Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 17, 2026

    10:09:54 AM

  • big news from across punjab regarding aadhaar cards

    ਪੰਜਾਬ ਭਰ 'ਚ ਆਧਾਰ ਕਾਰਡਾਂ ਨੂੰ ਲੈ ਕੇ ਵੱਡੀ...

  • students albania

    ਭਾਰਤ-ਫਰਾਂਸ ਮਗਰੋਂ ਸੜਕਾਂ 'ਤੇ ਉਤਰੇ ਇਸ ਦੇਸ਼ ਦੇ...

  • indonesia fuel crisis

    ਇਸ ਦੇਸ਼ 'ਚ ਪੈ ਗਿਆ 'ਤੇਲ ਦਾ ਸੋਕਾ' ! ਪੰਪਾਂ 'ਤੇ...

  • new revelation regarding phone calls in parvinder jhota murder case

    ਪਰਵਿੰਦਰ ਝੋਟਾ ਕਤਲ ਮਾਮਲੇ 'ਚ ਫੋਨ ਕਰਨ ਨੂੰ ਲੈ ਕੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨਾਲ ਪਾਕਿ 'ਚ ਜਿਥੇ ਮੁਗਲ-ਏ-ਆਜ਼ਮ ਪ੍ਰਿਥਵੀਰਾਜ ਕਪੂਰ ਦੀ ਹਵੇਲੀ ਦੇਖੀ

ARTICLE News Punjabi(ਸੰਪਾਦਕੀ)

ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨਾਲ ਪਾਕਿ 'ਚ ਜਿਥੇ ਮੁਗਲ-ਏ-ਆਜ਼ਮ ਪ੍ਰਿਥਵੀਰਾਜ ਕਪੂਰ ਦੀ ਹਵੇਲੀ ਦੇਖੀ

  • Updated: 30 Sep, 2020 02:55 AM
Article
prime minister narasimha rao in pakistan
  • Share
    • Facebook
    • Tumblr
    • Linkedin
    • Twitter
  • Comment

ਭਾਰਤੀ ਫਿਲਮ ਜਗਤ ਦੇ ‘ਮੁਗਲ-ਏ-ਆਜ਼ਮ’ ਵਜੋਂ ਪ੍ਰਸਿੱਧ ਅਭਿਨੇਤਾ ਪ੍ਰਿਥਵੀਰਾਜ ਕਪੂਰ ਮੂਲ ਰੂਪ ’ਚ ਪਾਕਿਸਤਾਨ ਦੇ ਰਹਿਣ ਵਾਲੇ ਸਨ ਅਤੇ ਉੱਥੇ ਪਿਸ਼ਾਵਰ ਦੇ ‘ਕਿੱਸਾ ਖਵਾਨੀ ਬਾਜ਼ਾਰ’ ਵਿਚ ਉਨ੍ਹਾਂ ਦੀ 100 ਸਾਲ ਪੁਰਾਣੀ ਜੱਦੀ ਹਵੇਲੀ ਹੈ, ਜੋ ਉਨ੍ਹਾਂ ਦੇ ਪਿਤਾ ਦੀਵਾਨ ਬਸ਼ੇਸ਼ਰਨਾਥ ਕਪੂਰ ਨੇ 1918 ਤੋਂ 1920 ਦਰਮਿਆਨ ਬਣਵਾਈ ਸੀ।

ਪਿਸ਼ਾਵਰ ’ਚ ਹੀ ਅਭਿਨੇਤਾ ਦਿਲੀਪ ਕੁਮਾਰ ਦਾ ਮਕਾਨ ਵੀ ਹੈ। ਇਨ੍ਹਾਂ ਦੋਵਾਂ ਇਮਾਰਤਾਂ, ਜਿਨ੍ਹਾਂ ਨੂੰ ਕੌਮੀ ਵਿਰਾਸਤ ਕਰਾਰ ਦਿੱਤਾ ਜਾ ਚੁੱਕਾ ਹੈ, ਨੂੰ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੇ ਇਤਿਹਾਸਕ ਇਮਾਰਤਾਂ ਦੀ ਸੰਭਾਲ ਦੇ ਮੰਤਵ ਨਾਲ ਖਰੀਦ ਕੇ ਉਨ੍ਹਾਂ ਦਾ ਨਵੀਨੀਕਰਨ ਕਰਨ ਦਾ ਫੈਸਲਾ ਕੀਤਾ ਹੈ, ਜੋ ਅੱਜ ਬੇਹੱਦ ਮਾੜੀ ਹਾਲਤ ’ਚ ਪਹੁੰਚ ਜਾਣ ਕਾਰਨ ਡੇਗੇ ਜਾਣ ਦੇ ਖਤਰੇ ਦਾ ਸਾਹਮਣਾ ਕਰ ਰਹੀਅਾਂ ਹਨ।

28 ਸਤੰਬਰ ਦੀਅਾਂ ਅਖਬਾਰਾਂ ’ਚ ਪ੍ਰਿਥਵੀਰਾਜ ਕਪੂਰ ਦੀ ਹਵੇਲੀ ਸੰਬੰਧੀ ਖਬਰ ਪੜ੍ਹਨ ਪਿਛੋਂ ਮੈਨੂੰ ਉਹ ਦਿਨ ਯਾਦ ਆ ਗਏ, ਜਦੋਂ ਮੈਨੂੰ ਸਾਬਕਾ ਵਿਦੇਸ਼ ਮੰਤਰੀ ਨਰਸਿਮ੍ਹਾ ਰਾਓ, ਜੋ ਬਾਅਦ ’ਚ ਭਾਰਤ ਦੇ ਪ੍ਰਧਾਨ ਮੰਤਰੀ ਵੀ ਬਣੇ, ਨਾਲ ਪਾਕਿਸਤਾਨ ਜਾਣ ਵਾਲੀ ਪੱਤਰਕਾਰਾਂ ਦੀ ਇਕ ਟੀਮ ਦੇ ਮੈਂਬਰ ਵਜੋਂ 1 ਤੋਂ 4 ਜੂਨ 1983 ਤਕ ਪਾਕਿਸਤਾਨ ਦੇ 4 ਦਿਨਾਂ ਦੇ ਦੌਰੇ ’ਤੇ ਜਾਣ ਦਾ ਮੌਕਾ ਮਿਲਿਆ ਸੀ।

ਪ੍ਰਤਿਭਾਵਾਂ ਦੇ ਮਾਲਿਕ ਅਤੇ ਕਈ ਭਾਸ਼ਾਵਾਂ ਦੇ ਜਾਣੂ ਨਰਸਿਮ੍ਹਾ ਰਾਓ ਨੂੰ ਭਾਰਤ ’ਚ ਆਰਥਿਕ ਸੁਧਾਰਾਂ ਦੇ ਜਨਕ ਵਜੋਂ ਜਾਣਿਆ ਜਾਂਦਾ ਹੈ। ਘੱਟ ਬੋਲਣ ਕਾਰਨ ਉਨ੍ਹਾਂ ਨੂੰ ‘ਮੌਨ ਪ੍ਰਧਾਨ ਮੰਤਰੀ’ ਵੀ ਕਿਹਾ ਗਿਆ। ਉਹ ਨਹਿਰੂ ਅਤੇ ਗਾਂਧੀ ਪਰਿਵਾਰ ਪਿੱਛੋਂ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਨੇ ਪੂਰੇ ਪੰਜ ਸਾਲ ਤਕ ਭਾਰਤ ਦਾ ਰਾਜ ਸੰਭਾਲਿਆ।

