Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 08, 2026

    4:35:58 PM

  • punjab  tarn taran  punjab police

    ਪੰਜਾਬ 'ਚ ਵੱਡਾ ਹਾਦਸਾ, ਤਿੰਨ ਵਿਅਕਤੀਆਂ ਦੀ ਮੌਕੇ...

  • russian president vladimir putin to visit india

    ਭਾਰਤ ਆਉਣਗੇ ਰੂਸ ਦੇ ਰਾਸ਼ਟਰਪਤੀ ਪੁਤਿਨ, 11 ਸਤੰਬਰ...

  • punjabis get relief from long power cuts

    ਪੰਜਾਬੀਆਂ ਨੂੰ ਬਿਜਲੀ ਦੇ ਲੰਬੇ ਕੱਟਾਂ ਤੋਂ ਮਿਲੀ...

  • stock market due to us iran tensions  sensex falls 555 points

    ਅਮਰੀਕਾ-ਈਰਾਨ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਭੂਚਾਲ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Top News News
  • Jalandhar
  • ਬਾਲ ਸਾਹਿਤ ਵਿਸ਼ੇਸ਼-5 : ਅਕਸ

TOP News Punjabi(ਮੁੱਖ ਖ਼ਬਰਾਂ)

ਬਾਲ ਸਾਹਿਤ ਵਿਸ਼ੇਸ਼-5 : ਅਕਸ

  • Edited By Rajwinder Kaur,
  • Updated: 30 May, 2020 06:05 PM
Jalandhar
children  s literature special  image
  • Share
    • Facebook
    • Tumblr
    • Linkedin
    • Twitter
  • Comment

ਜਗਤਾਰਜੀਤ ਸਿੰਘ

ਘਰ ਦੀ ਛੱਤ 'ਤੇ ਕਈ ਤਰ੍ਹਾਂ ਦੇ ਛੋਟੇ ਵੱਡੇ ਗਮਲੇ ਹਨ। ਜਿਨ੍ਹਾਂ ਵਿੱਚ ਭਾਂਤ-ਭਾਂਤ ਦੇ ਬੂਟੇ ਲੱਗੇ ਹੋਏ ਹਨ। ਮੈਂ ਜਦ ਉਨ੍ਹਾਂ ਬੂਟਿਆਂ ਨੂੰ ਪਾਣੀ ਦਿੰਦਾ ਹਾਂ ਤਾਂ ਗਗਨ ਇਸ ਕੰਮ ਵਿੱਚ ਮੇਰੀ ਮਦਦ ਕਰਦਾ ਹੈ। ਕਦੇ ਡੱਬੇ ਨਾਲ ਕਿਸੇ ਬੂਟੇ ਨੂੰ ਪਾਣੀ ਦੇ ਦਿੰਦਾ ਹੈ। ਕਦੇ ਪੱਤਿਆਂ ਨੂੰ ਹੱਥ ਲਾ ਲਾ ਪਿਆਰ ਕਰਦਾ ਹੈ। ਕਦੇ ਖਿੜੇ ਫੁੱਲਾਂ ਕੋਲ ਜਾ ਉਨ੍ਹਾਂ ਨੂੰ ਸੁੰਘਦਾ ਹੈ। ਇਸ ਦੇ ਬਾਵਜੂਦ ਉਹ ਬਹੁਤ ਜ਼ਿਆਦਾ ਸਮਾਂ ਗੱਲਾਂ ਵਿੱਚ ਬਤੀਤ ਕਰਦਾ ਹੈ। ਇੱਕ ਗੱਲ ਨੂੰ ਮੁੜ ਮੁੜ ਕੇ ਪੁੱਛਦਾ ਹੈ। ਲੱਗਦਾ ਹੈ ਜਿਵੇਂ ਪ੍ਰਾਪਤ ਜਾਣਕਾਰੀ ਨੂੰ ਉਹ ਆਪਣੇ ਢੰਗ ਨਾਲ ਮਨ ਹੀ ਮਨ ਪੱਕੀ ਕਰ ਰਿਹਾ ਹੈ।

 "ਇਹ ਕਿਹੜਾ ਬੂਟਾ ਏ?"

 "ਗੁਲਾਬ ਦੇ ਫੁੱਲ ’ਚੋਂ ਮਹਿਕ ਕਿਉਂ ਆਉਂਦੀ?"

" ਨਿੰਬੂ ਦੇ ਫੁੱਲ ਚਿੱਟੇ ਕਿਵੇਂ ਹੋ ਜਾਂਦੇ ਹਨ?"

 ਇੱਕ ਦਿਨ ਅਸੀਂ ਛੱਤ ਉੱਪਰ ਆਪੋ ਆਪਣੇ ਕੰਮ ਵਿੱਚ ਰੁੱਝੇ ਹੋਏ ਸੀ ਕਿ ਆਵਾਜ਼ ਸੁਣਾਈ ਦਿੱਤੀ ਖੜੜ... ਖੜੜ... ਖੜ... ਖੜ... 

