ਸੁਖਦੇਵ ਵਸ਼ਿਸ਼ਠ
ਨਵੀਂ ਦਿੱਲੀ- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) 2025 ’ਚ ਆਪਣੀ ਯਾਤਰਾ ਦੇ 100 ਸਾਲ ਪੂਰੇ ਕਰ ਲਵੇਗਾ। ਆਪਣੀ 100 ਸਾਲ ਦੀ ਯਾਤਰਾ ’ਚ ਸੰਘ ਨੇ ਆਪਣੇ ਕਾਰਜ ਨਾਲ ਸਮਾਜ ਦਾ ਭਰੋਸਾ ਜਿੱਤਿਆ ਹੈ। ਇਹੀ ਕਾਰਨ ਹੈ ਕਿ ਜਦੋਂ ਮੀਡੀਆ ’ਚ ਆਰ. ਐੱਸ. ਐੱਸ. ਨੂੰ ਲੈ ਕੇ ਭਰਮਾਊ ਜਾਣਕਾਰੀ ਆਉਂਦੀ ਹੈ ਉਦੋਂ ਆਮ ਵਿਅਕਤੀ ਹੈਰਾਨ ਹੋ ਜਾਂਦਾ ਹੈ ਕਿਉਂਕਿ ਉਸ ਦੀ ਜ਼ਿੰਦਗੀ ’ਚ ਸੰਘ ਹਾਂਪੱਖੀ ਰੂਪ ’ਚ ਹਾਜ਼ਰ ਰਹਿੰਦਾ ਹੈ ਜਦਕਿ ਵਿਰੋਧੀ ਤਾਕਤਾਂ ਵੱਲੋਂ ਮੀਡੀਆ ’ਚ ਉਸ ਦੇ ਨਾਂਹਪੱਖੀ ਅਕਸ ਨੂੰ ਪੇਸ਼ ਕੀਤਾ ਜਾਂਦਾ ਹੈ। ਸੰਘ ਨੇ ਲੰਬੇ ਸਮੇਂ ਤੱਕ ਇਸ ਕਿਸਮ ਦੇ ਕੂੜ ਪ੍ਰਚਾਰ ਦਾ ਖੰਡਨ ਨਹੀਂ ਕੀਤਾ। ਹੁਣ ਵੀ ਬਹੁਤ ਲੋੜ ਹੋਣ ’ਤੇ ਹੀ ਸੰਘ ਆਪਣਾ ਪੱਖ ਰੱਖਦਾ ਹੈ। ਅੱਜ ਖੁਦ ਦੀ ਪ੍ਰੇਰਨਾ ਨਾਲ ਰਾਸ਼ਟਰ, ਸਮਾਜ, ਦੇਸ਼, ਧਰਮ ਅਤੇ ਸੱਭਿਆਚਾਰ ਦੀ ਸੇਵਾ ਕਰਨ ਵਾਲੇ ਤੇ ਉਸ ਦੀ ਰੱਖਿਆ ਕਰ ਕੇ ਉਸ ਦੇ ਵਿਕਾਸ ਲਈ ਪ੍ਰਮਾਣਿਕਤਾ ਅਤੇ ਨਿਰਸਵਾਰਥ ਭਾਵ ਨਾਲ ਸੇਵਾ ਕਰਨ ਵਾਲੇ ਸਮਾਜ ਸੇਵਕਾਂ ਦੇ ਸ਼ੁੱਧ ਚਰਿੱਤਰ ਕਾਰਨ ਰਾਸ਼ਟਰੀ ਸਵੈਮਸੇਵਕ ਸੰਘ ਨਾਲ ਕਿਸੇ ਸਮੇਂ ਵਿਚਾਰਕ ਮਤਭੇਦ ਰੱਖਣ ਵਾਲੇ ਵੀ ਅਥਾਹ ਪਿਆਰ ਕਰਨ ਲੱਗੇ ਹਨ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਰਸੰਘਚਾਲਕ ਪ. ਪੂ. ਡਾ. ਹੇਡਗੇਵਾਰ ਜੀ ਆਪਣੇ ਜੀਵਨਕਾਲ ’ਚ ਰਾਸ਼ਟਰ ਦੀ ਆਜ਼ਾਦੀ ਲਈ ਚੱਲ ਰਹੇ ਸਮਾਜਿਕ, ਧਾਰਮਿਕ, ਕ੍ਰਾਂਤੀਕਾਰੀ ਤੇ ਸਿਆਸੀ ਖੇਤਰਾਂ ਦੇ ਸਾਰੇ ਸਮਕਾਲੀਨ ਸੰਗਠਨਾਂ ਤੇ ਅੰਦੋਲਨਾਂ ਨਾਲ ਸਬੰਧਤ ਰਹੇ ਤੇ ਕਈ ਮਹੱਤਵਪੂਰਨ ਅੰਦੋਲਨਾਂ ਦੀ ਅਗਵਾਈ ਵੀ ਕੀਤੀ। ਸਮਾਜ ਦੇ ਸਵਾਭਿਮਾਨੀ, ਸੰਸਕਾਰਿਤ, ਚਰਿੱਤਰਵਾਨ, ਸ਼ਕਤੀ ਸੰਪੰਨ, ਸ਼ੁੱਧ ਦੇਸ਼ਭਗਤੀ ਨਾਲ ਓਤ-ਪੋਤ, ਨਿੱਜੀ ਹੰਕਾਰ ਤੋਂ ਮੁਕਤ ਵਿਅਕਤੀਆਂ ਦੇ ਅਜਿਹੇ ਸੰਗਠਨ, ਜੋ ਆਜ਼ਾਦੀ ਅੰਦੋਲਨ ਦੀ ਰੀੜ੍ਹ ਹੋਣ ਦੇ ਨਾਲ ਹੀ ਰਾਸ਼ਟਰ ਤੇ ਸਮਾਜ ’ਤੇ ਆਉਣ ਵਾਲੀ ਹਰੇਕ ਬਿਪਤਾ ਦਾ ਸਾਹਮਣਾ ਕਰ ਸਕਣ, ਦੀ ਕਲਪਨਾ ਦੇ ਨਾਲ ਸੰਘ ਦਾ ਕਾਰਜ ਸ਼ੁਰੂ ਹੋਇਆ।
ਹਾਲ ਹੀ ’ਚ ਖੇਮੀ ਸ਼ਕਤੀ ਮੰਦਿਰ ਕੰਪਲੈਕਸ ’ਚ ਸੰਪੰਨ ਹੋਈ ਰਾਸ਼ਟਰੀ ਸਵੈਮਸੇਵਕ ਸੰਘ ਦੀ ਅਖਿਲ ਭਾਰਤੀ ਸੂਬਾ ਪ੍ਰਚਾਰਕ ਬੈਠਕ ਦੇ ਮੁਕੰਮਲ ਹੋਣ ’ਤੇ ਜਾਰੀ ਅੰਕੜੇ ਯਕੀਨਨ ਹੀ ਉਤਸ਼ਾਹਵਧਾਊ ਹਨ। ਕਾਲਜਾਂ, ਯੂਨੀਵਰਸਿਟੀਆਂ ਦੀ ਪ੍ਰੀਖਿਆ ਕਾਰਨ ਕੈਂਪ ’ਚ ਭਾਰੀ ਗਿਣਤੀ ’ਚ ਨੌਜਵਾਨਾਂ ਦੇ ਨਾ ਆ ਸਕਣ ਦੇ ਬਾਵਜੂਦ ਵੱਡੀ ਗਿਣਤੀ ’ਚ ਇਨ੍ਹਾਂ ਵਰਗਾਂ ਤੋਂ ਹਿੱਸਾ ਲੈਣਾ ਵਰਨਣਯੋਗ ਹੈ। 2 ਸਾਲ ਬਾਅਦ ਹੋਏ ਸੰਘ ਸਿੱਖਿਆ ਵਰਗਾਂ ’ਚ 40 ਸਾਲ ਤੋਂ ਘੱਟ ਉਮਰ ਦੇ 18,981 ਤੇ 40 ਸਾਲ ਤੋਂ ਵੱਧ ਉਮਰ ਦੇ 2,925 ਸਿਖਿਆਰਥੀਆਂ ਨੇ ਹਿੱਸਾ ਿਲਆ। ਇਸ ਸਾਲ ਪੂਰੇ ਦੇਸ਼ ਦੇ ਪਹਿਲੇ, ਦੂਜੇ ਤੇ ਤੀਜੇ ਸਾਲ ਦੇ 101 ਵਰਗਾਂ ’ਚ ਕੁਲ ਗਿਣਤੀ 21,906 ਰਹੀ। ਮੌਜੂਦਾ ਸਮੇਂ ਸ਼ਾਖਾਵਾਂ ਦੀ ਗਿਣਤੀ 56,824 ਹੈ। ਜਾਰੀ ਹੋਏ ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਸੱਜਣ ਸ਼ਕਤੀ ਦੀ ਬਹੁਤਾਤ ਦੇ ਕਾਰਨ ਲੋਕਾਂ ਦਾ ਰੁਝਾਨ ਸੰਘ ਵੱਲ ਵਧ ਰਿਹਾ ਹੈ। ਸਮਾਜਿਕ ਭਾਈਵਾਲੀ ਨਾਲ ਸੰਘ ਦੇ ਕਦਮ ਤੇਜ਼ੀ ਨਾਲ ਵਧ ਰਹੇ ਹਨ ਅਤੇ ਯਕੀਨੀ ਹੀ 2024 ਤੱਕ ਦੇਸ਼ ਭਰ ’ਚ 1 ਲੱਖ ਥਾਵਾਂ ’ਤੇ ਸ਼ਾਖਾਵਾਂ ਨੂੰ ਲਿਜਾਣ ਦਾ ਟੀਚਾ ਸਵੈਮਸੇਵਕਾਂ ਵੱਲੋਂ ਪੂਰਾ ਕਰ ਲਿਆ ਜਾਵੇਗਾ। ਜਲ ਪ੍ਰਬੰਧਨ, ਕੂੜਾ ਪ੍ਰਬੰਧਨ, ਵਾਤਾਵਰਣ ਤੇ ਸਵੱਛਤਾ ਵਰਗੇ ਸਮਾਜਿਕ ਮੁੱਦਿਆਂ ’ਤੇ ਸਮਾਜ ਦੇ ਸਹਿਯੋਗ ਨਾਲ ਸੰਘ ਦੇ ਸਵੈਮਸੇਵਕਾਂ ਦੀ ਭਾਈਵਾਲੀ ਵਧਦੀ ਜਾ ਰਹੀ ਹੈ। ਕੁਟੁੰਬ ਪ੍ਰਬੋਧਨ ਤੇ ਕੁਰੀਤੀਆਂ ਦੇ ਹੱਲ ਲਈ ਸਵੈਮਸੇਵਕ ਸਮਾਜਿਕ ਸੰਸਥਾਨਾਂ, ਸੰਤਾਂ ਤੇ ਮਠ-ਮੰਦਿਰਾਂ ਦੇ ਸਹਿਯੋਗ ਨਾਲ ਹੈਰਾਨੀਜਨਕ ਢੰਗ ਨਾਲ ਬੜੀ ਤੇਜ਼ੀ ਨਾਲ ਅੱਗੇ ਵਧ ਰਹੇ ਹਨ।
ਆਜ਼ਾਦੀ ਦੇ 75 ਸਾਲ ਦੇ ਸੰਦਰਭ ’ਚ ਅਗਿਆਤ ਤੇ ਨਾਮਾਲੂਮ ਨਾਇਕਾਂ ਬਾਰੇ ਸਮਾਜ ਦੇ ਵੱਖ-ਵੱਖ ਸੰਸਥਾਨਾਂ ਵੱਲੋਂ ਆਯੋਜਿਤ ਕੀਤੇ ਜਾ ਰਹੇ ਪ੍ਰੋਗਰਾਮਾਂ ’ਚ ਸ਼ਮੂਲੀਅਤ ਕਰ ਕੇ ਵੱਧ ਪ੍ਰਚਾਰਿਤ ਕਰਨ ਦਾ ਫੈਸਲਾ ਪ੍ਰੇਰਣਾਦਾਇਕ ਹੈ। ਮਾਰਚ ’ਚ ਅੰਦਰੂਨੀ ਲੋਕਤੰਤਰ ਦੀ ਪ੍ਰੇਰਣਾਦਾਇਕ ਵਿਵਸਥਾ ਸੰਘ ਦੀ ਅਖਿਲ ਭਾਰਤੀ ਪ੍ਰਤੀਨਿਧੀ ਸਭਾ ਦੀ ਬੈਠਕ ’ਚ ਹੋਈ ਸਵੈ-ਰੋਜ਼ਗਾਰ ਦੇ ਵਿਸ਼ੇ ’ਤੇ ਚਰਚਾ ਅਧੀਨ ‘ਸਵਾਵਲੰਬੀ ਭਾਰਤ ਅਭਿਆਨ’ ’ਚ 22 ਸੰਗਠਨਾਂ ਨੇ 4000 ਤੋਂ ਵੱਧ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦੀ ਸਿਖਲਾਈ ਦਿੱਤੀ। ਸਮਾਜ ਜਾਗਰਣ ਦੇ ਨਾਲ ਸਮਾਜ ’ਚ ਹਾਂਪੱਖੀ ਵਾਤਾਵਰਣ ਬਣਾਉਣ ਦੇ ਸਵੈਮਸੇਵਕਾਂ ਦੇ ਯਤਨ ਨਾਲ ਭਾਰਤ ਵਿਸ਼ਵ ਗੁਰੂ ਬਣਨ ਵੱਲ ਲਗਾਤਾਰ ਵਧ ਰਿਹਾ ਹੈ। ਰਾਸ਼ਟਰੀ ਸਵੈਮਸੇਵਕ ਸੰਘ ਦੇ ਸਰਸੰਘਚਾਲਕ ਮੋਹਨ ਭਾਗਵਤ ਦੇ ਸ਼ਬਦਾਂ ’ਚ ‘‘ਸਾਨੂੰ ਵਿਸ਼ਵ ਗੁਰੂ ਭਾਰਤ ਦੇ ਨਿਰਮਾਣ ਲਈ ਮਿਲ ਕੇ ਚੱਲਣਾ ਹੋਵੇਗਾ। ਸਾਨੂੰ ਲੋਕਾਂ ਨੂੰ ਆਪਣੇ ਵੱਡੇ-ਵਡੇਰਿਆਂ ਵੱਲੋਂ ਦਿੱਤੇ ਗਏ ਉਪਦੇਸ਼ਾਂ ਨੂੰ ਯਾਦ ਕਰਨਾ ਹੈ। ਸਾਡੇ ਸਾਰਿਆਂ ’ਚ ਭਾਵਨਾਤਮਕ ਏਕਤਾ ਆਉਣੀ ਚਾਹੀਦੀ ਹੈ। ਸਾਡੀ ਆਵਾਜ਼ ਵੱਖ-ਵੱਖ ਹੋ ਸਕਦੀ ਹੈ, ਰੂਪ ਵੱਖ-ਵੱਖ ਹੋ ਸਕਦੇ ਹਨ ਪਰ ਸੁਰ ਇਕ ਹੋਣਾ ਚਾਹੀਦਾ ਹੈ। ਸਾਡਾ ਸਾਰਿਆਂ ਦਾ ਮੂਲ ਇਕ ਆਧਾਰ ’ਤੇ ਟਿਕਿਆ ਹੈ।’’
ਲੋਕਾਂ ਦੀ ਸਿਹਤ ਨਾਲ ਖਿਲਵਾੜ ਨਕਲੀ ਖਾਦ, ਬੀਜ ਤੇ ਕੀਟਨਾਸ਼ਕਾਂ ਦਾ ਧੰਦਾ
NEXT STORY