ਨਵੀਂ ਦਿੱਲੀ— ਆਈ. ਪੀ. ਐੱਲ. 'ਚ ਚੇਨਈ ਸੁਪਰਕਿੰਗ ਟੀਮ ਦਾ ਪਹਿਲਾ ਮੁਕਾਬਲਾ 7 ਅਪ੍ਰੈਲ ਨੂੰ ਮੁੰਬਈ ਇੰਡੀਅਨਸ ਖਿਲਾਫ ਹੋਵੇਗਾ। ਇਸ ਵਾਰ ਫਿਰ ਚੇਨਈ ਦੀ ਕਮਾਨ ਮਹਿੰਦਰ ਸਿੰਘ ਨੂੰ ਦਿੱਤੀ ਗਈ ਹੈ। ਚੇਨਈ ਟੀਮ ਨੇ ਆਪਣੇ ਆਧਿਕਾਰਿਕ ਟਵਿਟਰ ਹੈਂਡਲ 'ਤੇ ਇਸ ਸੀਜ਼ਨ ਦੀ ਨਵੀਂ ਜਰਸੀ ਲਾਂਚ ਕੀਤੀ ਹੈ। ਜਰਸੀ ਦੇ ਰੰਗ 'ਚ ਕੋਈ ਬਦਲਾਅ ਨਹੀਂ ਹੈ ਪਰ ਇਸ ਵਾਰ ਡਿਜ਼ਾਈਨ 'ਚ ਬਹੁਤ ਬਦਲਾਅ ਕੀਤਾ ਗਿਆ ਹੈ।
ਇਸ ਸੀਜ਼ਨ 'ਚ ਚੇਨਈ ਸੁਪਰ ਕਿੰਗ ਵਲੋਂ ਖੇਡ ਰਹੇ ਹਰਭਜਨ ਸਿੰਘ ਨੇ ਆਪਣੇ ਟਵਿਟਰ ਅਕਾਊਂਟ 'ਤੇ ਆਪਣੀ ਨਵੀਂ ਜਰਸੀ ਦੀ ਤਸਵੀਰ ਸ਼ੇਅਰ ਕੀਤੀ ਹੈ ਤੇ ਨਾਲ ਹੀ ਕੈਪਸ਼ਨ 'ਚ ਲਿਖਿਆ ਹੈ ਕਿ ਮੈਨੂੰ 27 ਨੰਬਰ ਜਰਸੀ ਮਿਲੀ ਹੈ। ਇਹ ਨੰਬਰ ਮੇਰੇ ਲਈ ਬਹੁਤ ਖਾਸ ਹੈ। ਮੈਨੂੰ ਮੇਰੀ ਨਵੀਂ ਯਾਤਰਾ ਪਸੰਦ ਆ ਰਹੀ ਹੈ। ਚਲੋ ਫਿਰ ਪਾਰਟੀ ਸ਼ੁਰੂ ਕਰਦੇ ਹਾਂ। ਹਰਭਜਨ ਸਿੰਘ ਨੇ ਆਈ. ਪੀ. ਐੱਲ. ਦੇ ਪਹਿਲੇ 10 ਸੀਜ਼ਨ ਦੇ ਦੌਰਾਨ ਮੁੰਬਈ ਇੰਡੀਅਨ ਵਲੋਂ ਖੇਡਿਆ ਹਾਂ। ਇਸ ਵਾਰ ਉਹ ਚੇਨਈ ਵਲੋਂ ਵਧੀਆ ਪ੍ਰਦਰਸ਼ਨ ਕਰਨ ਲਈ ਮੈਦਾਨ 'ਤੇ ਖੇਡਾਂਗਾ।
ਭੱਜੀ ਨੇ ਮੁੰਬਈ ਟੀਮ ਵਲੋਂ ਖੇਡ ਕੇ ਟੀਮ ਨੂੰ ਸਾਲ 2013, 2015 ਤੇ 2017 ਦਾ ਆਈ. ਪੀ. ਐੱਲ. ਦਾ ਖਿਤਾਬ ਜਿੱਤਾਇਆ ਹੈ। ਚੇਨਈ ਨੇ 2 ਕਰੋੜ ਰੁਪਏ ਖਰਚ ਕਰ ਹਰਭਜਨ ਸਿੰਘ ਨੂੰ ਆਪਣੀ ਟੀਮ 'ਚ ਸ਼ਾਮਲ ਕਰ ਲਿਆ। ਆਪਣੇ ਆਈ. ਪੀ. ਐੱਲ. ਦੇ ਕਰੀਅਰ 'ਚ 136 ਮੈਚਾਂ 'ਚ ਭੱਜੀ ਨੇ 127 ਵਿਕਟਾਂ ਹਾਸਲ ਕੀਤੀਆਂ ਹਨ।
IPL 2018 'ਚ ਕੋਹਲੀ ਅਤੇ ਰੈਨਾ ਦੇ ਵਿਚਾਲੇ ਇਸ ਰਿਕਾਰਡ ਲਈ ਹੋਵੇਗੀ ਜੰਗ
NEXT STORY