Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 01, 2026

    7:28:59 PM

  • hormuz foreign ship runs aground after ignoring approved route

    'ਨਿਰਧਾਰਤ ਰਸਤੇ ਦੀ ਨਹੀਂ ਕੀਤੀ ਵਰਤੋਂ', ਸਟ੍ਰੇਟ...

  • traffic police officer accused of taking a 100 bribe video goes viral

    100 ਰੁਪਏ ਨੇ ਖੋਲ੍ਹ ਤਾਂ ਪੰਜਾਬ ਪੁਲਸ ਦੇ ਮੁਲਾਜ਼ਮ...

  • 48 hours are important in punjab 5 days heavy rain yellow alert issue

    ਪੰਜਾਬ 'ਚ 48 ਘੰਟੇ ਅਹਿਮ! 5 ਦਿਨ ਲਗਾਤਾਰ ਮੀਂਹ,...

  • many rules have changed for lpg customers from today

    LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਬਾਲ ਸਾਹਿਤ ਵਿਸ਼ੇਸ਼-4 : ਜਨਮ ਦਿਨ

PUNJAB News Punjabi(ਪੰਜਾਬ)

ਬਾਲ ਸਾਹਿਤ ਵਿਸ਼ੇਸ਼-4 : ਜਨਮ ਦਿਨ

  • Edited By Rajwinder Kaur,
  • Updated: 23 May, 2020 06:10 PM
Jalandhar
children  s literature  birthdays
  • Share
    • Facebook
    • Tumblr
    • Linkedin
    • Twitter
  • Comment

ਅੱਜ ਠੰਡ ਜ਼ਿਆਦਾ ਲੱਗ ਰਹੀ ਸੀ। ਕਹਿੰਦੇ ਨੇ ਚੱਲਦੀ ਹਵਾ ਮੌਸਮ ਨੂੰ ਹੋਰ ਠੰਡਾ ਕਰਦੀ ਹੈ। 

ਉਹ ਅੱਜ ਵੀ ਪਹਿਲੇ ਦਿਨਾਂ ਵਾਂਗ ਆਪਣੀ ਥਾਂ ਉੱਤੇ ਖੜ੍ਹਾ ਸੀ। ਉਸ ਦੇ ਪਿੰਡੇ ਪਏ ਲੀੜੇ ਠੰਡ ਨੂੰ ਰੋਕ ਰਹੇ ਸਨ ਜਾਂ ਸੱਦ ਰਹੇ ਸਨ ਪਤਾ ਨਹੀਂ ਸੀ ਲੱਗਦਾ। 

ਉਹ ਆਪਣੇ ਪਾਏ ਕੱਪੜਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਧਰ ਕਰ ਲੈਂਦਾ, ਜਦੋਂ ਉਸ ਨੂੰ ਲੱਗਦਾ ਹਵਾ ਉਸ ਤੱਕ ਪਹੁੰਚ ਰਹੀ ਹੈ।

ਇਹ ਕੰਮ ਦੇਖਣ ਵਾਲੇ ਨੂੰ ਕਾਫ਼ੀ ਔਖਾ ਅਤੇ ਥਕਾ ਦੇਣ ਵਾਲਾ ਲੱਗ ਸਕਦਾ ਸੀ। ਕਿਉਂਕਿ ਇਉਂ ਕਰਦਿਆਂ ਉਸ ਨੂੰ ਹੱਥ ਫੜ੍ਹੇ ਗੁਬਾਰੇ ਵੀ ਸੰਭਾਲਣੇ ਪੈਂਦੇ ਸਨ। 

ਉਹ ਓਨੇ ਕੁ ਗੁਬਾਰੇ ਲੈ ਕੇ ਖੜ੍ਹਦਾ, ਜਿੰਨੇ ਕੁ ਸੰਭਾਲਣ ਦੇ ਸਮਰੱਥ ਹੁੰਦਾ ਜਾਂ ਉਸ ਨੂੰ ਉਮੀਦ ਹੁੰਦੀ ਕਿ ਉਹ ਵਿਕ ਜਾਣਗੇ। ਰੰਗ ਬਰੰਗੇ ਗੁਬਾਰਿਆਂ ਨੂੰ ਉਹ ਖੁਦ ਫੁਲਾਉਂਦਾ ਅਤੇ ਸਜਾਉਦਾ।

ਠੰਡ ਕਰਕੇ ਉਹ ਅੱਜ ਦੇਰ ਤੱਕ ਇੱਥੇ ਠਹਿਰਨਾ ਨਹੀਂ ਚਾਹੁੰਦਾ ਸੀ। 

ਨੀਵੇਂ ਹੋ ਕੇ ਤੁਰ ਰਹੇ ਬੱਦਲ ਕਦੇ ਵੀ ਮੀਂਹ ਜਾਂ ਬਰਫ ਨੂੰ ਰਾਹ ਦੇ ਸਕਦੇ ਸਨ। ਉਹ ਸੂਰਜ ਛੁਪਣ ਦੇ ਬਾਅਦ ਹੀ ਇੱਥੇ ਪੁੱਜਦਾ। ਹਲਕਾ-ਹਲਕਾ ਹਨੇਰਾ ਸਮਾਂ ਗੁਜ਼ਰਨ ਦੇ ਨਾਲ ਗੂੜ੍ਹਾ ਹੋ ਜਾਂਦਾ। ਉਹ ਉਨੀ ਦੇਰ ਤੱਕ ਉੱਥੇ ਰਹਿੰਦਾ ਜਦ ਤੱਕ ਸਾਰਾ ਸਾਮਾਨ ਨਾ ਵਿਕ ਜਾਂਦਾ ਜਾਂ ਥੱਕ ਨਾ ਜਾਂਦਾ।

