ਜੰਮੂ-ਕਸ਼ਮੀਰ— ਪਾਕਿਸਤਾਨ ਅਤੇ ਭਾਰਤ 'ਚ ਬਣੇ ਜੰਗ ਵਰਗੇ ਹਾਲਾਤ 'ਚ ਪਾਕਿਸਤਾਨ ਸੁਧਰਨ ਦਾ ਨਾਮ ਨਹੀਂ ਲੈ ਰਿਹਾ ਹੈ। ਆਪਣੀ ਜ਼ਮੀਨ 'ਤੇ ਅੱਤਵਾਦੀਆਂ ਨੂੰ ਸਿਖਲਾਈ ਦੇ ਰਹੀ ਪਾਕਿਸਤਾਨੀ ਫੌਜ ਅਤੇ ਆਈ. ਐੱਸ. ਵਾਰ-ਵਾਰ ਅਜਿਹੇ ਹਾਲਾਤ ਪੈਦਾ ਕਰ ਰਿਹੇ ਹਨ, ਜਿਸ ਕਾਰਨ ਮਾਹੌਲ ਪੂਰੀ ਤਰ੍ਹਾਂ ਖਰਾਬ ਹੋ ਜਾਵੇ। ਪਾਕਿਸਤਾਨੀ ਫੌਜ ਅੱਤਵਾਦੀਆਂ ਨੂੰ ਭਾਰਤ 'ਚ ਦਾਖਲ ਕਰਾਉਣ ਲਈ ਵਾਰ-ਵਾਰ ਗੋਲੀਬੰਦੀ ਦੀ ਉਲੰਘਣਾ ਕਰ ਰਹੀ ਹੈ। ਹੁਣ ਫਿਰ ਦੇਰ ਰਾਤ 12 ਵਜੇ ਤੋਂ ਲੈ ਕੇ 2 ਵਜੇ ਤਕ ਪਾਕਿਸਤਾਨੀ ਫੌਜ ਨੇ ਜੰਮੂ ਦੇ ਅਖਨੂਰ ਖੇਤਰ 'ਚ ਗੋਲੀਬਾਰੀ ਕੀਤੀ ਹੈ। ਪਾਕਿਸਤਾਨ ਨੇ ਲਗਾਤਾਰ ਤਿੰਨ ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। 
ਭਾਰਤ ਵੱਲੋਂ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਸਰਜੀਕਲ ਆਪ੍ਰੇਸ਼ਨ ਦੌਰਾਨ 7 ਅੱਤਵਾਦੀ ਕੈਂਪਾਂ ਨੂੰ ਤਬਾਹ ਕਰਕੇ ਲਗਭਗ 38 ਅੱਤਵਾਦੀ ਮਾਰ ਦਿੱਤੇ ਗਏ ਹਨ। ਭਾਰਤ ਦੀ ਇਸ ਕਾਰਵਾਈ ਕਾਰਨ ਪਾਕਿਸਤਾਨ ਪੂਰੀ ਤਰ੍ਹਾਂ ਨਾਲ ਬੌਖਲਾ ਚੁੱਕਾ ਹੈ। ਸੂਤਰਾਂ ਮੁਤਾਬਕ ਪਾਕਿਸਤਾਨੀ ਫੌਜ 'ਚ ਹਲਚਲ ਦੀ ਖਬਰ ਹੈ। ਪਾਕਿ ਫੌਜ ਦੀ ਟੁਕੜੀ ਭਾਰਤੀ ਸਰਹੱਦ ਵਲ ਵਧ ਰਹੀ ਹੈ। 
ਪਾਕਿਸਤਾਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਅੱਤਵਾਦੀਆਂ ਦਾ ਸਮਰਥਨ ਕਰਦਾ ਹੈ। ਇਹ ਗੱਲ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੀ ਆਪਣੇ ਭਾਸ਼ਣ 'ਚ ਸਾਬਤ ਕਰ ਚੁੱਕੇ ਹਨ, ਜਿਸ 'ਚ ਉਨ੍ਹਾਂ ਨੇ ਇਕ ਅੱਤਵਾਦੀ ਦੀਆਂ ਤਰੀਫਾਂ ਦੇ ਪੁਲ ਬੰਨੇ ਸਨ। ਇੰਨਾ ਹੀ ਨਹੀਂ ਅੱਤਵਾਦ ਦਾ ਪੁਰਜ਼ੋਰ ਸਮਰਥਨ ਕਰਨ ਵਾਲਾ ਹਾਫਿਜ਼ ਸਇਦ ਵੀ ਖੁੱਲ੍ਹਾ ਘੁੰਮਦਾ ਹੈ, ਜਿਸ 'ਤੇ ਪਾਕਿਸਤਾਨ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹ ਸਾਰੀਆਂ ਗੱਲਾਂ ਸਾਬਤ ਕਰਦੀਆਂ ਹਨ ਕਿ ਪਾਕਿਸਤਾਨ ਅੱਤਵਾਦ ਨੂੰ ਖੁੱਲ੍ਹਾ ਸਮਰਥਨ ਕਰ ਰਿਹਾ ਹੈ ਅਤੇ ਭਾਰਤ ਵਰਗੇ ਗੁਆਂਢੀ ਦੇਸ਼ਾਂ 'ਚ ਇਨ੍ਹਾਂ ਅੱਤਵਾਦੀਆਂ ਨੂੰ ਦਾਖਲ ਕਰਾ ਕੇ ਹਮਲੇ ਕਰਵਾ ਰਿਹਾ ਹੈ।
ਫੇਸਬੁੱਕ 'ਤੇ ਲੜਕੀ ਬਣ ਕੇ ਕੀਤੀ ਦੋਸਤੀ, ਇਕਪਾਸੜ ਪਿਆਰ 'ਚ ਚਾਕੂ ਨਾਲ ਕੀਤੇ 12 ਵਾਰ
NEXT STORY