ਸ੍ਰੀ ਆਨੰਦਪੁਰ ਸਾਹਿਬ (ਰਾਕੇਸ਼ ਰਾਣਾ) : ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਪਹਾੜਪੁਰ ਸਮਲਾਹ 'ਚ ਕਤਲ ਦੀ ਵਾਰਦਾਤ ਨਾਲ ਇਲਾਕੇ 'ਚ ਸਨਸਨੀ ਫੈਲ ਗਈ। 35 ਸਾਲਾ ਕਾਲੂ ਦੀ ਲਾਸ਼ ਘਰ ਦੇ ਨੇੜੇ ਹੀ ਪਸ਼ੂਆਂ ਵਾਲੇ ਵਾੜੇ 'ਚੋਂ ਮਿਲੀ। ਖੂਨ ਨਾਲ ਭਿੱਜੀ ਲਾਸ਼ ਦੇ ਕੋਲੋਂ ਇਕ ਬਲੇਡ ਵੀ ਮਿਲਿਆ ਹੈ। ਪੂਰੀ ਲਾਸ਼ 'ਤੇ ਡੂੰਘੇ ਜ਼ਖ਼ਮਾਂ ਦੇ ਨਿਸ਼ਾਨ ਹਨ, ਜੋ ਕਿਸੇ ਬਲੇਡ ਨਾਲ ਨਹੀਂ ਲੱਗ ਸਕਦੇ। ਪੁਲਸ ਨੂੰ ਸ਼ੱਕ ਹੈ ਕਿ ਕਾਤਲ ਨੇ ਲਾਸ਼ ਕੋਲ ਬਲੇਡ ਸਿਰਫ ਪੁਲਸ ਨੂੰ ਗੁੰਮਰਾਹ ਕਰਨ ਲਈ ਰੱਖਿਆ ਹੈ।
ਮ੍ਰਿਤਕ 3 ਧੀਆਂ ਦਾ ਪਿਤਾ ਸੀ, ਜਿਸਦਾ ਕਿਸੇ ਨੇ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਦਾ ਪਤਾ ਉਦੋਂ ਲੱਗਾ ਜਦੋਂ ਬਾਅਦ ਦੁਪਹਿਰ ਕਿਸੇ ਨੇ ਪਸ਼ੂਆਂ ਵਾਲੇ ਵਾੜੇ 'ਚ ਲਾਸ਼ ਪਈ ਵੇਖੀ। ਮੌਕੇ 'ਤੇ ਪੁਲਸ ਨੂੰ ਬੁਲਾਇਆ ਗਿਆ, ਜਿਸਨੇ ਡੂੰਘਾਈ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਕਤਲ ਕਿਸਨੇ ਅਤੇ ਕਿਉਂ ਕੀਤਾ, ਇਸ ਦੀ ਕੀ ਵਜ੍ਹਾ ਬਣੀ ਅਤੇ ਇਹ ਕਿਵੇਂ ਕੀਤਾ ਗਿਆ ਫਿਲਹਾਲ ਇਹ ਸਭ ਇਕ ਗੁੰਝਲਦਾਰ ਬੁਝਾਰਤ ਬਣੀ ਹੋਈ ਹੈ, ਜੋ ਪੁਲਸ ਦੀ ਜਾਂਚ ਤੋਂ ਬਾਅਦ ਸੁਲਝ ਸਕੇਗੀ।
ਰੇਤ ਮਾਈਨਿੰਗ ਨਾਲ ਜੁੜੀਆਂ ਵੱਡੀਆਂ ਮੱਛੀਆਂ ਜਲਦੀ ਹੋਣਗੀਆਂ ਬੇਨਕਾਬ
NEXT STORY