ਹਨੇਰ-ਚਾਨਣ ਵਿੱਚ ਗੁਬਾਰਿਆਂ ਦਾ ਸਮੂਹ ਇਵੇਂ ਲੱਗਦਾ ਜਿਵੇਂ ਕੋਈ ਫੁੱਲਾਂ ਦਾ ਬਗੀਚਾ ਤੁਰ ਫਿਰ ਰਿਹਾ ਹੈ। ਕਾਫੀ ਸਮਾਂ ਗੁਜ਼ਰ ਜਾਣ ਦੇ ਬਾਵਜੂਦ ਕਈ ਗੁਬਾਰੇ ਅਜੇ ਵੀ ਉਹਦੇ ਕੋਲ ਸਨ। ਉਹ ਕਈ ਤਰ੍ਹਾਂ ਦੀਆਂ ਸੋਚਾਂ ਵਿੱਚ ਘਿਰਿਆ ਨਿੱਕੇ-ਨਿੱਕੇ ਪੈਰ ਪੁੱਟਦਾ ਏਧਰ ਓਧਰ ਹੋ ਰਿਹਾ ਸੀ।

ਅਚਾਨਕ ਵੱਡੀ ਸਾਰੀ ਕਾਰ ਉਹਦੇ ਨੇੜੇ ਆ ਖੜ੍ਹੀ ਹੋਈ। ਕਾਰ ਸਵਾਰੀਆਂ ਨਾਲ ਭਰੀ ਹੋਈ ਸੀ। ਕਾਰ ਦੇ ਦਰਵਾਜੇ ਖੁੱਲ੍ਹਦਿਆਂ ਹੀ ਗੰਨਾਂ ਅਤੇ ਹਾਦਸੇ ਦੀ ਹਾਰ ਨਾਲ ਉਹ ਘਿਰ ਗਿਆ।

"ਲਓ ਆਪਣੀ ਗੱਲ ਬਣ ਗਈ। ਚੰਗਾ ਹੋਇਆ ਏਧਰ ਨਿਕਲ ਆਏ ਹਾਂ।"
"ਹਾਏ ਬਾਹਰ ਕਿੰਨੀ ਠੰਡ ਏ।"
"ਤੁਸੀਂ ਸਾਰੇ ਗੁਬਾਰੇ ਖਰੀਦ ਲੈਣਾ। ਹੋਰ ਕਿੱਥੇ ਜਾਵਾਂਗੇ ਇਸ ਵੇਲੇ।"
"ਬੱਚੂ ਤੇਰੇ ਜਨਮ ਦਿਨ 'ਤੇ ਚੰਗੀ ਰੌਣਕ ਲੱਗ ਜਾਵੇਗੀ। ਕਿਵੇਂ ਲੁਕਿਆ ਬੈਠਾ...।"
"ਇਹ ਗੁਬਾਰੇ ਤਾਂ ਬਹੁਤ ਸੋਹਣੇ ਹਨ ।"

ਪੜ੍ਹੋ ਇਹ ਵੀ - ਬਾਲ ਸਾਹਿਤ ਵਿਸ਼ੇਸ਼-3 : ਘਰ

ਪਲਾਂ ਵਿੱਚ ਹੀ ਸਾਰਾ ਮਾਹੌਲ ਗਰਮਾ ਗਿਆ ਵੇਖਦਿਆਂ ਵੇਖਦਿਆਂ ਉਹ ਰੰਗ ਬਰੰਗੇ ਕੱਪੜੇ ਪਾਈ ਲੋਕਾਂ ਵਿੱਚ ਘਿਰ ਗਿਆ ਉਸ ਨੇ ਮਹਿਸੂਸ ਕੀਤਾ ਜਿਵੇਂ ਹੁਣ ਠੰਢ ਘੱਟ ਲੱਗਣ ਲੱਗੀ ਹੈ। 

ਉਸ ਦੀ ਨਜ਼ਰ ਕਾਰ ਵਿੱਚ ਬੈਠੇ ਪੰਜ ਕੁ ਸਾਲ ਦੇ ਬੱਚੇ ਉੱਪਰ ਜਾ ਟਿਕੀ। ਉਹ ਸਾਰਿਆਂ ਤੋਂ ਵੱਖਰਾ ਜਿਹਾ ਲੱਗ ਰਿਹਾ ਸੀ। ਉਹਦੇ ਸਿਰ ਤੇ ਚਮਕਦਾਰ ਟੋਪੀ ਸੋਭ ਰਹੀ ਸੀ। ਉਹ ਰੂਪ ਉਹਦੇ ਅੰਦਰ ਤੱਕ ਲਹਿ ਗਿਆ। ਉਸ ਰੂਪ ਨੇ ਉਸ ਨੂੰ ਗਰਮਾ ਦਿੱਤਾ।

