ਜਲੰਧਰ (ਬਿਊਰੋ) - ਦੇਸ਼ ਭਰ ਵਿਚ ਅਜੇ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਠੀਕ ਉਸੇ ਤਰ੍ਹਾਂ ਲੈਟਿਨ ਅਮਰੀਕਾ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਬਦਸਤੂਰ ਜਾਰੀ ਹੈ। ਬੀਤੇ ਦਿਨ ਉਥੇ ਮੌਤਾਂ ਦਾ ਅੰਕੜਾ 70 ਹਜ਼ਾਰ ਨੂੰ ਪਾਰ ਕਰ ਗਿਆ। ਜ਼ਿਕਰਯੋਗ ਹੈ ਕਿ ਮੈਕਸੀਕੋ ਵਿਚ ਕੋਰੋਨਾ ਕੇਸ ਸਭ ਤੋਂ ਵਧੇਰੇ ਦਰਜ ਕੀਤੇ ਗਏ। ਉਥੇ ਹੀ ਬ੍ਰਾਜ਼ੀਲ ਕੋਰੋਨਾ ਪ੍ਰਭਾਵਿਤ ਤੀਜਾ ਦੇਸ਼ ਦੇਸ਼ ਬਣ ਚੁੱਕਿਆ ਹੈ। ਜਿੱਥੇ ਮੌਤਾਂ ਦਾ ਅੰਕੜਾ US ਅਤੇ ਬ੍ਰਿਟੇਨ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਮੈਕਸੀਕੋ ਵਿੱਚ ਪ੍ਰਤੀਦਿਨ 4883 ਕੋਰੋਨਾ ਕੇਸ ਅਤੇ ਔਸਤਨ 708 ਮੌਤਾਂ ਦਰਜ ਕੀਤੀਆਂ ਜਾਂਦੀਆਂ ਹਨ।
ਤਾਜ਼ਾ ਅੰਕੜਿਆਂ ’ਤੇ ਝਾਤ ਮਾਰੀਏ ਤਾਂ ਮੈਕਸੀਕੋ 'ਚ ਕੁੱਲ 129184 ਕੋਰੋਨਾ ਕੇਸ ਪਾਜ਼ੇਟਿਵ ਹਨ। ਇਸ ਵਾਇਰਸ ਦੇ ਸਦਕਾ ਹੁਣ ਤੱਕ 15357 ਲੋਕਾਂ ਦੀ ਮੌਤ ਹੋ ਚੁੱਕੀ ਹੈ। 20 ਮਾਰਚ ਨੂੰ ਮੈਕਸੀਕੋ ਵਿਚ ਪਹਿਲੀ ਮੌਤ ਦਰਜ ਕੀਤੀ ਗਈ ਸੀ। ਜੋ 20 ਅਪ੍ਰੈਲ ਤੱਕ 686 ਤਕ ਪਹੁੰਚ ਗਿਆ। ਇਸ ਤੋਂ ਬਾਅਦ ਲਗਾਤਾਰ ਉਛਾਸ ਆਉਦਾ ਗਿਆ ਅਤੇ ਅੱਜ ਇਹ ਅੰਕੜਾ 15 ਹਜ਼ਾਰ ਨੂੰ ਵੀ ਪਾਰ ਕਰ ਗਿਆ ਹੈ। ਇਸ ਤੋਂ ਇਲਾਵਾ ਹਰ ਰੋਜ਼ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।
ਬੀਤੇ 5 ਜੂਨ ਨੂੰ ਸਭ ਤੋਂ ਵਧੇਰੇ 4 ਹਜ਼ਾਰ 442 ਕੇਸ ਦਰਜ ਕੀਤੇ ਗਏ। ਇਸੇ ਦੇ ਨਾਲ ਹੀ 4 ਜੂਨ ਨੂੰ ਸਭ ਤੋਂ ਵਧੇਰੇ 1 ਹਜ਼ਾਰ 92 ਮੌਤਾਂ ਇਸ ਵਾਇਰਸ ਦੇ ਕਾਰਨ ਹੋਈਆਂ। ਵਿਸ਼ਵ ਸਿਹਤ ਸੰਗਠਨ ਮੁਤਾਬਕ ਲੈਟਿਨ ਅਮਰੀਕਾ ਇਸ ਮਹਾਮਾਰੀ ਦਾ ਨਵਾਂ ਹੌਟਸਪੌਟ ਸਾਬਤ ਹੋਵੇਗਾ, ਜੋ ਕਿ ਸਥਾਨਕ ਲੋਕਾਂ ਲਈ ਮੁਸੀਬਤ ਅਤੇ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ ਦੇ ਸਬੰਧ ਵਿਚ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ....
ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਪਠਾਨਕੋਟ 'ਚ ਭਾਰੀ ਅਸਲੇ ਸਣੇ ਦੋ ਅੱਤਵਾਦੀ ਗ੍ਰਿਫਤਾਰ
NEXT STORY