ ਦੂਜੇ ਨੂੰ ਕਬੂਲਦੇ ਹਾਂ,ਤਾਂ ਹੀ ਅਸੀਂ ਸਹੀ ਲੀਹੇ ਹਾਂ,ਨਹੀਂ ਤਾਂ ਅਸੀਂ ਫਿਰਕਾਪ੍ਰਸਤ ਹਾਂ।ਸਾਡਾ ਦੂਜੇ ਨੂੰ ਉਹਦੇ ਢੰਗ ਨਾਲ ਤਸਲੀਮ ਕਰਨ ਦਾ ਨਾਮ ਹੀ ਪੰਜਾਬੀਅਤ ਹੈ।ਇੱਕ ਦੂਜੇ ਦੀਆਂ ਰਵਾਇਤਾਂ ਅਤੇ ਵਜੂਦ ਦਾ ਸਤਕਾਰ ਕਰੋ।ਕੌਸ਼ਿਸ਼ ਕਰੋ ਹਿੰਦੂ ਮਸੀਤਾਂ ‘ਚ ਆਉਣ,ਮੁਸਲਮਾਨ ਗੁਰਦੁਆਰਿਆਂ ‘ਚ ਜਾਣ ਅਤੇ ਸਿੱਖ ਮੰਦਰਾਂ ‘ਚ ਆਉਣ।ਕਈ ਵਾਰ ਇੱਕ ਦੂਜੇ ਬਾਰੇ ਜਾਣਕਾਰੀ ਨਾ ਹੋਣਾ ਹੀ ਸਾਡੀਆਂ ਦੂਰੀਆਂ ਨੂੰ ਬਰਕਰਾਰ ਰੱਖਦਾ ਹੈ।ਧਰਮ ਨਹਾਇਤ ਹੀ ਵੱਡਾ ਅਤੇ ਰੂਹਾਨੀ ਜਜ਼ਬਾ ਹੈ।ਧਰਮ ਦੀ ਅਗਿਆਨਤਾ ‘ਚ ਫਤਵੇ ਹਨ,ਸਿਰ ਕਲਮ ਕਰਨ ਦੀਆਂ ਗੱਲਾਂ ਹਨ ਅਤੇ ਬਾਈਕਾਟ ਕਰਨ ਦੇ ਚਰਚੇ ਹਨ।ਇੱਕ ਦੂਜੇ ਨੂੰ ਸੱਦਾ ਦਿਓ।ਜੀ ਆਇਆਂ ਨੂੰ ਹੀ ਸਾਂਝੀਵਾਲਤਾ ਦਾ ਪਹਿਲਾ ਸਿਰਨਾਵਾਂ ਹੈ।

  • Saadat Hassan Manto
  • Ludhiana family
  • Shafat Begum
  • ਸਆਦਤ ਹਸਨ ਮੰਟੋ
  • ਲੁਧਿਆਣਵੀ ਪਰਿਵਾਰ 
  • ਸ਼ਫਾਤ ਬੇਗ਼ਮ

ਕਿਉਂ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀ ਤਰਜ਼ ’ਤੇ ਸਾਬਕਾ ਫੌਜੀਆਂ ਨੂੰ ਕਰ ਰਹੀ ਹੈ ਅਣਦੇਖਿਆ..?

NEXT STORY

Stories You May Like

  • stunts bike racing collided viral video
    ਸਟੰਟਬਾਜ਼ੀ ਦੌਰਾਨ ਹਵਾ 'ਚ ਉਛਲ ਡਿਵਾਈਡਰ ਨਾਲ ਟਕਰਾਇਆ ਨੌਜਵਾਨ, ਹੋਈ ਮੌਤ, ਦੇਖੋ ਰੂਹ ਕੰਬਾਊ VIDEO
  • amit shah plane landing airport
    ਮੀਂਹ ਨੇ ਰੋਕੀ ਅਮਿਤ ਸ਼ਾਹ ਦੀ ਉਡਾਣ, 2 ਘੰਟੇ ਤੱਕ ਹਵਾ 'ਚ ਹੀ ਰਿਹਾ ਗ੍ਰਹਿ ਮੰਤਰੀ ਦਾ ਜਹਾਜ਼
  • amritsar becomes   shimla   in the heat of march
    ਗੁਰੂ ਨਗਰੀ ’ਤੇ ਕੁਦਰਤ ਮਿਹਰਬਾਨ; ਮਾਰਚ ਦੀ ਗਰਮੀ ’ਚ ‘ਸ਼ਿਮਲਾ’ ਬਣਿਆ ਅੰਮ੍ਰਿਤਸਰ
  • bajwa blasts kejriwal s zero tolerance claims
    'ਜੇ ਇਨਸਾਫ਼ ਤੁਰੰਤ ਹੈ ਤਾਂ 4 ਦਿਨ ਕਿਉਂ ਲੱਗੇ'? ਕੇਜਰੀਵਾਲ ਦੇ 'ਜ਼ੀਰੋ ਟਾਲਰੈਂਸ' ਦਾਅਵਿਆਂ ਦੀ ਬਾਜਵਾ ਨੇ ਕੱਢੀ ਹਵਾ
  • rcb s phil salt became superman
    RCB ਦਾ ਫਿਲ ਸਾਲਟ ਬਣਿਆ 'ਸੁਪਰਮੈਨ', ਹਵਾ 'ਚ ਉੱਡ ਕੇ ਫੜਿਆ ਅਜਿਹਾ ਕੈਚ ਕਿ ਦੇਖਣ ਵਾਲੇ ਰਹਿ ਗਏ ਦੰਗ
  • air india flight emergency landing
    ਲੰਡਨ ਜਾ ਰਹੇ Air India ਦੇ ਜਹਾਜ਼ ਨੇ ਹਵਾ ਵਿਚਾਲੇ ਮਾਰਿਆ U-Turn! 7 ਘੰਟੇ ਉੱਡਣ ਮਗਰੋਂ ਮੁੜਿਆ ਦਿੱਲੀ
  • changing weather  bathing method  hot water  cold water
    ਗਰਮ ਜਾਂ ਠੰਡਾ ਪਾਣੀ, ਜਾਣੋ ਕੀ ਹੈ ਨਹਾਉਣ ਦਾ ਸਹੀ ਤਰੀਕਾ!
  • rumors of petrol diesel shortage in barnala are rife  dc appeals to people
    ਬਰਨਾਲਾ 'ਚ ਪੈਟਰੋਲ-ਡੀਜ਼ਲ ਦੀ ਕਿੱਲਤ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ, DC ਦੀ ਲੋਕਾਂ ਨੂੰ ਅਪੀਲ
  • milk has become expensive
    ਮਹਿੰਗਾ ਹੋ ਗਿਆ ਦੁੱਧ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ Rate
  • jalandhar municipal house budget of rs 569 crore passed
    ਜਲੰਧਰ ਨਿਗਮ ਹਾਊਸ 'ਚ ਹੰਗਾਮਾ, ਢਾਈ ਮਿੰਟ 'ਚ 569 ਕਰੋੜ ਦਾ ਬਜਟ ਪਾਸ
  • death of punjabi truck driver in italy
    ਇਟਲੀ 'ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ , ਭਾਈਚਾਰੇ 'ਚ ਸੋਗ ਦੀ ਲਹਿਰ
  • migrants going back from punjab
    ਪੰਜਾਬ ਛੱਡ UP-ਬਿਹਾਰ ਨੂੰ ਵਾਪਸ ਪਰਤਣ ਲੱਗੇ ਪ੍ਰਵਾਸੀ! ਰੇਲਵੇ ਸਟੇਸ਼ਨਾਂ 'ਤੇ ਵਧੀ...
  • big warning regarding punjab s weather
    ਪੰਜਾਬ 'ਚ 31 ਮਾਰਚ ਨੂੰ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਮੌਸਮ ਵਿਭਾਗ ਦੀ...
  • prime minister modi kept the countrymen safe  shweta malik
    ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਰੱਖਿਆ ਸੁਰੱਖਿਅਤ : ਸ਼ਵੇਤ ਮਲਿਕ
  • good news for wine lovers
    ਸ਼ਰਾਬ ਦੇ ਸ਼ੌਕੀਨਾਂ ਦੀਆਂ ਲੱਗੀਆਂ ਮੌਜਾਂ! ਸਸਤੇ ਰੇਟਾਂ 'ਤੇ ਵਿੱਕ ਰਹੀ ਸ਼ਰਾਬ,...
  • jalandhar administration s big statement amid shortage of lpg petrol and diesel
    LPG ਪੈਟਰੋਲ-ਡੀਜ਼ਲ ਦੀ ਕਿੱਲਤ ਦਰਮਿਆਨ ਜਲੰਧਰ ਪ੍ਰਸ਼ਾਸਨ ਦਾ ਆ ਗਿਆ ਵੱਡਾ ਬਿਆਨ,...
Trending
Ek Nazar
bcci changes drs referral rule

BCCI ਨੇ DRS ਨਿਯਮਾਂ 'ਚ ਕੀਤਾ ਵੱਡਾ ਬਦਲਾਅ! ਹੁਣ ਨਹੀਂ ਚੱਲੇਗੀ ਟੀਮਾਂ ਦੀ ਚਲਾਕੀ

delhi  lieutenant governor  taranjit singh sandhu  landfill site

'ਕੂੜੇ ਦਾ ਪਹਾੜ' ਹਟਾਉਣ ਦੇ ਮੁੱਦੇ 'ਤੇ LG ਸੰਧੂ ਬੋਲੇ, 'ਅਜੇ ਵੀ ਬਹੁਤ ਕੁਝ...

uae intercept 16 ballistic missiles 42 uavs amid iran attacks

UAE ਵੱਲੋਂ 16 ਬੈਲਿਸਟਿਕ ਮਿਜ਼ਾਈਲਾਂ ਤੇ 42 ਡਰੋਨ ਢੇਰ, ਈਰਾਨ ਨੇ ਦਿੱਤੀ ਖਾੜੀ...

people killed in south sudan

ਅਣਪਛਾਤੇ ਬੰਦੂਕਧਾਰੀਆਂ ਨੇ 70 ਤੋਂ ਵੱਧ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ, ਦੱਖਣੀ...

imd rain alert in 17 states snowfall

17 ਸੂਬਿਆਂ ਲਈ IMD ਦਾ ਅਲਰਟ! ਤੇਜ਼ ਮੀਂਹ ਦੇ ਨਾਲ ਕਈ ਇਲਾਕਿਆਂ 'ਚ ਗੜ੍ਹੇਮਾਰੀ ਦੀ...

heavy rains in khyber pakhtunkhwa

ਭਾਰੀ ਬਾਰਿਸ਼ ਨੇ ਲਈ 17 ਲੋਕਾਂ ਦੀ ਜਾਨ; ਖੈਬਰ ਪਖਤੂਨਖਵਾ 'ਚ ਹਾਹਾਕਾਰ

actor prakash raj s mother suvarnalatha passes away at 86

ਅਦਾਕਾਰ ਪ੍ਰਕਾਸ਼ ਰਾਜ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦਿਹਾਂਤ

china resumes flights to north korea

6 ਸਾਲ ਬਾਅਦ ਮੁੜ ਬਹਾਲ ਹੋਈਆਂ ਉਡਾਣਾਂ, ਚੀਨ ਅਤੇ ਉੱਤਰੀ ਕੋਰੀਆ ਦਾ ਅਹਿਮ ਕਦਮ

young man thanking god wife divorce

ਪਤਨੀ ਤੋਂ ਖਹਿੜਾ ਛੁੱਟਣ 'ਤੇ ਪਤੀ ਨੇ ਲਿਆ ਸੁੱਖ ਦਾ ਸਾਹ! 9 KM ਗੋਡਿਆਂ ਭਾਰ...

famous actor becomes father for the second time  wife gives birth to son

ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਅਦਾਕਾਰ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

toffee theft father beating daughter

'ਟੌਫ਼ੀ' ਪਿੱਛੇ ਕਲਯੁਗੀ ਪਿਓ ਨੇ ਕੁੱਟ-ਕੁੱਟ ਮਾਰ 'ਤੀ ਧੀ, ਹੋਸ਼ ਉਡਾ ਦੇਵੇਗਾ...

indian rapper spits at fan

Live Show 'ਚ ਗਰਮਾਇਆ ਮਾਹੌਲ ; ਰੈਪਰ ਨੇ ਬੋਤਲ ਸੁੱਟਣ ਵਾਲੇ ਨੌਜਵਾਨ 'ਤੇ ਸੁੱਟਿਆ...

3 1 magnitude earthquake hits gujarat  second in six days

6 ਦਿਨਾਂ 'ਚ ਦੋ ਵਾਰ ਕੰਬੀ ਧਰਤੀ! ਅਮਰੇਲੀ 'ਚ ਆਇਆ 3.1 ਤੀਬਰਤਾ ਦਾ ਭੂਚਾਲ

famous actor passes away

ਬੰਗਾਲੀ ਅਦਾਕਾਰ ਦੀ ਸ਼ੂਟਿੰਗ ਦੌਰਾਨ ਮੌਤ, ਸਮੁੰਦਰ 'ਚ ਡੁੱਬਣ ਕਾਰਨ ਵਾਪਰਿਆ...

mobile phone explodes in student  s pocket

ਅਚਾਨਕ ਜੇਬ 'ਚ ਫਟ ਗਿਆ ਮੋਬਾਈਲ, ਬੁਰੀ ਤਰ੍ਹਾਂ ਝੁਲਸਿਆ ਬਿਲਾਸਪੁਰ ਦਾ ਵਿਦਿਆਰਥੀ

is dark chocolate healthier than milk chocolate

ਕੀ ਡਾਰਕ ਚਾਕਲੇਟ ਸੱਚਮੁੱਚ ਮਿਲਕ ਚਾਕਲੇਟ ਨਾਲੋਂ ਸਿਹਤਮੰਦ ਹੈ? ਜਾਣੋ ਕੀ ਕਹਿੰਦੇ...

russian citizens detained in united states

48 ਰੂਸੀ ਨਾਗਰਿਕ ਵੱਖ-ਵੱਖ ਅਮਰੀਕੀ ਜੇਲ੍ਹਾਂ ਵਿੱਚ ਕੈਦ

pak fm ishaq dar falls down

ਮਿਸਰ ਦੇ ਵਿਦੇਸ਼ ਮੰਤਰੀ ਦਾ ਸਵਾਗਤ ਕਰਦੇ ਹੋਏ ਲੜਖੜਾ ਕੇ ਡਿੱਗੇ ਪਾਕਿ FM; ਵੀਡੀਓ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਮੁੱਖ ਖ਼ਬਰਾਂ ਦੀਆਂ ਖਬਰਾਂ
    • brick rates bricks in punjab
      ਪੰਜਾਬ 'ਚ ਅਸਮਾਨੀ ਚੜ੍ਹੇ ਇੱਟਾਂ ਦੇ ਭਾਅ, ਪ੍ਰਤੀ ਹਜ਼ਾਰ ਇੱਟ ਦਾ ਮੁੱਲ ਸੁਣ...
    • holiday on tuesday in punjab
      ਪੰਜਾਬ ਵਿਚ ਮੰਗਲਵਾਰ ਨੂੰ ਰਹੇਗੀ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ...
    • us report pakistan
      ਪਾਕਿਸਤਾਨ ਅੱਤਵਾਦੀ ਸਮੂਹਾਂ ਦਾ ਅੱਡਾ;  ਅਮਰੀਕੀ ਰਿਪੋਰਟ ਨੇ ਕੀਤੇ ਵੱਡੇ ਖੁਲਾਸੇ
    • trump s final ultimatum to iran
      'ਸਮਝੌਤਾ ਨਾ ਹੋਇਆ ਤਾਂ ਇਨ੍ਹਾਂ ਥਾਵਾਂ ਨੂੰ ਕਰ ਦਿਆਂਗੇ ਤਬਾਹ', ਟਰੰਪ ਦਾ ਈਰਾਨ...
    • amit shah presented the complete blueprint in the lok sabha
      'ਦੇਸ਼ 'ਚੋਂ ਨਕਸਲਵਾਦ ਦੇ ਖਾਤਮੇ ਦੀ ਡੈੱਡਲਾਈਨ ਨੇੜੇ', ਅਮਿਤ ਸ਼ਾਹ ਨੇ ਲੋਕ ਸਭਾ...
    • milk has become expensive
      ਮਹਿੰਗਾ ਹੋ ਗਿਆ ਦੁੱਧ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ Rate
    • drug overdose punjab
      ਨੌਜਵਾਨਾਂ ਨੇ ਨਸ਼ੇ ਦਾ ਟੀਕਾ ਲਾ ਕੇ ਮਾਰ'ਤਾ ਮੁੰਡਾ! ਮਾਪਿਆਂ ਦੀਆਂ ਬਾਹਾਂ 'ਚ ਦਮ...
    • jalandhar municipal house budget of rs 569 crore passed
      ਜਲੰਧਰ ਨਿਗਮ ਹਾਊਸ 'ਚ ਹੰਗਾਮਾ, ਢਾਈ ਮਿੰਟ 'ਚ 569 ਕਰੋੜ ਦਾ ਬਜਟ ਪਾਸ
    • fm makes big announcement in lok sabha regarding increase in pension
      ਕਰਮਚਾਰੀਆਂ ਲਈ ਖ਼ੁਸ਼ਖ਼ਬਰੀ, ਵਿੱਤੀ ਮੰਤਰੀ ਨੇ ਪੈਨਸ਼ਨ 'ਚ ਵਾਧੇ ਨੂੰ ਲੈ ਕੇ ਲੋਕ...
    • bank customers  is money being deducted   account without your knowledge
      ਬੈਂਕ ਗਾਹਕਾਂ ਲਈ ਜ਼ਰੂਰੀ ਖ਼ਬਰ: ਕੀ ਤੁਹਾਡੇ ਖਾਤੇ 'ਚੋਂ ਵੀ ਬਿਨਾਂ ਦੱਸੇ ਕੱਟੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +