ਗਵਾਲੀਅਰ — ਕੇਂਦਰੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਗਰੀਬੀ ਖਤਮ ਕਰਨ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬਿਆਨ 'ਤੇ ਚੁਟਕੀ ਲੈਂਦਿਆਂ ਸੋਮਵਾਰ ਨੂੰ ਕਿਹਾ ਕਿ ਲੋਕ ਜਲਦ ਹੀ ਕਾਂਗਰਸ ਪਾਰਟੀ ਨੂੰ ਇਕ ਦਮ ਤਬਾਹ ਕਰ ਦੇਣਗੇ। ਰਾਹੁਲ ਗਾਂਧੀ ਨੇ ਇੱਕ ਟਿੱਪਣੀ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਇੱਕ ਝਟਕੇ ਵਿੱਚ ਗਰੀਬੀ ਨੂੰ ਖਤਮ ਕਰੇਗੀ। ਸਿੰਧੀਆ, ਜੋ ਮਾਰਚ 2020 ਵਿੱਚ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਏ ਸਨ, ਗੁਨਾ ਤੋਂ ਉਮੀਦਵਾਰ ਹਨ, ਜਿੱਥੋਂ ਉਹ 2019 ਦੀਆਂ ਚੋਣਾਂ ਵਿੱਚ ਹਾਰ ਗਏ ਸਨ।
ਇਹ ਵੀ ਪੜ੍ਹੋ- ਨਿਵੇਸ਼ਕਾਂ ਤੋਂ 15 ਕਰੋੜ ਰੁਪਏ ਦੀ ਧੋਖਾਧੜੀ ਕਰਨ ਵਾਲੇ ਦੋ ਵਿਅਕਤੀ ਗ੍ਰਿਫ਼ਤਾਰ
ਸਿੰਧੀਆ ਨੇ ਪੱਤਰਕਾਰਾਂ ਨੂੰ ਕਿਹਾ, "ਕਾਂਗਰਸ ਇੱਕ ਹੀ ਝਟਕੇ ਨਾਲ ਖ਼ਤਮ ਹੋ ਜਾਵੇਗੀ। ਮਹਾਤਮਾ ਗਾਂਧੀ ਨੇ ਆਜ਼ਾਦੀ ਤੋਂ ਬਾਅਦ ਕਿਹਾ ਸੀ ਕਿ ਕਾਂਗਰਸ ਨੂੰ ਭੰਗ ਕਰ ਦੇਣਾ ਚਾਹੀਦਾ ਹੈ, ਪਰ ਅਜਿਹਾ ਨਹੀਂ ਹੋਇਆ। ਕਾਂਗਰਸ 65 ਸਾਲਾਂ ਤੋਂ ਦੇਸ਼ ਵਿੱਚੋਂ ਗਰੀਬੀ ਨੂੰ ਖ਼ਤਮ ਕਰ ਰਹੀ ਹੈ।" ਸਿੰਧੀਆ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਗਵਾਲੀਅਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਭਰਤ ਸਿੰਘ ਕੁਸ਼ਵਾਹਾ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਇੱਥੇ ਪੁੱਜੇ ਸਨ। ਕਾਂਗਰਸ 'ਤੇ ਚੁਟਕੀ ਲੈਂਦਿਆਂ ਸਿੰਧੀਆ ਨੇ ਕਿਹਾ, "ਜਿਸ ਪਾਰਟੀ ਦੀ ਨੀਤੀ ਵਾਅਦੇ ਪੂਰੇ ਨਾ ਕਰਨ ਦੀ ਹੈ, ਜਿਸ ਨੇ ਭ੍ਰਿਸ਼ਟਾਚਾਰ ਲਈ ਨੀਤੀਆਂ ਬਣਾਈਆਂ, ਜਿਸ ਨੇ ਸਨਾਤਨ ਧਰਮ ਨੂੰ ਤਬਾਹ ਕਰਨ ਅਤੇ ਸ਼ਕਤੀ (ਔਰਤਾਂ) ਨੂੰ ਨਸ਼ਟ ਕਰਨ ਦਾ ਕੰਮ ਕੀਤਾ। ਲੋਕਾਂ ਨੇ ਇਸ ਪਾਰਟੀ ਨੂੰ ਛੱਡਣ ਦਾ ਫੈਸਲਾ ਕੀਤਾ ਹੈ।''
ਇਹ ਵੀ ਪੜ੍ਹੋ- ਲੁ ਟੇਰਿਆਂ ਨੇ ਬੈਂਕ ਕਰਮਚਾਰੀਆਂ 'ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ, ਕਰੀਬ 10 ਲੱਖ ਰੁਪਏ ਲੈ ਕੇ ਹੋਏ ਫਰਾਰ
ਇਸ ਮੌਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ 'ਚ ਚੱਲ ਰਹੀ ਨਰਿੰਦਰ ਮੋਦੀ ਦੀ ਲਹਿਰ ਕਾਰਨ ਭਾਜਪਾ ਸੂਬੇ ਦੀਆਂ ਸਾਰੀਆਂ 29 ਸੀਟਾਂ 'ਤੇ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਪਿਪਰੀਆ ਵਿੱਚ ਐਤਵਾਰ ਦੀ ਪ੍ਰਧਾਨ ਮੰਤਰੀ ਦੀ ਰੈਲੀ "ਇਤਿਹਾਸਕ ਸੀ। ਯਾਦਵ ਅਤੇ ਸਿੰਧੀਆ ਨੇ ਇਸ ਤੋਂ ਪਹਿਲਾਂ ਮੁਰਾਰ ਵਿੱਚ ਕੁਸ਼ਵਾਹਾ ਦੇ ਸਮਰਥਨ ਵਿੱਚ ਇੱਕ ਜਨਤਕ ਮੀਟਿੰਗ ਨੂੰ ਵੀ ਸੰਬੋਧਨ ਕੀਤਾ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਐਮਪੀ ਵਿੱਚ 28 ਸੀਟਾਂ ਜਿੱਤੀਆਂ ਸਨ, ਜਦੋਂ ਕਿ ਕਾਂਗਰਸ ਛਿੰਦਵਾੜਾ ਤੋਂ ਜਿੱਤੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ ਵਲੋਂ ਅੱਤਵਾਦੀ ਐਲਾਨੇ ਗੁਰਪਤਵੰਤ ਪਨੂੰ ਨੇ ਪੀ. ਐੱਮ. ਮੋਦੀ ਨੂੰ ਦਿੱਤੀ ਧਮਕੀ, 1 ਲੱਖ ਡਾਲਰ ਦਾ ਰੱਖਿਆ ਇਨਾਮ
NEXT STORY