ਨਵੀਂ ਦਿੱਲੀ : ਅਮਰੀਕਾ ਵਿਚ ਪੱਕੇ ਤੌਰ 'ਤੇ ਵੱਸਣ ਦਾ ਸੁਪਨਾ ਦੇਖ ਰਹੇ ਭਾਰਤੀਆਂ 'ਚ ਗਰੀਨ ਕਾਰਡ ਹਾਸਲ ਕਰਨ ਲਈ ਮਾਰੋ-ਮਾਰੀ ਲੱਗ ਗਈ ਹੈ। 'ਅਮਰੀਕਾ ਵਿਚ ਨਿਵੇਸ਼ ਕਰੋ ਅਤੇ ਗ੍ਰੀਨ ਕਾਰਡ ਪਾਓ' ਸਕੀਮ ਤਹਿਤ ਅਮਰੀਕਾ ਨੇ ਪੰਜ ਲੱਖ ਡਾਲਰ ( 3 ਕਰੋੜ ਰੁਪਏ) ਨਿਵੇਸ਼ ਲਈ ਮੰਗੇ ਹਨ ਅਤੇ ਇਸ ਲਈ ਅਪਲਾਈ ਕਰਨ ਵਾਲੇ ਭਾਰਤੀਆਂ ਦੀਆਂ ਲਾਈਨਾਂ ਲੱਗ ਗਈਆਂ ਹਨ।
ਇਸ ਸਕੀਮ ਅਧੀਨ ਹੁਣ ਤੱਕ 1,200 ਭਾਰਤੀਆਂ ਨੇ ਗ੍ਰੀਨ ਕਾਰਡ ਲਈ ਅਪਲਾਈ ਕਰ ਦਿੱਤਾ ਹੈ। ਇਹ ਭਾਰਤੀ ਅਮਰੀਕਾ ਵਿਚ ਪੱਕੇ ਤੌਰ 'ਤੇ ਵਸਣ ਲਈ 5 ਲੱਖ ਡਾਲਰ ਤੱਕ ਖਰਚਣ ਲਈ ਤਿਆਰ ਹਨ। ਪਿਛਲੇ ਸਾਲ ਇਸ ਸਕੀਮ ਅਧੀਨ ਅਮਰੀਕੀ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸੇਜ਼ ਨੇ 111 ਭਾਰਤੀ ਉਮੀਦਵਾਰਾਂ ਨੂੰ ਈ. ਬੀ-5 ਵੀਜ਼ਾ ਜਾਰੀ ਕੀਤਾ ਸੀ। ਈ. ਬੀ.-5 ਵੀਜ਼ਾ ਪ੍ਰੋਗਰਾਮ ਦੇ ਅਧੀਨ ਗੈਰ-ਅਮਰੀਕੀ ਨਾਗਰਿਕ ਅਮਰੀਕਾ ਵਿਚ ਨਿਵੇਸ਼ ਕਰਕੇ ਆਪਣੇ ਅਮਰੀਕਾ ਦੇ ਪੱਕੇ ਨਾਗਰਿਕ ਬਣਨ ਦੇ ਸੁਪਨੇ ਨੂੰ ਪੂਰਾ ਕਰ ਸਕਦੇ ਹਨ।
ਇਸ ਨੂੰ ਹਾਸਲ ਕਰਨ ਲਈ ਕਿਸੇ ਵੀ ਪਰਵਾਸੀ ਨੂੰ ਅਮਰੀਕਾ ਵਿਚ ਪੰਜ ਲੱਖ ਡਾਲਰ ਤੱਕ ਨਿਵੇਸ਼ ਕਰਨਾ ਪੈਂਦਾ ਹੈ। ਹੁਣ ਅਮਰੀਕੀ ਸਰਕਾਰ ਇਸ ਰਕਮ ਨੂੰ ਅਕਤੂਬਰ 'ਚ ਵਧਾ ਕੇ 8 ਲੱਖ ਡਾਲਰ ਕਰਨ ਦੀ ਤਿਆਰੀ ਵਿਚ ਹੈ। ਜਿਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਇਸੇ ਸਾਲ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹਨ। ਈ. ਬੀ.-5 ਵੀਜ਼ਾ ਪ੍ਰੋਗਰਾਮ ਦੋ ਵਰਗਾਂ ਵਿਚ ਵੰਡਿਆ ਹੋਇਆ ਹੈ। 'ਸਿੱਧਾ ਨਿਵੇਸ਼' ਅਤੇ 'ਦਿ ਰੀਜ਼ਨਲ ਸੈਂਟਰਲ ਨਿਵੇਸ਼ ਪ੍ਰੋਗਰਾਮ'। ਪਹਿਲੇ ਪ੍ਰੋਗਰਾਮ ਅਧੀਨ ਵੀ ਕਿਸੇ ਵੀ ਅਪਲਾਈ ਕਰਤਾ ਨੂੰ ਨਵੇਂ ਬਿਜ਼ਨੈੱਸ ਸ਼ੁਰੂ ਕਰਨ ਦੇ ਨਾਲ-ਨਾਲ 10 ਲੋਕਾਂ ਨੂੰ ਕੰਮ 'ਤੇ ਰੱਖ ਕੇ ਰੋਜ਼ਗਾਰ ਵੀ ਪੈਦਾ ਕਰਨਾ ਪੈਂਦਾ ਹੈ। ਇਹ ਪ੍ਰੋਗਰਾਮ ਜ਼ਿਆਦਾ ਜਟਿਲ ਅਤੇ ਮਹਿੰਗਾ ਹੈ।
ਪ੍ਰਿੰਸੀਪਲ ਨੂੰ ਦਿਖਾਇਆ ਛੇ ਹੱਥਾਂ ਵਾਲੀ 'ਦੇਵੀ', ਭੜਕੇ ਹਿੰਦੂ
NEXT STORY