Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, NOV 02, 2026

    10:47:37 AM

  • wedding  groom  bride  hospital  guests

    ਵਿਆਹ ਨਿੱਬੜਦਿਆਂ ਹੀ ਹਸਪਤਾਲ ਜਾ ਪਹੁੰਚੇ ਲਾੜਾ-ਲਾੜੀ...

  • bjp assigns duties for punjab assembly elections

    ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਲਾਈਆਂ...

  • uk study visa

    ਯੂਕੇ ਦਾ ਵੱਡਾ ਯੂ-ਟਰਨ,  ਭਾਰਤੀ ਵਿਦਿਆਰਥੀਆਂ ਨੂੰ...

  • truck  van  6 people police

    ਕੁਸ਼ੀਨਗਰ 'ਚ ਟਰੱਕ ਦੇ ਵੈਨ ਦੀ ਭਿਆਨਕ ਟੱਕਰ ! 6...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Agriculture News
  • Jalandhar
  • ਹਰਸਿਮਰਤ ਵਲੋਂ ਪ੍ਰਧਾਨ ਮੰਤਰੀ ਸੂਖਮ ਫ਼ੂਡ ਪ੍ਰੋਸੈੱਸਿੰਗ ਉੱਦਮ ਯੋਜਨਾ ਦੀ ਸ਼ੁਰੂਆਤ, 9 ਲੱਖ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾ

AGRICULTURE News Punjabi(ਖੇਤੀਬਾੜੀ)

ਹਰਸਿਮਰਤ ਵਲੋਂ ਪ੍ਰਧਾਨ ਮੰਤਰੀ ਸੂਖਮ ਫ਼ੂਡ ਪ੍ਰੋਸੈੱਸਿੰਗ ਉੱਦਮ ਯੋਜਨਾ ਦੀ ਸ਼ੁਰੂਆਤ, 9 ਲੱਖ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾ

  • Edited By Rajwinder Kaur,
  • Updated: 30 Jun, 2020 11:21 AM
Jalandhar
pm fme plan harsimrat badal employment
  • Share
    • Facebook
    • Tumblr
    • Linkedin
    • Twitter
  • Comment

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ‘ਆਤਮਨਿਰਭਰ ਭਾਰਤ ਅਭਿਯਾਨ’ ਦੇ ਹਿੱਸੇ ਵੱਜੋਂ ਅੱਜ 29 ਜੂਨ, 2020 ਨੂੰ ‘ਪੀ.ਐੱਮ. ਫ਼ੌਰਮਲਾਈਜ਼ੇਸ਼ਨ ਆਵ ਮਾਈਕ੍ਰੋ ਫ਼ੂਡ ਪ੍ਰੋਸੈੱਸਿੰਗ ਇੰਟਰਪ੍ਰਾਈਜ਼ਜ’ (ਪੀ.ਐੱਮ. ਐੱਫ਼.ਐੱਮ.ਈ. – ਪ੍ਰਧਾਨ ਮੰਤਰੀ ਸੂਖਮ ਫ਼ੂਡ ਪ੍ਰੋਸੈੱਸਿੰਗ ਉੱਦਮ) ਯੋਜਨਾ ਦੀ ਸ਼ੁਰੂਆਤ ਕੀਤੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਰਾਹੀਂ 35,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ 9 ਲੱਖ ਹੁਨਰਮੰਦ ਤੇ ਅਰਧ-ਹੁਨਰਮੰਦ ਰੋਜ਼ਗਾਰ ਪੈਦਾ ਹੋਣਗੇ ਅਤੇ ਸੂਚਨਾ, ਟ੍ਰੇਨਿੰਗ, ਬਿਹਤਰ ਦਿਸ਼ਾ ਅਤੇ ਰਸਮੀਕਰਣ ਤੱਕ ਪਹੁੰਚ ਰਾਹੀਂ 8 ਲੱਖ ਇਕਾਈਆਂ ਨੂੰ ਲਾਭ ਪੁੱਜੇਗਾ। ਇਸ ਮੌਕੇ ਇਸ ਯੋਜਨਾ ਦੇ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਗਏ।

ਕੇਂਦਰੀ ਮੰਤਰੀ ਨੇ ਫ਼ੂਡ ਪ੍ਰੋਸੈੱਸਿੰਗ ਖੇਤਰ ਦੁਆਰਾ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੰਗਠਿਤ ਫ਼ੂਡ ਪ੍ਰੋਸੈੱਸਿੰਗ ਖੇਤਰ ਅਨੇਕ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ, ਜਿਨ੍ਹਾਂ ਨਾਲ ਉਨ੍ਹਾਂ ਦੀ ਕਾਰਗੁਜ਼ਾਰੀ ਤੇ ਵਿਕਾਸ ਸੀਮਤ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਚੁਣੌਤੀਆਂ ਵਿੱਚ ਆਧੁਨਿਕ ਟੈਕਨੋਲੋਜੀ ਤੇ ਉਪਕਰਣਾਂ ਤੱਕ ਪਹੁੰਚ, ਟ੍ਰੇਨਿੰਗ, ਪਹੁੰਚ, ਸੰਸਥਾਗਤ ਕਰਜ਼ਾ, ਉਤਪਾਦਾਂ ਦੇ ਗੁਣਵੱਤਾ ਨਿਯੰਤ੍ਰਣ ਬਾਰੇ ਬੁਨਿਆਦੀ ਜਾਗਰੂਕਤਾ ਦੀ ਘਾਟ ਅਤੇ ਬ੍ਰਾਂਡਿੰਗ ਤੇ ਮਾਰਕਿਟਿੰਗ ਦੇ ਹੁਨਰਾਂ ਆਦਿ ਦੀ ਘਾਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਆਂ ਕਾਰਨ ਅਸੰਗਠਿਤ ਫ਼ੂਡ ਪ੍ਰੋਸੈੱਸਿੰਗ ਖੇਤਰ ਮੁੱਲ-ਵਾਧਾ ਤੇ ਉਤਪਾਦਨ ਜਿਹੇ ਮਾਮਲਿਆਂ ਵਿੱਚ ਪੱਛੜ ਜਾਂਦਾ ਹੈ, ਜਦਕਿ ਇਸ ਖੇਤਰ ਵਿੱਚ ਬਹੁਤ ਵਿਸ਼ਾਲ ਸੰਭਾਵਨਾਵਾਂ ਹਨ।

