ਨਵੀਂ ਦਿੱਲੀ - ਅਮਰੀਕਾ ਦੇ ਵਣਜ ਸਕੱਤਰ ਹਾਵਰਡ ਲੈਟਨਿਕ ਨੇ ਇੰਡੀਆ ਟੂਡੇ ਕਨਕਲੇਵ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਸੰਮੇਲਨ 'ਚ ਹਿੱਸਾ ਲਿਆ। ਸੰਮੇਲਨ 'ਚ ਭਾਰਤ-ਅਮਰੀਕਾ ਦੇ ਵਪਾਰ , ਆਪਸੀ ਸਬੰਧਾਂ ਅਤੇ ਟੈਰਿਫ ਬਾਰੇ ਵਿਆਪਕ ਗੱਲਬਾਤ ਕੀਤੀ। ਅਮਰੀਕਾ ਨੇ ਬ੍ਰਿਕਸ ਦੇਸ਼ਾਂ ਵੱਲੋਂ ਪ੍ਰਸਤਾਵਿਤ ਵਿਕਲਪਿਕ ਮੁਦਰਾ ਅਤੇ ਰੂਸ ਨਾਲ ਭਾਰਤ ਦੇ ਰੱਖਿਆ ਵਪਾਰ 'ਤੇ ਵੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਰੂਸ ਤੋਂ ਹਥਿਆਰ ਖਰੀਦਣਾ ਬੰਦ ਕਰੇ। ਇਸ ਦੌਰਾਨ ਅਮਰੀਕਾ ਦੇ ਵਣਜ ਸਕੱਤਰ ਹਾਵਰਡ ਲੁਟਨਿਕ ਨੇ ਕਿਹਾ ਕਿ ਅਮਰੀਕਾ ਫਾਰਮਾਸਿਊਟੀਕਲ ਅਤੇ ਸੈਮੀਕੰਡਕਟਰ ਨਿਰਮਾਣ ਨੂੰ ਦੇਸ਼ 'ਚ ਵਾਪਸ ਲਿਆਉਣ ਲਈ ਵਚਨਬੱਧ ਹੈ ਅਤੇ ਇਸ ਨੂੰ ਸਫਲ ਬਣਾਉਣ ਲਈ ਟੈਰਿਫ ਦੀਵਾਰ ਦਾ ਸਮਰਥਨ ਕਰੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਆਪਣੀ ਉਤਪਾਦਨ ਸਮਰੱਥਾ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਅਤੇ ਇਸ ਲਈ ਨਵੀਆਂ ਨੀਤੀਆਂ 'ਤੇ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਗਡਕਰੀ ਨੇ ਵਧ ਰਹੇ ਸੜਕ ਹਾਦਸਿਆਂ ਲਈ DPR ਅਤੇ ਡਿਜ਼ਾਈਨ ਨੂੰ ਜ਼ਿੰਮੇਵਾਰ ਠਹਿਰਾਇਆ
ਲੈਟਨਿਕ ਨੇ ਕਿਹਾ ਕਿ ਭਾਰਤ ਦੁਨੀਆ ਦੇ ਉਨ੍ਹਾਂ ਕੁਝ ਦੇਸ਼ਾਂ 'ਚ ਸ਼ਾਮਲ ਹੈ ਜੋ ਅਮਰੀਕੀ ਸਾਮਾਨ 'ਤੇ ਸਭ ਤੋਂ ਜ਼ਿਆਦਾ ਟੈਰਿਫ ਲਗਾਉਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਟੈਰਿਫ ਵਿਚ ਵਿਆਪਕ ਕਟੌਤੀ ਕਰਨੀ ਚਾਹੀਦੀ ਤਾਂ ਜੋ ਅਮਰੀਕੀ ਕੰਪਨੀਆਂ ਭਾਰਤੀ ਬਾਜ਼ਾਰ ਵਿਚ ਕਾਰੋਬਾਰ ਕਰ ਸਕਣ ਅਤੇ ਦੋਵਾਂ ਦੇਸ਼ਾਂ ਵਿਚਾਲੇ ਬਰਾਬਰੀ ਦੇ ਆਧਾਰ 'ਤੇ ਵਪਾਰ ਹੋ ਸਕੇ। ਲੈਟਨਿਕ ਨੇ ਕਿਹਾ ਕਿ ਕੁਝ ਅਮਰੀਕੀ ਉਤਪਾਦਾਂ 'ਤੇ ਟੈਰਿਫ ਘੱਟ ਕਰਨ ਨਾਲ ਕੰਮ ਨਹੀਂ ਚੱਲੇਗਾ, ਟੈਰਿਫ 'ਚ ਵੱਡੇ ਪੱਧਰ 'ਤੇ ਕਟੌਤੀ ਕਰਨੀ ਹੋਵੇਗੀ।
ਇਹ ਵੀ ਪੜ੍ਹੋ : ਰਮਜ਼ਾਨ 'ਚ ਚਿਕਨ ਹੋਇਆ ਮਹਿੰਗਾ, ਅਸਮਾਨੀ ਚੜ੍ਹੇ ਭਾਅ, ਜਾਣੋ ਕਿੰਨੀ ਵਧੀ ਕੀਮਤ
ਲੈਟਨਿਕ ਨੇ ਕਿਹਾ, 'ਖੇਤੀ ਉਤਪਾਦਾਂ 'ਤੇ ਟੈਰਿਫ ਘਟਾਉਣ ਨਾਲ ਭਾਰਤ ਨੂੰ ਨੁਕਸਾਨ ਨਹੀਂ ਹੋਵੇਗਾ। ਭਾਰਤੀ ਬਾਜ਼ਾਰ ਨੂੰ ਖੇਤੀਬਾੜੀ ਉਤਪਾਦਾਂ ਲਈ ਖੋਲ੍ਹਣਾ ਹੋਵੇਗਾ।
ਇਹ ਵੀ ਪੜ੍ਹੋ : ਬੰਦ ਹੋਣ ਜਾ ਰਿਹੈ Google Pay! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ
ਉਨ੍ਹਾਂ ਕਿਹਾ, 'ਅਮਰੀਕਾ ਨੇ ਪਹਿਲਾਂ ਟੈਰਿਫ ਨਹੀਂ ਲਗਾਇਆ ਸੀ ਅਤੇ ਭਾਰਤ ਸ਼ੁਰੂ ਤੋਂ ਹੀ ਅਮਰੀਕੀ ਸਾਮਾਨ 'ਤੇ ਭਾਰੀ ਟੈਰਿਫ ਲਗਾਉਂਦਾ ਆ ਰਿਹਾ ਹੈ। ਹੁਣ ਅਮਰੀਕਾ ਟੈਰਿਫ ਲਗਾ ਰਿਹਾ ਹੈ। ਹੁਣ ਜਿਹੜਾ ਦੇਸ਼ ਸਾਡੇ ਨਾਲ ਜੋ ਵੀ ਸਲੂਕ ਕਰੇਗਾ, ਅਸੀਂ ਵੀ ਉਸ ਨਾਲ ਉਸੇ ਤਰ੍ਹਾਂ ਦਾ ਸਲੂਕ ਕਰਾਂਗੇ।
ਲੈਟਨਿਕ ਨੇ ਕਿਹਾ, 'ਰੂਸ ਨਾਲ ਭਾਰਤ ਦੇ ਇਤਿਹਾਸਕ ਰੱਖਿਆ ਸਬੰਧਾਂ ਨੂੰ ਖਤਮ ਕਰਨ ਦੀ ਲੋੜ ਹੈ। ਭਾਰਤ ਰੂਸ ਤੋਂ ਰੱਖਿਆ ਸਮਾਨ ਖਰੀਦਦਾ ਹੈ। ਅਸੀਂ ਇਸ ਨੂੰ ਰੋਕਣਾ ਚਾਹੁੰਦੇ ਹਾਂ। ਭਾਰਤ ਬ੍ਰਿਕਸ ਦਾ ਮੈਂਬਰ ਹੈ, ਇਹ ਦੇਸ਼ ਡਾਲਰ ਨਾਲ ਮੁਕਾਬਲਾ ਕਰਨ ਲਈ ਆਪਣੀ ਕਰੰਸੀ ਬਣਾ ਰਹੇ ਹਨ। ਇਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਨਹੀਂ ਹੋਣਗੇ। ਆਮਰੀਕਾ ਚਾਹੁੰਦਾ ਹੈ ਕਿ ਭਾਰਤ ਨਾਲ ਕਾਰੋਬਾਰ ਵਧੇ ਅਤੇ ਰਿਸ਼ਤੇ ਮਜ਼ਬੂਤ ਬਣਨ।
ਇਹ ਵੀ ਪੜ੍ਹੋ : SIM Card ਨਾਲ ਜੁੜੀ ਵੱਡੀ ਖ਼ਬਰ, ਮੁਸੀਬਤ 'ਚ ਫਸ ਸਕਦੇ ਹੋ ਤੁਸੀਂ, ਜਾਣੋ ਟੈਲੀਕਾਮ ਦੇ ਨਵੇਂ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਤੇਜ਼ੀ ਨਾਲ ਦੌੜੇਗੀ ਦੇਸ਼ ਦੀ GDP, RBI ਗਵਰਨਰ ਦਾ ਪਲਾਨ ਦੇਵੇਗਾ ਬੂਸਟਰ ਡੋਜ਼
NEXT STORY