ਜਲੰਧਰ - ਘਰ ਦੀ ਸਫਾਈ ਅਤੇ ਖੂਬਸੂਰਤੀ ਸਾਰਿਆ ਨੂੰ ਚੰਗੀ ਲੱਗਦੀ ਹੈ। ਘਰ ਦੀ ਸਫਾਈ ਕਰਨ ਦਾ ਕੰਮ ਆਸਾਨ ਨਹੀਂ ਹੁੰਦਾ। ਘਰ ਦੇ ਹਰੇਕ ਕੋਨੇ ਦੀ ਗੰਦਗੀ ਨੂੰ ਆਸਾਨੀ ਨਾਲ ਸਾਫ ਕਰਨ ਲਈ ਕਈ ਅਹਿਮ ਗੱਲਾਂ ਅਤੇ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਘਰ ਦੇ ਫਰਸ਼ ਦੀ ਸਾਫ-ਸਫਾਈ ਤਾਂ ਰੋਜ਼ ਹੋ ਜਾਂਦੀ ਹੈ ਪਰ ਕੀ ਤੁਸੀਂ ਕਦੇ ਘਰ ਦੇ ਟਾਇਲਸ ਨੂੰ ਸਾਫ-ਸੁਥਰਾ ਰੱਖਣ ਦੇ ਬਾਰੇ ਕਦੇ ਸੋਚਿਆ ਹੈ। ਅੱਜ ਕੱਲ ਸਾਡੇ ਕੋਲ ਕਿਸੇ ਚੀਜ਼ ਲਈ ਸਮਾਂ ਹੀ ਨਹੀਂ, ਅਸੀਂ ਆਪੋ-ਆਪਣੇ ਕੰਮਾਂ ਵਿਚ ਰੁੱਝੇ ਰਹਿੰਦੇ ਹਨ। ਇਸੇ ਕਰਕੇ ਸਾਨੂੰ ਹਰ ਰੋਜ਼ ਘਰ ਦੀ ਸਾਫ਼-ਸਫਾਈ ਕਰਨ ਦਾ ਸਮਾਂ ਨਹੀਂ ਮਿਲਦਾ। ਜੇਕਰ ਘਰ ਦੀਆਂ ਦੀਵਾਰਾਂ, ਖੂੰਜ਼ਿਆਂ, ਟਾਇਲਸ ਅਤੇ ਰੇਲਿੰਗ ਦੀ ਲੰਬੇ ਸਮੇਂ ਤੱਕ ਸਫਾਈ ਨਾ ਕੀਤੀ ਜਾਵੇ ਤਾਂ ਉਨ੍ਹਾਂ ਉੱਤੇ ਦਾਗ-ਧੱਬੇ ਪੈ ਜਾਂਦੇ ਹਨ। ਜਿਸ ਕਾਰਨ ਘਰ ਦੀ ਸਾਰੀ ਚਮਕ ਧੁੰਦਲੀ ਜਿਹੀ ਹੋ ਜਾਂਦੀ ਹੈ। ਅਜਿਹੇ ਵਿਚ ਤੁਸੀਂ ਪੂਰੇ ਘਰ ਦੀ ਸਫਾਈ ਛੁੱਟੀ ਜਾਂ ਐਤਵਾਰ ਵਾਲੇ ਦਿਨ ਆਸਾਨੀ ਨਾਲ ਕਰਕੇ ਆਪਣੇ ਘਰ ਨੂੰ ਚਮਕਾ ਸਕਦੇ ਹੋ।
1. ਟਾਈਲਸ ਨੂੰ ਚਮਕਾਉਣ ਦੇ ਤਰੀਕੇ
. ਜੇਕਰ ਤੁਹਾਡੇ ਘਰ ਵਿਚ ਲੱਗੀ ਟਾਈਲ ਵਿਚ ਕਿਸੇ ਚੀਜ ਦੇ ਦਾਗ ਪਏ ਹੋਏ ਹਨ ਤਾਂ ਉਨ੍ਹਾਂ ਨੂੰ ਸਾਫ ਕਰਨ ਲਈ ਤੁਸੀਂ ਥੋੜਾ ਜਿਹਾ ਪਾਣੀ ਗਰਮ ਕਰੋ। ਗਰਮ ਪਾਣੀ ਵਿਚ ਹੁਣ ਤੁਸੀਂ ਅੱਧਾ ਕਪ ਸਿਰਕਾ ਮਿਲਾ ਕੇ ਦਾਗ ਵਾਲੀ ਜਗ੍ਹਾ ਉੱਤੇ ਸਾਫ਼ ਕੱਪੜੇ ਨਾਲ ਸਾਫ ਕਰੋ। ਅਜਿਹਾ ਕਰਨ ਨਾਲ ਟਾਈਲ 'ਤੇ ਲੱਗੇ ਦਾਗ ਅਸਾਨੀ ਨਾਲ ਨਿਕਲ ਜਾਣਗੇ ਅਤੇ ਚਮਕ ਮੁੜ ਤੋਂ ਆ ਜਾਵੇਗੀ।
. ਸਾਫ਼ ਪਾਣੀ ਵਿਚ ਡਿਟਰਜੈਂਟ ਮਿਲਾ ਕੇ ਦਾਗ ਸਾਫ਼ ਕਰਨ ਨਾਲ ਤੁਹਾਨੂੰ ਚੰਗੇ ਨਤੀਜੇ ਮਿਲ ਸਕਦੇ ਹਨ ਅਤੇ ਟਾਈਲ ਚਮਕ ਸਕਦੀਆਂ ਹਨ।
‘ਆਈ ਲਵ ਯੂ’ ਕਹਿਣ ਲਈ ਹਾਰਨ ਵਜਾਉਂਦੇ ਹਨ ‘ਕਾਹਿਰਾ’ ਦੇ ਡਰਾਈਵਰ
2. ਘਰ ਦਾ ਫਲੋਰ ਚਮਕਾਉਣ ਦਾ ਤਰੀਕਾ
. ਡੂੰਘੇ ਰੰਗ ਜਿਵੇਂ ਕਾਲੇ ਅਤੇ ਲਾਲ ਰੰਗ ਦੀ ਫਰਸ਼ ਬਾਕੀ ਫਰਸ਼ ਦੇ ਮੁਕਾਬਲੇ ਜਲਦੀ ਗੰਦੀ ਹੋ ਜਾਂਦੀ ਹੈ। ਇਨ੍ਹਾਂ ਨੂੰ ਸਾਫ਼ ਕਰਨ ਲਈ ਤੁਸੀਂ 1 ਬਾਲਟੀ ਪਾਣੀ ਵਿਚ 1 ਕਪ ਸਿਰਕਾ ਮਿਲਾਓ। ਹੁਣ ਇਸ ਪਾਣੀ ਨਾਲ ਫਰਸ਼ 'ਤੇ ਪੋਛਾ ਲਗਾ ਦਿਓ। ਤੁਹਾਡੇ ਘਰ ਦਾ ਫਲੋਰ ਚਮਕ ਉੱਠੇਗਾ।
. ਇਕ ਬਾਲਟੀ ਪਾਣੀ ਵਿਚ ਕੁੱਝ ਨੀਂਬੂ ਕੱਟ ਕੇ ਇਸ ਨੂੰ ਨਚੋੜ ਕੇ ਇਸ ਦਾ ਰਸ ਪਾ ਦਿਓ। ਇਸ ਤਰ੍ਹਾਂ ਨੀਂਬੂ ਦੇ ਪਾਣੀ ਨਾਲ ਪੋਚਾ ਲਗਾਉਣ ਨਾਲ ਜ਼ਮੀਨ ਉੱਤੇ ਮੌਜੂਦ ਸਾਰੇ ਦਾਗ ਸਾਫ਼ ਹੋ ਜਾਣਗੇ ਅਤੇ ਕੀਟਾਣੂ ਵੀ ਮਰ ਜਾਣਗੇ।
ਭਾਰਤ ਦੇ ਬੇਹਤਰੀਨ ਰੇਲਵੇ ਸਟੇਸ਼ਨਾਂ ਦੇ ਬਾਰੇ ਜਾਨਣ ਲਈ ਪੜ੍ਹੋ ਇਹ ਖਬਰ
3. ਘਰ ਦੇ ਫਰਸ਼ ਨੂੰ ਇਸ ਤਰ੍ਹਾਂ ਚਮਕਾਓ
. ਇਕ ਬਾਲਟੀ ਪਾਣੀ ਵਿਚ 1 ਕਪ ਅਮੋਨੀਆ ਮਿਲਾ ਦਿਓ। ਹੁਣ ਇਸ ਪਾਣੀ ਨਾਲ ਘਰ ਦਾ ਫਰਸ਼ ਸਾਫ਼ ਕਰੋ, ਫਰਸ਼ ਚਮਕ ਉੱਠੇਗਾ ਪਰ ਯਾਦ ਰਹੇ ਕਿ ਅਮੋਨੀਆ ਦੀ ਦੁਰਗੰਧ ਬਹੁਤ ਤੇਜ਼ ਹੁੰਦੀ ਹੈ। ਇਸ ਲਈ ਸਫਾਈ ਕਰਨ ਤੋਂ ਬਾਅਦ ਖਿੜਕੀ - ਦਰਵਾਜੇ ਖੋਲ ਦਿਓ, ਜਿਸ ਦੇ ਨਾਲ ਤੁਹਾਡੇ ਘਰ ਤੋਂ ਦੁਰਗੰਧ ਬਾਹਰ ਨਿਕਲ ਸਕੇ।
. ਫਰਸ਼ ਨੂੰ ਕਵਰ ਕਰਨ ਲਈ ਵੱਖ-ਵੱਖ ਡਿਜਾਈਨ ਵਾਲੀ ਪਲਾਸਟਿਕ ਦੀ ਮੈਟ ਮਿਲ ਰਹੀ ਹੈ। ਤੁਸੀਂ ਚਾਹੋ ਤਾਂ ਇਨ੍ਹਾਂ ਨੂੰ ਪੂਰੇ ਫਰਸ਼ 'ਤੇ ਵਿਛਾ ਸਕਦੇ ਹੋ। ਪਲਾਸਟਿਕ ਦੀ ਫਲੋਰ ਮੈਟ ਨੂੰ ਸਾਫ਼ ਕਰਨਾ ਕਾਫੀ ਆਸਾਨ ਹੁੰਦਾ ਹੈ। ਇਕ ਬਾਲਟੀ ਪਾਣੀ ਵਿਚ ਇਕ ਚੱਮਚ ਐਥੇਨੋਲ ਮਿਲਾ ਕੇ ਪੋਚਾ ਲਗਾਓ। ਹਲਕੇ ਗੁਨਗੁਨੇ ਪਾਣੀ ਵਿਚ ਸਾਬਣ ਮਿਲਾ ਕੇ ਸਾਫ਼ ਕਰਨ ਨਾਲ ਫਲੋਰ ਚਮਕ ਉੱਠੇਗਾ।
ਖ਼ੁਦਕੁਸ਼ੀ ਨਹੀਂ ਕਿਸੇ ਸਮੱਸਿਆ ਦਾ ਹੱਲ, ਕਰੀਏ ਉੱਦਮ ਬਣੇਗੀ ਗੱਲ
ਕੋਰੋਨਾ ਮਰੀਜ਼ਾਂ ਲਈ ਦਿੱਲੀ 'ਚ ਬਣ ਰਿਹੈ ਦੁਨੀਆਂ ਦਾ ਸਭ ਤੋਂ ਵੱਡਾ ਇਕਾਂਤਵਾਸ ਕੇਂਦਰ (ਵੀਡੀਓ)
ਗਲੇਸ਼ੀਅਰ ਨੂੰ ਪਿਘਲਣ ਤੋਂ ਬਚਾਉਣ ਲਈ ਇਟਲੀ ਨੇ ਵਿਛਾਈ 'ਤਿਰਪਾਲ', ਤਸਵੀਰਾਂ
NEXT STORY