ਉਨ੍ਹਾਂ ਦੇ ਪ੍ਰਧਾਨ ਮੰਤਰੀ ਦੇ ਸਮੇਂ ’ਚ ਡਾ. ਮਨਮੋਹਨ ਸਿੰਘ ਨੇ ਵਿੱਤ ਮੰਤਰੀ ਵਜੋਂ ‘ਕੌਮਾਂਤਰੀ ਮੁਦਰਾ ਫੰਡ’ ਨੀਤੀ ਸ਼ੁਰੂ ਕੀਤੀ, ਜਿਸ ਕਾਰਨ ਬੈਂਕਾਂ ’ਚ ਹੋਣ ਵਾਲੇ ਭ੍ਰਿਸ਼ਟਾਚਾਰ ’ਚ ਕਾਫੀ ਕਮੀ ਆਈ ਸੀ।

ਪੱਤਰਕਾਰਾਂ ਦੀ ਟੀਮ ’ਚ ਸਾਡੇ ਨਾਲ ਪ੍ਰਸਿੱਧ ਉਰਦੂ ਪੱਤਰਿਕਾ ‘ਸ਼ਮਾ’ ਦੇ ਮਾਲਕ ਜਨਾਬ ਯੂਨੁਸ ਦੇਹਲਵੀ ਵੀ ਸਨ। ਉਸ ਸਮੁੱਚੇ ਦੌਰੇ ਦੌਰਾਨ ਅਸੀਂ ਇਕੱਠੇ ਰਹੇ ਅਤੇ ਉਨ੍ਹਾਂ ਕਿਹਾ ਕਿ ਕੁਝ ਦਿਨ ਲਈ ਮੈਂ ਵੀ ਸ਼ਾਕਾਹਾਰੀ ਹੋ ਜਾਵਾਂਗਾ।

ਆਪਣੇ ਉਸ ਦੌਰੇ ਦੌਰਾਨ ਅਸੀਂ ਸਭ ਤੋਂ ਪਹਿਲਾਂ ਰਾਵਲਪਿੰਡੀ ਅਤੇ ਇਸਲਾਮਾਬਾਦ ਦੇ ਜੁੜਵਾਂ ਸ਼ਹਿਰਾਂ ’ਚ ਘੁੰਮੇ ਅਤੇ ਫਿਰ ਮੈਂ ਆਪਣੇ ਨਾਲ ਤਾਇਨਾਤ ਕੀਤੇ ਗਏ ਅਧਿਕਾਰੀਅਾਂ ਨੂੰ ਕਿਹਾ ਕਿ ਉਹ ਸਾਨੂੰ ‘ਕੋਹਮਰੀ’ ਅਤੇ ‘ਪਿਸ਼ਾਵਰ’ ਸ਼ਹਿਰ ਦਿਖਾ ਕੇ ਲਿਆਉਣ।

ਵਾਤਾਵਰਣ ਇੰਨਾ ਸਾਫ ਸੀ ਕਿ ‘ਕੋਹਮਰੀ’ ਦੀਅਾਂ ਪਹਾੜੀਅਾਂ ਤੋਂ ਭਾਰਤ ਦੇ ਪਹਾੜਾਂ ਤਕ ਦਾ ਸੁੰਦਰ ਦ੍ਰਿਸ਼ ਨਜ਼ਰ ਆ ਰਿਹਾ ਸੀ। ਉੱਥੇ ਘੁੰਮਣ ਪਿੱਛੋਂ ਅਸੀਂ ਪਿਸ਼ਾਵਰ ਚਲੇ ਗਏ। ਉਦੋਂ ਤਕ ਸਾਡੀ ਭੁੱਖ ਵੀ ਕਾਫੀ ਚਮਕ ਉੱਠੀ ਸੀ। ਇਸ ਲਈ ਸਾਡੇ ਨਾਲ ਗਏ ਅਧਿਕਾਰੀ ਸਾਨੂੰ ਉੱਥੋਂ ਦੇ ‘ਕਿੱਸਾ ਖਵਾਨੀ ਬਾਜ਼ਾਰ’ ਦੇ ਇਕ ਰੈਸਟੋਰੈਂਟ ’ਚ ਖਾਣਾ ਖੁਆਉਣ ਲਈ ਲੈ ਗਏ।

