ਹੁਸ਼ਿਆਰਪੁਰ, (ਘੁੰਮਣ)- ਪੰਜਾਬ ਮਿਊਂਸੀਪਲ ਐਕਸ਼ਨ ਕਮੇਟੀ ਦੇ ਪ੍ਰਦੇਸ਼ ਕਨਵੀਨਰ ਕੁਲਵੰਤ ਸਿੰਘ ਸੈਣੀ ਦੀ ਅਗਵਾਈ 'ਚ ਸਮੂਹ ਮੁਲਾਜ਼ਮਾਂ ਨੇ ਨਗਰ ਨਿਗਮ ਦਫ਼ਤਰ 'ਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁਲਾਜ਼ਮਾਂ ਦੀ ਰੈਲੀ ਦਾ ਕਾਫ਼ਲਾ ਬਹਾਦਰਪੁਰ ਪਹੁੰਚਿਆ ਜਿੱਥੇ ਮਟਕੇ ਵੀ ਫੋੜੇ ਗਏ ਤੇ ਮਿਊਂਸਿਪਲ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਕਾਂਗਰਸ ਸਰਕਾਰ ਦੀ ਨਿੰਦਾ ਕੀਤੀ ਗਈ। ਇਸ ਮੌਕੇ ਕੁਲਵੰਤ ਸੈਣੀ ਨੇ ਕਿਹਾ ਕਿ ਡੀ. ਏ. ਦਾ ਬਕਾਇਆ ਕਿਸ਼ਤਾਂ 'ਚ ਤੁਰੰਤ ਦਿੱਤਾ ਜਾਵੇ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ 19 ਫ਼ਰਵਰੀ ਨੂੰ ਸਰਕਾਰ ਦੇ ਖਿਲਾਫ਼ ਅਰਥੀ ਫੂਕ ਪ੍ਰਦਰਸ਼ਨ ਕੀਤੇ ਜਾਣਗੇ। ਇਸ ਸਮੇਂ ਰਾਜਾ ਹੰਸ, ਅਸ਼ਵਨੀ ਲੱਡੂ, ਜੈ ਗੋਪਾਲ, ਲਾਲ ਚੰਦ, ਗਗਨਦੀਪ, ਗੌਰਵ ਹੰਸ, ਰਾਜਿੰਦਰ, ਦੀਪਕ ਸ਼ਰਮਾਂ, ਮਦਨ ਲਾਲ, ਕੁਲਵਿੰਦਰ ਕੁਮਾਰ, ਰਵਿੰਦਰ ਕਾਕਾ, ਸੁਰਿੰਦਰ, ਸੋਹਣ ਲਾਲ, ਨਰਿੰਦਰ ਕੁਮਾਰ, ਬੰਟੀ, ਲਾਲ ਸਿੰਘ, ਸੁਰਜੀਤ ਸਿੰਘ, ਅਰੁਣ ਕੁਮਾਰ ਆਦਿ ਹਾਜ਼ਰ ਸਨ।
ਹੈਰੋਇਨ ਸਣੇ ਗ੍ਰਿਫ਼ਤਾਰ
NEXT STORY