ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਮਸ਼ਹੂਰ ਨਿਰਦੇਸ਼ਕ ਕਬੀਰ ਖਾਨ ਨਾਲ ਦੋ ਹਿੱਟ ਫਿਲਮਾਂ ਦੇਣ ਤੋਂ ਬਾਅਦ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲੱਦਾਖ 'ਚ ਹੋਵੇਗੀ। ਇਸ ਫਿਲਮ ਬਾਰੇ ਵਧੇਰੇ ਖੁਲਾਸਾ ਨਾ ਕਰਦੇ ਹੋਏ ਕਬੀਰ ਨੇ ਕਿਹਾ, ''ਮੈਂ ਇਸ ਬਾਰੇ ਵਧੇਰੇ ਕੁਝ ਨਹੀਂ ਦੱਸ ਸਕਦਾ ਪਰ ਇੰਨਾ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਇਸ ਦੀ ਪਹਿਲੀ ਸ਼ੁਟਿੰਗ ਲੱਦਾਖ 'ਚ ਹੋਵੇਗੀ।''
ਜਾਣਕਾਰੀ ਅਨੁਸਾਰ ਇਹ ਤੀਜੀ ਵਾਰ ਹੈ ਕਿ ਸਲਮਾਨ ਖਾਨ ਕਬੀਰ ਖਾਨ ਨਾਲ ਕੰਮ ਕਰਨ ਜਾ ਰਹੇ ਹਨ। ਇਹ ਫਿਲਮ ਭਾਰਤੀ-ਚੀਨ ਦੀ ਪਿੱਠਭੁਮੀ 'ਤੇ ਆਧਾਰਿਤ ਹੋਵੇਗੀ। ਸਲਮਾਨ ਦੀ ਆਉਣ ਵਾਲੀ ਫਿਲਮ 'ਸੁਲਤਾਨ' ਇਸ ਸਾਲ ਈਦ ਦੇ ਮੌਕੇ ਰਿਲੀਜ਼ ਹੋਵੇਗੀ।
ਅਜੇ ਦੀ ਫਿਲਮ 'ਸ਼ਿਵਾਏ' ਦੇ ਪੋਸਟਰ 'ਤੇ ਖੜ੍ਹਾ ਹੋਇਆ ਵਿਵਾਦ, ਦਰਜ ਕੀਤੀ ਸ਼ਿਕਾਇਤ
NEXT STORY