ਉੱਥੇ ਰੈਸਟੋਰੈਂਟ ’ਚੋਂ ਉੱਠ ਰਿਹਾ ਹਲਕਾ-ਹਲਕਾ ਧੂੰਅਾਂ ਅਤੇ ਪਕਾਏ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ’ਚ ਵਰਤੇ ਮਸਾਲਿਅਾਂ ਦੀ ਮੁਗਧ ਕਰ ਦੇਣ ਵਾਲੀ ਮਹਿਕ ਚਾਰੇ ਪਾਸੇ ਫੈਲੀ ਹੋਈ ਸੀ, ਜਿਸ ’ਚੋਂ ਮੈਨੂੰ ਆਲੂ, ਗੋਭੀ, ਪਨੀਰ, ਪਿਆਜ਼ ਆਦਿ ਦੇ ਪਰੌਂਠਿਅਾਂ ਲਈ ਪ੍ਰਸਿੱਧ ਚਾਂਦਨੀ ਚੌਕ, ਦਿੱਲੀ ਦੇ ਪ੍ਰਸਿੱਧ ਪਰੌਂਠਿਅਾਂ ਵਾਲੇ ਬਾਜ਼ਾਰ ਦੀ ਯਾਦ ਆ ਗਈ।

ਦਾਲ-ਸਬਜ਼ੀ ਬਣਨ ’ਚ ਕੁਝ ਦੇਰ ਸੀ। ਇਸ ਲਈ ਰੈਸਟੋਰੈਂਟ ਵਾਲਿਅਾਂ ਨੇ ਉਦੋਂ ਤਕ ਸਾਡੇ ਸਾਹਮਣੇ ਟੇਬਲ ’ਤੇ 3-4 ਫੁੱਟ ਆਕਾਰ ਦਾ ਅਤਿਅੰਤ ਖਸਤਾ ਅਤੇ ਕੁਰਕੁਰਾ ਨਾਨ ਲਿਆ ਕੇ ਪਰੋਸ ਦਿੱਤਾ। ਉਹ ਇੰਨਾ ਸੁਆਦੀ ਸੀ ਕਿ ਦਾਲ ਜਾਂ ਸਬਜ਼ੀ ਆਉਣ ਤੋਂ ਪਹਿਲਾਂ ਹੀ ਅਸੀਂ ਸਭ ਉਸ ਨੂੰ ਖਾ ਗਏ।

ਖਾਣਾ ਖਾਣ ਪਿੱਛੋਂ ਸਾਡੇ ਗਾਈਡ ਸਾਨੂੰ ਪ੍ਰਿਥਵੀਰਾਜ ਕਪੂਰ ਦਾ ਜੱਦੀ ਮਕਾਨ ਦਿਖਾਉਣ ਲਈ ਲੈ ਗਏ, ਜੋ ਉਸ ਸਮੇਂ ਤਕ ਬੇਹੱਦ ਮਾੜੀ ਹਾਲਤ ’ਚ ਪਹੁੰਚ ਚੁੱਕਾ ਸੀ। ਇਸ ਕਾਰਨ ਸਾਨੂੰ ਉਸ ਨੂੰ ਬਾਹਰ ਤੋਂ ਹੀ ਦੇਖ ਕੇ ਤਸੱਲੀ ਕਰਨੀ ਪਈ। ਗਾਈਡ ਨੇ ਸਾਨੂੰ ਅਭਿਨੇਤਾ ਦਿਲੀਪ ਕੁਮਾਰ ਦਾ ਮਕਾਨ ਵੀ ਦਿਖਾਇਆ।

