ਨਵੀਂ ਦਿੱਲੀ— ਭਾਰਤੀ ਫੌਜ ਨੇ ਬੁੱਧਵਾਰ ਰਾਤ ਜੰਮੂ-ਕਸ਼ਮੀਰ ਦੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਕੰਟਰੋਲ ਰੇਖਾ ਪਾਰ ਕਰਕੇ ਸਰਜੀਕਲ ਆਪ੍ਰੇਸ਼ਨ ਦੌਰਾਨ 7 ਅੱਤਵਾਦੀ ਕੈਂਪਾਂ ਨੂੰ ਤਬਾਹ ਕਰਕੇ ਲਗਭਗ 38 ਅੱਤਵਾਦੀ ਮਾਰ ਦਿੱਤੇ ਸਨ। ਭਾਰਤ ਦੇ ਇਸ ਕਦਮ ਨਾਲ ਪਾਕਿਸਤਾਨ ਪੂਰੀ ਤਰ੍ਹਾਂ ਨਾਲ ਬੌਖਲਾ ਚੁਕਾ ਹੈ। ਸੂਤਰਾਂ ਮੁਤਾਬਕ ਪਾਕਿਸਤਾਨੀ ਫੌਜ 'ਚ ਹਲਚਲ ਦੀ ਖਬਰ ਹੈ। ਪਾਕਿ ਫੌਜ ਦੀ ਟੁਕੜੀ ਭਾਰਤੀ ਸਰਹੱਦ ਵੱਲ ਵਧ ਰਹੀ ਹੈ।
ਪਾਕਿਸਤਾਨ ਦੀਆਂ ਨਾ-ਪਾਕ ਕਰਤੂਤਾਂ ਲਈ ਭਾਰਤ ਪੂਰੀ ਤਰ੍ਹਾਂ ਤਿਆਰ ਹੈ। ਭਾਰਤ ਨੇ ਆਪਣੀਆਂ ਤਿੰਨਾਂ ਫੌਜਾਂ (ਸਮੁੰਦਰੀ, ਜ਼ਮੀਨੀ, ਤੇ ਹਵਾਈ) ਨੂੰ ਅਲਰਟ ਕਰ ਦਿੱਤਾ ਹੈ। ਭਾਰਤੀ ਫੌਜ ਦੀ ਕਾਰਵਾਈ ਤੋਂ ਬਾਅਦ ਸਰਹੱਦ 'ਤੇ ਤਣਾਅ ਵਧ ਗਿਆ ਹੈ। ਵੀਰਵਾਰ ਨੂੰ ਹੀ ਗ੍ਰਹਿ ਮੰਤਰਾਲੇ ਨੇ ਹੁਕਮ ਜਾਰੀ ਕਰਦਿਆਂ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ 10 ਕਿਲੋਮੀਟਰ ਦੇ ਏਰੀਏ ਦੇ ਪਿੰਡਾਂ ਨੂੰ ਪੂਰੀ ਤਰ੍ਹਾਂ ਨਾਲ ਖਾਲੀ ਕਰਵਾ ਦਿੱਤਾ ਹੈ।
ਸ਼ੁੱਕਰਵਾਰ ਸਵੇਰੇ ਸੀ. ਸੀ. ਐੱਸ. ਦੀ ਮੀਟਿੰਗ ਲੈਣਗੇ ਪੀ. ਐੱਮ. ਮੋਦੀ
ਸੂਤਰਾਂ ਮੁਤਾਬਕ ਸਰਕਾਰ ਪਾਕਿਸਤਾਨ ਵਲੋਂ ਕਿਸੇ ਵੀ ਪ੍ਰਕਿਰਿਆ ਦਾ ਜਵਾਬ ਦੇਣ ਲਈ ਤਿਆਰ ਹੈ। ਵੀਰਵਾਰ ਸਵੇਰੇ ਸ਼ੁੱਕਰਵਾਰ ਮੋਦੀ ਸੀ. ਸੀ. ਐੱਸ. ਦੀ ਮੀਟਿੰਗ ਲੈਣਗੇ। ਰੱਖਿਆ ਮੰਤਰੀ ਮਨੋਹਰ ਪਰਿਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਫੌਜ ਮੁਖੀ ਦਲਬੀਰ ਸਰਹੱਦ 'ਤੇ ਹਾਲਾਤ ਦੀ ਨਿਗਰਾਨੀ 'ਤੇ ਨਜ਼ਰ ਰੱਖਣ ਲਈ ਅਜੇ ਵੀ ਦੱਖਣੀ ਬਲਾਕ 'ਚ ਮੌਜੂਦ ਹਨ।
ਉਮਾ ਭਾਰਤੀ ਖਿਲਾਫ ਜਾਰੀ ਗ੍ਰਿਫਤਾਰੀ ਵਾਰੰਟ 'ਤੇ ਲੱਗੀ ਰੋਕ
NEXT STORY