ਕੇਂਦਰੀ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਨੇ ਕਿਹਾ ਕਿ ਅਸੰਗਠਿਤ ਫ਼ੂਡ ਪ੍ਰੋਸੈੱਸਿੰਗ ਖੇਤਰ ਵਿੱਚ ਲਗਭਗ 25 ਲੱਖ ਇਕਾਈਆਂ ਸ਼ਾਮਲ ਹਨ, ਜਿਹੜੀਆਂ ਫ਼ੂਡ ਪ੍ਰੋਸੈੱਸਿੰਗ ਖੇਤਰ ਵਿੱਚ 74% ਰੋਜ਼ਗਾਰ ਪੈਦਾ ਕਰਦੀਆਂ ਹਨ। ਇਨ੍ਹਾਂ ਵਿੱਚੋਂ ਲਗਭਗ 60% ਇਕਾਈਆਂ ਗ੍ਰਾਮੀਣ ਇਲਾਕਿਆਂ ਵਿੱਚ ਸਥਿਤ ਹਨ ਤੇ ਉਨ੍ਹਾਂ ਵਿੱਚੋਂ 80% ਪਰਿਵਾਰ-ਅਧਾਰਿਤ ਉੱਦਮ ਹਨ, ਜਿਨ੍ਹਾਂ ਨਾਲ ਉਨ੍ਹਾਂ ਦਾ ਆਪਣੇ ਪਿੰਡ ਵਿੱਚ ਗੁਜ਼ਾਰਾ ਚਲਦਾ ਹੈ ਅਤੇ ਸ਼ਹਿਰੀ ਖੇਤਰਾਂ ਉਨ੍ਹਾਂ ਦਾ ਪ੍ਰਵਾਸ ਘਟਦਾ ਹੈ। ਇਹ ਇਕਾਈਆਂ ਜ਼ਿਆਦਾਤਰ ਸੂਖਮ (ਮਾਈਕ੍ਰੋ) ਉੱਦਮਾਂ ਦੇ ਵਰਗ ਵਿੱਚ ਆਉਂਦੀਆਂ ਹਨ।

ਪੀ.ਐੱਮ. ਐੱਫ਼.ਐੱਮ.ਈ. ਯੋਜਨਾ ਦੇ ਵੇਰਵੇ
ਮੌਜੂਦਾ ਸੂਖਮ ਫ਼ੂਡ ਪ੍ਰੋਸੈੱਸਿੰਗ ਉੱਦਮਾਂ ਦੀ ਅਪਗ੍ਰੇਡੇਸ਼ਨ ਲਈ ਉਨ੍ਹਾਂ ਨੂੰ ਵਿੱਤੀ, ਤਕਨੀਕੀ ਤੇ ਕਾਰੋਬਾਰੀ ਮਦਦ ਮੁਹੱਈਆ ਕਰਵਾਉਣ ਦੀ ਮਨਸ਼ਾ ਨਾਲ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਨੇ ਕੇਂਦਰ ਦੁਆਰਾ ਸਰਬ–ਭਾਰਤੀ ‘ਪੀ.ਐੱਮ. ਫ਼ੌਰਮਲਾਈਜ਼ੇਸ਼ਨ ਆਵ ਮਾਈਕ੍ਰੋ ਫ਼ੂਡ ਪ੍ਰੋਸੈੱਸਿੰਗ ਇੰਟਰਪ੍ਰਾਈਜ਼ਜ’ ਯੋਜਨਾ ਦੀ ਸ਼ੁਰੂਆਤ ਕੀਤੀ ਹੈ, ਜਿਸ ਨੂੰ 2020-21 ਤੋਂ ਲੈ ਕੇ 2024-25 ਤੱਕ ਦੇ ਪੰਜ ਸਾਲਾਂ ਦੌਰਾਨ 10,000 ਕਰੋੜ ਰੁਪਏ ਦੇ ਖ਼ਰਚ ਨਾਲ ਲਾਗੂ ਕੀਤਾ ਜਾਣਾ ਹੈ। ਇਸ ਯੋਜਨਾ ਅਧੀਨ ਇਹ ਖ਼ਰਚ ਕੇਂਦਰ ਤੇ ਰਾਜ ਸਰਕਾਰਾਂ ਵਿਚਾਲੇ 60:40 ਦੇ ਅਨੁਪਾਤ, ਅਤੇ ਉੱਤਰ-ਪੂਰਬੀ ਤੇ ਹਿਮਾਲਿਆ-ਪਰਬਤ ਵਾਲੇ ਰਾਜਾਂ ਵਿੱਚ ਇਹ 90:10 ਦੇ ਅਨੁਪਾਤ, ਵਿਧਾਨ ਸਭਾ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 60:40 ਦੇ ਅਤੇ ਹੋਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਹ 100% ਅਨੁਪਾਤ ਨਾਲ ਸਾਂਝਾ ਕੀਤਾ ਜਾਵੇਗਾ।