ਪਿਸ਼ਾਵਰ ’ਚ ਹੀ ਮੇਰੀ ਵੱਡੀ ਭੈਣ ਆਦਰਯੋਗ ਸਵਰਨਲਤਾ ਸੂਰੀ ਜੀ ਦੇ ਸਹੁਰੇ ਵੀ ਸਨ। ਉਨ੍ਹਾਂ ਦਾ ਲਾਲਾ ਮਈਆਦਾਸ ਸੂਰੀ ਦੇ ਸਪੁੱਤਰ ਅਤੇ ਆਜ਼ਾਦੀ ਘੁਲਾਟੀਏ ਸ਼੍ਰੀ ਤਿਲਕ ਰਾਜ ਸੂਰੀ ਨਾਲ ਵਿਆਹ ਹੋਇਆ ਸੀ।

ਸ਼੍ਰੀ ਤਿਲਕ ਰਾਜ ਸੂਰੀ ਵੀ ਆਜ਼ਾਦੀ ਘੁਲਾਟੀਏ ਸਨ। 1942 ’ਚ ਉਹ ਵੀ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਦੇ ਨਾਲ ਜੇਲ ’ਚ ਬੰਦ ਸਨ। ਉੱਥੇ ਉਨ੍ਹਾਂ ਨੇ ਲਾਲਾ ਜੀ ਦੀ ਬਹੁਤ ਜ਼ਿਆਦਾ ਸੇਵਾ ਕੀਤੀ। ਉਨ੍ਹਾਂ ਦੀ ਸੇਵਾ, ਸਮਰਪਣ ਭਾਵਨਾ ਅਤੇ ਸੁੰਦਰ ਸ਼ਖਸੀਅਤ ਨੂੰ ਦੇਖ ਕੇ ਲਾਲਾ ਜੀ ਨੇ ਸਵਰਨਲਤਾ ਜੀ ਦਾ ਵਿਆਹ ਤਿਲਕ ਰਾਜ ਜੀ ਨਾਲ ਕਰਨ ਦਾ ਫੈਸਲਾ ਕਰ ਲਿਆ ਸੀ।

ਵਰਣਨਯੋਗ ਹੈ ਕਿ ਪ੍ਰਿਥਵੀਰਾਜ ਕਪੂਰ ਨੂੰ ਰੰਗਮੰਚ ’ਤੇ ਅਦਾਕਾਰੀ ਨਾਲ ਵੀ ਬੇਹੱਦ ਪਿਆਰ ਸੀ ਅਤੇ ਉਨ੍ਹਾਂ ਮੁੰਬਈ ’ਚ ‘ਪ੍ਰਿਥਵੀ ਥਿਏਟਰ’ ਦੀ ਸਥਾਪਨਾ ਕੀਤੀ ਸੀ। ਇਸ ਲਈ ਫੰਡ ਇਕੱਠਾ ਕਰਨ ਲਈ ਉਹ 1958 ’ਚ ਜਲੰਧਰ ਆਏ ਅਤੇ ਉਨ੍ਹਾਂ ਇਥੋਂ ਦੇ ਪ੍ਰਸਿੱਧ ‘ਜੋਤੀ ਥਿਏਟਰ’ ਵਿਚ ਇਕ ਹਫਤੇ ਤਕ ਚੱਲਣ ਵਾਲੇ ‘ਨਾਟ ਸਮਾਰੋਹ’ ਵਿਚ ਸੱਤ ਨਾਟਕਾਂ ਦਾ ਮੰਚਨ ਕੀਤਾ ਸੀ।

ਮੈਂ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਅਤੇ ਵੱਡੇ ਭਰਾ ਸ਼੍ਰੀ ਰਮੇਸ਼ ਚੰਦਰ ਜੀ ਦੇ ਨਾਲ ਪ੍ਰਿਥਵੀਰਾਜ ਕਪੂਰ ਨੂੰ ਮਿਲਣ ਗਿਆ ਅਤੇ ਉੱਥੇ ਉਨ੍ਹਾਂ ਦੇ 2-3 ਨਾਟਕ ਵੀ ਦੇਖੇ। ਉਨ੍ਹਾਂ ਦੇ ਬੇਟੇ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਉਨ੍ਹਾਂ ਨਾਲ ਨਾਟਕਾਂ ’ਚ ਕੰਮ ਕਰਦੇ ਸਨ।