"ਇਹ ਗੁਬਾਰਾ ਮੈਂ ਲਵਾਂਗੀ। ਕੇਕ ਕੱਟਣ ਵੇਲੇ ਦੇਵਾਂਗੀ।" 
"ਕੇਕ ਦਾ ਨਾਮ ਨਾਲ ਲੈ। ਮੇਰੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ।" 
"ਇਸ ਵਾਰ ਤਾਂ ਬਹੁਤ ਵੱਡਾ ਕੇਕ ਬਣਵਾਇਆ। ਖਾ ਲਓ ਜਿੰਨਾ ਜੀਅ ਕਰੇ।" 
"ਮੰਗ ਕੇ ਖਾਣ ਨਾਲ ਮਜ਼ਾ ਨਹੀਂ ਆਉਂਦਾ। ਮੈਂ ਤਾਂ ਖੋਹ ਕੇ ਖਾਵਾਂਗੀ।"
"ਤੈਨੂੰ ਤਾਂ ਮੈਂ ਆਪਣੀ ਪਲੇਟ ਵੱਲ ਝਾਕਣ ਵੀ ਨਾ ਦੇਵਾਂਗੀ।"
 "ਆਪਣੀਆਂ ਗੱਲਾਂ ਛੱਡੋ। ਏਧਰ ਦੇਖੋ, ਦੇਰ ਨਾ ਕਰੋ, ਜਿਸ ਨੂੰ ਜੋ ਚਾਹੀਦਾ ਦੱਸੋ।" 
"ਮੈਨੂੰ ਤਾਂ ਸਾਰੇ ਪਸੰਦ ਹਨ। ਸਾਲ ਬਾਅਦ ਆਉਣਾ ਜਨਮ ਦਿਨ..।" 

ਸਾਰੇ ਮਾਹੌਲ ਨੇ ਗ਼ੁਬਾਰੇ ਵੇਚਣ ਵਾਲੇ ਨੂੰ ਅਸਥਿਰ ਕਰ ਦਿੱਤਾ। ਉਹ ਜੋ ਵੇਖ ਸੁਣ ਰਿਹਾ ਸੀ ਉਹ ਸਰੀਰ ਕਰਕੇ ਸੀ। ਉਸ ਦਾ ਮਨ ਕਿਸੇ ਹੋਰ ਪਾਸੇ ਘੁੰਮ ਰਿਹਾ ਸੀ।

ਉਸ ਨੇ ਜਨਮ ਦਿਨ ਪਹਿਲੀ ਵਾਰ ਸੁਣਿਆ ਸੀ। ਜਨਮ ਦਿਨ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ? ਲੋਕ ਉਸ ਵੇਲੇ ਕੀ ਕਰਦੇ ਹਨ? ਕੀ ਇਹ ਮੰਗ ਕੇ ਮਨਾਇਆ ਜਾਂਦਾ ਹੈ।

ਪੜ੍ਹੋ ਇਹ ਵੀ - ਬਾਲ ਸਾਹਿਤ ਵਿਸ਼ੇਸ਼-2 : ਰਾਜੇ ਦੀ ਪਰਜਾ

ਇਹ ਪ੍ਰਸ਼ਨ ਉਸ ਦੇ ਦਿਮਾਗ ਵਿਚ ਵਾ-ਵਰੋਲੇ ਵਾਂਗ ਘੁੰਮਣ ਲੱਗੇ। 

ਉਹ ਇਹ ਵੀ ਸੋਚ ਰਿਹਾ ਸੀ ਕਿ ਮੰਗਣ ਨਾਲ ਉਸ ਦਾ ਸਬੰਧ ਬਹੁਤ ਪੁਰਾਣਾ ਹੈ, ਸ਼ਾਇਦ ਜਨਮ ਤੋਂ ਹੀ। 

ਜਦ ਉਹ ਬੱਚਾ ਸੀ ਤਾਂ ਮਾਂ ਉਸ ਨੂੰ ਕੁੱਛੜ ਚੁੱਕ ਮੰਗਦੀ ਹੁੰਦੀ ਸੀ। ਥੋੜ੍ਹਾ ਵੱਡਾ ਹੋਣ ਤੋਂ ਬਾਅਦ ਉਸ ਦੇ ਮਾਪਿਆਂ ਨੇ ਉਸ ਨੂੰ ਮੰਗਣ ਲਾ ਦਿੱਤਾ।

ਆਸ-ਪਾਸ ਦੀ ਸੋਝੀ ਹੋਣ ਤੋਂ ਬਾਅਦ ਉਸ ਨੂੰ ਮੰਗਣਾ ਚੰਗਾ ਨਾ ਲੱਗਾ। ਉਹ ਕੋਈ ਕੰਮ ਕਰਕੇ ਪੈਸੇ ਕਮਾਉਣਾ ਚਾਹੁੰਦਾ ਸੀ।

ਮੰਗਣ ਸਮੇਂ ਫੈਲੇ ਹੱਥ ਅਤੇ ਆਪਣੀਆਂ ਲੇਲ੍ਹੜੀਆਂ ਵੀ ਉਸ ਨੂੰ ਚੇਤੇ ਆਈਆਂ। ਉਹ ਜਦ ਆਪਣੀ ਉਮਰ ਤੋਂ ਕਿਤੇ ਵੱਡੇ ਅਣਜਾਣੇ ਲੋਕਾਂ ਨੂੰ ਅਸੀਸ ਦਿੰਦਾ ਤਾਂ ਉਸ ਨੂੰ ਸ਼ਰਮ ਆ ਜਾਂਦੀ।

ਬਦਲੇ ਵਿੱਚ ਉਸ ਨੂੰ ਕਦੇ ਅਸੀਸ ਨਾ ਮਿਲੀ। ਪੈਸੇ ਦੇਣ ਅਤੇ ਨਾ ਦੇਣ ਵਾਲੇ ਦੋਹਾਂ ਦੀਆਂ ਨਜ਼ਰਾਂ ਉਸ ਨੂੰ ਵਿੰਨ ਜਾਂਦੀਆਂ। ਜਿਨ੍ਹਾਂ ਦੀ ਚੌਬ ਦੇਰ ਤੱਕ ਮਹਿਸੂਸ ਹੁੰਦੀ ਰਹਿੰਦੀ।  

