ਜਲੰਧਰ - ਫ਼ਸਲ ਦੀ ਵਾਢੀ ਤੋਂ ਬਾਅਦ ਖੇਤਾਂ ਦਾ ਕਚਰਾ (ਪਰਾਲੀ) ਸਾੜਨ ਤੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਵਿਚ ਹੁਣ ਪ੍ਰਸ਼ਾਸਨ ਨਾਲ ਖੇਤੀ ਵਿਗਿਆਨੀ ਵੀ ਜੁਟ ਗਏ ਹਨ। ਇਸ ਵਿਚ ਬੀਸਾ ਯਾਨੀ ਬੋਰਲਾਗ ਇੰਸਟੀਚਿਊਟ ਆਫ ਸਾਊਥ ਏਸ਼ੀਆ ਦੇ ਜਬਲਪੁਰ ਸਥਿਤ ਕੇਂਦਰ ਦੇ ਵਿਗਿਆਨੀਆਂ ਨੇ ਇਕ ਸਫਲ ਤਜਰਬਾ ਕੀਤਾ ਹੈ। ਵਿਗਿਆਨੀਆਂ ਨੇ ਮੱਧ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਜਬਲਪੁਰ, ਕਟਨੀ ਅਤੇ ਛਿੰਦਵਾੜਾ ਦੇ 500 ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਇਸ ਮੁਹਿੰਮ ਨਾਲ ਜੋੜਿਆ। ਉਨ੍ਹਾਂ ਦੀ 800 ਏਕੜ ਵਾਹੀਯੋਗ ਜ਼ਮੀਨ ਵਿਚ ਪਰਾਲੀ ਨੂੰ ਸਾੜਨ ਅਤੇ ਹਲ ਵਾਹੇ ਬਿਨਾਂ ਮੂੰਗੀ ਦੀ ਖੇਤੀ ਕੀਤੀ ਗਈ।
ਇਹ ਵੀ ਪੜ੍ਹੋ - UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ
ਹੈਪੀ ਸੀਡਰ ਨਾਂ ਦੇ ਖੇਤੀਬਾੜੀ ਯੰਤਰ ਨਾਲ ਖੇਤਾਂ ਵਿਚ ਸੁੱਕੀ ਪਰਾਲੀ ਵਿਚਾਲੇ ਹੀ ਮੂੰਗੀ ਦੇ ਦਾਣੇ ਬੀਜ ਦਿੱਤੇ ਗਏ। ਬੀਜ ਬੀਜਣ ਤੋਂ ਬਾਅਦ ਵਿਗਿਆਨੀਆਂ ਅਤੇ ਕਿਸਾਨਾਂ ਨੇ ਲਗਾਤਾਰ ਖੇਤਾਂ ਦੀ ਨਿਗਰਾਨੀ ਕੀਤੀ। ਇਸ ਸਮੇਂ ਦੌਰਾਨ ਫ਼ਸਲ ਨੂੰ ਦਿੱਤੇ ਜਾਣ ਵਾਲੇ ਪੌਸ਼ਟਿਕ ਤੱਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸਦਾ ਨਤੀਜਾ ਚੰਗਾ ਰਿਹਾ ਅਤੇ ਮੂੰਗੀ ਦੀ ਵਧੀਆ ਫ਼ਸਲ ਹੋਈ। ਬੀਸਾ ਦੇ ਵਿਗਿਆਨੀ ਡਾ. ਰਵੀ ਗੋਪਾਲ ਸਿੰਘ ਦਾ ਕਹਿਣਾ ਹੈ ਕਿ ਫ਼ਸਲ ਦੀ ਕਟਾਈ ਤੋਂ ਬਾਅਦ ਖੇਤਾਂ ਵਿਚ ਪਰਾਲੀ ਸਾੜਨ ਦੇ ਮਾਮਲੇ ਵਿਚ ਮੱਧ ਪ੍ਰਦੇਸ਼ ਦੇਸ਼ ਭਰ 'ਚ ਦੂਜੇ ਨੰਬਰ 'ਤੇ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੂਬੇ ਵਿਚ ਪਰਾਲੀ ਸਾੜਨ ਦਾ ਵਾਧਾ ਹੋਇਆ ਹੈ, ਉਹ ਪੰਜਾਬ ਨੂੰ ਪਿੱਛੇ ਛੱਡ ਦੇਵੇਗਾ।
ਵਾਤਾਵਰਣ ਅਤੇ ਭੂਮੀ ਦੀ ਸੰਭਾਲ ਦੇ ਉਦੇਸ਼ ਨਾਲ ਬੀਸਾ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਦਾ ਦੌਰਾ ਕਰਕੇ ਲਾਈਵ ਡੈਮੋ ਦਿੱਤਾ ਅਤੇ ਪਰਾਲੀ ਸਾੜਨ ਅਤੇ ਨਾ ਸਾੜਨ, ਦੋਵਾਂ ਦੇ ਫ਼ਾਇਦੇ-ਨੁਕਸਾਨ ਦੱਸੇ। ਇਸ ਤੋਂ ਬਾਅਦ ਕਣਕ ਦੀ ਵਾਢੀ ਤੋਂ ਕੁਝ ਘੰਟਿਆਂ ਬਾਅਦ ਪਰਾਲੀ ਨੂੰ ਸਾੜੇ ਬਿਨਾਂ ਖੇਤਾਂ ਵਿਚ ਮੂੰਗੀ ਦੀ ਬਿਜਾਈ ਕਰ ਦਿੱਤੀ। ਲਗਭਗ 72 ਦਿਨਾਂ ਵਿਚ ਤਿਆਰ ਹੋਣ ਵਾਲੀ ਮੂੰਗੀ ਦੀ ਫ਼ਸਲ ਦੀ ਕਟਾਈ ਵਿਚ ਇਕ ਹਫ਼ਤੇ ਤੋਂ ਘੱਟ ਦਾ ਸਮਾਂ ਬਚਿਆ ਹੈ।
ਇਹ ਵੀ ਪੜ੍ਹੋ - ਨਿਊਯਾਰਕ 'ਚ ਰਹਿਣਾ ਹੋਇਆ ਔਖਾ, ਹੋਟਲਾਂ ਦੀਆਂ ਨਵੀਆਂ ਨੀਤੀਆਂ ਨੇ ਲੋਕਾਂ ਦਾ ਕੱਢਿਆ ਤ੍ਰਾਹ
ਹੋਰਨਾਂ ਸੂਬਿਆਂ ਦੇ ਕਿਸਾਨਾਂ ਸਾਹਮਣੇ ਰੱਖਿਆ ਜਾਵੇਗਾ ਨਤੀਜਾ
ਬੀਸਾ ਇੰਸਟੀਚਿਊਟ ਦੇ ਸੀਨੀਅਰ ਵਿਗਿਆਨੀ ਡਾ. ਰਵੀ ਗੋਪਾਲ ਸਿੰਘ ਨੇ ਦੱਸਿਆ ਕਿ ਇਸ ਤਜਰਬੇ ਨਾਲ ਨਾ ਸਿਰਫ਼ ਮਿੱਟੀ ਦਾ ਨੁਕਸਾਨ ਘੱਟ ਹੋਇਆ, ਸਗੋਂ ਖੇਤੀ ਲਾਗਤ ਵੀ ਘਟੀ ਹੈ। ਉਨ੍ਹਾਂ ਕਿਹਾ ਕਿ ਕਿਸਾਨ, ਕਿਤਾਬਾਂ ਦੀ ਬਜਾਏ ਤਜਰਬਿਆਂ ਰਾਹੀਂ ਜ਼ਿਆਦਾ ਸਿੱਖਦਾ ਹੈ, ਇਸ ਲਈ ਅਸੀਂ ਉਨ੍ਹਾਂ ਦੇ ਖੇਤਾਂ ਵਿਚ ਹੀ ਇਹ ਤਜਰਬਾ ਕੀਤਾ ਜਿਹੜਾ ਸਫਲ ਰਿਹਾ ਹੈ। ਇਸ ਨਤੀਜੇ ਨੂੰ ਦੇਸ਼ ਦੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਦੇ ਸਾਹਮਣੇ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ - ਏਅਰਪੋਰਟ 'ਤੇ ਬਿਨਾਂ ਪਾਇਲਟ ਦੇ ਤੁਰ ਪਿਆ ਜਹਾਜ਼, ਹੈਰਾਨ ਕਰ ਦੇਵੇਗੀ ਇਹ ਵੀਡੀਓ
ਫ਼ਸਲ ਲਈ ਲਾਹੇਵੰਦ ਹੈ ਪਰਾਲੀ ਦਾ ਜੈਵਿਕ ਕਾਰਬਨ
ਬੀਸਾ ਇੰਸਟੀਚਿਊਟ ਤੋਂ ਬਾਅਦ ਵਿਗਿਆਨੀ ਡਾ. ਮਹੇਸ਼ ਮਸਕੇ ਨੇ ਦੱਸਿਆ ਕਿ ਪਰਾਲੀ ਵਿਚ ਜੈਵਿਕ ਕਾਰਬਨ ਹੁੰਦਾ ਹੈ, ਜੋ ਠੀਕ ਮਨੁੱਖਾਂ ਦੇ ਹੀਮੋਗਲੋਬਿਨ ਵਾਂਗ ਹੀ ਕੰਮ ਕਰਦਾ ਹੈ। ਇਹ ਜੈਵਿਕ ਕਾਰਬਨ ਮਿੱਟੀ ਦੀ ਤਾਕਤ ਵਧਾਉਂਦਾ ਹੈ ਅਤੇ ਇਸ ਨੂੰ ਸਿਹਤਮੰਦ ਰੱਖਦਾ ਹੈ ਪਰ ਇਸ ਨੂੰ ਸਾੜਨ ਨਾਲ ਇਹ ਨਸ਼ਟ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿੱਥੋਂ ਤੱਕ ਮੂੰਗੀ ਦੀ ਬਿਜਾਈ ਦਾ ਸਬੰਧ ਹੈ, ਕਣਕ-ਝੋਨੇ ਵਰਗੀਆਂ ਜਿਣਸਾਂ ਮਿੱਟੀ ਤੋਂ ਪੌਸ਼ਟਿਕ ਤੱਤ ਲੈਂਦੀਆਂ ਹਨ ਪਰ ਮੂੰਗੀ ਇਨ੍ਹਾਂ ਨੂੰ ਪ੍ਰਦਾਨ ਕਰਦੀ ਹੈ। ਇਸ ਵਿਚ ਮੌਜੂਦ ਨਾਈਟ੍ਰੋਜਨ ਜ਼ਮੀਨ ਨੂੰ ਉਪਜਾਊ ਬਣਾਉਂਦੀ ਹੈ।
ਬਿਨਾਂ ਪਰਾਲੀ ਸਾੜੇ ਕੀਤੀ ਸਫਲ ਖੇਤੀ
ਕਟਨੀ ਦੇ ਨੇੜੇ ਬੋਹੜੀਬੰਦ ਦੇ ਕਿਸਾਨ ਸਤਿੰਦਰ ਕੁਮਾਰ ਦੇ ਖੇਤ ਵਿਚ ਇਹ ਤਜਰਬਾ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੁਰੂ ਵਿਚ ਉਨ੍ਹਾਂ ਨੂੰ ਅਜੀਬ ਜਿਹਾ ਮਹਿਸੂਸ ਹੋਇਆ। ਇਹ ਸਵਾਲ ਸਾਡੇ ਮਨ ਵਿਚ ਵਾਰ-ਵਾਰ ਉੱਠਦਾ ਰਹਿੰਦਾ ਸੀ ਕਿ ਪਰਾਲੀ ਨੂੰ ਸਾੜਨ ਤੋਂ ਬਿਨਾਂ ਹੋਰ ਫ਼ਸਲਾਂ ਕਿਵੇਂ ਉੱਗਣਗੀਆਂ, ਪਰ ਬੀਸਾ ਦੇ ਵਿਗਿਆਨੀ ਡਾ. ਮਹੇਸ਼ ਨੇ ਸਾਡੇ ਖੇਤ ਵਿਚ ਪਰਾਲੀ ਨੂੰ ਸਾੜਨ ਤੋਂ ਬਿਨਾਂ ਮੂੰਗੀ ਦੀ ਬਿਜਾਈ ਕੀਤੀ। ਅੱਜ ਫ਼ਸਲ ਲਹਿਰਾ ਰਹੀ ਹੈ। ਇਸੇ ਪਿੰਡ ਦੇ ਕਿਸਾਨ ਛਲਕਣ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਸਾੜਨ ਤੋਂ ਬਿਨਾਂ ਮੂੰਗੀ ਦੀ ਚੰਗੀ ਫ਼ਸਲ ਲਈ ਜਾ ਸਕਦੀ ਹੈ।
ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੇਮੌਸਮੀ ਸਬਜ਼ੀਆਂ ਦੀ ਕਾਸ਼ਤ ਨਾਲ ਕਿਸਾਨ ਹੋ ਸਕਦੇ ਹਨ ਮਾਲੋ-ਮਾਲ
NEXT STORY