ਗਗਨ ਨੱਠਾ-ਨੱਠਾ ਪੌੜੀਆਂ ਉੱਤਰ ਥੱਲੇ ਗਿਆ ਅਤੇ ਕੁਝ ਸਮਾਂ ਬਾਅਦ ਉਹ ਮੇਰੇ ਸਾਹਮਣੇ ਖੜ੍ਹਾ ਸੀ। ਉਸ ਦਾ ਸਾਹ ਤੇਜ਼ ਤੇਜ਼ ਚੱਲ ਰਿਹਾ ਸੀ। ਆਪਣੇ ਹੱਥ ਨਾਲ ਇਸ਼ਾਰਾ ਕਰਦਿਆਂ ਉਸ ਨੇ ਕਿਹਾ, "ਪਾਪਾ ...ਉਹ.. ਉੱਥੇ ਇੱਕ ਕਬੂਤਰ ਡਿੱਗਾ ਪਿਆ.."

 "ਕੀ..ਕਿਵੇਂ ਡਿੱਗਾ?"  

"ਪੱਖੇ ਨਾਲ ਲੱਗ ਕੇ.."

 "ਹੈ.."

 "ਉਹਦੇ ਸਿਰ ਚੋਂ ਖ਼ੂਨ ਨਿਕਲ ਰਿਹਾ ਏ... ਜਲਦੀ ਚੱਲੋ ਮੇਰੇ ਨਾਲ.."

 "ਚੱਲ, ਤੂੰ ਵੀ ਫੁਰਤੀ ਨਾਲ ਤੁਰ.."

ਬਾਲ ਸਾਹਿਤ ਵਿਸ਼ੇਸ਼-4 : ਜਨਮ ਦਿਨ

 ਅਸੀਂ ਦੋਵੇਂ ਜਣੇ ਪੌੜੀਆਂ ਉੱਤਰ ਕਮਰੇ ਵਿੱਚ ਦਾਖਲ ਹੋਏ। ਡਰੈਸਿੰਗ ਟੇਬਲ ਦੇ ਸਾਹਮਣੇ ਪਿਆ ਉਹ ਕਬੂਤਰ ਤੜਫ ਰਿਹਾ ਸੀ। ਸ਼ੀਸ਼ੇ ਵਿੱਚੋਂ ਉਸ ਦਾ ਅਕਸ ਵਿਖਾਈ ਦੇ ਰਿਹਾ ਸੀ। ਲੱਗਿਆ ਜਿਵੇਂ ਇੱਕ ਨਹੀਂ ਦੋ ਕਬੂਤਰ ਫੱਟੜ ਹੋ ਕੇ ਤੜਫ ਰਹੇ ਹਨ।

ਤਾਜ਼ੇ ਖ਼ੂਨ ਦੇ ਛਿੱਟੇ ਏਧਰ ਉਧਰ ਖਿੰਡੇ ਹੋਏ ਸਨ। ਜਿੱਥੇ ਉਹ ਡਿੱਗਾ ਸੀ, ਲਹੂ ਉੱਥੇ ਵੀ ਪਿਆ ਹੋਇਆ ਸੀ।

 "ਪਾਪਾ ਜਲਦੀ ਕਰੋ"

 "ਪਾਪਾ ਇਹ ਇੰਝ ਕਿਉਂ ਤੜਫ ਰਿਹਾ.." 

ਗਗਨ ਦੀਆਂ ਅੱਖਾਂ ਵਿੱਚ ਨਮੀ ਸੀ ਅਤੇ ਬੁੱਲ੍ਹਾਂ ਉੱਤੇ ਕਈ ਸਵਾਲ ਡਾਰ ਬੰਨ੍ਹੀ ਖੜ੍ਹੇ ਸਨ। ਉਹ ਬੋਲਦਿਆਂ ਬੋਲਦਿਆਂ ਮੇਰੇ ਨਾਲ ਲੱਗਦਾ ਜਾ ਰਿਹਾ ਸੀ। ਮੈਂ ਦੋਹਾਂ ਹੱਥਾਂ ਨਾਲ ਕਬੂਤਰ ਨੂੰ ਚੁੱਕਿਆ। ਉਸ ਦੀਆਂ ਅੱਖਾਂ ਖੁੱਲ੍ਹੀਆਂ ਹੋਈਆਂ ਸਨ। ਉਹ ਆਪਣੀ ਚੁੰਝ ਕਦੇ ਖੋਲ੍ਹ ਲੈਂਦਾ ਕਦੇ ਬੰਦ ਕਰ ਲੈਂਦਾ।

ਬਾਲ ਸਾਹਿਤ ਵਿਸ਼ੇਸ਼-3 : ਘਰ

 "ਜਾਹ, ਜਾ ਕੇ ਪਾਣੀ ਲੈ ਆ...। ਸੁਣ, ਇੱਕ ਛੋਟਾ ਚਮਚਾ ਵੀ ਲੈ ਆਵੀਂ..।" ਮੈਂ ਗਗਨ ਨੂੰ ਕਿਹਾ ।

"ਹੁਣੇ ਜਾ ਰਿਹਾ" ਉਸ ਨੇ ਉਸੇ ਸੁਰ ਵਿੱਚ ਜਵਾਬ ਦਿੱਤਾ।

ਕਬੂਤਰ ਦਾ ਪਿੰਡਾਂ ਅਜੇ ਗਰਮ ਸੀ । ਸੱਟ ਉਸ ਦੇ ਸਿਰ ਵਿੱਚ ਲੱਗੀ ਸੀ। ਮੈਂ ਮਹਿਸੂਸ ਕੀਤਾ ਕਿ ਇਹ ਲੰਮੇ ਸਮੇਂ ਤਕ ਜੀਅ ਨਹੀਂ ਸਕੇਗਾ।

