ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਪਿਨ ਗੇਂਦਬਾਜ਼ ਹਰਭਜਨ ਸਿੰਘ ਭਾਵੇਂ ਇਨ੍ਹਾਂ ਦਿਨਾਂ 'ਚ ਟੀਮ ਤੋਂ ਬਾਹਰ ਚੱਲ ਰਹੇ ਹਨ ਪਰ ਫਿਰ ਵੀ ਸੋਸ਼ਲ ਮੀਡੀਆ 'ਤੇ ਚਰਚਾ 'ਚ ਹਨ। ਹਾਲ ਹੀ 'ਚ ਭੱਜੀ ਸ਼ਨੀਵਾਰ 18 ਨਵੰਬਰ ਤੋਂ ਸ਼ੁਰੂ ਹੋਏ ਨਵੇਂ ਕੁਮੇਡੀ ਸ਼ੋਅ 'ਚ ਬਹੁਤ ਮਸਤੀ ਕਰਦੇ ਹੋਏ ਨਜ਼ਰ ਆਏ।
ਨਵੇਂ ਰਿਆਲਟੀ ਸ਼ੋਅ 'ਇੰਟਰਟੇਨਮੈਂਟ ਦੀ ਰਾਤ' ਦੇ ਪਹਿਲੇ ਐਪੀਸੋਡ 'ਚ 'ਅਕਸਰ-2' ਦੀ ਹੀਰੋਇਨ ਜ਼ਰੀਨ ਖਾਨ ਤੇ ਕ੍ਰਿਕਟਰ ਹਰਭਜਨ ਸਿੰਘ ਨੂੰ ਵੀ ਬੁਲਾਇਆ ਗਿਆ ਸੀ। ਇਸ ਤੋਂ ਇਲਾਵਾ ਅਕਟ੍ਰੇਸ ਰਾਏ ਵੀ ਨਜ਼ਰ ਆਈ। ਇਸ ਦੌਰਾਨ ਮਲਿਸ਼ਕਾ ਨੇ ਹਰਭਜਨ ਸਿੰਘ ਤੇ ਜ਼ਹੀਰ ਖਾਨ ਦਾ ਇੰਟਰਵਿਊ ਕੀਤਾ ਤੇ ਪਰਸਨਲ ਲਾਈਫ ਦੇ ਬਾਰੇ 'ਚ ਕਈ ਗੱਲਾਂ ਜਾਣੀਆਂ।
https://www.facebook.com/HarbhajanTurbanatorSingh/videos/1877048118991410/
ਇਸ 'ਚ ਸ਼ੋਅ ਤੋਂ ਪਹਿਲੇ ਹਰਭਜਨ ਸਿੰਘ ਨੇ ਸੋਸ਼ਲ ਸਾਈਡ ਫੇਸਬੁੱਕ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਲਿਖਿਆ ਸੀ ਕਿ ਅੱਜ ਦੀ ਰਾਤ ਇੰਟਰਟੇਨਮੈਂਟ ਦੀ ਰਾਤ ਹੈ। ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਹਾਸਾ ਨਹੀਂ ਰੁੱਕੇਗਾ।
ਬੰਗਾਲ ਵੱਲੋਂ ਖੇਡੇਗੀ ਭਾਰਤੀ ਆਲਰਾਊਂਡਰ ਦੀਪਤੀ
NEXT STORY