ਜ਼ਿਲ੍ਹਾ ਜਲੰਧਰ ਵਿੱਚ ਸਮੂਹ ਖਾਦ ਬੀਜ ਅਤੇ ਦਵਾਈ ਵਿਕਰੇਤਾਵਾਂ ਨੂੰ ਹਦਾਇਤ ਕਰਦਿਆਂ ਡਾ.ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਇਨ੍ਹਾਂ ਵਸਤਾਂ ਦੀ ਵਿੱਕਰੀ ਕਰਦੇ ਹੋਏ ਬਿੱਲ ਜ਼ਰੂਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਇਸ ਸਬੰਧੀ ਵਿਸ਼ੇਸ਼ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਡੀਲਰ ਬਿੱਲ ਤੋਂ ਬਗੈਰ ਵਿਕਰੀ ਕਰਦਾ ਹੈ ਤਾਂ ਉਸ ਉਪੱਰ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਡਾ.ਸਿੰਘ ਨੇ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਇਨ੍ਹਾਂ ਵਸਤਾਂ ਦਾ ਬਿੱਲ ਜ਼ਰੂਰ ਪ੍ਰਾਪਤ ਕਰਨ ਤਾਂ ਜੋ ਸਹੀ ਦਵਾਈ ਖਾਦ ਜਾਂ ਬੀਜ ਕਿਸਾਨਾਂ ਨੂੰ ਮਿੱਲ ਸਕੇ।
ਭਾਰ ਘੱਟ ਕਰਨ ਲਈ ਜਾਣੋ 'ਪਾਣੀ' ਪੀਣ ਦਾ ਸਹੀ ਢੰਗ; ਭੁੱਖ ਵੀ ਲੱਗੇਗੀ ਘੱਟ
ਉਨ੍ਹਾਂ ਕਿਸਾਨਾ ਨੂੰ ਕਿਹਾ ਹੈ ਕਿ ਜ਼ਹਿਰਾਂ, ਖਾਦਾਂ ਅਤੇ ਬੀਜਾਂ ਆਦਿ ਦੀ ਖਰੀਦ ਹਮੇਸ਼ਾ ਰਜਿਸਟਰਡ ਡੀਲਰ ਪਾਸੋ ਹੀ ਕਰਨੀ ਚਾਹੀਦੀ ਹੈ। ਡਾ.ਸਿੰਘ ਨੇ ਕਿਸਾਨ ਵੀਰਾਂ ਨੂੰ ਚੇਤੰਨ ਕਰਦਿਆ ਅੱਗੇ ਕਿਹਾ ਹੈ ਕਿ ਉਹ ਇਨ੍ਹਾਂ ਵਸਤਾਂ ਦੀ ਖਰੀਦ ਸਸਤੇ ਦੇ ਝਾਂਸੇ ਵਿੱਚ ਆ ਕੇ ਪਿੰਡਾਂ ਵਿੱਚ ਤੁਰ ਫਿਰ ਕੇ ਵੇਚਣ ਵਾਲਿਆਂ ਪਾਸੋ ਬਿਲਕੁੱਲ ਨਾ ਕਰਨ। ਸਗੋਂ ਜੇਕਰ ਅਜਿਹੇ ਅਨਸਰ ਪਿੰਡਾਂ ਵਿੱਚ ਵਿਚਰਦੇ ਨਜ਼ਰ ਆਉਣ ਤਾਂ ਤੁਰੰਤ ਇਸ ਦੀ ਸੂਚਨਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਜਾਂ ਕਰਮਚਾਰੀ ਨੂੰ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਇਨ੍ਹਾਂ ਧੌਖਾ ਕਰਨ ਵਾਲਿਆਂ ਤੋਂ ਬਚਾਇਆ ਜਾ ਸਕੇ।
ਯੋਗ ਵਧਾਏ ਖ਼ੂਬਸੂਰਤੀ, ਲੰਬੇ ਸਮੇਂ ਤੱਕ ਬਰਕਰਾਰ ਰੱਖੇ ਚਿਹਰੇ ਦਾ ਨਿਖਾਰ
ਡਾ. ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾ ਨੂੰ ਅਪੀਲ ਕੀਤੀ ਹੈ ਕਿ ਝੋਨਾ/ ਬਾਸਮਤੀ ਦੀ ਫਸਲ ’ਤੇ ਜ਼ਹਿਰਾਂ ਦਾ ਇਸਤੇਮਾਲ ਵੇਖੋ ਵੇਖੀ ਨਹੀਂ ਕਰਨਾ ਚਾਹੀਦਾ। ਦਾਣੇਦਾਰ ਦਵਾਈਆਂ ਦਾ ਇਸਤੇਮਾਲ ਲੋੜ ਅਨੁਸਾਰ ਅਤੇ ਮਾਹਿਰਾਂ ਦੀ ਸਲਾਹ ਨਾਲ ਕਰਨਾ ਚਾਹੀਦਾ ਹੈ। ਡਾ.ਸਿੰਘ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਕਿਸੇ ਵੀ ਕੀੜੇ ਦੇ ਹਮਲੇ ਲਈ ਦਵਾਈ ਦੀ ਖਰੀਦ ਤੋਂ ਪਹਿਲਾਂ ਖੇਤੀ ਮਾਹਿਰਾਂ ਨਾਲ ਸਲਾਹ ਜ਼ਰੂਰ ਕਰ ਲੈਣ ਅਤੇ ਕੀੜੇ ਮਾਰ ਜ਼ਹਿਰ ਆਦਿ ਨੂੰ ਸਿਰਫ ਡੀਲਰਾਂ ਦੀ ਸਲਾਹ ਨਾਲ ਖੇਤਾਂ ਵਿੱਚ ਇਸਤੇਮਾਲ ਨਾ ਕਰਨ ।
ਤੰਦਰੁਸਤ ਤੇ ਖ਼ੂਬਸੂਰਤ ਚਮੜੀ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਰੋਜ਼ ਕਰੋ ਇਹ ਕੰਮ
ਡਾ.ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫਸਰ ਕਮ ਸੰਪਰਕ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
ਜਲੰਧਰ
ਬਜ਼ੁਰਗ ਤਾਂ ਪਿਆਰ ਦੇ ਭੁੱਖੇ ਹੁੰਦੇ ਹਨ, ਉਨ੍ਹਾਂ ਨੂੰ ਬੋਝ ਨਾ ਸਮਝੋ
ਕਿਸਾਨਾਂ ਲਈ ਖ਼ਾਸ ਖ਼ਬਰ : 24 ਘੰਟਿਆਂ ਵਿਚ ਬੈਂਕ ਨੂੰ ਨਹੀਂ ਦਿੱਤੀ ਇਹ ਜਾਣਕਾਰੀ ਤਾਂ ਹੋ ਸਕਦਾ ਹੈ ਨੁਕਸਾਨ
NEXT STORY