ਦਿੱਲੀ (ਬਿਊਰੋ) - ਦਿੱਲੀ ਅੰਦਰ ਕੋਰੋਨਾ ਵਾਇਰਸ ਲਾਗ (ਮਹਾਮਾਰੀ) ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਉਥੇ ਨਾਲ ਹੀ ਮਰੀਜ਼ਾਂ ਲਈ ਬਿਸਤਰਿਆਂ ਦੀ ਕਮੀ ਅਤੇ ਹੋਰ ਸਿਹਤ ਸਹੂਲਤਾਂ ਨਾ ਹੋਣ ਕਰਕੇ ਦਿੱਲੀ ਸਰਕਾਰ 'ਤੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ। ਅਜਿਹੇ ’ਚ ਦਿੱਲੀ ਤੋਂ ਇੱਕ ਚੰਗੀ ਖਬਰ ਇਹ ਆ ਰਹੀ ਹੈ ਕਿ ਦਿੱਲੀ ਅੰਦਰ ਹੀ ਦੁਨੀਆਂ ਦਾ ਸਭ ਤੋਂ ਵੱਡਾ ਕੋਵਿਡ ਸੈਂਟਰ ਬਣ ਰਿਹਾ ਹੈ, ਜਿਸ ਅੰਦਰ ਦਸ ਹਜ਼ਾਰ ਬਿਸਤਰੇ ਹੋਣਗੇ। ਇਸ ਲਈ ਦੱਖਣੀ ਦਿੱਲੀ ਦੇ ਛੱਤਰਪੁਰ ਇਲਾਕੇ ਵਿੱਚ ਰਾਧਾ ਸਵਾਮੀ ਸਤਸੰਗ ਬਿਆਸ ਦਾ ਨਾਮ ਘਰ ਚੁਣਿਆ ਗਿਆ ਹੈ।
ਭਾਰਤ ਦੇ ਬੇਹਤਰੀਨ ਰੇਲਵੇ ਸਟੇਸ਼ਨਾਂ ਦੇ ਬਾਰੇ ਜਾਨਣ ਲਈ ਪੜ੍ਹੋ ਇਹ ਖਬਰ
ਦੱਸ ਦੇਈਏ ਕਿ ਇਹ ਘਰ ਕੁੱਲ 300 ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਤੋਂ ਇਲਾਵਾ ਇਸ ਦੇ ਅੰਦਰ 12 ਲੱਖ 50 ਹਜ਼ਾਰ ਵਰਗ ਫੁੱਟ ਦੇ ਆਕਾਰ ਦਾ ਸ਼ੈੱਡ ਹੈ, ਜਿਸ ਵਿੱਚ 10 ਹਜ਼ਾਰ ਬਿਸਤਰੇ ਲਾਏ ਜਾ ਰਹੇ ਹਨ। ਇਸ ਸ਼ੈੱਡ ਦੀ ਵਰਤੋਂ ਸਤਸੰਗ ਲਈ ਹੁੰਦੀ ਆ ਰਹੀ ਹੈ । ਇਸ ਦੇ ਆਕਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕੋ ਵੇਲੇ ਇਸ ਅੰਦਰ ਤਿੰਨ ਲੱਖ ਸੰਗਤ ਬੈਠ ਕੇ ਸਤਸੰਗ ਸੁਣ ਸਕਦੀ ਹੈ। ਇਸ ਲਈ ਇਸ ਸਤਿਸੰਗ ਘਰ ਅੰਦਰ 10 ਹਜ਼ਾਰ ਬਿਸਤਰਿਆਂ ਦਾ ਪ੍ਰਬੰਧ ਕਰਨਾ ਕੋਈ ਔਖਾ ਕੰਮ ਨਹੀਂ ਹੈ।
‘ਆਈ ਲਵ ਯੂ’ ਕਹਿਣ ਲਈ ਹਾਰਨ ਵਜਾਉਂਦੇ ਹਨ ‘ਕਾਹਿਰਾ’ ਦੇ ਡਰਾਈਵਰ
22 ਫੁੱਟਬਾਲ ਮੈਦਾਨਾਂ ਤੋਂ ਵੀ ਵੱਡੇ ਖੇਤਰ ਵਿੱਚ ਫੈਲੇ ਇਸ ਕੋਵਿਡ ਸੈਂਟਰ ਅੰਦਰ ਗੱਤੇ ਦੇ ਬੈੱਡ ਬਣਾਏ ਜਾ ਰਹੇ ਹਨ। ਜਿਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਹ ਜਲਦੀ ਬਣ ਸਕਦੇ ਹਨ ਦੂਜਾ ਇਨ੍ਹਾਂ 'ਤੇ ਲਾਗਤ ਘੱਟ ਆਉਂਦੀ ਹੈ ਅਤੇ ਸਭ ਤੋਂ ਖਾਸ ਗਲ ਕਿ ਇਨ੍ਹਾਂ ਨੂੰ ਸੈਨੇਟਾਇਜ ਕਰਨ ਦੀ ਵੀ ਲੋੜ ਨਹੀਂ ਹੈ।
ਰਾਧਾ ਸਵਾਮੀ ਸਤਸੰਗ ਘਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੁਲਾਈ ਦੇ ਪਹਿਲੇ ਹਫ਼ਤੇ ਸਾਰੇ ਪ੍ਰਬੰਧ ਮੁਕੰਮਲ ਹੋ ਜਾਣਗੇ ਜਿਸ ਤੋਂ ਬਾਅਦ ਇੱਥੇ ਦਸ ਹਜ਼ਾਰ ਮਰੀਜ਼ ਰੁੱਕ ਸਕਦੇ ਹਨ। ਇਨ੍ਹਾਂ ਮਰੀਜ਼ਾਂ ਦੀ ਦੇਖ ਭਾਲ ਲਈ 400 ਡਾਕਟਰ ਅਤੇ 800 ਨਰਸਾਂ ਦੀ ਡਿਊਟੀ ਲਾਈ ਗਈ ਹੈ। ਇਸ ਸਤਸੰਗ ਘਰ ਅੰਦਰ ਪਹਿਲਾਂ ਤੋਂ ਹੀ 500 ਤੋਂ ਵੱਧ ਪਖਾਨੇ, ਏਨੇ ਹੀ ਯੂਰੀਨਲ ਅਤੇ 500 ਦੇ ਕਰੀਬ ਹੀ ਪੱਕੇ ਇਸ਼ਨਾਨ ਘਰ ਹਨ। ਲੋੜ ਪੈਣ 'ਤੇ ਨਗਰ ਨਿਗਮ ਕੋਲੋਂ ਮੋਬਾਇਲ ਟਾਇਲਟ ਵੀ ਮੰਗਵਾਏ ਜਾ ਸਕਦੇ ਹਨ।
ਖ਼ੁਦਕੁਸ਼ੀ ਨਹੀਂ ਕਿਸੇ ਸਮੱਸਿਆ ਦਾ ਹੱਲ, ਕਰੀਏ ਉੱਦਮ ਬਣੇਗੀ ਗੱਲ
ਸਤਸੰਗ ਘਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿੱਲੀ ’ਚ ਵਧ ਰਹੇ ਕੋਰੋਨਾ ਲਾਗ ਦੇ ਮਾਮਲਿਆਂ ਨੂੰ ਵੇਖ ਕੇ, ਉਨ੍ਹਾਂ ਨੇ ਹੀ ਸੂਬਾ ਸਰਕਾਰ ਨੂੰ ਇਹ ਜਗ੍ਹਾ ਇਕਾਂਤਵਾਸ ਲਈ ਵਰਤਣ ਦੀ ਬੇਨਤੀ ਕੀਤੀ ਸੀ। ਇਨ੍ਹਾਂ ਸਾਰੇ ਪ੍ਰਬੰਧਾਂ ਲਈ ਕਿੰਨਾ ਖਰਚਾ ਆਵੇਗਾ ਇਸ ਬਾਰੇ ਫਿਲਹਾਲ ਕੋਈ ਅੰਦਾਜ਼ਾ ਨਹੀਂ ਹੈ।
ਸਾਰੀਆਂ ਤਿਆਰੀਆਂ ਤੋਂ ਬਾਅਦ ਸਿਹਤ ਅਮਲਾ ਅਤੇ ਨਗਰ ਨਿਗਮ ਸੈਨੀਟੇਸ਼ਨ ਦੇ ਅਧਿਕਾਰੀ ਇਸ ਦਾ ਕੰਮ ਸੰਭਾਲਣਗੇ। ਇਸ ਦੇ ਸੁਰੱਖਿਆ ਦੀ ਜ਼ਿੰਮੇਵਾਰੀ ਅਰਧ ਸੈਨਿਕ ਬਲਾਂ ਨੂੰ ਸੌਂਪੀ ਗਈ ਹੈ। ਇਹ ਕੋਵਿਡ ਸੈਂਟਰ ਬਣਨ ਤੋਂ ਬਾਅਦ ਦਿੱਲੀ ਅੰਦਰ ਕੋਰੋਨਾ ਮਰੀਜ਼ਾਂ ਲਈ ਬਿਸਤਰਿਆਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ। ਇਸ ਤੋਂ ਪਹਿਲਾਂ ਦਿੱਲੀ 'ਚ ਆਨੰਦ ਵਿਹਾਰ ਰੇਲਵੇ ਸਟੇਸ਼ਨ 'ਤੇ 4 ਹਜ਼ਾਰ ਮਰੀਜ਼ਾਂ ਲਈ ਇਕਾਂਤਵਾਸ ਕੇਂਦਰ ਤਿਆਰ ਕੀਤਾ ਹੋਇਆ ਹੈ। ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਘਰ ਦੀ ਚਮਕ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ, ਹੋਣਗੇ ਕਾਰਗਰ ਸਿੱਧ
ਰਾਹਤ ਭਰੀ ਖ਼ਬਰ : ਭਾਰਤ 'ਚ ਪ੍ਰਤੀ ਲੱਖ ਵਿਅਕਤੀ ਅਨੁਸਾਰ ਕੋਵਿਡ-19 ਦੇ ਮਾਮਲੇ ਦੁਨੀਆ 'ਚ ਸਭ ਤੋਂ ਘੱਟ
NEXT STORY