ਇਹ ਯੋਜਨਾ ਲੋੜੀਂਦਾ ਸਮਾਨ ਖ਼ਰੀਦਣ, ਆਮ ਸੇਵਾਵਾਂ ਦਾ ਲਾਭ ਲੈਣ ਤੇ ਉਤਪਾਦਾਂ ਦੀ ਮਾਰਕਿਟਿੰਗ ਦੇ ਮਾਮਲਿਆਂ ਵਿੱਚ ਲਾਭ ਲੈਣ ਲਈ ‘ਇੱਕ ਜ਼ਿਲ੍ਹਾ ਇੱਕ ਉਤਪਾਦ’ (ਓਡੀਓਡੀਪੀ - ਵਨ ਡਿਸਟ੍ਰਿਕਟ ਵਨ ਪ੍ਰੋਡਕਟ) ਪਹੁੰਚ ਅਪਣਾਏਗੀ। ਰਾਜ ਇੱਕ ਜ਼ਿਲ੍ਹੇ ਵਿੱਚ ਤਿਆਰ ਹੋਣ ਵਾਲੇ ਭੋਜਨ ਉਤਪਾਦਾਂ ਦੀ ਸ਼ਨਾਖ਼ਤ ਕਰਨਗੇ ਤੇ ਇਸ ਦੌਰਾਨ ਮੌਜੂਦਾ ਸਮੂਹਾਂ ਤੇ ਕੱਚੇ ਮਾਲ ਦੀ ਉਪਲਬਧਤਾ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਓਡੀਓਪੀ ਉਤਪਾਦ ਛੇਤੀ ਨਸ਼ਟ ਹੋਣ ਯੋਗ ਉਪਜ ਜਾਂ ਅਨਾਜ ਅਧਾਰਿਤ ਉਤਪਾਦਾਂ ਉੱਤੇ ਅਧਾਰਿਤ ਹੋ ਸਕਦਾ ਹੈ ਅਤੇ ਜਾਂ ਕੋਈ ਅਜਿਹਾ ਭੋਜਨ ਉਤਪਾਦ ਹੋ ਸਕਦਾ ਹੈ, ਜੋ ਕਿਸੇ ਜ਼ਿਲ੍ਹੇ ਤੇ ਉਨ੍ਹਾਂ ਦੇ ਸਬੰਧਿਤ ਖੇਤਰਾਂ ਵਿੱਚ ਵੱਡੇ ਪੱਧਰ ਉੱਤੇ ਉਗਾਇਆ ਜਾਂਦਾ ਹੋਵੇ। ਅਜਿਹੇ ਉਤਪਾਦਾਂ ਦੀ ਵਿਆਖਿਆਤਮਕ ਸੂਚੀ ਵਿੱਚ ਹੋਰਨਾਂ ਤੋਂ ਇਲਾਵਾ ਅੰਬ, ਆਲੂ, ਲੀਚੀ, ਟਮਾਟਰ, ਸਾਬੂਦਾਣਾ, ਕਿੰਨੂ, ਭੁਜੀਆ, ਪੇਠਾ, ਪਾਪੜ, ਆਚਾਰ, ਜੌਂ–ਬਾਜਰਾ ਅਧਾਰਿਤ ਉਤਪਾਦ, ਮੱਛੀ–ਪਾਲਣ, ਪੋਲਟਰੀ, ਮਾਸ ਅਤੇ ਪਸ਼ੂ–ਖ਼ੁਰਾਕ ਜਿਹੇ ਉਤਪਾਦ ਸ਼ਾਮਲ ਹਨ। ਓਡੀਓਪੀ ਉਤਪਾਦ ਪੈਦਾ ਕਰਨ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਉਂਝ, ਹੋਰ ਉਤਪਾਦ ਪੈਦਾ ਕਰਨ ਵਾਲੀਆਂ ਇਕਾਈਆਂ ਦੀ ਮਦਦ ਵੀ ਕੀਤੀ ਜਾਵੇਗੀ। ਓਡੀਓਪੀ ਉਤਪਾਦਾਂ ਲਈ ਆਮ ਬੁਨਿਆਦੀ ਢਾਂਚੇ ਅਤੇ ਬ੍ਰਾਂਡਿੰਗ ਅਤੇ ਮਾਰਕਿਟਿੰਗ ਵਾਸਤੇ ਮਦਦ ਕੀਤੀ ਜਾਵੇਗੀ। ਇਹ ਯੋਜਨਾ ਕੂੜਾ–ਕਰਕਟ ਜਾਂ ਰਹਿੰਦ–ਖੂਹੰਦ ਤੋਂ ਧਨ ਕਮਾਉਣ ਵਾਲੇ ਉਤਪਾਦਾਂ, ਛੋਟੇ ਵਣ ਉਤਪਾਦਾਂ ਤੇ ਖ਼ਾਹਿਸ਼ੀ ਜ਼ਿਲ੍ਹਿਆਂ ਉੱਤੇ ਵੀ ਧਿਆਨ ਕੇਂਦ੍ਰਿਤ ਕਰੇਗੀ।

ਜਿਹੜੀਆਂ ਮੌਜੂਦਾ ਵਿਅਕਤੀਗਤ ਸੂਖਮ (ਮਾਈਕ੍ਰੋ) ਫ਼ੂਡ ਪ੍ਰੋਸੈੱਸਿੰਗ ਇਕਾਈਆਂ ਆਪਣੀ ਇਕਾਈ ਨੂੰ ਅੱਪਗ੍ਰੇਡ ਕਰਵਾਉਣ ਦੀਆਂ ਇੱਛੁਕ ਹੋਣਗੀਆਂ, ਉਹ ਵੱਧ ਤੋਂ ਵੱਧ 10 ਲੱਖ ਰੁਪਏ ਪ੍ਰਤੀ ਇਕਾਈ ਦੀ ਲਾਗਤ ਵਾਲੇ ਯੋਗ ਪ੍ਰੋਜੈਕਟ ਲਈ ਕਰਜ਼ੇ ਨਾਲ ਸਬੰਧਿਤ 35% ਦੀ ਪੂੰਜੀ ਸਬਸਿਡੀ ਦਾ ਲਾਭ ਲੈ ਸਕਣਗੀਆਂ। ਚਲੰਤ ਪੂੰਜੀ ਅਤੇ ਛੋਟੇ ਔਜ਼ਾਰਾਂ ਦੀ ਖ਼ਰੀਦ ਲਈ ਸਵੈ–ਸਹਾਇਤਾ ਸਮੂਹ (ਐੱਸ.ਐੱਚ.ਜੀ) ਦੇ ਹਰੇਕ ਮੈਂਬਰ ਹਿਤ 40,000 ਰੁਪਏ ਦੀ ਮੁਢਲੀ (ਸੀਡ) ਪੂੰਜੀ ਮੁਹੱਈਆ ਕਰਵਾਈ ਜਾਵੇਗੀ। ਐੱਫ਼.ਪੀ.ਓਜ਼ / ਸਵੈ–ਸਹਾਇਤਾ ਸਮੂਹ / ਉਤਪਾਦਕ ਸਹਿਕਾਰੀ ਸਭਾਵਾਂ ਨੂੰ ਮੁੱਲ–ਲੜੀ ਦੇ ਨਾਲ ਪੂੰਜੀ ਨਿਵੇਸ਼ ਵਾਸਤੇ ਕਰਜ਼ੇ ਨਾਲ ਸਬੰਧਿਤ 35% ਦੀ ਗ੍ਰਾਂਟ ਮੁਹੱਈਆ ਕਰਵਾਈ ਜਾਵੇਗੀ। ਕਿਸੇ ਸਮੂਹ (ਕਲੱਸਟਰ) ਵਿੱਚ ਐੱਫ਼.ਪੀ.ਓਜ਼ / ਐੱਸ.ਐੱਚ.ਜੀਜ਼ / ਸਹਿਕਾਰੀ ਸਭਾਵਾਂ ਜਾਂ ਰਾਜ ਦੀਆਂ ਏਜੰਸੀਆਂ ਜਾਂ ਨਿਜੀ ਉੱਦਮਾਂ ਦੁਆਰਾ ਇਨ੍ਹਾਂ ਸੂਖਮ ਇਕਾਈਆਂ ਦੀ ਵਰਤੋਂ ਕਰਦਿਆਂ ਆਮ ਪ੍ਰੋਸੈੱਸਿੰਗ ਸੁਵਿਧਾ, ਲੈਬ, ਗੋਦਾਮ, ਕੋਲਡ ਸਟੋਰੇਜ, ਪੈਕੇਜਿੰਗ ਅਤੇ ਇਨਕਿਊਬੇਸ਼ਨ ਸੈਂਟਰ ਸਮੇਤ ਆਮ ਬੁਨਿਆਦੀ ਢਾਂਚੇ ਦੇ ਵਿਕਾਸ ਲਈ 35% ਦੀ ਕਰਜ਼ੇ ਨਾਲ ਸਬੰਧਿਤ ਗ੍ਰਾਂਟ ਰਾਹੀਂ ਮਦਦ ਮੁਹੱਈਆ ਕਰਵਾਈ ਜਾਵੇਗੀ। ਸੂਖਮ ਇਕਾਈ ਅਤੇ ਸਮੂਹਾਂ ਨੂੰ ਬ੍ਰਾਂਡ ਵਿਕਸਤ ਕਰਨ ਲਈ ਮਾਰਕਿਟਿੰਗ ਅਤੇ ਬ੍ਰਾਂਡਿੰਗ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ, ਜਿੱਥੇ ਰਾਜ ਜਾਂ ਖੇਤਰੀ ਪੱਧਰ ਉੱਤੇ 50% ਦੀ ਗ੍ਰਾਂਟ ਦਿੱਤੀ ਜਾਵੇਗੀ ਅਤੇ ਇੰਝ ਸਮੂਹਾਂ ਵਿੱਚ ਅਨੇਕ ਮਾਈਕ੍ਰੋ ਯੂਨਿਟਸ (ਸੂਖਮ ਇਕਾਈਆਂ) ਨੂੰ ਲਾਭ ਮਿਲ ਸਕੇਗਾ।

ਇਹ ਯੋਜਨਾ ਸਮਰੱਥਾ ਨਿਰਮਾਣ ਅਤੇ ਖੋਜ ਉੱਤੇ ਖ਼ਾਸ ਧਿਆਨ ਕੇਂਦ੍ਰਿਤ ਕਰਦੀ ਹੈ। ਫ਼ੂਡ ਪ੍ਰੋਸੈੱਸਿੰਗ ਉਦਯੋਗ ਅਧੀਨ ਆਉਂਦੇ ਦੋ ਅਕਾਦਮਿਕ ਅਤੇ ਖੋਜ ਸੰਸਥਾਨ ਐੱਨ.ਆਈ.ਐੱਫ਼.ਟੀ.ਈ.ਐੱਮ. ਅਤੇ ਆਈ.ਆਈ.ਐੱਫ਼.ਪੀ.ਟੀ. ਅਤੇ ਰਾਜਾਂ ਦੁਆਰਾ ਚੁਣੇ ਗਏ ਰਾਜ ਪੱਧਰੀ ਤਕਨੀਕੀ ਸੰਸਥਾਨਾਂ ਨੂੰ ਸੂਖਮ ਇਕਾਈਆਂ (ਮਾਈਕ੍ਰੋ ਯੂਨਿਟਸ) ਲਈ ਟ੍ਰੇਨਿੰਗ, ਉਤਪਾਦ ਵਿਕਾਸ, ਵਾਜਬ ਪੈਕੇਜਿੰਗ ਅਤੇ ਮਸ਼ੀਨਰੀ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ।

ਇਸ ਯੋਜਨਾ ਦੀਆਂ ਸਾਰੀਆਂ ਪ੍ਰਕਿਰਿਆਵਾਂ, ਜਿਵੇਂ ਸੂਖਮ ਇਕਾਈਆਂ ਦੀ ਪ੍ਰੋਸੈੱਸਿੰਗ, ਰਾਜਾਂ ਅਤੇ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੁਆਰਾ ਵਿਭਿੰਨ ਪ੍ਰਾਜੈਕਟਾਂ ਦੀ ਮਨਜ਼ੂਰੀ, ਗ੍ਰਾਂਟ ਤੇ ਹੋਰ ਫ਼ੰਡ ਜਾਰੀ ਹੋਣਾ ਅਤੇ ਪ੍ਰੋਜੈਕਟ ਉੱਤੇ ਨਿਗਰਾਨੀ ਸਭ ਇੱਕ ਐੱਮ,ਆਈ,ਐੱਸ , ਉੱਦਮੀਆਂ ਦੀਆਂ ਐਪਲੀਕੇਸ਼ਨਸ ਉੱਤੇ ਹੋਣਗੀਆਂ। ਇਸ ਯੋਜਨਾ ਅਧੀਨ ਸਹਾਇਤਾ ਦਾ ਲਾਭ ਲੈਣ ਦੇ ਇੱਛੁਕ ਵਿਅਕਤੀਗਤ ਉੱਦਮੀਆਂ ਤੇ ਹੋਰ ਸਬੰਧਿਤ ਧਿਰਾਂ ਦੁਆਰਾ ਇਸ ਯੋਜਨਾ ਦੀ ਸ਼ੁਰੂਆਤ ਅਤੇ ਜ਼ਿਲ੍ਹਾ ਪੱਧਰ ਉੱਤੇ ਸੰਪਰਕ–ਪਤਿਆਂ ਲਈ ਆਪੋ–ਆਪਣੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਰਾਜ–ਪੱਧਰੀ ਨੋਡਲ ਏਜੰਸੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਟੀਓਪੀ (ਟਮਾਟਰ–ਪਿਆਜ਼–ਆਲੂ) ਦੀਆਂ ਫ਼ਸਲਾਂ ਤੋਂ ਲੈ ਕੇ ਛੇਤੀ ਨਸ਼ਟ ਹੋਣਯੋਗ ਸਾਰੇ ਫਲ ਤੇ ਸਬਜ਼ੀਆਂ (ਟੀਓਪੀ ਤੋਂ ਲੈ ਕੇ ਸਾਰੇ) ਲਈ ਅਪਰੇਸ਼ਨ ਗ੍ਰੀਨਜ਼ ਦਾ ਵਿਸਥਾਰ

ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੁਆਰਾ ਅਪਰੇਸ਼ਨ ਗ੍ਰੀਨਜ਼ ਯੋਜਨਾ ਦਾ ਵਿਸਥਾਰ ਟਮਾਟਰ, ਪਿਆਜ਼ ਅਤੇ ਆਲੂ (ਟੀਓਪੀ) ਤੋਂ ਲੈ ਕੇ ਹੋਰ ਅਧਿਸੂਚਿਤ ਬਾਗ਼ਬਾਨੀ ਫ਼ਸਲਾਂ ਤੱਕ ਕਰ ਦਿੱਤਾ ਗਿਆ ਹੈ, ਜਿਸ ਅਧੀਨ ਵਾਧੂ ਉਤਪਾਦਨ ਖੇਤਰ ਤੋਂ ਲੈ ਕੇ ਪ੍ਰਮੁੱਖ ਖਪਤ ਕੇਂਦਰਾਂ ਤੱਕ ਲਈ ਟ੍ਰਾਂਸਪੋਰਟੇਸ਼ਨ ਅਤੇ ਸਟੋਰੇਜ ਲਈ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਦਖ਼ਲ ਦਾ ਉਦੇਸ਼ ਫਲਾਂ ਤੇ ਸਬਜ਼ੀ ਉਤਪਾਦਕਾਂ ਨੂੰ ਸੁਰੱਖਿਅਤ ਬਣਾਉਣਾ ਹੈ, ਜਿਵੇਂ ਕਿ ਉਹ ਕਿਤੇ ਲੌਕਡਾਊਨ ਕਾਰਨ ਘੱਟ ਕੀਮਤ ਉੱਤੇ ਆਪਣੇ ਉਤਪਾਦਾਂ ਦੀ ਵਿਕਰੀ ਨਾ ਕਰ ਦੇਣ ਅਤੇ ਜਾਂ ਕਿਤੇ ਉਨ੍ਹਾਂ ਨੂੰ ਫ਼ਸਲਾਂ ਦੀ ਵਾਢੀ ਤੋਂ ਬਾਅਦ ਦੇ ਕੋਈ ਨੁਕਸਾਨ ਨਾ ਹੋ ਜਾਣ।

ਯੋਗ ਫ਼ਸਲਾਂ:
ਫਲ – ਅੰਬ, ਕੇਲਾ, ਅਮਰੂਦ, ਕੀਵੀ, ਲੀਚੀ, ਪਪੀਤਾ, ਨਿੰਬੂ ਜਾਤੀ ਦੇ ਫਲ, ਅਨਾਨਾਸ, ਅਨਾਰ, ਕਟਹਲ; 
ਸਬਜ਼ੀਆਂ: – ਫ਼ਰੈਂਚ ਬੀਨਜ਼, ਖੀਰਾ, ਬੈਂਗਣ, ਮਿਰਚ, ਗਾਜਰ, ਫੁੱਲਗੋਭੀ, ਮਿਰਚਾਂ (ਹਰੀਆਂ), ਭਿੰਡੀ, ਪਿਆਜ਼, ਆਲੂ ਅਤੇ ਟਮਾਟਰ। ਖੇਤੀਬਾੜੀ ਮੰਤਰਾਲੇ ਜਾਂ ਰਾਜ ਸਰਕਾਰ ਦੀ ਸਿਫ਼ਾਰਸ਼ ’ਤੇ ਕੋਈ ਹੋਰ ਫਲ/ਸਬਜ਼ੀ ਨੂੰ ਵੀ ਜੋੜਿਆ ਜਾ ਸਕਦਾ ਹੈ। 

ਯੋਗ ਇਕਾਈਆਂ: – ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈੱਸਿੰਗ / ਮਾਰਕਿਟਿੰਗ ਵਿੱਚ ਲੱਗੇ ਫ਼ੂਡ ਪ੍ਰੋਸੈੱਸਰਜ਼, ਐੱਫ਼ਪੀਓ/ਐੱਫ਼ਪੀਸੀ, ਸਹਿਕਾਰੀ ਸਭਾਵਾਂ, ਵਿਅਕਤੀਗਤ ਕਿਸਾਨ, ਲਾਇਸੈਂਸ–ਯੁਕਤ ਕਮਿਸ਼ਨ ਏਜੰਟ, ਬਰਾਮਦਕਾਰ (ਐਕਸਪੋਰਟਰਜ਼), ਰਾਜ ਮੰਡੀਕਰਣ/ਸਹਿਕਾਰੀ ਫ਼ੈਡਰੇਸ਼ਨ, ਪ੍ਰਚੂਨ ਵਿਕਰੇਤਾ ਆਦਿ।

ਸਹਾਇਤਾ ਦਾ ਢੰਗ: ਨਿਮਨਲਿਖਤ ਦੋ ਮਾਮਲਿਆਂ ਵਿੱਚ ਲਾਗਤ ਦੇ ਨਿਯਮਾਂ ਦੀਆਂ ਸ਼ਰਤਾਂ  ਦੀ ਪਾਲਣਾ ਕਰਦਿਆਂ ਮੰਤਰਾਲਾ ਲਾਗਤ ਦੀ 50% ਸਬਸਿਡੀ ਮੁਹੱਈਆ ਕਰਵਾਏਗਾ:

• ਵਾਧੂ ਉਤਪਾਦਨ ਵਾਲੇ ਕਲੱਸਟਰ ਤੋਂ ਖਪਤ ਕੇਂਦਰ ਤੱਕ ਯੋਗ ਫ਼ਸਲਾਂ ਦੀ ਟ੍ਰਾਂਸਪੋਰਟੇਸ਼ਨ; ਅਤੇ/ਜਾਂ
• ਯੋਗ ਫ਼ਸਲਾਂ ਲਈ ਵਾਜਬ ਸਟੋਰੇਜ ਸਹੂਲਤਾਂ ਦੀਆਂ ਸੇਵਾਵਾਂ ਖ਼ਰੀਦਣਾ (ਵੱਧ ਤੋਂ 3 ਮਹੀਨਿਆਂ ਲਈ);

ਸਬਸਿਡੀ ਲਈ ਕਲੇਮ ਜਮ੍ਹਾਂ ਕਰਵਾਉਣਾ – ਉਪਰੋਕਤ ਵਰਣਿਤ ਜ਼ਰੂਰੀ ਮਾਪਦੰਡਾਂ ਦੀ ਪਾਲਣਾ ਕਰਨ ਵਾਲੀਆਂ ਯੋਗ ਇਕਾਈਆਂ ਅਧਿਸੂਚਿਤ ਫ਼ਸਲਾਂ ਦੀ ਅਧਿਸੂਚਿਤ ਵਾਧੂ ਉਤਪਾਦਨ ਵਾਲੇ ਕਲੱਸਟਰ ਤੋਂ ਟ੍ਰਾਂਸਪੋਰਟੇਸ਼ਨ ਅਤੇ/ਜਾਂ ਸਟੋਰੇਜ ਦੀ ਸੁਵਿਧਾ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੀ ਅਗਾਊਂ ਮਨਜ਼ੂਰੀ ਤੋਂ ਬਗ਼ੈਰ ਹੀ ਲੈ ਸਕਦੀਆਂ ਹਨ ਅਤੇ ਬਾਅਦ ’ਚ ਉਹ ਆਪਣਾ ਕਲੇਮ ਪੋਰਟਲ https://www.sampada-mofpi.gov.in/Login.aspx  ਉੱਤੇ ਜਮ੍ਹਾਂ ਕਰਵਾ ਸਕਦੀਆਂ ਹਨ। ਬਿਨੈਕਾਰ ਨੂੰ ਫਲਾਂ ਤੇ ਸਬਜ਼ੀਆਂ ਦੀ ਟ੍ਰਾਂਸਪੋਰਟੇਸ਼ਨ / ਸਟੋਰੇਜ ਕਰਨ ਤੋਂ ਪਹਿਲਾਂ ਪੋਰਟਲ ਉੱਤੇ ਰਜਿਸਟਰ ਕਰਵਾਉਣਾ ਚਾਹੀਦਾ ਹੈ।

ਅਨੁਸੂਚਿਤ ਜਾਤੀ / ਅਨਸੂਚਿਤ ਕਬੀਲਿਆਂ ਨਾਲ ਸਬੰਧਿਤ ਫ਼ੂਡ ਪ੍ਰੋਸੈੱਸਰਾਂ ਲਈ ਮੁਫ਼ਤ ਔਨਲਾਈਨ ਹੁਨਰਮੰਦੀ ਪ੍ਰੋਗਰਾਮ
ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ ਅਨੁਸੂਚਤਿ ਜਾਤੀ ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਿਤ ਉੱਦਮੀਆਂ ਲਈ ਈ–ਲਰਨਿੰਗ ਮੁਹੱਈਆ ਕਰਵਾਉਣ ਵਾਸਤੇ ਐੱਨ.ਆਈ.ਐੱਫ਼.ਟੀ.ਈ.ਐੱਮ. ਅਤੇ ਫ਼ਆਈ.ਸੀ.ਐੱਸ.ਆਈ. ਦੇ ਸਹਿਯੋਗ ਨਾਲ ਮੁਫ਼ਤ ਔਨਲਾਈਨ ਹੁਨਰਮੰਦੀ ਕਲਾਸਾਂ ਸ਼ੁਰੂ ਕਰਨ ਦੀ ਯੋਜਨਾ ਉਲੀਕ ਰਿਹਾ ਹੈ। ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਨੇ ਬੇਕਿੰਗ, ਜੈਮ, ਆਚਾਰ ਆਦਿ ਬਣਾਉਣ ਜਿਹੇ 41 ਕੋਰਸਾਂ ਅਤੇ ਜੌਬ ਰੋਲਜ਼ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ਲਈ ਡਿਜੀਟਲ ਪੜ੍ਹਨ ਦੀ ਸਮੱਗਰੀ ਤੱਕ ਪਹੁੰਚ ਉਪਲਬਧ ਕਰਵਾਈ ਜਾਵੇਗੀ। ਇੱਕ ਵਾਰ ਇਨ੍ਹਾਂ ਉੱਦਮੀਆਂ ਦੇ ਪ੍ਰਮਾਣਿਤ ਹੋਣ ਨਾਲ ਬਿਹਤਰ ਰੋਜ਼ਗਾਰ ਦੀ ਸੰਭਾਵਨਾ ਹੋਵੇਗੀ ਜਾਂ ਉਹ ਆਪਣਾ ਖ਼ੁਦ ਦਾ ਉੱਦਮ ਸ਼ੁਰੂ ਕਰ ਸਕਣਗੇ। ਉਨ੍ਹਾਂ ਇਹ ਵੀ ਸੂਚਿਤ ਕੀਤਾ ਕਿ ਮੰਤਰਾਲੇ ਦੁਆਰਾ ਐੱਨ.ਆਈ.ਐੱਫ਼.ਟੀ.ਈ.ਐੱਮ. ਰਾਹੀਂ ਸਿਰਜੀਆਂ ਭਾਗੀਦਾਰ ਹੈਂਡ–ਬੁੱਕਸ ਅਤੇ ਸੁਵਿਧਾਕਾਰ ਦੀ ਗਾਈਡ ਨੂੰ ਢੁਕਵੀਂ ਡਿਜੀਟਲ ਪੜ੍ਹਨ ਦੀ ਸਮੱਗਰੀ ਤੇ ਆਨਲਾਈਨ ਮੁੱਲਾਂਕਣ ਸੇਵਾ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਐੱਫ਼.ਆਈ.ਸੀ.ਐੱਸ.ਆਈ. ਦੁਆਰਾ ਇਹ ਵੈੱਬ ਅਤੇ ਮੋਬਾਈਲ ਉੱਤੇ ਐਂਡਰਾਇਡ ਅਧਾਰਿਤ ਐਪ ਰਾਹੀਂ ਅੰਗਰੇਜ਼ੀ, ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਕਰਵਾਈਆਂ ਜਾਣਗੀਆਂ।

  • PM
  • FME
  • plan
  • Harsimrat Kaur Badal
  • Employment
  • PM
  • FME ਯੋਜਨਾ
  • ਹਰਸਿਮਰਤ ਕੌਰ ਬਾਦਲ
  • ਰੋਜ਼ਗਾਰ

ਕਿਸਾਨਾਂ ਸਮੇਤ ਕਈ ਸਿਆਸੀ ਧਿਰਾਂ ਦੇ ਵਿਰੋਧ ਦਾ ਕੇਂਦਰ ਬਣਿਆ 'ਬਿਜਲੀ ਸੋਧ ਬਿੱਲ-2020'

NEXT STORY

Stories You May Like

  • 9 jail staff  suspended
    ਥੇਨੀ ਜੇਲ੍ਹ 'ਚੋਂ 16 ਕੈਦੀਆਂ ਦੇ ਫਰਾਰ ਹੋਣ 'ਤੇ ਵੱਡੀ ਕਾਰਵਾਈ, 9 ਜੇਲ੍ਹ ਮੁਲਾਜ਼ਮ ਮੁਅੱਤਲ
  • ranji trophy  assam defeated tripura by 9 wickets
    ਰਣਜੀ ਟਰਾਫ਼ੀ : ਅਸਮ ਨੇ ਤ੍ਰਿਪੁਰਾ ਨੂੰ 9 ਵਿਕਟਾਂ ਨਾਲ ਹਰਾਇਆ
  • sports industry
    ਕੇਂਦਰ ਦੀ ਖੇਡ ਸਮੱਗਰੀ ਨਿਰਮਾਣ ਯੋਜਨਾ ਨਾਲ ਜਲੰਧਰ ਤੇ ਲੁਧਿਆਣਾ ਦੇ ਉਦਯੋਗਾਂ ਨੂੰ ਮਿਲੇਗਾ ਹੁਲਾਰਾ
  • india defeated zimbabwe by 9 wickets
    ਪ੍ਰਤਿਕਾ ਦਾ ਸੈਂਕੜਾ, ਸ਼ੈਫਾਲੀ ਦਾ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ 9 ਵਿਕਟਾਂ ਨਾਲ ਹਰਾਇਆ
  • woman arrested with 9 bottles of illicit liquor from dodwan  case registered
    ਡੋਡਵਾਂ ਤੋਂ 9 ਬੋਤਲਾਂ ਅਵੈਧ ਸ਼ਰਾਬ ਸਮੇਤ ਔਰਤ ਗ੍ਰਿਫ਼ਤਾਰ, ਮਾਮਲਾ ਦਰਜ
  • former prime minister yasuo fukuda
    ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਯਾਸੂਓ ਫੁਕੁਦਾ ਨੇ 90 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ
  • young man dies dasuya who went to russia 9 months ago
    9 ਮਹੀਨੇ ਪਹਿਲਾਂ ਰੂਸ ਗਏ ਦਸੂਹਾ ਦੇ ਨੌਜਵਾਨ ਦੀ ਮੌਤ, ਮਾਂ ਦਾ ਸੀ ਇਕਲੌਤਾ ਸਹਾਰਾ
  • shiromani akali dal meeting
    ਬੀਬਾ ਹਰਸਿਮਰਤ ਕੌਰ ਬਾਦਲ ਦੀ ਤਪਾ ਆਮਦ ਨੂੰ ਲੈ ਕੇ ਅਕਾਲੀ ਦਲ ਪੱਬਾਂ ਭਾਰ
  • government bus strike and demands
    ਪਨਬੱਸ-ਪੀ.ਆਰ.ਟੀ.ਸੀ. ਠੇਕਾ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ 16 ਤੋਂ...
  • issues concerning punjab  s muslim community will be included
    ਕਾਂਗਰਸ ਦੇ 2027 ਦੇ ਚੋਣ ਮਨੋਰਥ-ਪੱਤਰ 'ਚ ਸ਼ਾਮਲ ਹੋਣਗੇ ਪੰਜਾਬ ਦੇ ਮੁਸਲਿਮ ਸਮਾਜ...
  • law and order situation in punjab is worrying sachin pilot
    ਪੰਜਾਬ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ : ਸਚਿਨ ਪਾਇਲਟ
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ: ਸੇਵਾਮੁਕਤ AIG 'ਤੇ ਗੁਆਂਢੀ ਨੇ ਸਾਥੀਆਂ ਨਾਲ ਮਿਲ ਕੇ...
  • speed records owner s son dead on road accident
    ਬੀਨੂੰ ਢਿੱਲੋਂ ਨੇ 'ਸਪੀਡ ਰਿਕਾਰਡਸ' ਦੇ ਮਾਲਕ ਦੇ ਪੁੱਤਰ ਦੇ ਦਿਹਾਂਤ 'ਤੇ...
  • pargat singh met the dera beas chief
    ਪਰਗਟ ਸਿੰਘ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ, ਪੰਜਾਬ ਦੀ ਖ਼ੁਸ਼ਹਾਲੀ ਦੀ...
  • son of speed records owner
    Speed Records ਦੇ ਮਾਲਕ ਦੇ ਪੁੱਤ ਦੀ ਸੜਕ ਹਾਦਸੇ 'ਚ ਮੌਤ ! ਪੰਜਾਬੀ ਮਿਊਜ਼ਿਕ...
  • wallet and mobile phone looted after assaulting a soldier
    ਰੇਲਵੇ ਸਟੇਸ਼ਨ ਰੋਡ 'ਤੇ ਛੁੱਟੀ 'ਤੇ ਆਏ ਫ਼ੌਜੀ ਨਾਲ ਕੁੱਟਮਾਰ ਕਰਕੇ ਪਰਸ ਤੇ...
Trending
Ek Nazar
dhanteras people mistake money problem

ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ

tomorrow weather news

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

a picture on a hoarding turned the girl into a bollywood star

ਹੋਰਡਿੰਗ 'ਤੇ ਲੱਗੀ ਤਸਵੀਰ ਨੇ ਕੁੜੀ ਨੂੰ ਬਣਾ'ਤਾ ਬਾਲੀਵੁੱਡ ਸਟਾਰ ! ਇੰਝ ਮਿਲਿਆ...

indian fishermen

ਸ਼੍ਰੀਲੰਕਾਈ ਜਲ ਸੈਨਾ ਨੇ ਫੜੇ ਸੱਤ ਭਾਰਤੀ ਮਛੇਰੇ, ਕਿਸ਼ਤੀ ਵੀ ਕੀਤੀ ਜ਼ਬਤ

air services

ਭਾਰਤ ਅਤੇ ਸਾਊਦੀ ਅਰਬ ਵਿਚਾਲੇ ਹਵਾਈ ਆਵਾਜਾਈ ਨੂੰ ਲੈ ਕੇ ਅਹਿਮ ਖ਼ਬਰ

jaishankar met with his counterparts

ਜੈਸ਼ੰਕਰ ਨੇ ਰੂਸ, ਪੋਲੈਂਡ ਅਤੇ ਦੱਖਣੀ ਕੋਰੀਆ ਦੇ ਹਮਰੁਤਬਾ ਨਾਲ ਕੀਤੀ ਮੁਲਾਕਾਤ...

yo yo honey singh expresses grief over the death of his nephew  divit auluck

ਯੋ-ਯੋ ਹਨੀ ਸਿੰਘ ਨੇ ਭਤੀਜੇ ਦਿਵਿਤ ਓਲਕ ਦੀ ਮੌਤ 'ਤੇ ਜਤਾਇਆ ਦੁੱਖ ! ਦੱਸਿਆ...

canada visa processing

ਕੈਨੇਡਾ ਜਾਣ ਦੀ ਤਿਆਰੀ 'ਚ ਬੈਠੇ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ

famous fitness influencer

ਮਸ਼ਹੂਰ ਫਿਟਨੈੱਸ ਇਨਫਲੂਐਂਸਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ, 29 ਸਾਲ ਦੀ ਉਮਰ 'ਚ...

g20 foreign ministers   meeting

G20 ਵਿਦੇਸ਼ ਮੰਤਰੀਆਂ ਦੀ ਅਟਲਾਂਟਾ ਮੀਟਿੰਗ ਮੁੱਖ ਮੁੱਦਿਆਂ 'ਤੇ ਸਹਿਮਤੀ ਤੋਂ...

gold  silver  price

13,000 ਰੁਪਏ ਸਸਤੀ ਹੋਈ ਚਾਂਦੀ ! Gold ਦਾ ਵੀ ਡਿੱਗਾ ਭਾਅ, ਜਾਣੋ ਕੀ ਹੈ ਤਾਜ਼ਾ...

h 1b visa holders

H-1B ਵੀਜ਼ਾ ਧਾਰਕਾਂ ਨੂੰ ਨਿਸ਼ਾਨਾ ਬਣਾਉਣਾ ਨਾਲ ਪ੍ਰਭਾਵਿਤ ਹੋਵੇਗੀ ਅਮਰੀਕੀ...

veteran director who gave bollywood many superhit films passes away

ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਦਿੱਗਜ ਨਿਰਦੇਸ਼ਕ ਦਾ ਦਿਹਾਂਤ,...

salman khan blasts scout on bigg boss  weekend ka vaar

"ਤੁਹਾਡੇ ਤੋਂ ਘਟੀਆ ਆਦਮੀ ਕੋਈ ਨਹੀਂ": ਲਵ ਗਿੱਲ ਮਾਮਲੇ 'ਚ ਸਲਮਾਨ ਖਾਨ ਨੇ ਸਕਾਊਟ...

ind vs pak cricket

IND vs PAK: ਪਾਕਿਸਤਾਨ ਹੱਥੋਂ ਹਾਰੀ TEAM INDIA! ਕਪਤਾਨ ਪੰਡਯਾ ਨੂੰ ਇੱਕੋ ਓਵਰ...

arshdeep singh sets a world record in a losing match

ਹਾਰੇ ਮੈਚ 'ਚ ਅਰਸ਼ਦੀਪ ਸਿੰਘ ਨੇ ਬਣਾ 'ਤਾ World Record ! ਅਜਿਹਾ ਕਰਨ ਵਾਲੇ...

namesake candidate

ਮਥੁਰਾ ਦੀ ਹੇਮਾ ਮਾਲਿਨੀ ਵਾਂਗ ਅਲਾਸਕਾ 'ਚ ਵੀ ਉੱਤਰੇ ਇੱਕੋ ਨਾਂ ਦੇ ਉਮੀਦਵਾਰ ;...

veteran actress passes away

400 ਤੋਂ ਵਧੇਰੇ ਫਿਲਮਾਂ 'ਚ ਨਜ਼ਰ ਆ ਚੁੱਕੀ ਦਿੱਗਜ ਅਦਾਕਾਰਾ ਦਾ ਦਿਹਾਂਤ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਤੀਬਾੜੀ ਦੀਆਂ ਖਬਰਾਂ
    • google s initiative to expand ai in agriculture education and small businesses
      ਭਾਰਤ 'ਚ ਖੇਤੀਬਾੜੀ, ਸਿੱਖਿਆ ਅਤੇ ਛੋਟੇ ਕਾਰੋਬਾਰਾਂ 'ਚ AI ਦਾ ਵਿਸਤਾਰ ਕਰਨ ਲਈ...
    • unseasonal rain in punjab farmers destroyed paddy crop
      ਪੰਜਾਬ 'ਚ ਬੇਮੌਸਮੀ ਬਰਸਾਤ ਨੇ ਰੋਲੇ ਕਿਸਾਨਾਂ ਦੇ ਅਰਮਾਨ, ਝੋਨੇ ਦੀ ਫ਼ਸਲ ਹੋਈ...
    • heatwaves  super el nino  cold  weather  change
      ਸਾਲ 2027 'ਚ ਅੱਗ ਵਰ੍ਹਾਏਗੀ 'ਲੂ'! ਸੁਪਰ ਅਲ ਨੀਲੋ ਦੇ ਅਸਰ ਨਾਲ ਠੰਡ ਮਗਰੋਂ...
    • hardoi  milk dairy  food department  raid
      ਹਰਦੋਈ 'ਚ ਦੁੱਧ ਦੀ ਡੇਅਰੀ 'ਤੇ ਖੁਰਾਕ ਵਿਭਾਗ ਦਾ ਛਾਪਾ, ਮਿਲਾਵਟੀ 38000 ਲੀਟਰ...
    • stubble burning punjab haryana 5 states warning
      ਪਰਾਲੀ ਸਾੜੀ ਤਾਂ ਖੈਰ ਨਹੀਂ! ਪੰਜਾਬ ਸਣੇ ਇਨ੍ਹਾਂ 5 ਸੂਬਿਆਂ ਨੂੰ ਕੇਂਦਰ ਦੀ ਸਖ਼ਤ...
    • paddy procurement
      ਜ਼ਿਲ੍ਹੇ ਦੀਆਂ ਮੰਡੀਆਂ ’ਚ ਹੁਣ ਤੱਕ 1,07,775 ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦ...
    • advisory issued for farmers strict orders issued till 15th november
      ਪੰਜਾਬ: ਕਿਸਾਨਾਂ ਲਈ ਐਡਵਾਈਜ਼ਰੀ ਜਾਰੀ! 15 ਨਵੰਬਰ ਤੱਕ ਸਖ਼ਤ ਹੁਕਮ ਜਾਰੀ, ਸ਼ਾਮ 6...
    • farmers in bangladesh are blindly using pesticides
      ਉਪਜ ਵਧਾਉਣ ਲਈ ਪਰੋਸਿਆ ਜਾ ਰਿਹੈ ਜ਼ਹਿਰ, ਬੰਗਲਾਦੇਸ਼ 'ਚ ਕਿਸਾਨ ਅੰਨ੍ਹੇਵਾਹ ਕਰ ਰਹੇ...
    • milk price hike 10 rupees
      10 ਰੁਪਏ ਮਹਿੰਗਾ ਹੋਵੇਗਾ ਦੁੱਧ! CM ਸ਼ਿਵਕੁਮਾਰ ਲੈ ਸਕਦੇ ਨੇ ਫੈਸਲਾ
    • 1637 farmers together earned crores  made agriculture a profitable business
      1637 ਕਿਸਾਨਾਂ ਨੇ ਮਿਲ ਕੇ ਕੀਤੀ ਕਰੋੜਾਂ ਦੀ ਕਮਾਈ, ਖੇਤੀਬਾੜੀ ਨੂੰ ਬਣਾਇਆ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +