ਬੇਂਗਲੁਰੂ— ਭਾਰਤੀ ਪੁਰਸ਼ ਬਾਸਕਟਬਾਲ ਟੀਮ ਨੂੰ ਤਾਈਪੇ 'ਚ ਚਲ ਰਹੇ ਵਿਲੀਅਮਸ ਜੋਂਸ ਕੱਪ ਦੇ ਚੌਥੇ ਦਿਨ ਮੰਗਲਵਾਰ ਨੂੰ ਈਰਾਨ ਦੀ ਰਾਸ਼ਟਰੀ ਟੀਮ ਦੇ ਖਿਲਾਫ 44-88 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਈਰਾਨ ਵੱਲੋਂ ਨਾਵਿਦ ਖਜੇਜਾਦੇਹ ਨੇ 21, ਨਾਵਿਦ ਰੇਜਾਈਫਾਰ ਨੇ 19 ਅਤੇ ਸੱਜਾਦ ਪਜਰੋਫਤੇਹ ਨੇ 16 ਅੰਕ ਜੁਟਾਏ। ਭਾਰਤ ਵੱਲੋਂ ਪ੍ਰਸੰਨਾ ਵੈਂਕਟੇਸ਼ ਸ਼ਿਵਕੁਮਾਰ ਨੇ 12 ਜਦਕਿ ਅਮਯਜੋਤ ਸਿੰਘ ਗਿਲ ਨੇ 8 ਅੰਕ ਬਣਾਏ। ਈਰਾਨ ਨੇ ਪਹਿਲੇ ਕੁਆਰਟਰ 'ਚ ਹੀ ਬੜ੍ਹਤ ਬਣਾ ਲਈ ਸੀ ਅਤੇ ਫਿਰ ਇਸ ਨੁੰ ਪੂਰੇ ਮੈਚ ਦੇ ਦੌਰਾਨ ਲਗਾਤਾਰ ਮਜ਼ਬੂਤ ਕਰਦੇ ਹੋਏ ਆਸਾਨ ਜਿੱਤ ਦਰਜ ਕੀਤੀ। ਭਾਰਤ ਨੂੰ ਬੁੱਧਵਾਰ ਨੂੰ ਲਿਥੁਆਨੀਆ ਦੇ ਖਿਲਾਫ ਖੇਡਣਾ ਹੈ।
B'day special : ਯੁਵਰਾਜ ਦੇ ਪਿਤਾ ਨੇ ਸਿਖਾਈ ਕ੍ਰਿਕਟ, ਹੁਣ ਤੱਕ ਨਹੀਂ ਮਿਲੀ ਭਾਰਤੀ ਟੀਮ 'ਚ ਜਗ੍ਹਾ
NEXT STORY