Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 18, 2026

    4:22:29 AM

  • final match in bengaluru abandoned due to rain

    IND vs WI 5th T20I: ਬੈਂਗਲੁਰੂ 'ਚ ਬਾਰਿਸ਼ ਕਾਰਨ...

  • pandal collapses during durga puja in kolkata

    ਵੱਡਾ ਹਾਦਸਾ: ਕੋਲਕਾਤਾ 'ਚ ਦੁਰਗਾ ਪੂਜਾ ਦੌਰਾਨ...

  • ind vs wi 5th t20i updatestoss

    Team India 'ਚ 2 ਧਾਕੜ ਖਿਡਾਰੀਆਂ ਦੀ ਵਾਪਸੀ !...

  • accident in patiala

    ਪਟਿਆਲਾ 'ਚ ਦੋ ਵੱਖ-ਵੱਖ ਹਾਦਸਿਆਂ 'ਚ 3 ਲੋਕਾਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਚੀਨ ਨਾਲ ਨਫਰਤ ਕਰ ਸਕਦੇ ਹਨ, ਨਜ਼ਰਅੰਦਾਜ਼ ਨਹੀਂ

ARTICLE News Punjabi(ਸੰਪਾਦਕੀ)

ਚੀਨ ਨਾਲ ਨਫਰਤ ਕਰ ਸਕਦੇ ਹਨ, ਨਜ਼ਰਅੰਦਾਜ਼ ਨਹੀਂ

  • Updated: 06 Apr, 2020 01:51 AM
Article
can hate china  not ignore
  • Share
    • Facebook
    • Tumblr
    • Linkedin
    • Twitter
  • Comment

ਮੇਨ ਆਰਟੀਕਲ 
ਜਿਵੇਂ-ਜਿਵੇਂ ਦੁਨੀਆ ਭਰ ਿਵਚ ‘ਕੋਰੋਨਾ’ ਦੇ ਵਿਰੁੱਧ ਲੜਾਈ ਤੇਜ਼ ਹੋ ਰਹੀ ਹੈ, ਇਸ ਦੇ ਨਾਲ ਚੀਨ ਦੇ ਵਿਰੁੱਧ ਰੋਸ ਵੀ ਵਧਦਾ ਜਾ ਰਿਹਾ ਹੈ। ਅਮਰੀਕਾ ’ਚ ਤਾਂ ਵਧੇਰੇ ਅਖਬਾਰ ਇਹ ਵਿਚਾਰ ਵੀ ਪ੍ਰਕਾਸ਼ਿਤ ਕਰ ਰਹੇ ਹਨ ਕਿ ਕੋਰੋਨਾ ਵਾਇਰਸ ਦੁਰਘਟਨਾਵਸ਼ ਜਾਂ ਸੰਯੋਗ ਨਾਲ ਪਸ਼ੂਆਂ ਤੋਂ ਇਨਸਾਨਾਂ ’ਚ ਨਹੀਂ ਫੈਲਿਆ ਸਗੋਂ ਵਿਗਿਆਨਕ ਢੰਗ ਨਾਲ ਤਿਆਰ ਕਰ ਕੇ ਵਿਸ਼ਵ ਅਰਥਵਿਵਸਥਾ ਨੂੰ ਬਰਬਾਦ ਕਰਨ ਦੇ ਮਕਸਦ ਨਾਲ ਚੀਨ ਨੇ ਜਾਣਬੁੱਝ ਕੇ ਫੈਲਾਇਆ ਹੈ। ਦਰਅਸਲ, ਗੁੱਸਾ ਹੁਣ ਸਿਰਫ ਚੀਨੀ ਮੂਲ ਵਰਗੇ ਦਿਸਣ ਵਾਲੇ ਲੋਕਾਂ (ਜਾਪਾਨੀ, ਕੋਰੀਆਈ, ਵੀਅਤਨਾਮੀ ਆਦਿ) ’ਤੇ ਹੀ ਨਹੀਂ, ਚੀਨੀ ਪਕਵਾਨਾਂ ਤੋਂ ਲੈ ਕੇ ਚਾਈਨੀਜ਼ ਸਾਮਾਨ ’ਤੇ ਵੀ ਫੁੱਟਣ ਲੱਗਾ ਹੈ। ਭਾਰਤ ’ਚ ਵੀ ਅਜਿਹੇ ਅਨੇਕ ਵ੍ਹਟਸਅੈਪ ਮੈਸੇਜ ਵਾਇਰਲ ਹੋ ਰਹੇ ਹਨ, ਜਿਨ੍ਹਾਂ ’ਚ ਲਾਈਨ ’ਚ ਖੜ੍ਹੇ ਸਕੂਲੀ ਬੱਚੇ ਸਹੁੰ ਖਾ ਰਹੇ ਹਨ ਕਿ ਅੱਗੇ ਤੋਂ ਨਾ ਤਾਂ ਉਹ ਚੀਨ ’ਚ ਬਣੀ ਕੋਈ ਚੀਜ਼ ਖਰੀਦਣਗੇ ਅਤੇ ਨਾ ਹੀ ਉਥੋਂ ਦੀ ਕਿਸੇ ਚੀਜ਼ ਦੀ ਵਰਤੋਂ ਕਰਨਗੇ। ਚੀਨ ਵਿਰੋਧੀ ਭਾਵਨਾਵਾਂ ਕਾਰਣ ਚੀਨੀਆਂ ਵਰਗੇ ਦਿਸਣ ਵਾਲੇ ਲੋਕਾਂ ਦੇ ਨਾਲ ਉਹ ਵਿਤਕਰਾ ਕਰਨ ਲੱਗੇ ਹਨ ਕਿਉਂਕਿ ਸ਼ਾਇਦ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਆਸਾਮ, ਤ੍ਰਿਪੁਰਾ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ ਅਤੇ ਮਿਜ਼ੋਰਮ ਵਰਗੇ ਉੱਤਰ-ਪੂਰਬੀ ਸੂਬਿਆਂ ਦੇ ਲੋਕਾਂ ਦਾ ਚਿਹਰਾ ਮੰਗੋਲੀਆਈ ਲੋਕਾਂ ਵਰਗਾ ਹੁੰਦਾ ਹੈ। ‘ਕੋਰੋਨਾ’ ਦੇ ਇਸ ਨਫਰਤ ਭਰੇ ਮਾਹੌਲ ਦੇ ਦਰਮਿਆਨ ਭਾਰਤ ਚੀਨ ਦੇ ਨਾਲ ਆਮ ਵਰਗੇ ਡਿਪਲੋਮੈਟਿਕ ਸਬੰਧ ਬਹਾਲ ਕਰਨ ਵਾਲਾ ਪਹਿਲਾ ਏਸ਼ੀਆਈ (ਜੇਕਰ ਵਿਸ਼ਵ ਦਾ ਪਹਿਲਾ ਨਹੀਂ) ਦੇਸ਼ ਬਣ ਗਿਆ ਹੈ। ਇਸ ਮਹਾਮਾਰੀ ਦੇ ਦਰਮਿਆਨ ਆਪਣੇ ਮੱਤਭੇਦਾਂ ਨੂੰ ਭੁਲਾ ਕੇ ਦੋਵਾਂ ਨੇ ਬੁੱਧਵਾਰ ਨੂੰ ਵਿਸ਼ਵ ਦੇ ਦੋ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਦੇ ਦਰਮਿਆਨ ਸਹਿਯੋਗ ਬਾਰੇ ਗਰਮਜੋਸ਼ੀ ਭਰੇ ਬਿਆਨ ਦਿੱਤੇ। ਦਰਅਸਲ, ਇਹ ਦੋਵਾਂ ਦੇਸ਼ਾਂ ਦੇ ਨਾਲ ਡਿਪਲੋਮੈਟਿਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਦਾ ਮੌਕਾ ਸੀ। 1 ਅਪ੍ਰੈਲ 1950 ਨੂੰ ਚੀਨ ਦੇ ਨਾਲ ਡਿਪਲੋਮੈਟਿਕ ਸਬੰਧ ਸਥਾਪਿਤ ਕਰਨ ਵਾਲਾ ਭਾਰਤ ਏਸ਼ੀਆ ਦਾ ਪਹਿਲਾ ਗੈਰ-ਬਸਤੀਵਾਦੀ ਦੇਸ਼ ਬਣਿਆ ਸੀ।

ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਲਾਕੇ ਅਤੇ ਵਿਸ਼ਵ ਵਿਚ ਸ਼ਾਂਤੀ, ਸਥਿਰਤਾ ਅਤੇ ਸੰਪੰਨਤਾ ਲਈ ਦੋਵਾਂ ਦੇਸ਼ਾਂ ਦੇ ਦਰਮਿਆਨ ਚੰਗੇ ਸਬੰਧ ਮਹੱਤਵਪੂਰਨ ਹਨ। ਚੀਨ ਦੇ ਪ੍ਰੀਮੀਅਰ ਲੀ ਕੇਕਾਂਗ ਨੇ ਆਪਣੇ ਸੰਦੇਸ਼ ’ਚ ਕਿਹਾ ਕਿ ‘ਕੋਰੋਨਾ’ ਮਹਾਮਾਰੀ ਇਸ ਗੱਲ ਦਾ ਸੰਦੇਸ਼ ਹੈ ਕਿ ਕਿਸ ਤਰ੍ਹਾਂ ਦੁਨੀਆ ਆਪਸ ਵਿਚ ਜੁੜੀ ਹੋਈ ਹੈ ਅਤੇ ਇਸ ਪ੍ਰਤੀ ਇਕ ਸੱਚੀ ਵਿਸ਼ਵ ਪੱਧਰੀ ਰਣਨੀਤੀ ਤਿਆਰ ਕਰਨ ਦੀ ਲੋੜ ਹੈ। ਦੂਸਰੇ ਪਾਸੇ ਰਾਸ਼ਟਰਪਤੀ ਸ਼ੀ ਨੇ ਕਿਹਾ ਕਿ ਭਾਰਤ ਅਤੇ ਚੀਨ ਇਕ ਨਵੀਂ ਸ਼ੁਰੂਆਤ ’ਤੇ ਹਨ। ਉਹ ਇਸ ਸਹਿਯੋਗ ਨੂੰ ਬਹੁਤ ਮਹੱਤਵ ਦਿੰਦੇ ਹਨ ਅਤੇ ਇਸ ਨੂੰ ਨਵੇਂ ਪੱਧਰ ’ਤੇ ਲਿਜਾਣ ਲਈ ਤੱਤਪਰ ਹਨ। ਦੋਵਾਂ ਦੇਸ਼ਾਂ ਨੇ ਦੋਸਤੀ ਦੇ ਇਸ ਮੁਕਾਮ ਨੂੰ ਸੈਲੀਬ੍ਰੇਟ ਕਰਨ ਲਈ ਮਿਲ ਕੇ ਸਾਲ ਭਰ ਦੌਰਾਨ 70 ਪ੍ਰੋਗਰਾਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਦੇਖਣਾ ਇਹ ਹੋਵੇਗਾ ਕਿ ਕੋਰੋਨਾ ਵਾਇਰਸ ਕਾਰਣ ਇਨ੍ਹਾਂ ’ਚੋਂ ਕਿੰਨੇ ਹੋ ਸਕਦੇ ਹਨ ਪਰ ਵੱਡਾ ਸਵਾਲ ਇਹ ਹੈ ਕਿ ਕੀ ਭਾਰਤ ਦੇ ਲੋਕ ਅਤੇ ਆਲੋਚਕ ਇਸ ‘ਚਾਈਨੀਜ਼ ਵਾਇਰਸ ਸੰਕਟ’ (ਜਿਵੇਂ ਕਿ ਟਰੰਪ ਕਹਿੰਦੇ ਹਨ) ਦੇ ਦਰਮਿਆਨ ਦੋਵਾਂ ਦੇਸ਼ਾਂ ਦੀ ਦੋਸਤੀ ਦੇ ਇਸ ਪ੍ਰਗਟਾਵੇ ਨੂੰ ਸਮਝ ਸਕਣਗੇ। ਜੇਕਰ ਸਥਿਤੀ ਦਾ ਅੰਦਾਜ਼ਾ ਲਾਇਆ ਜਾਵੇ ਤਾਂ ਕੀ ਸਾਡੇ ਕੋਲ ਕੋਈ ਹੋਰ ਬਦਲ ਹੈ? ਬੇਸ਼ੱਕ ਵਧੇਰੇ ਮੌਕਿਆਂ ’ਤੇ ਚੀਨ ਨੇ ਪਾਕਿਸਤਾਨ ਦਾ ਸਮਰਥਨ ਕੀਤਾ ਹੈ, ਅਰੁਣਾਚਲ ਪ੍ਰਦੇਸ਼ ’ਚ ਟਕਰਾਅ ਪੈਦਾ ਕਰਨ ਤੋਂ ਲੈ ਕੇ, ਨੇਪਾਲ, ਸ਼੍ਰੀਲੰਕਾ, ਬੰਗਲਾਦੇਸ਼ ਵਰਗੇ ਸਾਡੇ ਗੁਆਂਢੀ ਦੇਸ਼ਾਂ ਨੂੰ ਭੜਕਾਇਆ ਹੈ, ਪਾਕਿਸਤਾਨ ’ਚ ਲੁਕੇ ਅਜ਼ਹਰ ਅਤੇ ਹੋਰ ਅੱਤਵਾਦੀਅਾਂ ਦੇ ਮਾਮਲੇ ’ਚ ਵੀ ਉਸ ਦਾ ਪੱਖ ਭਾਰਤ ਵਿਰੋਧੀ ਰਿਹਾ ਹੈ ਪਰ ਮੌਜੂਦਾ ਹਾਲਤਾਂ ’ਚ ਚੀਨ ਦੀ ਨਿਰਮਾਣ ਸਮਰੱਥਾ ਦਾ ਕੀ ਕੋਈ ਮੁਕਾਬਲਾ ਕਰ ਸਕਦਾ ਹੈ? ਭਾਰਤ ਵਿਚ ਜੋ ਪੀ. ਪੀ. ਈ. ਅਤੇ ਐੱਨ-99 ਮਾਸਕ ਦੀ ਲੋੜ ਹੈ, ਉਸ ਨੂੰ ਹੱਥੋ-ਹੱਥ ਹੋਰ ਕਿਹੜਾ ਦੇਸ਼ ਪੂਰੀ ਕਰ ਸਕਦਾ, ਭਾਰਤੀਅਾਂ ਦੇ ਹੱਥਾਂ ’ਚ ਮੌਜੂਦ ਸਮਾਰਟਫੋਨ, ਜਿਨ੍ਹਾਂ ਰਾਹੀਂ ਚੀਨ ਵਿਰੋਧੀ ਸੰਦੇਸ਼ ਵਾਇਰਲ ਹੁੰਦੇ ਹਨ, ਉਹ ਵੀ ਚੀਨੀ ਹਨ- ਸ਼ਾਓਮੀ, ਓਪੋ, ਆਈਫੋਨ। ਜਦੋਂ ਤਕ ਭਾਰਤ ਉਨ੍ਹਾਂ ਵਰਗੀ ਤੇਜ਼ੀ, ਕੀਮਤ ਅਤੇ ਵਧੀਆ ਗੁਣਵੱਤਾ ਵਾਲਾ ਨਿਰਮਾਣ ਨਹੀਂ ਕਰ ਲੈਂਦਾ, ਉਦੋਂ ਤਕ ਭਾਰਤੀ ਅਰਥਵਿਵਸਥਾ ਚੀਨ ਦੇ ਨਾਲ ਵਪਾਰ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। 2019 ’ਚ ਚੀਨ-ਭਾਰਤ ਦੋ ਪੱਖੀ ਵਪਾਰ 92.68 ਬਿਲੀਅਨ ਡਾਲਰ ਦਾ ਸੀ। ਚੀਨ ਦੀ ਭਾਰਤ ਨੂੰ ਬਰਾਮਦ 74.72 ਬਿਲੀਅਨ ਡਾਲਰ, ਜਦਕਿ ਦਰਾਮਦ 17.95 ਬਿਲੀਅਨ ਡਾਲਰ ਹੈ। ਬੇਸ਼ੱਕ ਭਾਰਤ ਦਾ ਮੌਜੂਦਾ ਲਾਕਡਾਊਨ ਇਸ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਏਗਾ। ਲੋਕ ਵੱਧ ਖਰਚਾ ਨਹੀਂ ਕਰਨਾ ਚਾਹੁਣਗੇ। ਇਥੋਂ ਤਕ ਕਿ ਉਦਯੋਗ ਅਤੇ ਨਿਰਮਾਣ ਸਮਰੱਥਾ ਵੀ ਪ੍ਰਭਾਵਿਤ ਹੋਵੇਗੀ। ਦਰਅਸਲ, ਇਕ ਅੰਦਾਜ਼ੇ ਦੇ ਅਨੁਸਾਰ ਭਾਰਤ ਅਤੇ ਚੀਨ ਹੀ ਅਜਿਹੇ ਦੇਸ਼ ਹੋਣਗੇ, ਜਿਨ੍ਹਾਂ ਦੀ ਜੀ. ਡੀ. ਪੀ. ਸ਼ਾਇਦ ਨੈਗੇਟਿਵ ਨਹੀਂ ਹੋਵੇਗੀ ਭਾਵ ਭਾਰਤੀ ਚੀਨ ਨਾਲ ਨਫਰਤ ਤਾਂ ਕਰ ਸਕਦੇ ਹਨ, ਉਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।

  • ਚੀਨ
  • ਨਫਰਤ
  • China
  • ignore

‘ਕੋਰੋਨਾ’ ਦੇ ਕਾਰਣ ਕਿਸਾਨ ਸੰਕਟ ’ਚ ਕਣਕ ਦੀ ਵਾਢੀ ਅਤੇ ਖਰੀਦ ਪ੍ਰਭਾਵਿਤ ਹੋਣ ਦਾ ਖਦਸ਼ਾ

NEXT STORY

Stories You May Like

  • gold and silver prices may increase due to this government decision
    ਤਿਉਹਾਰੀ ਸੀਜ਼ਨ ਦਰਮਿਆਨ ਸਰਕਾਰ ਦੇ ਇਸ ਫ਼ੈਸਲੇ ਕਾਰਨ ਵਧ ਸਕਦੇ ਹਨ Gold-Silver ਦੇ ਭਾਅ
  • railway  job  recruitment  apply  candidate
    ਰੇਲਵੇ 'ਚ ਨਿਕਲੀਆਂ ਭਰਤੀਆਂ, 10ਵੀਂ ਪਾਸ ਕਰ ਸਕਦੇ ਹਨ ਅਪਲਾਈ
  • india  s stern reply to china  facts cannot be changed by denial
    ਚੀਨ ਨੂੰ ਭਾਰਤ ਦਾ ਕਰਾਰਾ ਜਵਾਬ, ਕਿਹਾ- ਇਨਕਾਰ ਨਾਲ ਨਹੀਂ ਬਦਲੇ ਜਾ ਸਕਦੇ ਤੱਥ
  • citizens can file complaints against falsehoods in election affidavits
    ਚੋਣ ਹਲਫ਼ਨਾਮੇ 'ਚ ਝੂਠ ਬੋਲਣ ’ਤੇ ਸ਼ਿਕਾਇਤ ਕਰ ਸਕਦੇ ਹਨ ਨਾਗਰਿਕ, ਸੁਪਰੀਮ ਕੋਰਟ ਦਾ ਅਹਿਮ ਫ਼ੈਸਲਾ
  • india is working towards strengthening relations with china again
    ਚੀਨ ਨਾਲ ਸਬੰਧ ਮੁੜ ਮਜ਼ਬੂਤ ਕਰਨ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ ਭਾਰਤ: ਪੀਯੂਸ਼ ਗੋਇਲ
  • supreme court  central government  metro  trains  passengers
    'ਸਭ ਕੁਝ ਠੱਪ ਨਹੀਂ ਕਰ ਸਕਦੇ...', ਟਰੇਨਾਂ ਰੱਦ ਕਰਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ
  • whatsapp  scam  bank account  police  message
    ਸਿਰਫ਼ 'No' ਲਿਖਣ ਨਾਲ ਉੱਡ ਸਕਦੇ ਹਨ ਪੈਸੇ ! Whatsapp ਦੇ ਇਸ ਨਵੇਂ ਸਕੈਮ ਤੋਂ ਰਹੋ ਸਾਵਧਾਨ
  • even opponents can learn a lot from narendra modi
    ਵਿਰੋਧੀ ਵੀ ਨਰਿੰਦਰ ਮੋਦੀ ਕੋਲੋਂ ਬਹੁਤ ਕੁਝ ਸਿੱਖ ਸਕਦੇ ਹਨ
  • power cut to spoil your sunday break
    ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ...
  • osap case allegations of fraud false
    ਕਾਰੋਬਾਰੀ ਗੁਰਿੰਦਰ ਭੱਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚਣ ਵਾਲਿਆਂ ਖ਼ਿਲਾਫ਼...
  • cold hits punjab weather department bulletin
    ਪੰਜਾਬ 'ਚ ਠੰਡ ਦੀ ਦਸਤਕ! 22 ਅਕਤੂਬਰ ਤੱਕ ਮੌਸਮ ਵਿਭਾਗ ਦੀ ਨਵੀਂ ਅਪਡੇਟ ਜਾਰੀ
  • farmer robbed in jalandhar
    ਜਲੰਧਰ 'ਚ ਕਿਸਾਨ ਨਾਲ ਲੁੱਟ, ਹਥਿਆਰਾਂ ਦੇ ਜ਼ੋਰ 'ਤੇ ਇਲੈਕਟ੍ਰਿਕ ਸਕੂਟਰੀ ਤੇ...
  • truck collides with a malgadi near dav college  driver flees
    DAV ਕਾਲਜ ਨੇੜੇ ਮਾਲਗੱਡੀ ਨਾਲ ਟਕਰਾਇਆ ਟਰੱਕ, ਡਰਾਈਵਰ ਮੌਕੇ ਤੋਂ ਫ਼ਰਾਰ, ਟਰੱਕ...
  • shocking revelations about beggars
    ਪੰਜਾਬ: ਭੀਖ ਮੰਗਣ ਵਾਲਿਆਂ ਬਾਰੇ ਹੈਰਾਨੀਜਨਕ ਖ਼ੁਲਾਸੇ! ਤੈਅ ਹੋਈ ਰੋਜ਼ਾਨਾ ਦੀ ਇਕ...
  • shiromani akali dal  s door to door campaign
    ਡੋਰ-ਟੂ-ਡੋਰ ਮੁਹਿੰਮ ਤਹਿਤ ਸਰਕਲ ਸੋਢਲ ਦੇ ਵਾਰਡ ਨੰਬਰ 77 ’ਚ ਘਰ-ਘਰ ਪਹੁੰਚਿਆ...
  • easy registration    becomes a headache for the public
    ਈਜ਼ੀ ਰਜਿਸਟ੍ਰੇਸ਼ਨ ਸਿਸਟਮ ਬਣਿਆ ਲੋਕਾਂ ਲਈ ਸਿਰਦਰਦੀ, 4 ਘੰਟੇ ਸਰਵਰ ਠੱਪ ਹੋਣ ਨਾਲ...
Trending
Ek Nazar
illicit affair of a married man leads to this situation

ਪੰਜਾਬ: ਵਿਆਹੁਤਾ ਨੌਜਵਾਨ ਦੇ ਨਾਜਾਇਜ਼ ਸੰਬੰਧਾਂ ਨੇ ਬਣਾਏ ਭਿਆਨਕ ਹਾਲਾਤ,...

famous actress wants to become a mother without getting married

ਕੁਆਰੀ ਮਾਂ ਬਣਨਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਕਿਸੇ 'ਤੇ ਭਰੋਸਾ...

heavy rain alert

18, 19, 20, 21, 22, 23 ਅਕਤੂਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ...

drug department raids the largest medicine market in punjab

ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ,...

legendary music director who composed music for over 400 films has passed away

400 ਤੋਂ ਵੱਧ ਫ਼ਿਲਮਾਂ ਨੂੰ ਮਿਊਜ਼ਿਕ ਦੇਣ ਵਾਲੇ ਦਿੱਗਜ ਡਾਇਰੈਕਟਰ ਦਾ ਹੋਇਆ...

srh owner kavya maran will become the bride of the famous music director

It's Official..! ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਲਾੜੀ ਬਣੇਗੀ SRH ਦੀ ਮਾਲਕਣ...

bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • rising incidents of fire in buses are proving fatal for passengers
      ‘ਬੱਸਾਂ ’ਚ ਵਧਦੀਆਂ ਅੱਗ ਦੀਆਂ ਘਟਨਾਵਾਂ’ ਬਣ ਰਹੀਆਂ ਮੁਸਾਫਰਾਂ ਲਈ ਜਾਨਲੇਵਾ!
    • prevalence of adulterated food products
      ‘ਮਿਲਾਵਟੀ ਖੁਰਾਕ ਪਦਾਰਥਾਂ ਦਾ ਜ਼ੋਰ’ ਲੋਕਾਂ ਦੀ ਸਿਹਤ ਨੂੰ ਪਹੁੰਚ ਰਿਹਾ ਨੁਕਸਾਨ!
    • student suicides are becoming a serious problem
      ‘ਵਿਦਿਆਰਥੀ ਖੁਦਕੁਸ਼ੀਆਂ’ ਬਣਦੀਆਂ ਜਾ ਰਹੀਆਂ ਗੰਭੀਰ ਸਮੱਸਿਆ!
    • lack of security at atms
      ‘ਏ. ਟੀ. ਐੱਮ. ’ਚ ਸੁਰੱਖਿਆ ਦੀ ਕਮੀ’ ਲੁੱਟ ਦੀਆਂ ਘਟਨਾਵਾਂ ਵਧੀਆਂ!
    • deaths occurring from entering sewers and septic tanks without safety equipment
      ਬਿਨਾਂ ਸੁਰੱਖਿਆ ਉਪਕਰਣਾਂ ਦੇ ਸੀਵਰ ਅਤੇ ਸੈਪਟਿਕ ਟੈਂਕਾਂ ’ਚ ਉਤਰਨ ਨਾਲ ਹੋ ਰਹੀਆਂ...
    • materials of destruction are being seized
      ‘ਦੇਸ਼ ਦੇ ਇਕ ਸਿਰੇ ਤੋਂ ਦੂਜੇ ਤੱਕ’ ਬਰਾਮਦ ਹੋ ਰਿਹਾ ਤਬਾਹੀ ਦਾ ਸਾਮਾਨ!
    • china s belt and road initiative is becoming a headache for it
      ‘ਚੀਨ ਦੀ ਬੈਲਟ ਐਂਡ ਰੋਡ ਯੋਜਨਾ’ ਬਣਦੀ ਜਾ ਰਹੀ ਇਸਦੇ ਲਈ ਸਿਰਦਰਦ!
    • curbing social evils and extravagance
      ਸਮਾਜਿਕ ਕੁਰੀਤੀਆਂ ਅਤੇ ਫਿਜ਼ੂਲ-ਖਰਚੀ ’ਤੇ ਲਗਾਮ, ਕੁਝ ਪੰਚਾਇਤਾਂ ਦੇ ਸ਼ਲਾਘਾਯੋਗ...
    • women being ruined after falling into the trap of certain charlatan godmen
      ‘ਕੁਝ ਢੋਂਗੀ ਬਾਬਿਆਂ ਦੇ ਜਾਲ ’ਚ ਫਸ ਕੇ’ ਬਰਬਾਦ ਹੋ ਰਹੀਆਂ ਔਰਤਾਂ!
    • some government hospitals patients falling victim to negligence
      ‘ਕੁਝ ਸਰਕਾਰੀ ਹਸਪਤਾਲ’ ਲਾਪ੍ਰਵਾਹੀ ਦਾ ਸ਼ਿਕਾਰ ਹੁੰਦੇ ਮਰੀਜ਼!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +