ਪ੍ਰੋ. ਜਸਵੀਰ ਸਿੰਘ
77430-29901
ਜ਼ਿੰਦਗੀ, ਜ਼ਿੰਦਾ ਦਿਲੀ ਦਾ ਨਾਮ ਹੈ। ਹਰ ਇਨਸਾਨ ਆਪਣੀ ਨਿਵੇਕਲੀ ਪਛਾਣ ਬਣਾਉਣ ਲਈ ਯਤਨਸ਼ੀਲ ਰਹਿੰਦਾ ਹੈ। ਅਜਿਹੇ ਵੇਲੇ, ਜਿੱਥੇ ਹਰ ਪੱਖੋਂ ਤੰਦਰੁਸਤ ਕਹਾਉਣ ਵਾਲੇ ਇਨਸਾਨ ਆਪਣੀ ਕਾਰਗੁਜ਼ਾਰੀ ਦਿਖਾਉਣ ਵੱਲ ਰੁਚਿਤ ਦਿਸਦੇ ਹਨ, ਉੱਥੇ ਕਿਸੇ ਨਾ ਕਿਸੇ ਪੱਖੋਂ ਦਿਵਿਆਂਗ ਭਾਵ ਜਿਵੇਂ ਸਰੀਰਕ, ਬੌਧਿਕ, ਨਿਗ੍ਹਾ, ਸੁਣਨ ਜਾਂ ਬੋਲਣ ਸੰਬੰਧੀ ਡਿਸ-ਅਬਿਲਟੀ ਆਦਿ ਵਾਲੇ ਮਨੁੱਖ ਵੀ ਬਾ-ਕਾਇਦਾ ਆਪਣੀ ਜੱਦੋ-ਜਹਿਦ ਕਰਦੇ ਰਹਿੰਦੇ ਹਨ। ਵਿਕਲਾਂਗਤਾ ਨੂੰ ਅਪਾਹਜਤਾ ਜਾਂ Disability ਵਜੋਂ ਵੀ ਜਾਣਿਆ ਜਾਂਦਾ ਹੈ। ਜਿਸ ਦਾ ਸੰਬੰਧ ਕਿਸੇ ਵਿਅਕਤੀ ਦੇ ਸਰੀਰਕ, ਮਾਨਸਿਕ, ਸੈਂਸਰੀ ਜਾਂ ਬੌਧਿਕ ਵਿਕਾਸ ਵਿਚ ਕਿਸੇ ਕਿਸਮ ਦੀ ਖ਼ਾਮੀ ਰਹਿ ਜਾਣ ਨਾਲ ਹੁੰਦਾ ਹੈ। ਅੱਜ ਡਿਸ-ਅਬਿਲਟੀ ਪ੍ਰਭਾਵਿਤ ਵਿਅਕਤੀਆਂ ਲਈ ਪੜ੍ਹਾਈ ਅਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਵਿਚਾਰ ਕਰਾਂਗੇ।
ਪੜ੍ਹਾਈ :
ਅਸੀਂ ਕੰਪਿਊਟਰ ਦੇ ਯੁੱਗ ਵਿਚ ਜੀਅ ਰਹੇ ਹਾਂ, ਜਿਸ ਵਿਚ ਪੜ੍ਹਨ-ਪੜ੍ਹਾਉਣ ਦੇ ਕਈ ਸਾਧਨ ਉਪਲੱਬਧ ਹਨ। ਜਿੱਥੇ ਬਰੇਲ-ਲਿਪੀ ਕਲਾਸਿਕ ਪੜ੍ਹਾਈ ਵਜੋਂ ਜਾਣੀ ਜਾਂਦੀ ਹੈ। ਉੱਥੇ ਨਵੇਂ ਦੌਰ ਵਿਚ ਕੰਪਿਊਟਰ ਸਾਫ਼ਟਵੇਅਰਾਂ ਜਿਵੇਂ NVDA ਆਦਿ ਵੀ ਡਿਸ-ਅਬਿਲਟੀ ਪ੍ਰਭਾਵਿਤ ਵਿਅਕਤੀਆਂ ਦੇ ਸੁਣਨ, ਪੜ੍ਹਨ, ਬੋਲਣ ਅਤੇ ਲਿਖਣ ਵਿਚ ਸਾਰਥਕ ਭੂਮਿਕਾ ਅਦਾ ਕਰਦੇ ਹਨ। ਕਿਸੇ ਵੀ ਕਿਸਮ ਦੀ ਅਪਾਹਜਤਾ ਪ੍ਰਭਾਵਿਤ ਬੱਚੇ ਲਈ ਆਮ ਸਕੂਲ ਵਿਚ ਪੜ੍ਹਾਈ ਕਰਵਾਉਣ ਦਾ ਪ੍ਰਬੰਧ ਕੀਤਾ ਜਾਣਾ ਲਾਜ਼ਮੀ ਕੀਤਾ ਗਿਆ ਹੈ। ਜਿਸ ਦਾ ਵੱਡਾ ਕਾਰਨ ਅਜਿਹੇ ਬੱਚਿਆਂ ਨੂੰ ਆਮ ਬੱਚਿਆਂ ਵਾਂਗ ਅਤੇ ਉਨ੍ਹਾਂ ਦੇ ਨਾਲ ਵਿਚਰਨ ਦੇ ਮੌਕੇ ਦਿੱਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਕੁੱਝ ਬਹੁਤ ਹੀ ਵਿਸ਼ੇਸ਼ ਬੱਚਿਆਂ ਦੀ ਪੜ੍ਹਾਈ ਦੇ ਪ੍ਰਬੰਧ ਲਈ ਵਿਸ਼ੇਸ਼ ਸਿੱਖਿਆ ਸੰਸਥਾਵਾਂ ਵੀ ਕੰਮ ਕਰ ਰਹੀਆਂ ਹਨ।
ਕੀ ਪੰਜਾਬ ਦੇ ਲੋਕ 2022 ਲਈ ਕੈਪਟਨ ਸਾਹਿਬ ਨੂੰ ਮੁੜ ਪੰਜਾਬ ਦਾ ਕੈਪਟਨ ਬਣਾਉਣਗੇ..?
ਪਹਿਲੀ ਜਮਾਤ ਤੋਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਆਮ ਵਾਂਗ ਕਰਵਾਈ ਜਾਂਦੀ ਹੈ। ਜਿਸ ਵਿਚ ਦਿਵਿਆਂਗ ਬੱਚਿਆਂ ਲਈ ਲੋੜੀਂਦੇ ਸਾਧਨ ਜਿਵੇਂ ਬੋਲੇ (ਸੁਣ ਨਾ ਸਕਣ ਵਾਲੇ) ਲਈ ਕੰਨਾਂ ਦੀ ਮਸ਼ੀਨ ਆਦਿ ਮਹੱਈਆ ਕਰਵਾਏ ਜਾਂਦੇ ਹਨ। ਦਿਵਿਆਂਗ ਬੱਚਿਆਂ ਲਈ ਆਰਟਸ ਸਟ੍ਰੀਮ, ਸਾਇੰਸ ਸਟ੍ਰੀਮ, ਵੋਕੇਸ਼ਨਲ ਸਟ੍ਰੀਟ ਭਾਵ ਹਰ ਤਰ੍ਹਾਂ ਦੀ ਅਕਾਦਮਿਕ ਅਤੇ ਕਿੱਤਾਮੁਖੀ ਪੜ੍ਹਾਈ ਕਰ ਸਕਣਾ ਯਕੀਨੀ ਬਣਾਇਆ ਜਾਂਦਾ ਹੈ।
● ਕੁੱਝ ਕੋਰਸਾਂ ਬਾਰੇ ਸੰਖੇਪ ਪਰ ਜ਼ਰੂਰੀ ਜਾਣਕਾਰੀ
1. ਮੈਨੇਜਮੈਂਟ ਅਤੇ ਅਕਾਊਂਟਿੰਗ- ਜੋ ਦਿਵਿਆਂਗ ਬੱਚੇ ਮੈਨੇਜਮੈਂਟ ਅਤੇ ਹਿਸਾਬ ਕਿਤਾਬ ਰੱਖਣ ਲਈ ਆਪਣੀ ਪ੍ਰਭਾਵਸ਼ੀਲਤਾ ਦਿਖਾ ਸਕਦੇ ਹੋਣ, ਉਨ੍ਹਾਂ ਲਈ ਕੰਪਿਊਟਰ ਦੇ ਗਿਆਨ ਅਤੇ ਮੈਨੇਜਮੈਂਟ ਤੇ ਅਕਾਊਂਟਿੰਗ ਦਾ ਕੋਰਸ ਕਰਨਾ ਸਾਰਥਕ ਸਿੱਧ ਹੋਵੇਗਾ।
2 .ਕੋਡਿੰਗ ਅਤੇ ਡਿਵੈਲਪਮੈਂਟ - ਅਜੋਕੇ ਵੇਲੇ ਕੰਪਿਊਟਰ ਦੀ ਮਹੱਤਤਾ ਦਿਨੋਂ ਦਿਨ ਵੱਧ ਰਹੀ ਹੈ। ਜੇਕਰ ਤੁਸੀਂ ਕੋਡਿੰਗ ਅਤੇ ਵੈਬ-ਡਿਵੈਲਪਮੈਂਟ ਵਿਚ ਰੁਚਿਤ ਹੋ ਤਾਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਜਾਂ ਕੰਪਿਊਟਰ ਐਪਲੀਕੇਸ਼ਨ (BCA, MCA) ਦੀ ਪੜ੍ਹਾਈ ਕਰਕੇ ਆਪਣਾ ਚੰਗਾ ਭਵਿੱਖ ਬਣਾ ਸਕਦੇ ਹੋ।
3. ਗ੍ਰਾਫਿਕ ਡਿਜ਼ਾਇਨਿੰਗ, ਐਨੀਮੇਸ਼ਨ ਅਤੇ ਵੀ.ਐਂਫ਼.ਐੱਕਸ. - ਦਿਵਿਆਂਗ ਬੱਚਿਆਂ ਲਈ ਗ੍ਰਾਫਿਕ ਡਿਜ਼ਾਇਨਿੰਗ ਦਾ ਕੋਰਸ ਬਹੁਤ ਉਪਯੋਗੀ ਹੈ। ਇਸੇ ਤਰ੍ਹਾਂ ਉਹ ਐਨੀਮੇਸ਼ਨ ਅਤੇ ਵੀ.ਐੱਫ.ਐੱਕਸ ਦੀ ਟ੍ਰੇਨਿੰਗ ਵੀ ਲੈ ਸਕਦੇ ਹਨ।
4. ਫ਼ੈਸ਼ਨ ਡਿਜ਼ਾਇਨਿੰਗ - ਫ਼ੈਸ਼ਨ ਦੇ ਯੁੱਗ ਵਿਚ ਫ਼ੈਸ਼ਨ ਡਿਜ਼ਾਇਨਿੰਗ ਵਿਚ ਚੋਖੀ ਕਮਾਈ ਹੈ। ਜੇਕਰ ਤੁਸੀਂ ਇਸ ਖੇਤਰ ਵੱਲ ਉਤਸ਼ਾਹਿਤ ਹੋ ਤਾਂ B.Des in Fashion Designing, M.Des in Fashion Designing etc. ਦਾ ਕੋਰਸ ਕਰ ਸਕਦੇ ਹੋ।
5. ਸਿਲਾਈ-ਕਢਾਈ : ਸਿਲਾਈ ਕਢਾਈ ਦਾ ਸ਼ੌਰਟ-ਟਰਮ ਕੋਰਸ ਵੀ ਕੀਤਾ ਜਾ ਸਕਦਾ ਹੈ। ਜਿਸ ਮਗਰੋਂ ਸਰਕਾਰੀ/ਗ਼ੈਰਸਰਕਾਰੀ ਸੰਸਥਾਵਾਂ ਵਲੋਂ ਵਿਸ਼ੇਸ਼ ਸਹਾਇਤਾ ਹਿੱਤ ਦਿੱਤੀਆਂ ਜਾਂਦੀਆਂ ਸਿਲਾਈ ਮਸ਼ੀਨਾਂ ਰਾਹੀਂ ਆਪਣਾ ਰੁਜ਼ਗਾਰ ਵੀ ਕੀਤਾ ਜਾ ਸਕਦਾ ਹੈ।
ਵਿਆਹ ਤੋਂ ਬਾਅਦ ਪਹਿਲੀ ਸਵੇਰ ਲਾੜੀ ਦੇ ਮਨ ਵਿਚ ਆਉਂਦੇ ਹਨ ਇਹ ਖ਼ਿਆਲ…
ਦਿਵਿਆਂਗ ਬੱਚਿਆਂ ਲਈ ਵਿਸ਼ੇਸ਼ ਸਿੱਖਿਆ ਸੰਸਥਾਵਾਂ :
1) ਜਗਜੀਤ ਸਿੰਘ ਸਚਦੇਵਾ ਆਸ਼ਾ ਕਿਰਨ ਸ਼ਪੈਸ਼ਲ ਸਕੂਲ, ਹੁਸ਼ਿਆਰਪੁਰ
2) ਨਵਜੀਵਨੀ ਸਕੂਲ ਆੱਫ਼ ਸ਼ਪੈਸ਼ਲ ਐਜੂਕੇਸ਼ਨ ਫਾਰ ਮੈਂਟਲੀ ਰੀਟਾਰਡਡ ਚਿਲਡਰਨ, ਪਟਿਆਲਾ
3) ਟ੍ਰੇਨਿੰਗ ਸੈਂਟਰ ਫੌਰ ਟੀਚਰਜ਼ ਆਫ਼ ਦ ਵੀਜ਼ੂਅਲ ਹੈਂਡੀਕੈਪਟਡ, ਲੁਧਿਆਣਾ
4) ਉਮੰਗ ਰੈਡ-ਕਰੌਸ ਇੰਸਟੀਚਿਊਟ ਆੱਫ਼ ਸ਼ਪੈਸ਼ਲ ਐਜੂਕੇਸ਼ਨ, ਫਰੀਦਕੋਟ
5) ਉਡਾਨ ਸ਼ਪੈਸ਼ਲ ਸਕੂਲ, ਜਲੰਧਰ, ਆਦਿ
ਤਾਲਾਬੰਦੀ ਦੌਰਾਨ ਦਿੱਤੀ ਜਾ ਰਹੀ ਆਨਲਾਈਨ ਸਿੱਖਿਆ ’ਚ ਅਧਿਆਪਕਾਂ ਤੋਂ ਵੀ ਅਹਿਮ ਹੈ ਮਾਪਿਆਂ ਦੀ ਭੂਮਿਕਾ...
ਭਾਰਤ ਵਿਚ ਵਿਸ਼ੇਸ਼ ਸੰਸਥਾਵਾਂ :
1) ਤਮੰਨਾ ਔਟਿਸਮ ਸੈਂਟਰ - ਸਕੂਲ ਆੱਫ਼ ਹੋਪ, ਦਿੱਲੀ
2) ਸ਼੍ਰੀ ਉਨਾਥੀ ਔਟਿਸਮ ਸਕੂਲ, ਹੈਦਰਾਬਾਦ
3) ਰੇਨਬੋ ਇੰਨ ਏ ਕਲਾਊਡ ਚਾਇਲਡ ਡਿਵੈਲਪਮੈਂਟ ਸੈਂਟਰ, ਦਿੱਲੀ
4) ਸਾਈਂ ਸਵੀਕਰ ਚਾਇਲਡ ਡਿਵੈਲਪਮੈਂਟ ਸੈਂਟਰ , ਮੁੰਬਈ
5) ਆਸ਼ਾ ਕਿਰਨ ਸ਼ਪੈਸ਼ਲ ਨੀਡਜ਼ ਸਕੂਲ, ਬੰਗਲੌਰ , ਆਦਿ
● ਡਿਸ-ਅਬਿਲਟੀਜ਼ ਪ੍ਰਭਾਵਿਤ ਲਈ ਖੇਡ ਖੇਤਰ :
ਕਿਸੇ ਤਰ੍ਹਾਂ ਦੀ ਡਿਸ-ਅਬਿਲਟੀ ਹੋਣ ਵਾਲੇ ਵੀ ਆਪਣੇ ਖੇਡ ਕਰੀਅਰ ਨੂੰ ਉਸਾਰ ਸਕਦੇ ਹਨ। ਜਿਸ ਅਧੀਨ ਵੱਖਰੇ ਮੁਕਾਬਲੇ/ ਚੈਂਪੀਅਨਸ਼ਿਪ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਕੁਦਰਤ ਨਾਲ ਛੇੜਛਾੜ ਦਾ ਨਤੀਜਾ : ਪੰਜਾਬ ’ਚ ਡਗਮਗਾ ਰਹੀ ਹੈ ਮਾਨਸੂਨ ਦੀ ਸਥਿਤੀ
ਬਲਾਇੰਡ ਡਿਸ-ਅਬਿਲਟੀ ਲਈ ਕਿੱਤਾ ਮੁਖੀ ਕੋਰਸ
ਜਨਰਲ ਮਸ਼ੀਨ ਅਪਰੇਟਰ - ਇਹ ਦੋ ਸਾਲਾ ਕੋਰਸ ਹੈ। ਜਿਸ ਵਿਚ ਸ਼ੇਪਿੰਗ ਭਾਵ ਆਕਾਰ ਦੇਣਾ, ਮਾਈਲਿੰਗ ਅਤੇ ਡ੍ਰਿਲਿੰਗ ਮਸ਼ੀਨਾਂ ਚਲਾਉਣੀਆਂ ਸਿਖਾਈਆਂ ਜਾਂਦੀ ਹਨ। ਇਸ ਕੋਰਸ ਨੂੰ 18 ਤੋਂ 35 ਸਾਲ ਦੀ ਉਮਰ ਦਰਮਿਆਨ ਕੀਤਾ ਜਾ ਸਕਦਾ ਹੈ। ਇਹ ਕੋਰਸ ਕਰਨ ਲਈ ਅੱਠਵੀਂ ਪਾਸ ਹੋਣ ਦੇ ਨਾਲ ਨਾਲ ਬ੍ਰੇਲ ਦੀ ਸਮਝ ਹੋਣੀ ਜ਼ਰੂਰੀ ਹੈ। ਇਹ ਕੋਰਸ ਵੋਕੇਸ਼ਨਲ ਇੰਗਜ਼ਾਮੀਨੇਸ਼ਨ, ਮਹਾਰਾਸ਼ਟਰ ਦੀ ਸਰਕਾਰ ਵਲੋਂ ਮੁਫ਼ਤ ਕਰਵਾਇਆ ਜਾਂਦਾ ਹੈ।
● ਰੁਜ਼ਗਾਰ : ਦਿਵਿਆਂਗ ਬੱਚਿਆਂ/ਵਿਆਕਤੀਆਂ ਲਈ ਬਹੁਤ ਸਾਰੇ ਸਰਕਾਰੀ/ਗ਼ੈਰ ਸਰਕਾਰੀ ਅਤੇ ਨਿੱਜੀ ਰੁਜ਼ਗਾਰ ਉਪਲੱਬਧ ਹਨ। ਜਿੰਨ੍ਹਾਂ ਵਿਚੋਂ ਚੁਣੀਂਦਾ ਕੰਮਾਂ ਬਾਰੇ ਜਾਣਕਾਰੀ ਇਉਂ ਹੈ....
● ਅਕਾਊਂਟੈਂਟ - ਇਹ ਪ੍ਰੋਫ਼ੈਸ਼ਨ ਉਨ੍ਹਾਂ ਡਿਸ-ਅਬਿਲਟੀਜ਼ ਲਈ ਬੜਾ ਵਿਚਾਰਨਯੋਗ ਹੈ, ਜੋ ਬਹਿਕੇ ਕੰਮ ਕਰ ਸਕਦੇ ਹੋਣ ਭਾਵ ਚਲਣ ਫਿਰਨ ਦੀ ਦਿਵਿਆਂਗਤਾ ਵਾਲੇ ਇਸ ਫੀਲਡ ਨੂੰ ਚੁਣ ਸਕਦੇ ਹਨ।
● ਸੇਲਜ਼ ਰੀਪ੍ਰੈਜ਼ਨਟੇਟਿਵ - ਇਸ ਖੇਤਰ ਵਿੱਚ ਆਨ-ਲਾਈਨ ਕੰਮ ਕੀਤਾ ਜਾ ਸਕਦਾ ਹੈ। ਡਿਸ-ਅਬਿਲਟੀ ਪ੍ਰਭਾਵਿਤ ਵਿਅਕਤੀ ਆਪਣੀ ਯੋਗਤਾ ਦਿਖਾਕੇ ਸੇਲਜ਼ਮੈਨ ਦਾ ਕਾਰਜ ਵੀ ਕਰ ਸਕਦਾ ਹੈ।
● ਸੈਲਫ਼ ਇੰਮਲੌਏਮੈਂਟ - ਇਹ ਖੇਤਰ ਬੜਾ ਹੀ ਸੰਭਾਵਨਾਵਾਂ ਭਰਪੂਰ ਹੈ। ਜਿੱਥੇ ਘਰ ਬੈਠਿਆਂ ਹੀ ਕਮਾਈ ਕੀਤੀ ਜਾ ਸਕਦੀ ਹੈ। ਇਸ ਖੇਤਰ ਨੂੰ 'ਫ੍ਰੀ-ਲੈਸਿੰਗ' ਵਜੋਂ ਵੀ ਜਾਣਿਆਂ ਜਾਂਦਾ ਹੈ। ਜਿੱਥੇ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇ ਕੇ ਰਾਬਤਾ ਬਣਾਇਆ ਜਾ ਸਕਣਾ ਸੰਭਵ ਹੈ। ਕੁੱਝ ਚੁਣੀਂਦਾ ਪ੍ਰਭਾਵਸ਼ਾਲੀ ਖੇਤਰ ਹਨ :
ਬਲੌਗਿੰਗ , ਕੰਟੈਂਟ ਰਾਈਟਰ ( ਲਈ ਉਪਯੋਗੀ ਵੈਬਸਾਈਟਾਂ Fiverr, UpWork, Freelancer.com ) , ਪਰੂਫ਼ ਰੀਡਿੰਗ, ਐਡਿਟਿੰਗ, ਆਨ ਲਾਈਨ ਟਿਊਟਰਿੰਗ , ਯੂਟਿਊਬਰ, ਐਮਾਜ਼ੌਨ ਫਲੈਸ ਪ੍ਰੋਗਰਾਮ, ਲੋਗੋ ਡਿਜ਼ਾਇਨਿੰਗ ਸਰਵਸਿਜ਼, ਟ੍ਰਾਂਸਲੇਸ਼ਨ ਸੇਵਾਵਾਂ, ਮੈਡੀਕਲ ਟ੍ਰਾਸਕ੍ਰਿਪਸ਼ਨ, ਵੈਬਸਾਈਟ ਡਿਜ਼ਾਇਨਿੰਗ, ਐੱਪ ਡਿਜ਼ਾਇਨਰ, ਡਾਟਾ ਐਂਟਰੀ ਉਪਰੇਟਰ, ਬਿਊਟੀ ਪ੍ਰੋਡਕਟ ਸੇਲਿੰਗ, ਆਰਟ ਐਂਡ ਕ੍ਰਾਫ਼ਟ ਵਰਕ, ਮਿਕਰੋ ਟਾਸਕ ਆਦਿ )
● ਟੀਚਿੰਗ/ਅਧਿਆਪਨ - ਟੀਚਿੰਗ ਜਾਂ ਅਧਿਆਪਨ ਲਈ ਬੀ.ਐੱਡ. ਆਦਿ ਪ੍ਰੋਫ਼ੈਸ਼ਨਲ ਕੋਰਸ ਕਰਕੇ ਰੁਜ਼ਗਾਰ ਹਾਸਲ ਕੀਤਾ ਜਾ ਸਕਦਾ ਹੈ। ਜਿਸ ਵਿਚ ਡਿਸ-ਅਬਿਲਟੀ ਪ੍ਰਭਾਵਿਤ ਵਰਗ ਲਈ ਰਾਖਵਾਂ-ਕੋਟਾ ਵੀ ਰੱਖਿਆ ਜਾਂਦਾ ਹੈ।
● ਸਹਾਇਕ ਲਿਖਾਰੀ - ਲਿਖਣ ਦਾ ਸ਼ੌਕ ਰੱਖਣ ਵਾਲੇ ਅਤੇ ਸਿਰਜਣਾਤਮਕ ਰੁਚੀਆਂ ਵਾਲੇ ਆਪਣੀਆਂ ਸੇਵਾਵਾਂ ਲੇਖਕ ਵਜੋਂ ਵੀ ਪ੍ਰਦਾਨ ਕਰ ਸਕਦੇ ਹਨ। ਜੋ ਆਫ਼ ਲਾਈਨ ਅਤੇ ਆਨ-ਲਾਈਨ ਦੋਹਾਂ ਤਰ੍ਹਾਂ ਸਹਾਈ ਹੁੰਦਾ ਹੈ। ਇਸ ਵਿਚ ਸਕ੍ਰਿਪਟ ਰਾਈਟਰ, ਪਰੂਫ਼ ਅਤੇ ਐਡਿਟਿੰਗ ਵੀ ਕੀਤੀ ਜਾ ਸਕਦੀ ਹੈ।ਦੱਸਣਯੋਗ ਹੈ ਕਿ ਪੰਜਾਬ ਸਿੱਖਿਆ ਬੋਰਡ ਵਿਚ ਸਹਾਇਕ ਲਿਖਾਰੀ ਵਜੋਂ ਮੌਕੇ ਪ੍ਰਾਪਤ ਕੀਤੇ ਜਾ ਸਕਦੇ ਹਨ।
● ਕਾਲ ਸੈਂਟਰ - ਇਸ ਖੇਤਰ ਵਿਚ ਚਲਣ-ਫਿਰਨ ਤੋਂ ਅਯੋਗ, ਨਾ ਦੇਖ ਸਕਣ ਵਾਲੇ ਆਦਿ ਵੀ ਆਪਣੀਆਂ ਸੇਵਾਵਾਂ ਦੇ ਸਕਦੇ ਹਨ।
ਇਨ੍ਹਾਂ ਸਾਰੇ ਰੁਜ਼ਗਾਰ ਖੇਤਰਾਂ ਤੋਂ ਇਲਾਵਾ ਕੁਝ ਹੋਰ ਖੇਤਰਾਂ ਵਿਚ ਜਾਇਆ ਜਾ ਸਕਦਾ ਹੈ। ਜਿੰਨ੍ਹਾਂ ਦੀ ਬਾਕਾਇਦਾ ਜਾਣਕਾਰੀ ਲਈ ਤੁਸੀਂ ਹੇਠਾਂ ਦਿੱਤੀਆਂ ਵੈਬਸਾਈਟਾਂ 'ਤੇ ਲਾਗਿਨ ਕਰ ਸਕਦੇ ਹੋ। ਜਿੱਥੇ ਪੜ੍ਹਾਈ ਅਤੇ ਰੁਜ਼ਗਾਰ ਮਹੁੱਈਆ ਕਰਵਾਏ ਜਾਂਦੇ ਹਨ। ਇਨ੍ਹਾਂ ਵਿਚੋਂ ਕੁੱਝ ਸਰਕਾਰੀ ਅਤੇ ਕੁੱਝ ਗ਼ੈਰ-ਸਰਕਾਰੀ ਖੇਤਰ ਹਨ। ਇੱਥੋਂ ਕਿ ਫ੍ਰੀ-ਲੈਸਿੰਗ ਲਈ ਵੀ ਉਪਯੋਗੀ ਹਨ।
ਜੇਕਰ ਤੁਹਾਨੂੰ ਵੀ ਹੈ ਏ.ਸੀ ਵਿਚ ਰਹਿਣ ਦੀ ਆਦਤ, ਤਾਂ ਇੰਝ ਰੱਖੋ ਚਮੜੀ ਦਾ ਖ਼ਿਆਲ
● ਐੱਨ.ਐੱਚ.ਐੱਫ.ਡੀ.ਸੀ. (ਨੈਸ਼ਨਲ ਹੈਂਡੀਕੈਪਟਡ ਫਾਇਨਾਂਸ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ - ਇਹ ਸਰਕਾਰੀ ਸੰਸਥਾ ਹੈ। ਜਿਸ ਵਲੋਂ ਡਿਸ-ਅਬਿਲਟੀਜ਼ ਲਈ ਲੋਨ ਮਹੱਈਆ ਕਰਵਾਇਆ ਜਾਂਦਾ ਹੈ। ਐੱਨ.ਐੱਚ.ਐੱਫ.ਡੀ.ਸੀ. ਵਲੋਂ ਲੋਨ ਪ੍ਰਾਪਤੀ ਲਈ ਯੋਗਤਾਵਾਂ -
1. ਤੁਹਾਡੀ ਭਾਰਤੀ ਨਾਗਰਿਕਤਾ ਹੋਣੀ ਚਾਹੀਦੀ ਹੈ।
2. ਘੱਟੋ ਘੱਟ 40% ਵਿਕਲਾਂਗਤਾ ਹੋਣੀ ਜ਼ਰੂਰੀ ਹੈ, ਜਿਸ ਦਾ ਪ੍ਰਮਾਣ ਪੱਤਰ ਬਣਾਇਆ ਹੋਵੇ।
3. ਇਸੇ ਤਰ੍ਹਾਂ ਉਮਰ ਹੱਦ 18 ਤੋਂ 60 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ।
4. ਜੇਕਰ ਤੁਸੀਂ ਸ਼ਹਿਰ ਵਿਚ ਰਹਿ ਰਹੇ ਹੋ ਤਾਂ ਤੁਹਾਡੀ ਸਾਲਾਨਾ ਆਮਦਨ ਪੰਜ ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਪਰ ਜੇਕਰ ਪੇਂਡੂ ਖੇਤਰ ਵਿਚ ਰਹਿ ਰਹੇ ਹੋ ਤਾਂ ਸਾਲਾਨਾ ਆਮਦਨ ਤਿੰਨ ਲੱਖ ਤੋਂ ਘੱਟ ਹੋਣੀ ਚਾਹੀਦੀ ਹੈ।
5. ਇਸੇ ਨਾਲ ਜਿਸ ਬਿਜ਼ਨਸ ਲਈ ਤੁਸੀਂ ਲੋਨ ਲੈਣਾਂ ਚਾਹੁੰਦੇ ਹੋ ਉਸ ਦੀ ਯੋਗਤਾ ਹੋਣ ਦਾ ਸਬੂਤ ਹੋਣਾ ਲਾਜ਼ਮੀ ਹੈ।
◆ ਜੇਕਰ ਤੁਸੀਂ ਛੋਟਾ ਬਿਜ਼ਨਸ ਜਾਂ ਸਰਵਿਸ / ਟਰੇਡਿੰਗ ਸੈਂਟਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸੰਸਥਾ ਵਲੋਂ ਤਿੰਨ ਲੱਖ ਤੱਕ ਦਾ ਕਰਜ਼ ਲੈ ਸਕਦੇ ਹੋ।
● ਇਸ ਤਰ੍ਹਾਂ ਛੋਟੀ ਇੰਡਸਟਰੀ ਲਾਉਣ ਲਈ 5 ਲੱਖ ਤੱਕ ਦਾ ਕਰਜ਼ਾ ਲੈ ਸਕਦੇ ਹੋ।
● ਭਾਰਤ ਵਿੱਚ ਸਿੱਖਿਆ ਜਾਂ ਟ੍ਰੇਨਿੰਗ ਲੈਣ ਲਈ ਦਸ ਲੱਖ ਤੱਕ ਦਾ ਕਰਜ਼ ਅਤੇ ਭਾਰਤ ਤੋਂ ਬਾਹਰ ਸਿੱਖਿਆ ਲੈਣ ਲਈ 20 ਲੱਖ ਤੱਕ ਦਾ ਕਰਜ਼ ਲੈ ਸਕਦੇ ਹੋ।
●ਕਿਸੇ ਵੀ ਤਰ੍ਹਾਂ ਦੇ ਖੇਤੀਬਾੜੀ ਕਾਰਜ ਲਈ ਪੰਜ ਲੱਖ ਤੱਕ ਦਾ ਕਰਜ਼ ਲਿਆ ਜਾ ਸਕਦਾ ਹੈ।
ਇਨ੍ਹਾਂ ਆਸਾਨ ਤਰੀਕਿਆਂ ਨਾਲ ਹੁਣ ਤੁਸੀਂ ਵੀ ਪਾ ਸਕਦੇ ਹੋ ਗਲੋਇੰਗ ਸਕਿਨ
ਵਿਆਜ਼-ਦਰਾਂ - ਐੱਨ.ਐੱਚ.ਐੱਫ.ਡੀ.ਸੀ ਵਲੋਂ ਮੁਹੱਈਆ ਪੰਜਾਹ ਹਜ਼ਾਰ ਤੱਕ ਦੇ ਕਰਜ਼ 'ਤੇ ਕੇਵਲ 5% ਵਿਆਜ ਦੇਣਾ ਪਵੇਗਾ। ਇਸੇ ਤਰ੍ਹਾਂ ਪੰਜਾਹ ਹਜ਼ਾਰ ਤੋਂ ਪੰਜ ਲੱਖ ਤੱਕ ਦੇ ਕਰਜ਼ 'ਤੇ 6% ਵਿਆਜ਼ ਦੇਣ ਦੀ ਸ਼ਰਤ ਹੈ। ਪਰ ਪੰਜ ਲੱਖ ਤੋਂ ਵੱਧ ਦੇ ਲੋਨ 'ਤੇ 8% ਵਿਆਜ਼ ਦੇਣ ਦੀ ਸ਼ਰਤ ਰੱਖੀ ਗਈ ਹੈ।
● ਤੁਹਾਡੇ ਵਲੋਂ ਇਸ ਸੰਸਥਾ ਤੋਂ ਪ੍ਰਾਪਤ ਲੋਨ ਨੂੰ ਦਸ ਸਾਲ ਵਿਚ ਵਾਪਸ ਕਰਨਾ ਹੁੰਦਾ ਹੈ। ਐੱਨ.ਐੱਚ.ਐੱਫ.ਡੀ.ਸੀ. ਨਾਲ ਰਾਬਤੇ ਅਤੇ ਅਪਡੇਟਡ ਜਾਣਕਾਰੀ ਲਈ ਲਾਗਿਨ ਕਰੋ : ਵੈਬਸਾਈਟ - www.nhfdc.nic.in
ਕੁੱਝ ਹੋਰ ਉਪਯੋਗ ਵੈਬਸਾਈਟਾਂ :
● ਐੱਨ.ਸੀ.ਪੀ.ਈ.ਡੀ.ਪੀ. ( ਨੈਸ਼ਨਲ ਸੈਂਟਰ ਫਾੱਰ ਪ੍ਰਮੋਸ਼ਨ ਆੱਫ਼ ਇੰਪਲਾਈਜ਼ ਫਾਰ ਡਿਸ-ਏਬਲ ਪਰਸਨ ) ਵੈਬਸਾਈਟ - www.ncpedp.org
● ਤ੍ਰਿਆਨੀ ( Trinayani ) ਵੈਬਸਾਈਟ - trinayani.org
● ਅੱਪਵਰਕ - ਇਹ ਫ੍ਰੀਲੈਸਿੰਗ ਭਾਵ ਘਰ ਬੈਠਿਆਂ ਆਨ-ਲਾਈਨ ਰੁਜ਼ਗਾਰ ਲਈ ਸਹਾਈ ਵੈਬਸਾਈਟ ਹੈ।
ਵੈਬਸਾਈਟ - www.upwork.com
5) ਪੀਪਲ-ਪਰ-ਅਵਰ - ਇਹ ਵੀ ਬਹੁਤ ਸਾਰੇ ਫ੍ਰੀ-ਲੈਸਿੰਗ ਕੰਮ ਪ੍ਰਦਾਨ ਕਰਨ ਵਾਲੀ ਵੈਬਸਾਈਟ ਹੈ। ਜੇਕਰ ਤੁਸੀਂ ਟਾਈਪਿੰਗ ਅਤੇ ਕੰਪਿਊਟਰ ਦੀ ਜਾਣਕਾਰੀ ਰੱਖਦੇ ਹੋ ਤਾਂ ਤੁਸੀਂ ਇਸ ਪਾਸੇ ਵੀ ਕਾਰਜਸ਼ੀਲ ਹੋ ਸਕਦੇ ਹੋ।
ਵੈਬਸਾਈਟ - www.peopleperhour.com
ਸੋ ਆਖ਼ਰ ਵਿਚ ਤੁਸੀਂ ਆਪਣੀ ਡਿਸ-ਅਬਿਲਟੀ ਨੂੰ ਉਸਾਰੂ ਨਜ਼ਰੀਏ ਨਾਲ ਵੇਖਦੇ ਹੋਏ ਬਹੁਤ ਸਾਰੇ ਖੇਤਰਾਂ ਵਿਚ ਪੜ੍ਹਾਈ ਕਰ ਸਕਦੇ ਹੋ । ਇੱਥੋਂ ਤੱਕ ਕਿ ਯੂ.ਪੀ.ਐੱਸ.ਸੀ. ਤੱਕ ਦਾ ਇਮਤਿਹਾਨ ਵੀ ਦੇ ਸਕਦੇ ਹੋ। ਜਿਸ ਦੀਆਂ ਬਹੁਤ ਸਾਰੀਆਂ ਉਦਾਹਰਣ ਤੁਹਾਡੇ ਸਾਹਮਣੇ ਹਨ। ਜਿਸ ਵਿਚ ਬਹੁਤ ਸਾਰੇ ਡਿਸ-ਅਬਿਲਟੀ ਪ੍ਰਭਾਵਿਤ ਵਿਅਕਤੀਆਂ ਵਲੋਂ ਆਈ.ਏ.ਐੱਸ. ਤੱਕ ਦਾ ਅਹੁੱਦੇ ਹਾਸਲ ਕੀਤਾ ਗਿਆ। ਯੂ.ਪੀ.ਐੱਸ.ਸੀ. ਵਿਚ ਅਨੇਕਾਂ ਸੇਵਾਵਾਂ ਆ ਜਾਂਦੀਆਂ ਹਨ। ਜਿਨ੍ਹਾਂ ਲਈ ਅਪਲਾਈ ਕਰਨ ਲਈ ਗ੍ਰੈਜੂਏਸ਼ਨ ਦੀ ਡਿਗਰੀ ਹੋਣਾ ਲਾਜ਼ਮੀ ਹੈ। ਕਿਸੇ ਵੀ ਤਰ੍ਹਾਂ ਦੇ ਰੁਜ਼ਗਾਰ ਲਈ ਕਰੀਬ 40% ਡਿਸ-ਅਬਿਲਟੀ ਦਾ ਸਰਟੀਫਿਕੇਟ ਬਣਿਆ ਹੋਣਾ ਜ਼ਰੂਰੀ ਹੈ।
ਮੁਕਦੀ ਗੱਲ ਕਿ ਦਿਵਿਆਂਗ ਵਿਅਕਤੀ ਆਪਣਾ ਪੈਟਰੋਲ ਪੰਪ ਵੀ ਖੋਲ੍ਹ ਸਕਦਾ ਹੈ। ਜਿਸ ਲਈ ਉਸ ਕੋਲ ਕਰੀਬ 30 ਲੱਖ ਦੀ ਰਕਮ, ਇਕ ਜ਼ਮੀਨ ਦਾ ਟੁੱਕੜਾ (ਜੋ ਢੁੱਕਵੀ ਥਾਂ 'ਤੇ ਹੋਵੇ) ਆਦਿ ਸ਼ਰਤਾਂ ਪੂਰੀਆਂ ਕਰਨ ਉਪਰੰਤ ਆਪਣਾ ਰੁਜ਼ਗਾਰ ਚਲਾ ਸਕਦਾ ਹੈ। ਜਿਸ ਲਈ ਪੈਟਰੋਲੀਅਮ ਕੰਪਨੀਜ਼ ਨਾਲ ਰਾਬਤਾ ਕਰਕੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਢੀਂਡਸਾ ਧੜੇ ਦੇ ਨਵੇਂ ਅਕਾਲੀ ਦਲ 'ਤੇ ਬੋਲ ਹੀ ਪਏ ਕੈਪਟਨ, ਕੁਝ ਅਜਿਹਾ ਦਿੱਤਾ ਬਿਆਨ
NEXT STORY