ਅੱਜ ਉਸ ਦੇ ਸਾਰੇ ਗੁਬਾਰੇ ਵਿਕ ਗਏ। ਇਸ ਨੇ ਉਸ ਨੂੰ ਖੁਸ਼ੀ ਨਾਲ ਭਰਨ ਦੇ ਨਾਲ ਨਾਲ ਉਸ ਦਾ ਸਰੀਰ ਵੀ ਗਰਮਾ ਦਿੱਤਾ। ਹੱਥ ਵਿੱਚ ਆਏ ਨੋਟਾਂ ਅਤੇ ਸਿੱਕਿਆਂ ਨੇ ਉਹਦੇ ਖੰਭ ਲਾ ਦਿੱਤੇ। ਬਿਜਲੀ ਜਿਹਾ ਵਿਚਾਰ ਲਿਸ਼ਕਿਆ। ਉਹ ਵੀ ਜਨਮ ਦਿਨ ਮਨਾ ਕੇ ਵੇਖੇਗਾ।

ਬੱਚੇ-ਵੱਡੇ ਕਾਰ ਵਿੱਚ ਬੈਠਣ ਲੱਗੇ। ਹਰ ਜੀਅ ਦੂਜੇ ਨੂੰ ਥਾਂ ਦੇਣ ਲਈ ਸੁੰਗੜ ਰਿਹਾ ਸੀ। ਗਰਮ ਕੱਪੜਿਆਂ ਨੇ ਉਨ੍ਹਾਂ ਨੂੰ ਲੋੜੋਂ ਵੱਧ ਮੋਟਾ ਕੀਤਾ ਹੋਇਆ ਸੀ।

ਪੜ੍ਹੋ ਇਹ ਵੀ - ਬਾਲ ਸਾਹਿਤ ਵਿਸ਼ੇਸ਼ : ਅੱਧੀ ਚੁੰਝ ਵਾਲੀ ਚਿੜੀ

ਗੁਬਾਰੇ ਵਾਲਾ ਮੁੰਡਾ ਘਰ ਜਾਣ ਨੂੰ ਪਿਛਾਂਹ ਵੱਲ ਮੁੜਿਆ। ਉਸ ਦੀ ਨਜ਼ਰ ਕਾਰ ਦੀ ਖੁੱਲ੍ਹੀ ਡਿੱਗੀ ਵੱਲ ਗਈ। ਪਲ ਛਿਣ ਵਿੱਚ ਉਹ ਸਾਮਾਨ ਨਾਲ ਸਮਾਨ ਬਣ ਬੈਠ ਗਿਆ। 

ਸਾਰਾ ਰਾਹ ਉਹ ਠੰਢ ਅਤੇ ਸੋਚ ਨਾਲ ਲੜਦਾ ਰਿਹਾ। ਖੁਸ਼ੀ ਦੀ ਲੋਅ ਇਹ ਸੀ ਕਿ ਆਪਣੀਆਂ ਅੱਖਾਂ ਨਾਲ ਉਹ ਪਹਿਲੀ ਵਾਰ ਜਨਮ ਦਿਨ ਮਨਾਇਆ ਜਾਂਦਾ ਵੇਖੇਗਾ। ਕਾਰ ਰੁਕਦਿਆਂ ਹੀ ਉਸ ਵਿੱਚੋਂ ਸਭ ਤੋਂ ਪਹਿਲਾਂ ਉੱਤਰਨ ਵਾਲਾ ਗੁਬਾਰੇ ਵੇਚਣ ਵਾਲਾ ਮੁੰਡਾ ਸੀ। ਹਨੇਰੇ ਵਿੱਚ ਵੀ ਉਸ ਨੇ ਛੁਪਣ ਲਈ ਦਰੱਖਤ ਦੀ ਓਟ ਲਈ। 

ਦੂਜੇ ਲੋਕ ਵੀ ਕਾਰ ਵਿੱਚੋਂ ਉੱਤਰੇ। ਸਾਮਾਨ ਉਤਾਰਿਆ ਅਤੇ ਗੱਲਾਂ ਕਰਦੇ, ਹੱਸਦੇ ਘਰ ਅੰਦਰ ਚਲੇ ਗਏ।

ਹੁਣ ਬਾਹਰ ਖ਼ਾਮੋਸ਼ੀ ਅਤੇ ਠੰਡ ਬਚੀ ਸੀ। ਬੰਦ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਥਾਣੀ ਪੀਲੀ ਲੋਅ ਦਿੱਸਦੀ ਸੀ। ਹਵਾ ਨੂੰ ਸਹਾਰਦਾ ਹੋਇਆ ਉਹ ਇਹੋ ਜਿਹੀ ਥਾਂ ਲੱਭਣ ਲੱਗਾ ਜਿੱਥੋਂ ਉਸ ਨੂੰ ਘਰ ਦੇ ਅੰਦਰ ਦੀ ਹਲਚਲ ਦਾ ਪਤਾ ਲੱਗ ਸਕੇ। 

ਆਪਣੇ ਯਤਨ ਵਿੱਚ ਉਹ ਉਸ ਵੇਲੇ ਸਫ਼ਲ ਹੋਇਆ ਜਦ ਸ਼ੀਸ਼ੇ ਤੋਂ ਹਟੇ ਪਰਦੇ ਵਿੱਚੋਂ ਦੀ ਹੱਸਦੇ ਟੱਪਦੇ ਬੱਚੇ-ਵੱਡੇ ਦਿਖਾਈ ਦਿੱਤੇ। ਉਸ ਦੀਆਂ ਅੱਖਾਂ ਅੱਗੇ ਸਾਰਾ ਕੁਝ ਕਿਸੇ ਮੂਕ ਫਿਲਮ ਵਾਂਗ ਵਾਪਰ ਰਿਹਾ ਸੀ। 

ਕਮਰੇ ਵਿਚਾਲੇ ਪਏ ਮੇਜ਼ ਉੱਤੇ ਕੇਕ ਉੱਪਰ ਮੋਮਬੱਤੀਆਂ ਬਲ ਰਹੀਆਂ ਸਨ। ਉਨ੍ਹਾਂ ਦੀ ਲੋਅ ਦੇ ਸੇਕ ਨੂੰ ਉਹ ਬਾਹਰ ਖੜ੍ਹਾ ਮਹਿਸੂਸ ਕਰ ਰਿਹਾ ਸੀ। 

ਵੱਧਦੀ ਠੰਡ ਅਤੇ ਇੱਕੋ ਥਾਂ ਖੜ੍ਹੇ ਰਹਿਣ ਨੇ ਉਸ ਨੂੰ ਥਕਾ ਦਿੱਤਾ ਸੀ। ਟਿਕਟਿਕੀ ਲਾ ਕੇ ਦੇਖੀ ਜਾਣ ਕਾਰਨ ਉਸ ਦੀਆਂ ਅੱਖਾਂ ਕਦੇ ਬੰਦ ਹੋ ਜਾਂਦੀਆਂ, ਕਦੇ ਖੁੱਲ੍ਹ ਜਾਂਦੀਆਂ।

ਕਮਰੇ ਵਿੱਚ ਘੁੰਮ ਰਹੇ ਲੋਕਾਂ ਦੇ ਹੱਥੀਂ ਭਾਂਤ ਭਾਂਤ ਦੀਆਂ ਮਠਿਆਈਆਂ ਨੂੰ ਵੇਖ ਉਸ ਦੀ ਭੁੱਖ ਵੀ ਜਾਗ ਪਈ ਸੀ।

ਆਪਣੇ ਦੁਆਲੇ ਕੱਪੜਿਆਂ ਨੂੰ ਕੱਸਦਿਆਂ ਉਸ ਨੇ ਆਪਣੇ ਮੂੰਹ ਵਿੱਚ ਆਈ ਲਾਰ ਨੂੰ ਗਲੇ ਥੱਲੇ ਉਤਾਰਿਆ ਅਤੇ ਖਾਲੀ ਠੰਢੇ ਹੱਥ ਨੂੰ ਢਿੱਡ ਉੱਪਰ ਫੇਰਿਆ। ਢਿੱਡ ਨੂੰ ਹੱਥ ਜ਼ਿਆਦਾ ਠੰਡਾ ਲੱਗਾ। 

ਇਸ ਸਭ ਦੇ ਬਾਵਜੂਦ ਉਹ ਖੁਦ ਨੂੰ ਇਸ ਹੱਲਚੱਲ ਵਿੱਚ ਸ਼ਾਮਲ ਸਮਝ ਰਿਹਾ ਸੀ. ਜੋ ਉਸ ਦੀਆਂ ਅੱਖਾਂ ਮੂਹਰੇ ਹੋ ਰਹੀ ਸੀ। ਫੇਰ ਉਸਨੇ ਆਪਣੀਆਂ ਅੱਧ ਖੁੱਲ੍ਹੀਆਂ ਅੱਖਾਂ ਨਾਲ ਖੁਦ ਨੂੰ ਅਤਿ ਸੁੰਦਰ ਕੱਪੜਿਆਂ ਵਿੱਚ ਸਜਿਆ ਵੇਖਿਆ। ਕਈ ਪਛਾਣੇ-ਅਣਪਛਾਣੇ ਚਿਹਰੇ ਉਸ ਦੁਆਲੇ ਖੁਸ਼ ਹੋ ਹੋ ਘੁੰਮ ਰਹੇ ਸਨ।

ਉਹ ਵੀ ਲੋਰ ਵਿੱਚ ਤੇਜ਼ ਤੇਜ਼ ਘੁੰਮਣ ਲੱਗਾ। ਘੁੰਮਦਿਆਂ ਘੁੰਮਦਿਆਂ ਉਸਨੂੰ ਲੱਗਾ ਮੋਮਬੱਤੀਆਂ ਜਿਵੇਂ ਛੱਤ ਪਾੜ ਅਸਮਾਨ ਵੱਲ ਨੂੰ ਤੁਰ ਪਈਆਂ ਹਨ ਅਤੇ ਟਿਮਟਿਮਾਉਂਦੇ ਤਾਰਿਆਂ ਵਿੱਚ ਰਲ ਮਿਲ ਗਈਆਂ ਹਨ। ਹੁਣ ਜਿਵੇਂ ਸਾਰਾ ਅਸਮਾਨ ਉਸ ਦੀ ਖੁਸ਼ੀ ਵਿੱਚ ਸ਼ਾਮਲ ਸੀ। ਇੰਨੀ ਖੁਸ਼ੀ ਆਪਣੇ ਜੀਵਨ ਵਿੱਚ ਉਸ ਨੇ ਕਦੇ ਮਹਿਸੂਸ ਨਹੀਂ ਕੀਤੀ ਸੀ। ਚੰਦ ਦੀਆਂ ਕਿਰਨਾਂ ਉਸ ਨੂੰ ਕੂਲੇ ਕੂਲੇ ਹੱਥ ਲੱਗੇ, ਜਿਹੜੇ ਨਿੱਕੇ ਨਿੱਕੇ ਇਸ਼ਾਰਿਆਂ ਨਾਲ ਉਸ ਨੂੰ ਆਪਣੇ ਵੱਲ ਸੱਦ ਰਹੇ ਸਨ।

ਇਹ ਵੇਖ ਕੇ ਉਹ ਬਹੁਤ ਖੁਸ਼ ਹੋ ਰਿਹਾ ਸੀ। ਹੁਣ ਤਾਂ ਉਸ ਨੂੰ ਠੰਡ ਵੀ ਨਹੀਂ ਲੱਗ ਰਹੀ ਸੀ। ਕੁਝ ਨਾ ਖਾਣ ਦੇ ਬਾਵਜੂਦ ਉਸ ਨੂੰ ਭੁੱਖ ਮਹਿਸੂਸ ਨਹੀਂ ਹੋ ਰਹੀ ਸੀ। ਹੌਲਾ ਹੋਇਆ ਸਰੀਰ ਜਿੱਧਰ ਚਿੱਤ ਕਰਦਾ ਤੁਰ ਪੈਂਦਾ। ਉਹ ਆਪਣੇ ਸੰਗੀ ਸਾਥੀਆਂ ਨੂੰ ਪਿੱਛੇ ਛੱਡਦਾ ਚਲਾ ਗਿਆ। ਹੁਣ ਕੱਲਾ ਹੀ ਉਹ ਆਪਣੇ ਰਾਹ ਤੁਰ ਰਿਹਾ ਸੀ।

ਪਲ ਪਲ ਕਰਦਿਆਂ ਰਾਤ ਬੀਤ ਗਈ। ਸਵੇਰ ਵੇਲੇ ਪੰਛੀਆਂ ਨੇ ਆਪਣੇ ਰਸੀਲੇ ਬੋਲਾਂ ਨਾਲ ਅਸਮਾਨ ਭਰ ਦਿੱਤਾ। ਪੰਛੀਆਂ ਦੀ ਆਵਾਜ਼ ਸੁਣ ਕੇ ਉੱਠਣ ਵਾਲਾ ਅਜੇ ਵੀ ਸੁੱਤਾ ਪਿਆ ਸੀ। ਘਰਾਂ ਵਿੱਚੋਂ ਨਿਕਲ ਲੋਕ ਜਦ ਘੁੰਮਣ ਫਿਰਨ ਲੱਗੇ ਤਾਂ ਉਨ੍ਹਾਂ ਖਿੜਕੀ ਥੱਲੇ ਅੱਧ ਲੇਟੇ ਮੁੰਡੇ ਨੂੰ ਵੇਖਿਆ। ਜਿਸ ਦੇ ਅੱਧ-ਖੁੱਲ੍ਹੇ ਹੱਥੋਂ ਪੈਸੇ ਨਿਕਲ ਕੇ ਖਿੱਲਰੇ ਪਏ ਸਨ ਅਤੇ ਦੂਜੇ ਹੱਥ ਨਾਲ ਕਮੀਜ਼ ਨੂੰ ਘੁੱਟ ਕੇ ਫੜਿਆ ਹੋਇਆ ਸੀ।

  • Children literature special
  • birthdays
  • Jagtarjit Singh
  • ਬਾਲ ਸਾਹਿਤ ਵਿਸ਼ੇਸ਼
  • ਜਨਮ ਦਿਨ
  • ਜਗਤਾਰਜੀਤ ਸਿੰਘ

