ਜਲੰਧਰ- ਕੋਰਿਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਨਵਾਂ ਫਲਿਪ ਫੋਨ ਚੀਨ 'ਚ ਲਾਂਚ ਕੀਤਾ ਹੈ ਜਿਸ ਨੂੰ ਕੰਪਨੀ ਨੇ W2017 ਨਾਮ ਦਿੱਤਾ ਹੈ। ਇਸ ਦੀ ਕੀਮਤ ਅਤੇ ਉਪਲੱਬਧਤਾ ਨੂੰ ਲੈ ਕੇ ਹੁਣੇ ਪੁਖਤਾ ਜਾਣਕਾਰੀ ਨਹੀ ਮਿਲੀ ਹੈ ਪਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਦੀ ਕੀਮਤ NY 20,000 (ਕਰੀਬ 1,97,298 ਰੁਪਏ) ਦੇ ਆਸਪਾਸ ਹੋ ਸਕਦੀ ਹੈ।
ਮੇਟਲ ਯੂਨੀਬਾਡੀ ਡਿਜ਼ਾਇਨ ਦੇ ਤਹਿਤ ਬਣਾਏ ਗਏ ਇਸ ਐਂਡ੍ਰਾਇਡ 6.0.1 ਮਾਰਸ਼ਮੈਲੌ 'ਤੇ ਆਧਾਰਿਤ ਸਮਾਰਟਫੋਨ 'ਚ 4.2 ਇੰਚ ਦੀ (1920 x1080) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਫੁੱਲ ਐੱਚ. ਡੀ AMOLED ਡਿਸਪਲੇ ਮੌਜੂਦ ਹੈ। ਕੁਆਲਕਮ ਸਨੈਪਡ੍ਰੈਗਨ 820 ਪ੍ਰੋਸੈਸਰ 'ਤੇ ਕੰਮ ਕਰਨ ਵਾਲੇ ਇਸ ਫੋਨ 'ਚ 4 ਜੀ. ਬੀ ਰੈਮ ਦੇ ਨਾਲ 64 ਜੀ.ਬੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜਰੀਏ 256 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ।
ਇਸ ਫੋਨ 'ਚ ਐੱਲ. ਈ. ਡੀ ਫਲੈਸ਼ ਦੇ ਨਾਲ 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਦੇ ਸ਼ੌਕੀਨਾਂ ਲਈ ਇਸ 'ਚ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਇਸ ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ 2,300mAh ਦੀ ਨਾਨ-ਰਿਮੂਵੇਬਲ ਬੈਟਰੀ ਕਰੇਗੀ ਜੋ ਕਵਿੱਕ ਚਾਰਜ ਟੈਕਨਾਲੋਜੀ ਨੂੰ ਸਪੋਰਟ ਕਰਦੀ ਹੈ।
ਲਾਂਚ ਹੋਇਆ ਡੈਕਾ ਕੋਰ ਪ੍ਰੋਸੈਸਰ ਨਾਲ ਲੈਸ ਨਵਾਂ ਸਮਾਰਟਫੋਨ
NEXT STORY