ਕੀ ਹੋਇਆ ਇਸ ਦੁਨਿਆ ਨੂੰ
ਹਰ ਪਾਸੇ ਨਫਰਤ ਛਾਈ ਆ।
ਕੋਈ ਰੋਵੇ ਆਪਣੇ ਪੁੱਤਰਾਂ ਨੂੰ
ਕਿਥੇ ਹੋਈ ਧੀ ਪਰਾਈ ਆ ।
ਕਿ ਬਨੂੰ ਇਸ ਦੁਨੀਆ ਦਾ ,
ਜਿੱਥੇ ਧਰਮਾਂ ਪਿਛੇ ਲੜਾਈ ਆ।
ਇਥੇ ਹਰ ਧਰਮ ਦੀ ਕੀਤੀ ਬੇਅਦਬੀ
ਇਹ ਕੈਸੀ ਅੱਗ ਲਗਾਈ ਆ ।
ਹਵਾ ਦੇਣ ਲੋਕੀ ਇਸ ਨੂੰ
ਕਿਉਂ ਇਹ ਅੱਗ ਫੈਲਾਈ ਆ।
ਬੰਦ ਕਰ ਇਹ ਨਫਰਤ ਬੰਦਿਆ
ਹੁਣ ਪਿਆਰ ਦੀ ਬਹਾਰ ਛਾਈ ਆ ।
ਕੁਦਰਤ ਦਾ ਨੇਕ ਨਾਮ ਹੈ ਬੰਦਾ
ਤੂੰ ਮੇਰੀ ਪਰਛਾਈ ਆ।
ਹਰ ਸਮੇਂ ਨਾ ਰੇਵੇ ਪ੍ਰਭੂ
ਇਸ ਲਈ ਮਾਂ ਬਣਾਈ ਆ।
ਜੀਆ ਰਾਜਪੂਤ
ਆਟਿਜ਼ਮ ਹੈ ਇਕ ਗੰਭੀਰ ਸਮੱਸਿਆ ਪਰ ਇਸ ਦਾ ਇਲਾਜ ਹੈ ਸੰਭਵ
NEXT STORY