ਮੋਹਾਲੀ 'ਕੋਰੋਨਾ' ਮੁਕਤ, ਬਦਲ ਜਾਵੇਗਾ ਗ੍ਰੀਨ ਜ਼ੋਨ 'ਚ

NEXT STORY

Stories You May Like

  • ban on child marriage
    ਬਾਲ ਵਿਆਹ 'ਤੇ ਰੋਕ: ਸੱਦਾ ਪੱਤਰਾਂ 'ਤੇ ਜਨਮ ਤਰੀਕ ਛਾਪਣ 'ਤੇ ਚਰਚਾ ਤਿਆਰੀ ਕਰ ਰਹੀ ਮਹਾਰਾਸ਼ਟਰ ਸਰਕਾਰ
  • birthday  murder of a young man
    ਜਨਮ ਦਿਨ ਦੀ ਪਾਰਟੀ 'ਤੇ ਨੌਜਵਾਨ ਦਾ ਕਤਲ, 6 ਖ਼ਿਲਾਫ਼ ਮਾਮਲਾ ਦਰਜ
  • 4 days week work
    ਹੁਣ ਹਫ਼ਤੇ 'ਚ ਸਿਰਫ਼ 4 ਦਿਨ ਕਰਨਾ ਪਵੇਗਾ ਕੰਮ, 3 ਦਿਨ ਛੁੱਟੀ ! ਦੁਬਈ 'ਚ ਕਰਮਚਾਰੀਆਂ ਦੀਆਂ ਲੱਗੀਆਂ ਮੌਜਾਂ
  • narendra modi  chief minister  vijay  birthday  best wishes
    PM ਮੋਦੀ ਨੇ ਤਾਮਿਲਨਾਡੂ ਦੇ CM ਵਿਜੇ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ
  • chief minister  tamil nadu  vijay  birthday  zoo  free entry
    CM ਵਿਜੇ ਦੇ ਜਨਮ ਦਿਨ ਮੌਕੇ ਚਿੜੀਆਘਰਾਂ 'ਚ 21 ਅਤੇ 22 ਜੂਨ ਨੂੰ ਮਿਲੇਗੀ ਮੁਫ਼ਤ ਐਂਟਰੀ
  • 4 accused arrested with heroin worth lakhs of rupees
    ਲੱਖਾਂ ਰੁਪਏ ਦੀ ਹੈਰੋਇਨ ਸਣੇ 4 ਮੁਲਜ਼ਮ ਗ੍ਰਿਫ਼ਤਾਰ
  • heavy rains expected for next 3 4 days
    ਅਗਲੇ 3-4 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ
  • 4 people arrested with capsules and narcotic pills
    ਕੈਪਸੂਲ ਅਤੇ ਨਸ਼ੀਲੀਆਂ ਗੋਲੀਆ ਸਮੇਤ 4 ਲੋਕ ਗ੍ਰਿਫ਼ਤਾਰ
  • chief electoral officer punjab inspected evm warehouse  issued instructions
    ਮੁੱਖ ਚੋਣ ਅਧਿਕਾਰੀ ਪੰਜਾਬ ਨੇ EVM ਵੇਅਰਹਾਊਸ ਦਾ ਕੀਤਾ ਨਿਰੀਖਣ, ਜਾਰੀ ਕੀਤੇ...
  • 48 hours are important in punjab 5 days heavy rain yellow alert issue
    ਪੰਜਾਬ 'ਚ 48 ਘੰਟੇ ਅਹਿਮ! 5 ਦਿਨ ਲਗਾਤਾਰ ਮੀਂਹ, ਵਿਭਾਗ ਵੱਲੋਂ 14 ਜ਼ਿਲ੍ਹਿਆਂ 'ਚ...
  • traffic police officer accused of taking a 100 bribe video goes viral
    100 ਰੁਪਏ ਨੇ ਖੋਲ੍ਹ ਤਾਂ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਵੱਡਾ ਰਾਜ਼! ਹੈਰਾਨੀਜਨਕ...
  • jalandhar cp satinder singh takes action transfers station house officers
    ਐਕਸ਼ਨ 'ਚ ਜਲੰਧਰ ਦੇ CP ਸਤਿੰਦਰ ਸਿੰਘ, ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ
  • havoc caused by strong winds  tree falls on parked vehicles jalandhar
    ਜਲੰਧਰ 'ਚ ਹਨ੍ਹੇਰੀ-ਤੂਫ਼ਾਨ ਦਾ ਕਹਿਰ! ਖੜ੍ਹੀਆਂ ਗੱਡੀਆਂ 'ਤੇ ਡਿੱਗਿਆ ਦਰੱਖ਼ਤ
  • intoxicated youth falls into a filthy drain
    ਜਲੰਧਰ: ਨਸ਼ੇ ਦੀ ਹਾਲਤ 'ਚ ਗੰਦੇ ਨਾਲੇ 'ਚ ਡਿੱਗਿਆ ਨੌਜਵਾਨ, ਪੁਲਸ ਤੇ ਲੋਕਾਂ ਨੇ...
  • thieves flee with cash and goods from yash grocery jalandhar
    ਜਲੰਧਰ 'ਚ ਤੜਕਸਾਰ ਚੋਰਾਂ ਨੇ ਕਰਿਆਨੇ ਦੀ ਦੁਕਾਨ 'ਤੇ ਬੋਲਿਆ ਧਾਵਾ, ਲੁੱਟਿਆ ਕੈਸ਼...
  • chambers not cleaned even after 60 days
    ਨਿਗਮ ਦੇ ਜੇ. ਈ. ਨੇ 48 ਦਿਨ ਬਾਅਦ ਲਗਾਏ ਚੈਂਬਰਾਂ ਦੇ ਢੱਕਣ, 60 ਦਿਨ ਬਾਅਦ ਵੀ...
Trending
Ek Nazar
kanth kaler

ਜਦੋਂ ਪਹਿਲੀ ਵਾਰ ਕੰਠ ਕਲੇਰ ਨੇ ਬਾਪੂ ਦੀ ਤਲੀ 'ਤੇ ਧਰ 'ਤੇ ਐਨੇ ਰੁਪਈਏ, ਸਾਂਝਾ...

metro passenger spotted reading how to kill men book

ਮੈਟਰੋ 'ਚ 'How to Kill Men' ਕਿਤਾਬ ਪੜ੍ਹਦੀ ਦਿਖੀ ਕੁੜੀ, ਸੋਸ਼ਲ ਮੀਡੀਆ 'ਤੇ...

drone strike

ਪਾਕਿਸਤਾਨ 'ਚ ਡਰੋਨ ਹਮਲੇ,  ਇੱਕ ਵਿਅਕਤੀ ਦੀ ਮੌਤ ਤੇ ਛੇ ਹੋਰ ਜ਼ਖਮੀ

famous actress dies of aids

AIDS ਨੇ ਲੈ ਲਈ ਮਸ਼ਹੂਰ ਅਦਾਕਾਰਾ ਦੀ ਜਾਨ ! 35 ਸਾਲ ਦੀ ਉਮਰ 'ਚ Los Angeles...

iran  us peace talks

ਈਰਾਨ ਨੇ ਅਮਰੀਕਾ ਨਾਲ ਸ਼ਾਂਤੀ ਵਾਰਤਾ ਅੱਗੇ ਵਧਾਉਣ ਤੋਂ ਕੀਤਾ ਇਨਕਾਰ

famous bollywood actress has rented out her luxurious house

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਕਿਰਾਏ 'ਤੇ ਚਾੜ੍ਹ'ਤਾ ਆਪਣਾ ਆਲੀਸ਼ਾਨ ਘਰ ! Rent...

students abducted

ਸਕੂਲ 'ਤੇ ਹਮਲਾ ਕਰ ਅਗਵਾ ਕਰ ਲਏ 36 ਵਿਦਿਆਰਥੀ, ਨਾਈਜੀਰੀਆ 'ਚ ਫੈਲੀ ਦਹਿਸ਼ਤ

gaurav khanna amid his divorce news with akanksha

ਅਕਾਂਕਸ਼ਾ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਗੌਰਵ ਖੰਨਾ ਦਾ ਪਹਿਲਾ ਬਿਆਨ ਆਇਆ ਸਾਹਮਣੇ

veteran actress passes away

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ ! ਇੰਡਸਟਰੀ 'ਚ ਛਾਇਆ...

school closed july 19

19 ਜੁਲਾਈ ਤੱਕ ਬੰਦ ਰਹਿਣਗੇ ਸਕੂਲ, ਕਸ਼ਮੀਰ ਦੇ ਬੱਚਿਆਂ ਦੀਆਂ ਲੱਗ ਗਈਆਂ ਮੌਜਾਂ

prisoners escape

ਪਾਕਿਸਤਾਨ: ਪੰਜਾਬ ਸੂਬੇ 'ਚ 14 ਕੈਦੀ ਹੋਏ ਫਰਾਰ

protests in south africa

ਦੱਖਣੀ ਅਫਰੀਕਾ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਬੁਲੰਦ ਹੋਈ ਆਵਾਜ਼, ਦੇਸ਼...

youth drowns while bathing in khunda canal

ਮੰਦਭਾਗੀ ਖਬਰ: ਖੁੰਡਾ ਨਹਿਰ ’ਚ ਨਹਾਉਂਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ

devotees from pakistan return to india through attari border

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਕੇ ਪਾਕਿ ਤੋਂ ਸ਼ਰਧਾਲੂ ਅਟਾਰੀ ਸਰਹੱਦ ਰਾਹੀਂ...

mumbai police bust racket two actors rescued

ਮਸ਼ਹੂਰ ਹੀਰੋਇਨਾਂ ਤੋਂ ਕਰਵਾਇਆ ਜਾ ਰਿਹਾ ਸੀ 'ਗੰਦਾ ਕੰਮ' ! ਮੁੰਬਈ ਪੁਲਸ ਨੇ ਰੇਡ...

akansha chamola reveals reason behind her divorce

ਗੌਰਵ ਖੰਨਾ ਤੋਂ ਇਸ ਲਈ ਤਲਾਕ ਲੈ ਰਹੀ ਅਕਾਂਕਸ਼ਾ ਚਮੋਲਾ, ਕੀਤਾ ਵੱਡਾ ਖੁਲਾਸਾ

strawberry moon to be seen in the sky today

ਅੱਜ ਅਸਮਾਨ 'ਚ ਦਿਸੇਗਾ 'Strawberry Moon'!

president pezeshkian claim

ਈਰਾਨ ਨੂੰ ਕਤਰ ਦੇਵੇਗਾ 6 ਅਰਬ ਡਾਲਰ ; ਰਾਸ਼ਟਰਪਤੀ ਪੇਜ਼ੇਸ਼ਕੀਅਨ ਦਾ ਦਾਅਵਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • chief electoral officer punjab inspected evm warehouse  issued instructions
      ਮੁੱਖ ਚੋਣ ਅਧਿਕਾਰੀ ਪੰਜਾਬ ਨੇ EVM ਵੇਅਰਹਾਊਸ ਦਾ ਕੀਤਾ ਨਿਰੀਖਣ, ਜਾਰੀ ਕੀਤੇ...
    • accident on highway
      ਸ੍ਰੀ ਹੇਮਕੁੰਟ ਸਾਹਿਬ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ! ਨੈਸ਼ਨਲ ਹਾਈਵੇਅ...
    • accident case
      ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
    • boy dies due to electrocution while bathing
      ਕਹਿਰ ਓ ਰੱਬਾ! ਨਾਨਕੇ ਛੁੱਟੀਆਂ ਕੱਟਣ ਗਏ ਜਵਾਕ ਦੀ ਕਰੰਟ ਲੱਗਣ ਨਾਲ ਮੌਤ, ਮਾਪਿਆਂ...
    • mobile snatching  video goes viral  robbers
      ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਮਹਿਲਾਂ ਤੋਂ ਮੋਬਾਇਲ ਖੋਣ ਦੀ ਕੋਸ਼ਿਸ਼, ਵੀਡੀਓ...
    • relief news for the people of punjab
      ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ! ਅਨਾਜ-ਸਬਜ਼ੀਆਂ 'ਚ ਯੂਰੇਨੀਅਮ ਬਾਰੇ ਸਾਹਮਣੇ...
    • water shortage in muktsar
      ​ਅੱਤ ਦੀ ਗਰਮੀ 'ਚ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਸ਼ਹਿਰ ਵਾਸੀ! ਮਚੀ ਹਾਹਾਕਾਰ
    • man commits suicide due to mental stress
      ਮਾਨਸਿਕ ਤਣਾਅ ਕਾਰਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਪੁਲਸ ਨੇ 4 ਲੋਕਾਂ ਖ਼ਿਲਾਫ਼ ਦਰਜ...
    • people are suffering due to power cuts occurring day and night
      ਦਿਨ-ਰਾਤ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਲੋਕ ਦੁਖੀ
    • sgpc on pakistan incident
      ਪਾਕਿਸਤਾਨ ’ਚ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੇ ਜਾਣ ਦਾ ਐਡਵੋਕੇਟ ਧਾਮੀ ਨੇ ਲਿਆ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +