ਕਦੀ ਤੁਸੀਂ ਸੋਚਿਆ ਹੈ ਕਿ ਚੀਨ ਦੀ ਕਮਿਊਨਿਸਟ ਪਾਰਟੀ (ਸੀ. ਪੀ. ਸੀ.) ਦੀ ਰਾਸ਼ਟਰੀ ਕਾਂਗਰਸ 5 ਸਾਲ ’ਚ ਇਕ ਵਾਰ ਦੁਨੀਆ ਭਰ ਦੇ ਮੀਡੀਆ ਦਾ ਇੰਨਾ ਧਿਆਨ ਆਕਰਸ਼ਿਤ ਕਿਉਂ ਕਰਦੀ ਹੈ। 23 ਜੁਲਾਈ, 1921 ਨੂੰ ਸੀ. ਪੀ. ਸੀ. ਦੀ ਸਥਾਪਨਾ ਦੇ ਬਾਅਦ ਤੋਂ ਇਸ ਤਰ੍ਹਾਂ ਦਾ 20ਵਾਂ ਆਯੋਜਨ ਬੀਜਿੰਗ ’ਚ ਸੰਪੰਨ ਹੋਵੇਗਾ।
ਪਿਛਲੇ 4 ਦਹਾਕਿਆਂ ’ਚ ਚੀਨ ’ਚ ਆਪਣੀ ਆਰਥਿਕ ਖੁਸ਼ਹਾਲੀ ਦੇ ਮਾਮਲੇ ’ਚ ਜੋ ਹਾਸਲ ਕੀਤਾ ਹੈ ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। 20ਵੀਂ ਸਦੀ ਦੇ ਮੋੜ ’ਤੇ ‘ਏਸ਼ੀਆ ਦੇ ਬੀਮਾਰ ਆਦਮੀ’ ਦੇ ਰੂਪ ’ਚ ਦਿਸਣ ਤੋਂ ਲੈ ਕੇ ਮੌਜੂਦਾ ‘ਭੇੜੀਆ ਯੋਧਾ’ ਦੀ ਸਥਿਤੀ ਤੱਕ ਚੀਨ ਨੇ ਅਸਲ ’ਚ ਇਕ ਲੰਬਾ ਸਫਰ ਤੈਅ ਕੀਤਾ ਹੈ।
ਕਹਾਵਤ ਹੈ ਕਿ ਪੈਸਾ ਘੋੜੀ ਨੂੰ ਘੁਮਾਉਂਦਾ ਹੈ ਤਾਂ ਇਸ ’ਚ ਸੱਚਾਈ ਵੀ ਹੈ। ਚੀਨ ਇਸ ਵੇਰਵੇ ਨੂੰ ਢੁੱਕਵਾਂ ਬਣਾਉਂਦਾ ਹੈ। ਆਰਥਿਕ ਸਫਲਤਾ ਨੇ ਨਾ ਸਿਰਫ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੇ ਆਧੁਨਿਕੀਕਰਨ ਨੂੰ ਸਮਰੱਥ ਬਣਾਇਆ ਹੈ ਸਗੋਂ ਚੀਨ ਨੂੰ ਖੇਤਰੀ ਅਤੇ ਸਮੁੰਦਰੀ ਗਲਬੇ ’ਚ ਆਪਣੇ ਸ਼ੱਕੀ ਇਤਿਹਾਸ ਦਾਅਵਿਆਂ ਨੂੰ ਫਿਰ ਤੋਂ ਸਥਾਪਿਤ ਕਰਨ ’ਚ ਮਦਦ ਕੀਤੀ ਹੈ।
ਸੀ. ਪੀ. ਸੀ. ਦੀ ਪ੍ਰਤਿਭਾ ਸਹਿਜਤਾ ’ਚ ਨਿਹਿਤ ਹੈ ਜਿਸ ਦੇ ਨਾਲ ਉਹ ਚੀਨ ’ਤੇ ਰਾਜ ਕਰਨ ਵਾਲੇ ਕਈ ਰਾਜਵੰਸ਼ਾਂ ਦਾ ਉੱਤਰਾਧਿਕਾਰੀ ਬਣ ਗਈ ਹੈ। ਇਹ ਸ਼ੀਆ ਰਾਜਵੰਸ਼ (2070-1600 ਈਸਾ ਪੂਰਵ) ਤੋਂ ਕਿੰਗ ਵੰਸ਼ (1644-1912 ਸੀ. ਈ.) ਤੱਕ ਸ਼ੁਰੂ ਹੋਇਆ। ਦੋ ਸ਼ਹਿ-ਸ਼ਤਾਬਦੀਆਂ ਤੋਂ ਵੱਧ ਦੇ ਰਾਜਵੰਸ਼ਾਂ ਤੋਂ ਲੈ ਕੇ ਅੰਤ ’ਚ ਕਿੰਗ ਰਾਜਵੰਸ਼ ਦੀ ਸਮਾਪਤੀ ਨੇ ਚੀਨ ਨੂੰ 2 ਕੇਂਦਰੀ ਵਿਸ਼ੇਸ਼ਤਾਵਾਂ ਦਿੱਤੀਆਂ। ਇਕ ਇਹ ਕਿ ਕੇਂਦਰੀਅਤਾ ਦੀ ਮਜ਼ਬੂਤ ਭਾਵਨਾ ਹੋਣੀ ਚਾਹੀਦੀ ਹੈ। ਸ਼ਕਤੀ ਇਕ ਮਜ਼ਬੂਤ ਕੇਂਦਰ ਸਰਕਾਰ ਦੇ ਨਾਲ-ਨਾਲ ਖੁਦ ਹੀ ਭਾਵਨਾ ’ਚ ਨਿਹਿਤ ਹੋਣੀ ਚਾਹੀਦੀ ਹੈ। ਚੀਨ ਮੱਧ ਸਾਮਰਾਜ ਹੈ ਅਤੇ ਇਸ ਦੇ ਘੇਰੇ ’ਤੇ ਸਾਰੇ ਰਾਜ ਸਹਾਇਕ ਰਾਜ ਹਨ। ਇਸ ਦੇ ਇਲਾਵਾ ਚੀਨ ਨੂੰ ਸਵਰਗ ਦੇ ਹੇਠਾਂ ਸ਼ਾਸਨ ਕਰਨ ਦੇ ਦੈਵੀ ਅਧਿਕਾਰ ਦੇ ਨਾਲ ਨਿਯੁਕਤ ਕੀਤਾ ਗਿਆ ਸੀ। ਇਸਨੇ ਇਸ ਦੀ ਸਰਵਗਿਆਤਾ ਨੂੰ ਹੋਰ ਵੀ ਵੱਧ ਡੂੰਘਾ ਕਰ ਿਦੱਤਾ। 2 ਵਿਰੋਧਾਭਾਸੀ ਆਵੇਗ ਕਨਫਿਊਸ਼ੀਵਾਦ ਅਤੇ ਵਿਧੀਵਾਦ ਜੋ ਕਿ 207-233 ਈ. ਪੂਰਵ ਦੇ ਹਨ, ਉਹ ਅਜੇ ਵੀ ਚੀਨੀ ਸਿਆਸੀ ਵਿਚਾਰ ਅਤੇ ਰਾਜਸ਼ਿਲਪ ਨੂੰ ਆਕਾਰ ਦੇ ਰਹੇ ਹਨ।
ਕੇਂਦਰੀ ਸੱਤਾ ਪ੍ਰਤੀ ਇਹ ਉਹੀ ਸਨਮਾਨ ਸੀ ਜਿਸ ਨੇ ਡੇਂਗ ਸ਼ਿਆਓਪਿੰਗ ਨੂੰ ਪਰਿਵਰਤਨਕਾਰੀ ਪਰਿਵਰਤਨ ਕਰਨ ਦੀ ਇਜਾਜ਼ਤ ਿਦੱਤੀ ਸੀ। ਇਹ ਉਹੀ ਨਤੀਜਾ ਹੈ ਜਿਸ ਨੇ ਸ਼ੀ ਜਿਨਪਿੰਗ ਨੂੰ ਡੇਂਗ ਸ਼ਿਆਓਪਿੰਗ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਵੱਲੋਂ ਬਣਾਈ ਅਤੇ ਪੋਸ਼ਿਤ 4 ਦਹਾਕੇ ਪੁਰਾਣੀ ਪ੍ਰਣਾਲੀ ਨੂੰ ਫਿਰ ਤੋਂ ਖਤਮ ਕਰਨ ਦੀ ਇਜਾਜ਼ਤ ਦਿੱਤੀ ਹੈ। ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸੱਤਾ ਦੀ ਦੁਰਵਰਤੋਂ ਨਾ ਹੋਵੇ ਤੇ ਸੱਭਿਆਚਾਰਕ ਕ੍ਰਾਂਤੀ ਦੌਰਾਨ ਖਤਰਨਾਕ ‘ਗੈਂਗ ਆਫ ਫਾਰ’ ਵੱਲੋਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਮੁੜ ਨਾ ਵਾਪਰਨ। ਚੋਟੀ ਦੇ ਪੱਧਰ ’ਤੇ ਪਾਰਟੀ ਦੇ ਨੇਤਾਵਾਂ ਦੇ ਕਾਰਜਕਾਲ ਨੂੰ 5 ਸਾਲ ਤੱਕ ਸੀਮਤ ਕਰਨਾ ਸ਼ਾਮਲ ਸੀ।
ਹਾਲਾਂਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਉਪਰ ਵਰਣਿਤ ਉਨ੍ਹਾਂ ਸਾਰੇ ਵਿਸਤ੍ਰਿਤ ਤੰਤਰਾਂ ਨੂੰ ਢਹਿ-ਢੇਰੀ ਕਰਨ ਅਤੇ ਇਕ ਸ਼ਾਨਦਾਰ ਤੀਜੇ ਕਾਰਜਕਾਲ ਨੂੰ ਹਾਸਲ ਕਰਨ ’ਚ ਸਫਲ ਰਹੇ ਹਨ। ਮਾਓ ਤਸੇ ਤੁੰਗ ਦੀ ਯਾਦ ਤਾਜ਼ਾ ਕਰਦੇ ਹੋਏ ਸ਼ੀ ਜਿਨਪਿੰਗ ਨੂੰ ਪਾਰਟੀ ਸੁਧਾਰ ਮੁਹਿੰਮ ਦੇ ਰੂਪ ’ਚ ਜਾਣਿਆ ਜਾਂਦਾ ਹੈ।
ਇਕ ਹਫਤੇ ਤੱਕ ਚੱਲਣ ਵਾਲੇ 5 ਸਾਲਾ ਕਾਂਗਰਸ ’ਚ ਸ਼ੀ ਦੇ ਉਦਘਾਟਨ ਭਾਸ਼ਣ ’ਚ ਚੀਨ ਦੇ ਮਹਾਨ ਆਧੁਨਿਕ ਸਮਾਜਵਾਦੀ ਰਾਸ਼ਟਰ ਬਣਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਪਾਰਟੀ ਨੂੰ ‘ਸ਼ੁੱਧ’ ਕਰਨ ਦੀ ਲੋੜ ’ਤੇ ਧਿਆਨ ਕੇਂਦਰਿਤ ਕੀਤਾ। ਸ਼ੀ ਜਿਨਪਿੰਗ ਆਪਣੇ ਸਾਥੀਆਂ ਦੇ ਨਾਲ ਪਾਰਟੀ ਦੇ ਅੰਦਰ ਅਤੇ ਵਿਸ਼ਵ ਪੱਧਰ ’ਤੇ ਆਵਾਸ ਦੀ ਭਾਲ ਨਹੀਂ ਕਰ ਰਹੇ ਹਨ। ਪਿਛਲੇ ਇਕ ਦਹਾਕੇ ਤੋਂ ਸ਼ੀ ਜਿਨਪਿੰਗ ਸਾਵਧਾਨੀਪੂਰਵਕ ਰਹੇ ਹਨ।
ਭਾਰਤ ਦੇ ਲਈ ਇਹ 20ਵੀਂ ਕਾਂਗਰਸ ਅਤੇ ਸ਼ੀ ਦੇ ਤੀਜੇ ਕਾਰਜਕਾਲ ਦਾ ਅਰਥ ਇਹ ਹੈ ਕਿ ਚੀਨ ’ਚ ਵੱਧ ਸੁਰੱਖਿਆ ਦਾ ਜੁੜਨਾ। ਇਸ ਦਾ ਸਬੂਤ ਪੀ. ਐੱਲ. ਏ. ਕਮਾਂਡਰ ਫਾਬਾਓ ਦੇ ਪ੍ਰਦਰਸ਼ਨ ਤੋਂ ਹੈ ਜੋ 2020 ਦੇ ਗਲਵਾਨ ਘਾਟੀ ਸੰਘਰਸ਼ ’ਚ ਸ਼ਾਮਲ ਸੀ। ਜਿਵੇਂ-ਜਿਵੇਂ ਚੀਨੀ ਅਰਥਵਿਵਸਥਾ ਹੋਰ ਮੱਠੀ ਹੁੰਦੀ ਹੈ, ਸ਼ੀ ਜਿਨਪਿੰਗ ਭਾਰਤ ਦੇ ਨਾਲ ਤਣਾਅ ਦੀ ਹੋਰ ਵੱਧ ਵਰਤੋਂ ਕਰ ਸਕਦੇ ਹਨ। ਸ਼ੀ ਜਿਨਪਿੰਗ ਰਾਸ਼ਟਰਵਾਦ ਦੇ ਜਿੰਨ ਨੂੰ ਹੋਰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਵਾਰ ਬੋਤਲ ’ਚੋਂ ਜਿੰਨ ਦੇ ਬਾਹਰ ਨਿਕਲਣ ਦੇ ਬਾਅਦ ਉਸ ਨੂੰ ਫਿਰ ਤੋਂ ਬੋਤਲ ’ਚ ਪਾਉਣਾ ਔਖਾ ਹੁੰਦਾ ਹੈ। ਭਾਰਤ ਅਤੇ ਚੀਨ ਦੇ ਹੋਰ ਗੁਆਂਢੀ ਦੇਸ਼ਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਲੇਖਕ- ਮਨੀਸ਼ ਤਿਵਾੜੀ
ਫੌਜ ਦੇ ਹੈਲੀਕਾਪਟਰਾਂ ਦੇ ਲਗਾਤਾਰ ਹਾਦਸੇ, ‘ਸੁਰੱਖਿਆ ਆਡਿਟ ਦੀ ਲੋੜ’
NEXT STORY