 "ਲਓ ਪਾਣੀ" ਗਗਨ ਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ।

 "ਠੀਕ ਹੈ.. ਇੱਥੇ ਰੱਖਦੇ।"

ਮੈਂ ਚਮਚੇ ਨਾਲ ਪਾਣੀ ਦੀਆਂ ਕੁਝ ਬੂੰਦਾਂ ਉਹਦੇ ਮੂੰਹ ਵਿੱਚ ਪਾਈਆਂ । ਪਾਣੀ ਅੰਦਰ ਜਾਣ ਨਾਲ ਉਹਦੇ ਜਿਸਮ ਵਿੱਚ ਕੁਝ ਹਰਕਤ ਆਈ। ਉਸ ਨੇ ਆਪਣੇ ਪਰ ਫੜ ਫੜਾਏ। ਸ਼ਾਇਦ ਉਹ ਉੱਡਣਾ ਚਾਹੁੰਦਾ ਸੀ। ਪਰ ਸਰੀਰ ਨੇ ਉਹਦਾ ਸਾਥ ਨਾ ਦਿੱਤਾ। "ਪਾਪਾ ਇਹ ਇੰਝ ਕਿਉਂ ਕਰ ਰਿਹਾ?" ਇੱਕੋ ਥਾਂ ਖੜ੍ਹੇ ਗਗਨ ਦੇ ਬੁੱਲ੍ਹ ਫਰਕੇ।  "ਪਾਪਾ ਕੀ ਇਹ ਬਚ ਜਾਵੇਗਾ?"

ਉਹ ਸਭ ਕੁਝ ਆਪਣੀਆਂ ਅੱਖਾਂ ਨਾਲ ਵੇਖਦਾ ਰਿਹਾ ਅਤੇ ਨਾਲੋਂ ਨਾਲ ਹੌਲੀ ਆਵਾਜ਼ ਵਿੱਚ ਪ੍ਰਸ਼ਨ ਪੁੱਛੀ ਜਾ ਰਿਹਾ ਸੀ।

"ਹਾਂ..ਹਾਂ.. ਕਿਉਂ ਨਹੀਂ ਬਚੇਗਾ.. ਜ਼ਰੂਰ ਬਚੇਗਾ।" ਇਹ ਬੋਲ ਮੈਂ ਦ੍ਰਿੜਤਾ ਨਾਲ ਕਹੇ ਸਨ।

"ਹੁਣ ਅਸੀਂ ਇਸ ਨੂੰ ਆਪਣੇ ਕੋਲ ਰੱਖਾਂਗਾ"। ਗਗਨ ਨੇ ਆਪਣੇ ਮਨ ਦੀ ਇੱਛਾ ਜ਼ਾਹਿਰ ਕਰ ਦਿੱਤੀ।

"ਹਾਂ ਜ਼ਰੂਰ ਰੱਖਾਂਗੇ।" ਮੈਂ ਹੌਲੀ ਜਿਹੇ ਕਿਹਾ। ਮੈਂ ਆਪਣੇ ਹੱਥ ਵਿੱਚ ਫੜੇ ਕਬੂਤਰ ਦੇ ਪਿੰਡੇ ਦੀ ਲਗਾਤਾਰ ਘੱਟ ਰਹੀ ਹਰਕਤ ਨੂੰ ਮਹਿਸੂਸ ਕਰ ਰਿਹਾ ਸਾਂ।

"ਇਹ ਦੀ ਸੱਟ ’ਤੇ ਦਵਾਈ ਲਗਾਉਂਦੇ ਹਾਂ। ਤਦ ਜਲਦੀ ਠੀਕ ਹੋ ਜਾਵੇਗਾ। ਮੰਮੀ ਮੇਰੇ ਵੀ ਉਹੀ ਦਵਾਈ ਲਾਉਂਦੇ ਹਨ। ਮੈਂ ਹੁਣੇ ਮੰਮੀ ਤੋਂ ਦਵਾਈ ਲੈ ਕੇ ਆਉਂਦਾ ਹਾਂ।" ਇਹ ਕਹਿੰਦਿਆਂ ਕਹਿੰਦਿਆਂ ਉਹ ਪੌੜੀਆਂ ਤੋਂ ਥੱਲੇ ਉੱਤਰ ਗਿਆ। ਗਗਨ ਦੇ ਜਾਣ ਬਾਅਦ ਕਬੂਤਰ ਦੀ ਹਾਲਤ ਵਿਗੜ ਗਈ। ਮੈਂ ਪਾਣੀ ਦੀਆਂ ਇੱਕ ਦੋ ਬੂੰਦਾਂ ਹੋਰ ਉਸਦੇ ਮੂੰਹ ਵਿੱਚ ਪਾਉਣ ਦਾ ਯਤਨ ਕੀਤਾ। ਪਰ ਉਸ ਦੀ ਗਰਦਨ ਇਕ ਪਾਸੇ ਨੂੰ ਲਮਕ ਗਈ। ਜਦ ਤੱਕ ਗਗਨ ਮੱਲ੍ਹਮ ਦੀ ਡੱਬੀ ਲੈ ਕੇ ਆਇਆ ਮੈਂ ਕਬੂਤਰ ਨੂੰ ਰੁਮਾਲ ਵਿਚ ਲਪੇਟ ਕੇ ਇੱਕ ਨੁੱਕਰ ਵਿੱਚ ਰੱਖ ਦਿੱਤਾ।

"ਪਾਪਾ ਕਬੂਤਰ ਕਿੱਥੇ ਹੈ..?"  ਮੈਨੂੰ ਦਰਵਾਜ਼ੇ ਵਿਚ ਖੜ੍ਹਾ ਦੇਖ ਗਗਨ ਨੇ ਪੁੱਛਿਆ।

ਬਾਲ ਸਾਹਿਤ ਵਿਸ਼ੇਸ਼-2 : ਰਾਜੇ ਦੀ ਪਰਜਾ

"ਕੀ ਉਹ ਉੱਡ ਗਿਆ ਏ..?"

 "ਹਾਂ ਉੱਡ ਗਿਆ ਏ।" ਮੈਂ ਥੋੜ੍ਹਾ ਉਦਾਸ ਹੋ ਕੇ ਕਿਹਾ ਸੀ।

" ਮੈਂ ਤਾਂ ਉਹਦੇ ਮੱਲ੍ਹਮ ਲਾਉਣੀ ਸੀ।" ਗਗਨ ਹਮਦਰਦੀ ਦੀ ਤਹਿ ਵਿੱਚੋਂ ਡੁਸਕਣ ਲੱਗਾ।

 "ਕੀ ਉਹ ਮੁੜ ਆਵੇਗਾ.. ਕਦ ਆਵੇਗਾ..?" ਉਸ ਨੇ ਆਪਣੀ ਗੱਲ ਜਾਰੀ ਰੱਖੀ। 

"ਨਹੀਂ ਉਹ ਹੁਣ ਨਹੀਂ ਆਵੇਗਾ.. ਉਹ ਹੁਣ ਨਹੀਂ ਆ ਸਕਦਾ.. ਗਗਨ ਕਬੂਤਰ ਮਰ ਗਿਆ ਹੈ..।" ਮੈਂ ਇਹ ਸ਼ਬਦ ਉਸ ਨੂੰ ਕਲਾਵੇ ਵਿੱਚ ਲੈਂਦਿਆਂ ਕਹੇ। ਉਹ ਮੇਰੇ ਹੋਰ ਨੇੜੇ ਹੋ ਗਿਆ। ਉਸ ਦੇ ਸਾਹ ਹੋਰ ਗਰਮ ਅਤੇ ਤੇਜ਼ ਹੁੰਦੇ ਜਾ ਰਹੇ ਸਨ।ਇੱਕ ਦੋ ਦਿਨ ਅਤੇ ਕੁਝ ਹੋਰ ਦਿਨ ਉਹ ਕਬੂਤਰ ਬਾਰੇ, ਦੂਜੇ ਪੰਛੀਆਂ ਬਾਰੇ, ਮੌਤ ਬਾਰੇ, ਜੀਵਨ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛਦਾ ਰਿਹਾ। ਫਿਰ ਹੌਲੀ ਹੌਲੀ ਇਹ ਗੱਲਾਂ ਫਿੱਕੀਆਂ ਪੈ ਗਈਆਂ ।

ਕੁਝ ਦਿਨਾਂ ਬਾਅਦ ਇੱਕ ਸ਼ਾਮ ਉਹ ਨੱਠਾ ਨੱਠਾ ਘਰ ਆਇਆ। ਉਹ ਖ਼ਾਲੀ ਹੱਥ ਸੀ। ਘਰ ਵੜਦਿਆਂ ਹੀ ਉਸ ਨੇ ਉੱਚੀ ਆਵਾਜ਼ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ.. "ਪਾਪਾ ਪਾਪਾ ਕਿੱਥੇ ਹੋ..?"

ਹੱਥ ਵਿੱਚ ਫੜੀ ਕਿਤਾਬ ਨੂੰ ਇਕ ਪਾਸੇ ਰੱਖਦਿਆਂ ਮੈਂ ਸੋਚਿਆ ਜ਼ਰੂਰ ਕਿਸੇ ਨਾਲ ਲੜ ਝਗੜ ਕੇ ਆਇਆ ਹੈ। ਪਹਿਲਾਂ ਵੀ ਦੋ ਕੁ ਵਾਰ ਇੰਝ ਹੋ ਚੁੱਕਾ ਹੈ। ਪਰ ਉਹ ਖਾਲੀ ਹੱਥੀਂ ਕਦੇ ਨਹੀਂ ਆਇਆ ਸੀ। ਜਦ ਮੇਰੇ ਕੋਲ ਪਹੁੰਚਿਆ ਤਾਂ ਉਹ ਸਾਹੋ ਸਾਹੀ ਸੀ। ਮੈਂ ਆਰਾਮ ਨਾਲ ਉਹਦੀ ਪਿੱਠ ਉੱਪਰ ਹੱਥ ਫੇਰਦਿਆਂ ਉਹਦੇ ਕੋਲੋਂ ਪੂਰਾ ਵੇਰਵਾ ਜਾਣਨਾ ਚਾਹਿਆ.." ਕੀ ਗੱਲ ਹੋਈ ਏ..?"

"ਚੱਲੋ, ਮੇਰੇ ਨਾਲ..। ਛੇਤੀ ਚੱਲੋ ...ਜਲਦੀ ਕਰੋ ਨਾ..।" ਉਹ ਮੈਨੂੰ ਬਾਹੋਂ ਫੜ੍ਹ ਖਿੱਚ ਰਿਹਾ ਸੀ।

"ਕੁਝ ਦੱਸੇਂਗਾ ਵੀ..?" ਪਰ ਉਹ ਮੈਨੂੰ ਕੁਝ ਵੀ ਦੱਸਣ ਤੋਂ ਇਨਕਾਰੀ ਸੀ । ਉਹ ਮੈਨੂੰ ਖਿੱਚਦਾ ਹੋਇਆ ਪਾਰਕ ਦੀ ਇੱਕ ਨੁੱਕਰ ਵਿੱਚ ਲੈ ਗਿਆ।

ਬਾਲ ਸਾਹਿਤ ਵਿਸ਼ੇਸ਼ : ਅੱਧੀ ਚੁੰਝ ਵਾਲੀ ਚਿੜੀ

" ਆਹ ਵੇਖੋ ਕੀ ਹੋ ਗਿਆ ਏ.." ਉਸ ਨੇ ਆਪਣੇ ਹੱਥ ਨਾਲ ਗੁਲਾਬ ਦੇ ਬੂਟੇ ਵੱਲ ਇਸ਼ਾਰਾ ਕਰਦਿਆਂ ਕਿਹਾ। 

"ਕੀ ਹੋਇਆ..?" ਫੇਰ ..." ਮੈਂ ਢਿੱਲੇ ਬੋਲ ਵਿੱਚ ਕਿਹਾ।
" ਇਹ ਕਿਸੇ ਨੇ ਪੁੱਟ ਦਿੱਤਾ ਹੈ.. ਦੇਖੋ ਧਿਆਨ ਨਾਲ ਦੇਖੋ.. ਇਹ ਤੜਫ ਰਿਹਾ ਹੈ..।" ਫੇਰ ਜਿਦ ਕਰਦਿਆਂ ਬੋਲਿਆ "ਪਾਪਾ ਇਸ ਨੂੰ ਘਰ ਲੈ ਚੱਲੋ।"  ਉਸ ਦੇ ਇਨ੍ਹਾਂ ਸ਼ਬਦਾਂ ਵਿੱਚ ਬਹੁਤ ਕੁਝ ਮਿਲਿਆ ਹੋਇਆ ਲੱਗ ਰਿਹਾ ਸੀ।

 "ਹੋ ਸਕਦਾ ਕਿਸੇ ਮਾਲੀ ਨੇ ਇਸ ਨੂੰ ਇੱਥੇ ਰੱਖ ਦਿੱਤਾ ਹੋਵੇ..।" ਮੈਂ ਉਸ ਨੂੰ ਸਮਝਾਉਂਦਿਆਂ ਹੋਇਆਂ ਕਿਹਾ।

" ਨਹੀਂ ਪਾਪਾ ਨਹੀਂ.. ਇਸ ਨੂੰ ਘਰ ਲੈ ਚੱਲੋ ..।" ਉਸ ਨੇ ਗੁਲਾਬ ਦਾ ਬੂਟਾ ਹੱਥ ਵਿੱਚ ਫੜ੍ਹਦਿਆਂ ਹੋਇਆਂ ਕਿਹਾ ਅਤੇ ਮੇਰੇ ਅੱਗੇ ਅੱਗੇ ਤੇਜ਼ੀ ਨਾਲ ਘਰ ਵੱਲ ਤੁਰਨ ਲੱਗਾ। ਤੁਰਦਿਆਂ ਹੋਇਆਂ ਉਹ ਬੋਲੀ ਜਾ ਰਿਹਾ ਸੀ "ਇਸ ਨੂੰ ਲਿਜਾ ਕੇ ਗਮਲੇ ਵਿੱਚ ਲਾ ਲਵਾਂਗੇ.. ਪਾਪਾ ਕਿਤੇ ਇਹ ਵੀ ਕਬੂਤਰ ਵਾਂਗ ਤੜਫ ਤੜਫ ਕੇ ਨਾ ਮਰ ਜਾਵੇ..।" ਗਗਨ ਦੇ ਇਨ੍ਹਾਂ ਸ਼ਬਦਾਂ ਵਿੱਚੋਂ ਮੈਨੂੰ ਪਹਿਲਾਂ ਹੋ ਚੁੱਕੀ ਕਬੂਤਰ ਦੀ ਮੌਤ ਦਾ ਅਕਸ ਝਾਤੀ ਮਾਰਦਾ ਵਿਖਾਈ ਦੇ ਰਿਹਾ ਸੀ।

  • Childrens Literature Special
  • image
  • Jagtarjit Singh
  • ਬਾਲ ਸਾਹਿਤ ਵਿਸ਼ੇਸ਼
  • ਅਕਸ
  • ਜਗਤਾਰਜੀਤ ਸਿੰਘ

ਪਠਾਨਕੋਟ 'ਚ ਕੋਰੋਨਾ ਦਾ ਵੱਡਾ ਧਮਾਕਾ, 8 ਹੋਰ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ

NEXT STORY

Stories You May Like

  • 5 accused arrested with heroin  pistol  cartridges and drug money
    ਹੈਰੋਇਨ, ਪਿਸਤੌਲ, ਕਾਰਤੂਸ ਤੇ ਡਰੱਗ ਮਨੀ ਸਮੇਤ 5 ਮੁਲਜ਼ਮ ਗ੍ਰਿਫ਼ਤਾਰ
  • sai kishore takes 5 wickets gloucestershires thrilling win
    ਸਾਈ ਕਿਸ਼ੋਰ ਦੀਆਂ 5 ਵਿਕਟਾਂ, ਗਲੌਸਟਰਸ਼ਾਇਰ ਦੀ ਰੋਮਾਂਚਕ ਜਿੱਤ
  • delhi building owner arrested 5 officials suspended
    ਦਿੱਲੀ ਹਾਦਸਾ : ਇਮਾਰਤ ਦਾ ਮਾਲਕ ਗ੍ਰਿਫ਼ਤਾਰ, MCD ਡਿਪਟੀ ਕਮਿਸ਼ਨਰ ਸਣੇ 5 ਅਧਿਕਾਰੀ ਮੁਅੱਤਲ
  • police action in gurdaspur  one arrested with 5 packets of heroin
    ਗੁਰਦਾਸਪੁਰ 'ਚ ਪੁਲਸ ਦੀ ਕਾਰਵਾਈ, 5 ਪੈਕੇਟ ਹੈਰੋਇਨ ਸਮੇਤ ਇਕ ਗ੍ਰਿਫਤਾਰ
  • 1 rupee shagan  5 clothes  marriage barat
    ਸਿਰਫ਼ 1 ਰੁਪਏ ਤੇ 5 ਕੱਪੜਿਆਂ 'ਚ ਹੋਵੇਗਾ ਵਿਆਹ ! ਬਰਾਤ 'ਚ ਜਾਣਗੇ 51 ਬੰਦੇ, ਮਹਾਪੰਚਾਇਤ ਨੇ ਸੁਣਾਇਆ ਫ਼ੈਸਲਾ
  • fssai gives instruction to 5 star hotels
    5-ਸਟਾਰ ਹੋਟਲ ’ਚ ਖ਼ੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ’ਤੇ ‘FSSAI’ ਸਖਤ, ਦਿੱਤੇ ਇਹ ਨਿਰਦੇਸ਼
  • janmashtami 3 to 5 september  no entry  devotees
    ਜਨਮ ਅਸ਼ਟਮੀ 'ਤੇ ਵ੍ਰਿੰਦਾਵਨ ਜਾਣ ਵਾਲੇ ਸਾਵਧਾਨ! 3 ਤੋਂ 5 ਸੰਤਬਰ ਤੱਕ ਨੋ ਐਂਟਰੀ, ਸ਼ਰਧਾਲੂਆਂ ਲਈ QR ਕੋਰਡ ਲਾਗੂ
  • stray dogs bite 5 people in machhiwara
    ਮਾਛੀਵਾੜਾ ’ਚ ਅਵਾਰਾ ਕੁੱਤਿਆਂ ਦਾ ਕਹਿਰ, 5 ਲੋਕਾਂ ਨੂੰ ਵੱਢਿਆ
  • strict security measures at adampur airport
    ਅੰਮ੍ਰਿਤਸਰ ’ਚ ਡਰੋਨ ਹਲਚਲ ਮਗਰੋਂ ਆਦਮਪੁਰ ਏਅਰਪੋਰਟ ’ਤੇ ਸਖ਼ਤੀ, ਬੰਬ ਨਿਰੋਧਕ ਟੀਮ...
  • swine flu scare
    ਸਵਾਈਨ ਫਲੂ ਦਾ ਖ਼ੌਫ: ਸਿਹਤ ਵਿਭਾਗ ਵੱਲੋਂ 8 ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ, 9...
  • major reshuffle again in jalandhar municipal corporation
    ਜਲੰਧਰ ਨਗਰ ਨਿਗਮ ’ਚ ਮੁੜ ਵੱਡਾ ਫੇਰਬਦਲ: ਸੰਦੀਪ ਰਿਸ਼ੀ ਦੀ ਛੁੱਟੀ, ਹੁਣ ਸੁਰਿੰਦਰ...
  • sushil rinku met with member of parliament sukh dhaliwal
    ਸੁਸ਼ੀਲ ਰਿੰਕੂ ਨੇ ਕੈਨੇਡਾ ਦੌਰੇ ਦੌਰਾਨ ਸੰਸਦ ਮੈਂਬਰ ਸੁੱਖ ਧਾਲੀਵਾਲ ਨਾਲ ਕੀਤੀ...
  • case registered in connection with fight  two people arrested
    ਲੜਾਈ-ਝਗੜੇ ਸਬੰਧੀ ਮਾਮਲਾ ਦਰਜ, ਦੋ ਵਿਅਕਤੀ ਗ੍ਰਿਫ਼ਤਾਰ
  • punjab weather imd alert
    ਪੰਜਾਬ ਦੇ ਮੌਸਮ ਬਾਰੇ 11 ਤਾਰੀਖ਼ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੜੇ...
  • snatching in jalandhar west constituency  people of the area in panic
    ਜਲੰਧਰ ਵੈਸਟ ਹਲਕੇ 'ਚ ਦਿਨ-ਦਿਹਾੜੇ ਸਨੈਚਿੰਗ, ਦਹਿਸ਼ਤ 'ਚ ਇਲਾਕੇ ਦੇ ਲੋਕ
  • punjab congress protest in jalandhar
    ਖੜਗੇ ਦੀ ਰੈਲੀ ਮਗਰੋਂ ਮੰਚ ਸ਼ੁੱਧੀਕਰਨ ਨੂੰ ਲੈ ਕੇ ਵਿਰੋਧ, ਜਲੰਧਰ 'ਚ ਕਾਂਗਰਸ ਨੇ...
Trending
Ek Nazar
now the miscreants have reached the schools

ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV...

government teacher  s son becomes lieutenant in army

ਸਰਕਾਰੀ ਅਧਿਆਪਕ ਦਾ ਪੁੱਤਰ ਫੌਜ 'ਚ ਬਣਿਆ ਲੈਫਟੀਨੈਂਟ, ਘਰ ਪਹੁੰਚਣ 'ਤੇ ਹੋਇਆ...

social media in china

ਚੀਨ 'ਚ ਆਰਥਿਕ ਮੰਦੀ ਦਾ ਕਹਿਰ: ਬੇਘਰ ਹੋ ਕੇ ਜੀਣ ਦੇ ਤਰੀਕੇ ਸਿਖਾਉਣ ਵਾਲੀ ਵੀਡੀਓ...

narowal hindu temple

ਪਾਕਿਸਤਾਨ 'ਚ ਹਿੰਦੂ ਮੰਦਰ ਢਹਿ-ਢੇਰੀ ਹੋਣ 'ਤੇ ਉੱਠੇ ਸਵਾਲ

rahul rai who is running the household by dancing at weddings

ਵਿਆਹਾਂ 'ਚ ਡਾਂਸ ਕਰਕੇ ਆਪਣਾ ਘਰ ਚਲਾ ਰਹੇ ਰਾਹੁਲ ਰਾਏ ! ਕਿਹਾ- "ਰੋਜ਼ੀ-ਰੋਟੀ...

indian americans honored

ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਯੋਗਦਾਨ ਲਈ ਭਾਰਤੀ-ਅਮਰੀਕੀ ਸਨਮਾਨਿਤ

social media ban

ਪੂਰੇ ਯੂਰਪ 'ਚ ਜਵਾਕਾਂ ਦੇ ਸੋਸ਼ਲ ਮੀਡੀਆ 'ਤੇ ਲੱਗੇਗਾ ਬੈਨ ! ਮੈਕਰੋਨ ਦਾ ਵੱਡਾ...

flight services resumed

ਰਾਹਤ ਭਰੀ ਖ਼ਬਰ, ਜਕਾਰਤਾ 'ਚ ਉਡਾਣ ਸੇਵਾਵਾਂ ਮੁੜ ਸ਼ੁਰੂ

punjabi folk singer dolly guleria s family mourns her husband s death

ਪ੍ਰਸਿੱਧ ਪੰਜਾਬੀ ਲੋਕ ਗਾਇਕਾ ਡੌਲੀ ਗੁਲੇਰੀਆ ਦੇ ਘਰ ਪਸਰਿਆ ਮਾਤਮ, ਪਤੀ ਦਾ ਦਿਹਾਂਤ

famous punjabi musician becomes father

ਮਸ਼ਹੂਰ ਪੰਜਾਬੀ ਸੰਗੀਤਕਾਰ ਬਣਿਆ ਪਿਤਾ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

regional elections

ਜਰਮਨ ਖੇਤਰੀ ਚੋਣਾਂ 'ਚ ਸੱਜੇ-ਪੱਖੀ AfD ਨੇ ਹਾਸਲ ਕੀਤੀ ਵੱਡੀ ਜਿੱਤ , ਬਹੁਮਤ ਤੋਂ...

sniffer dogs involved in rescue operation

ਨੇਪਾਲ: ਹੜ੍ਹ ਦੇ ਮਲਬੇ 'ਚੋਂ ਸੁੰਘ ਕੇ ਲਾਸ਼ਾਂ ਦੀ ਭਾਲ ਕਰ ਰਹੇ 'ਖੋਜੀ ਕੁੱਤੇ'

snowstorm hits

ਰੂਸ 'ਚ ਆਇਆ ਬਰਫ਼ੀਲਾ ਤੂਫਾਨ, 11 ਮੌਤਾਂ ਅਤੇ ਕਈ ਲਾਪਤਾ

special  arrangements for opposition leader

ਸ਼੍ਰੀਲੰਕਾ :  ਰਿਮਾਂਡ 'ਤੇ ਲਏ ਵਿਰੋਧੀ ਧਿਰ ਦੇ ਨੇਤਾ ਨਮਲ ਰਾਜਪਕਸ਼ੇ ਲਈ ਜੇਲ੍ਹ...

road incidents

ਪਾਕਿਸਤਾਨ  : ਸੜਕ ਹਾਦਸਿਆਂ 'ਚ 16 ਲੋਕਾਂ ਨੇ ਗਵਾਈ ਜਾਨ, 70 ਤੋਂ ਵੱਧ ਜ਼ਖਮੀ

china support russia

ਚੀਨ ਦੀ ਚਲਾਕੀ, ਰੂਸ ਨੂੰ ਭੇਜੀ ਡਰੋਨ ਸਮੱਗਰੀ

maulana fazlur rehman big claim

'ਚੀਨ ਪਾਕਿਸਤਾਨ ਤੋਂ ਖ਼ੁਸ਼ ਨਹੀਂ ': ਮੌਲਾਨਾ ਫਜ਼ਲੁਰ ਰਹਿਮਾਨ ਦਾ ਵੱਡਾ ਦਾਅਵਾ

flood in nepal

ਨੇਪਾਲ ਨੇ ਹੜ੍ਹ ਆਫ਼ਤ ਦੇ 13ਵੇਂ ਦਿਨ ਮਨਾਇਆ ਰਾਸ਼ਟਰੀ ਸੋਗ ਦਿਵਸ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੁੱਖ ਖ਼ਬਰਾਂ ਦੀਆਂ ਖਬਰਾਂ
    • mata vaishno devi yatra landside
      ਮਾਤਾ ਵੈਸ਼ਨੋ ਦੇਵੀ ਯਾਤਰਾ ਨੂੰ ਲੈ ਕੇ ਵੱਡੀ ਖਬਰ, Landside ਕਾਰਨ ਹਿਮਕੋਟੀ ਰੂਟ...
    • takht sachkhand sri hazur sahib nanded jagdeep dhankhar
      ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਪਰਿਵਾਰ ਨਾਲ ਨਤਮਸਤਕ ਹੋਏ ਸਾਬਕਾ ਉਪ...
    • sachin pilot raja warring punjab congress
      ਸਚਿਨ ਪਾਇਲਟ ਦੀ ਪੰਜਾਬ ਕਾਂਗਰਸ ਇੰਚਾਰਜ ਵਜੋਂ ਨਿਯੁਕਤੀ 'ਤੇ ਰਾਜਾ ਵੜਿੰਗ ਦਾ...
    • government employees in punjab will not work today
      ਪੰਜਾਬ 'ਚ ਸਰਕਾਰੀ ਮੁਲਾਜ਼ਮ ਅੱਜ ਨਹੀਂ ਕਰਨਗੇ ਕੰਮ! ਦਫ਼ਤਰਾਂ 'ਚ ਜਾਣ ਤੋਂ...
    • canada police
      ਕੈਨੇਡਾ ਪੁਲਸ ਨੇ 15 ਪੰਜਾਬੀਆਂ ਦੀਆਂ ਜਾਰੀ ਕੀਤੀਆਂ ਤਸਵੀਰਾਂ ! ਕਾਂਡ ਜਾਣ ਤੁਸੀਂ...
    • punjab transport department takes big action on private buses
      ਪੰਜਾਬ : ਪ੍ਰਾਈਵੇਟ ਬੱਸਾਂ 'ਤੇ ਟਰਾਂਸਪੋਰਟ ਵਿਭਾਗ ਦਾ ਵੱਡਾ ਐਕਸ਼ਨ, ਚਾਲਕਾਂ ਲਈ...
    • pregnant wife  husband  in laws
      ਨਸ਼ੇ ਨੇ ਉਜਾੜਿਆ ਘਰ : ਤਿੰਨ ਮਹੀਨੇ ਦੀ ਗਰਭਵਤੀ ਪਤਨੀ ਦੀ ਮੌਤ, ਪਤੀ ਤੇ ਦਾਦਾ...
    • captain amarinder singh will join congress
      ਕਾਂਗਰਸ 'ਚ ਜਾਣਗੇ ਕੈਪਟਨ ਅਮਰਿੰਦਰ ਸਿੰਘ? ਧੀ ਜੈਇੰਦਰ ਕੌਰ ਦਾ ਵੱਡਾ ਬਿਆਨ ਆਇਆ...
    • trump claims about oil prices
      ਜੰਗ ਜਿੱਤਦੇ ਹੀ ਤੇਲ ਹੋਵੇਗਾ ਸਸਤਾ ! 2 ਡਾਲਰ ਤੋਂ ਹੇਠਾਂ ਡਿੱਗਣਗੀਆਂ ਕੀਮਤਾਂ,...
    • know the qualities that made john ternus the ceo of apple
      ਨਾ ਕੋਈ ਵੱਡੀ ਡਿਗਰੀ, ਨਾ MBA ! ਜਾਣੋ ਕਿਸ ਖ਼ਾਸੀਅਤ ਕਾਰਨ Apple ਦੇ CEO ਬਣੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +