ਕਪੂਰਥਲਾ, (ਗੁਰਵਿੰਦਰ ਕੌਰ)- ਪਾਵਰਕਾਮ ਦੀ ਜਥੇਬੰਦੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸ਼ਹਿਰੀ ਤੇ ਦਿਹਾਤੀ ਮੰਡਲ ਦੇ ਰਿਟਾ. ਬਿਜਲੀ ਮੁਲਾਜ਼ਮਾਂ ਵੱਲੋਂ ਪ੍ਰਧਾਨ ਮੁਹੰਮਦ ਯੂਨਸ ਅੰਸਾਰੀ ਤੇ ਚਰਨ ਸਿੰਘ ਕੌੜਾ ਦੀ ਪ੍ਰਧਾਨਗੀ ਹੇਠ ਸਰਕਲ ਦਫਤਰ ਸਾਹਮਣੇ ਆਪਣੀਆਂ ਮੰਗਾਂ ਸਬੰਧੀ ਇਕ ਰੋਸ ਰੈਲੀ ਕੱਢੀ ਗਈ ਤੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਗੁਰਬਚਨ ਚੰਦ, ਕ੍ਰਿਸ਼ਨ ਗੋਪਾਲ, ਵਿਲੀਅਮ ਅਲੈਗਜ਼ੈਂਡਰ, ਸੱਜਣ ਸਿੰਘ, ਸੁਰਜੀਤ ਸਿੰਘ ਟੁਰਨਾ, ਚਰਨ ਸਿੰਘ ਕੌੜਾ ਤੇ ਨਰਿੰਦਰ ਕੁਮਾਰ ਆਦਿ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਲਗਾਤਾਰ ਲਾਰੇ ਦੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਜਲਦ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
ਇਸ ਦੌਰਾਨ ਪ੍ਰਧਾਨ ਮੁਹੰਮਦ ਯੂਨਿਸ ਅੰਸਾਰੀ ਨੇ ਪੈਨਸ਼ਨਰਾਂ ਨੂੰ 17 ਅਗਸਤ ਨੂੰ ਸੂਬਾਈ ਕਨਵੈਨਸ਼ਨ ਦੇਸ਼ ਭਗਤ ਯਾਦਗਾਰ ਹਾਲ 'ਚ ਵਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਰੇਸ਼ਮ ਸਿੰਘ, ਹਿੰਦ ਭੂਸ਼ਣ ਸ਼ੇਖੂਪੁਰ, ਨਿਰਮਲ, ਗੋਬਿੰਦ ਰਾਮ, ਅਨਿਲ ਧਵਨ, ਰਾਜ ਦੇਵ ਯਾਦਵ, ਅਸ਼ੋਕ ਕੁਮਾਰ, ਬਲਦੇਵ ਸਿੰਘ, ਵਿਨੋਦ ਕੁਮਾਰ, ਰਾਮ ਯਸ਼ ਤੇ ਰਾਮ ਕਿਰਪਾਲ ਆਦਿ ਹਾਜ਼ਰ ਸਨ।
ਪੁਲਸ ਵਲੋਂ ਲੁਟੇਰਾ ਗਿਰੋਹ ਦੇ 2 ਮੈਂਬਰ ਕਾਬੂ
NEXT STORY