ਲਾਲ ਰੰਗ ਦਾ ਨਿਸ਼ਾਨ ਦਾ ਮਤਲਬ ਕਿ ‘ਰੁੱਕਣ ਦਾ ਇਸ਼ਾਰਾ ਕਰਨਾ’। ਸੜਕ ਉੱਤੇ ਜਾਂਦੇ ਹੋਏ ਜੇਕਰ ਤੁਸੀਂ ਕਿਤੇ ਵੀ ਲਾਲ ਰੰਗ ਦਾ ਨਿਸ਼ਾਨ ਦੇਖਦੇ ਹੋ ਤਾਂ ਤੁਸੀਂ ਆਪਣੇ ਆਪ ਰੁੱਕ ਜਾਂਦੇ ਹੋ, ਤੁਹਾਨੂੰ ਕਹਿਣਾ ਨਹੀਂ ਪੈਂਦਾ। ਪਰ ਤੁਸੀਂ ਕਦੇ ਸੋਚਿਆ ਹੈ ਕਿ ਰੁੱਕਣ ਦਾ ਨਿਸ਼ਾਨ ਲਾਲ ਹੀ ਕਿਉਂ ਹੁੰਦਾ ਹੈ? ਇਹ ਕਿਸੇ ਹੋਰ ਰੰਗ ਦਾ ਕਿਉਂ ਨਹੀਂ ਹੁੰਦਾ? ਇਸੇ ਲਈ ਆਓ ਅੱਜ ਅਸੀਂ ਜਾਣਦੇ ਹਾਂ ਰੁੱਕਣ ਦੇ ਚਿੰਨ੍ਹ ਦੇ ਇਤਿਹਾਸ ਬਾਰੇ ....
ਅਮਰੀਕਾ ਵਿੱਚ ਲੱਗਾ ਪਹਿਲਾ ਰੁਕਣ ਦਾ ਨਿਸ਼ਾਨ
ਬ੍ਰਾਊਨ ਯੂਨੀਵਰਸਿਟੀ ਮੁਤਾਬਕ ਮਿਸ਼ੀਗਨ ਅਤੇ ਨੇਬਰਾਸਕਾ ਵਿੱਚ 1915 ਵਿੱਚ ਪਹਿਲਾਂ ਰੁੱਕਣ ਦਾ ਨਿਸ਼ਾਨ ਲਗਾਇਆ ਗਿਆ ਸੀ, ਜੋ 2 ਫੁਟ ਵਰਗ ਆਕਾਰ ਦਾ ਸੀ। ਇਸ ਵਿੱਚ ਚਿੱਟੇ ਰੰਗ ਉੱਤੇ ਕਾਲੇ ਰੰਗ ਨਾਲ ਸਟੋਪ ਲਿਖਿਆ ਹੋਇਆ ਸੀ। 1920 ਤੱਕ ਸੜਕਾਂ ’ਤੇ ਕਾਫੀ ਟ੍ਰੈਫਿਕ ਵੱਧ ਗਿਆ, ਜਿਸ ਕਰਕੇ ਯੂ.ਐੱਸ. ਦੀ ਸਰਕਾਰ ਨੇ ਇਸ ਡਿਜਾਇਨ ਨੂੰ ਵਰਗ ਅਕਾਰ ਤੋਂ ਅਸ਼ਟਗੋਨਿਕ (octagonal) ਅਕਾਰ ਵਿੱਚ ਬਦਲ ਦਿੱਤਾ।
ਪੜ੍ਹੋ ਇਹ ਵੀ ਖਬਰ - ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ
Octagonal ਡਿਜਾਇਨ ਹੀ ਕਿਉਂ?
ਦ ਅਮੇਰਿਕਨ ਸੰਗਠਨ ਆਫ ਸਟੇਟ ਹਾਈਵੇ ਅਧਿਕਾਰੀ (AASHO) ਅਨੁਸਾਰ ਇਸ ਡਿਜਾਇਨ ਦਾ ਖਾਸ ਮਹੱਤਵ ਹੈ। octagonal ਸ਼ਕਲ ਨੂੰ ਦੇਖ ਉਲਟੀ ਦਿਸ਼ਾ ਵਿੱਚ ਯਾਤਰਾ ਕਰਨ ਵਾਲੇ ਡਰਾਈਵਰ ਪਿਛਲੇ ਪਾਸੇ ਤੋਂ ਹੀ ਨਿਸ਼ਾਨ ਨੂੰ ਦੇਖ ਕੇ ਆਸਾਨੀ ਨਾਲ ਪਹਿਚਾਣ ਲੈਦੇ ਹਨ। ਇਸ ਦੇ ਨਾਲ ਹੀ ਇਹ ਨਿਸ਼ਾਨ ਰਾਤ ਵੇਲੇ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਅਹਿਮ ਖ਼ਬਰ : ਹਵਾ ਪ੍ਰਦੂਸ਼ਣ ਕਾਰਨ ਸਾਲ 2019 ’ਚ ਭਾਰਤ ਦੇ 1.16 ਲੱਖ ਬੱਚਿਆਂ ਦੀ ਹੋਈ ਮੌਤ (ਵੀਡੀਓ)
1924 ਵਿੱਚ ਪੀਲੇ ਰੰਗ ਦਾ ਸੀ ਨਿਸ਼ਾਨ
1920 ਤੋਂ ਬਾਅਦ ਰੁੱਕਣ ਦੇ ਨਿਸ਼ਾਨ ਦਾ ਡਿਜਾਇਨ ਤਾਂ ਇੱਕੋ ਹੀ ਰਿਹਾ ਪਰ 1924 ਦੇ ਦਹਾਕੇ ਦੇ ਮੱਧ ਵਿੱਚ ਇਸ ਦਾ ਰੰਗ ਚਿੱਟੇ ਤੋਂ ਪੀਲਾ ਕਰ ਦਿੱਤਾ ਗਿਆ ਸੀ। ਇਹ ਡਿਜਾਇਨ ਜ਼ਿਆਦਾ ਸਮਾਂ ਤੱਕ ਨਹੀਂ ਰਿਹਾ ਇਸ ਤੋਂ ਬਾਅਦ 1954 ਵਿੱਚ ਰੁਕਣ ਦੇ ਨਿਸ਼ਾਨ ਨੂੰ ਹੁਣ ਵਾਲਾ ਡਿਜਾਇਨ ਦੇ ਦਿੱਤਾ ਗਿਆ। ਜਿਸ ਵਿੱਚ ਨਿਸ਼ਾਨ ਦੇ ਪਿੱਛੇ ਲਾਲ ਅਤੇ ਉਸ ਉੱਪਰ ਚਿੱਟੇ ਰੰਗ ਨਾਲ ਰੁਕਣ ਦਾ ਸੰਦੇਸ਼ ਲਿਖ ਦਿੱਤਾ ਗਿਆ।
ਪੜ੍ਹੋ ਇਹ ਵੀ ਖਬਰ - Health tips : 40 ਦੀ ਉਮਰ ’ਚ ਇੰਝ ਰੱਖੋ ਆਪਣੀ ਸਿਹਤ ਦਾ ਖ਼ਿਆਲ, ਕਦੇ ਨਹੀਂ ਹੋਵੇਗੀ ਕੋਈ ਬੀਮਾਰੀ
ਰੁਕਣ ਦਾ ਨਿਸ਼ਾਨ ਲਾਲ ਹੀ ਕਿਓ?
ਰੁਕਣ ਦਾ ਨਿਸ਼ਾਨ ਲਾਲ ਹੋਣ ਦੇ ਪਿੱਛੇ ਇੱਕ ਕਾਰਨ ਇਹ ਹੈ ਕਿ ਸਟਾਪ ਲਾਈਟਾਂ ਦਾ ਰੰਗ ਵੀ ਲਾਲ ਹੀ ਹੁੰਦਾ ਹੈ। ਇਸ ਲਈ ਸਟੋਪ ਦੇ ਡਿਜਾਇਨ ਦਾ ਰੰਗ ਲਾਲ ਕਰ ਦਿੱਤਾ ਗਿਆ। ਲਾਲ ਚਿੰਨ੍ਹ ਜਾਂ ਰੋਸ਼ਨੀ ਦਾ ਅਰਥ ਹੈ ‘ਰੋਕੋ’।
ਕਾਰਨੇਲ ਯੂਨੀਵਰਸਿਟੀ ਅਨੁਸਾਰ ਇਹ ਨਿਸ਼ਾਨ ਸ਼ਹਿਰੀ ਖੇਤਰ ਵਿੱਚ ਲਗਭਗ 7 ਫੁੱਟ ਅਤੇ ਪੇਂਡੂ ਖੇਤਰ ਵਿੱਚ 5 ਫੁੱਟ ਜ਼ਮੀਨ ਤੋਂ ਉੱਤੇ ਖੜ੍ਹਾ ਹੋਣਾ ਚਾਹੀਦਾ ਹੈ। ਤਾਕਿ ਜਦੋਂ ਕਿਸੇ ਵੀ ਵਾਹਨ ਦੀ ਲਾਈਟ ਇਸ ਉੱਤੇ ਪਵੇ ਇਹ ਚਮਕ ਜਾਵੇ ਅਤੇ ਡਰਾਇਵਰ ਨੂੰ ਨਜ਼ਰ ਆ ਜਾਵੇ।
ਪੜ੍ਹੋ ਇਹ ਵੀ ਖਬਰ - ਕੌਮੀ ਜੁਰਮ ਰਿਕਾਰਡ ਬਿਊਰੋ ਵਲੋਂ ਜੇਲ੍ਹਾਂ ''ਚ ਬੰਦ ਕੈਦੀਆਂ ਦੇ ਅੰਕੜੇ ਜਾਰੀ, ਪਿਛੜੇ ਵਰਗਾਂ ਨਾਲ ਹੋ ਰਿਹੈ ਵਿਤਕਰਾ (ਵੀਡੀਓ)
ਦੀਵਾਲੀ ਨੇੜੇ ਵੱਡਾ ਧਮਾਕਾ ਕਰ ਸਕਦੇ ਹਨ ਰਣਜੀਤ ਸਿੰਘ ਬ੍ਰਹਮਪੁਰਾ
NEXT STORY