ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਕੁਈਨਜ਼ਲੈਂਡ ਦੀ ਰਹਿਣ ਵਾਲੀ ਨਿਕਿਤਾ ਬੀਡਮੈਨ ਅੱਜ ਵੀ ਉਸ ਖੌਫਨਾਕ ਪਲ ਬਾਰੇ ਯਾਦ ਕਰਕੇ ਕੰਬ ਉੱਠਦੀ ਹੈ। ਜਦੋਂ ਉਸ ਦੇ ਸਾਬਕਾ ਪ੍ਰੇਮੀ ਨੇ ਨਾਂਹ ਕਹਿਣ 'ਤੇ ਉਸ ਦਾ ਉਹ ਹਸ਼ਰ ਕੀਤਾ ਸੀ, ਜੋ ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ। ਨਿਕਿਤਾ 17 ਸਾਲਾਂ ਦੀ ਸੀ ਜਦੋਂ ਉਸ ਦੇ ਸਾਬਕਾ ਪ੍ਰੇਮੀ ਰਾਬਰਟ ਨੇ ਨਾਂਹ ਕਹਿਣ 'ਤੇ ਉਸ ਨਾਲ ਖੌਫਨਾਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਸੀ। ਹਾਲਾਂਕਿ ਇਹ ਮਾਮਲਾ ਕਾਫੀ ਪੁਰਾਣਾ ਹੈ ਪਰ ਹਾਲ ਹੀ ਵਿਚ ਨਿਕਿਤਾ ਦੀ ਇੰਟਰਵਿਊ ਨੇ ਇਸ ਮਾਮਲੇ ਦੀਆਂ ਯਾਦਾਂ ਨੂੰ ਫਿਰ ਤੋਂ ਤਾਜ਼ਾ ਕਰ ਦਿੱਤਾ।
ਕੀ ਸੀ ਪੂਰਾ ਮਾਮਲਾ—
ਨਿਕਿਤਾ ਨੇ ਦੱਸਿਆ ਕਿ 2012 ਵਿਚ 17 ਸਾਲ ਦੀ ਉਮਰ ਵਿਚ ਅਫੇਅਰ ਤੋਂ ਤਿੰਨ ਮਹੀਨਿਆਂ ਬਾਅਦ ਹੀ ਰਾਬਰਟ ਦਾ ਵਿਵਹਾਰ ਬਦਲ ਗਿਆ ਸੀ। ਅਜਿਹੇ ਵਿਚ ਨਿਕਿਤਾ ਨੇ ਉਸ ਨਾਲ ਰਿਸ਼ਤਾ ਤੋੜਨ ਬਾਰੇ ਸੋਚਿਆ। ਰਾਬਰਟ ਦੇ ਘਰ ਵਿਚ ਰੱਖੀ ਇਕ ਪਾਰਟੀ ਦੌਰਾਨ ਵੀ ਜਦੋਂ ਰਾਬਰਟ ਨਾਰਾਜ਼ ਹੋ ਗਿਆ ਤਾਂ ਨਿਕਿਤਾ ਨੇ ਉਸ ਨਾਲ ਰਿਸ਼ਤਾ ਤੋੜਨ ਦੀ ਗੱਲ ਕਹਿ ਦਿੱਤੀ। ਇਸ ਤੋਂ ਬਾਅਦ ਰਾਬਰਟ ਨੇ ਨਿਕਿਤਾ ਨੂੰ ਕੰਧ ਵਿਚ ਮਾਰਿਆ ਅਤੇ ਉਸ ਦਾ ਸਿਰ ਕੌਫੀ ਦੇ ਮੇਜ 'ਚ ਮਾਰਿਆ। ਰਾਬਰਟ ਦੇ ਦੋਸਤਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਪਿੱਛੇ ਚਾਕੂ ਲੈ ਕੇ ਦੌੜਿਆ। ਰਾਬਰਟ, ਨਿਕਿਤਾ ਨੂੰ ਘਰ ਦੇ ਪਿੱਛੇ ਰੱਖੇ ਸ਼ਿਪਿੰਗ ਕੰਟੇਨਰ ਵਿਚ ਘੜੀਸ ਕੇ ਲੈ ਗਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਟਾਰਚਰ ਕੀਤਾ। ਨਿਕਿਤਾ ਨੇ ਦੱਸਿਆ ਕਿ ਰਾਬਰਟ ਨੇ ਉਸ ਨੂੰ ਇਕ ਟਰਾਲੀ ਦੇ ਨਾਲ ਤਾਰਾਂ ਨਾਲ ਬੰਨ੍ਹ ਦਿੱਤਾ। ਇੰਨਾਂ ਹੀ ਨਹੀਂ ਰਾਬਰਟ ਨੇ ਨਿਕਿਤਾ ਦਾ ਮੂੰਹ ਉਸ ਦੀ ਹੀ ਅੰਡਰਵੀਅਰ ਵਿਚ ਪਾ ਦਿੱਤਾ। ਬਾਅਦ ਵਿਚ ਰਾਬਰਟ ਨੇ ਨਿਕਿਤਾ ਦਾ ਰੇਪ ਕੀਤਾ। ਰਾਬਰਟ ਨੇ ਨਿਕਿਤਾ ਦੇ ਢਿੱਡ 'ਤੇ ਮੁੱਕਿਆਂ ਦੇ ਇੰਨੇਂ ਵਾਰ ਕੀਤੇ ਕਿ ਹੁਣ ਉਹ ਕਦੇ ਵੀ ਮਾਂ ਨਹੀਂ ਬਣ ਸਕਦੀ। 
ਮੌਕੇ 'ਤੇ ਪਹੁੰਚੀ ਪੁਲਸ ਨੇ ਨਿਕਿਤਾ ਨੂੰ ਬਚਾਇਆ ਸੀ। ਪੁਲਸ ਨੂੰ ਨਿਕਿਤਾ ਕਾਫੀ ਬੁਰੀ ਹਾਲਤ ਵਿਚ ਮਿਲੀ ਸੀ। ਪੁਲਸ ਨੇ ਇਸ ਪੂਰੀ ਘਟਨਾ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਸੀ, ਜਦੋਂ ਉਨ੍ਹਾਂ ਨੇ ਨਿਕਿਤਾ ਨੂੰ ਬਚਾਇਆ ਸੀ। ਇਸ ਮਾਮਲੇ ਵਿਚ ਰਾਬਰਟ ਨੂੰ 8 ਸਾਲਾਂ ਦੀ ਜੇਲ ਦੀ ਸਜ਼ਾ ਹੋਈ ਸੀ।
ਲੀਬੀਆ ਤੋਂ ਰਿਹਾਅ ਕਰਵਾਏ ਗਏ ਦੋ ਭਾਰਤੀਆਂ ਦੇ ਪਰਿਵਾਰਾਂ 'ਚ ਖੁਸ਼ੀ, ਕਿਹਾ- ਸਭ ਭਗਵਾਨ ਦੀ ਕ੍ਰਿਪਾ ਹੈ 
NEXT STORY