ਪ੍ਰਿਥਵੀਰਾਜ ਕਪੂਰ ਨੇ ਫਿਲਮ ‘ਮੁਗਲ-ਏ-ਆਜ਼ਮ’ ਵਿਚ ਸ਼ਹਿਨਸ਼ਾਹ ਅਕਬਰ, ਦਿਲੀਪ ਕੁਮਾਰ ਨੇ ਉਨ੍ਹਾਂ ਦੇ ਬੇਟੇ ਸ਼ਹਿਜ਼ਾਦਾ ਸਲੀਮ ਅਤੇ ਮਧੂਬਾਲਾ ਨੇ ਸਲੀਮ ਦੀ ਪ੍ਰੇਮਿਕਾ ਅਨਾਰਕਲੀ ਦੀ ਭੂਮਿਕਾ ਨਿਭਾਈ ਸੀ।

ਇਹ ਫਿਲਮ ਇੰਨੀ ਸਫਲ ਹੋਈ ਕਿ ਪੂਰਾ-ਪੂਰਾ ਸਾਲ ਸਿਨੇਮਾ ਘਰਾਂ ’ਚੋਂ ਨਹੀਂ ਲੱਥੀ। ਇਸ ਫਿਲਮ ’ਚ ਮਧੂਬਾਲਾ ਦਾ ਗਾਇਆ ਗੀਤ ‘ਪਿਆਰ ਕੀਆ ਤੋ ਡਰਨਾ ਕਿਆ’ ਬੇਹੱਦ ਹਰਮਨਪਿਆਰਾ ਹੋਇਆ ਅਤੇ ਲੋਕ ਕਈ ਸਾਲਾਂ ਤਕ ਇਸ ਨੂੰ ਗੁਣਗੁਣਾਉਂਦੇ ਰਹੇ।

ਖੈਰ, ਲਾਹੌਰ ਵਾਪਸੀ ’ਤੇ ਮੈਂ ਆਪਣਾ ਮਕਾਨ, ਆਪਣੀ ਪ੍ਰੈੱਸ ਅਤੇ ਸਕੂਲ ਆਦਿ ਦੇਖਣ ਲਈ ਗਿਆ, ਜਿੱਥੇ ਮੈਂ ਮੈਟ੍ਰਿਕ ਤਕ ਸਿੱਖਿਆ ਹਾਸਲ ਕੀਤੀ ਸੀ। ਮੈਂ ਲਾਜਪਤ ਨਗਰ ਭਵਨ ਵੀ ਗਿਆ ਅਤੇ ਉਹ ਥਾਂ ਵੀ ਦੇਖੀ, ਜਿੱਥੇ ਲਾਜਪਤ ਰਾਏ ਜੀ ਵੱਲੋਂ ਸਥਾਪਤ ‘ਸਰਵੈਂਟਸ ਆਫ ਪੀਪਲ ਸੁਸਾਇਟੀ’ ਦੇ ਨੇਤਾ ਰਹਿੰਦੇ ਸਨ ਅਤੇ ਅਸੀਂ ਉਨ੍ਹਾਂ ਨੂੰ ਮਿਲਣ ਲਈ ਜਾਇਆ ਕਰਦੇ ਸੀ। ਇਥੋਂ ਅਸੀਂ 14 ਅਗਸਤ 1947 ਨੂੰ ਭਾਰਤ ਲਈ ਰਵਾਨਾ ਹੋਏ ਸੀ।

ਇਸ ਦੌਰਾਨ ਯੂੁਨੁਸ ਦੇਹਲਵੀ ਸਾਹਿਬ ਮੈਨੂੰ ਪ੍ਰਸਿੱਧ ਉਰਦੂ ਲੇਖਿਕਾ ਅਤੇ ਸਿਆਸਤਦਾਨ ਬੁਸ਼ਰਾ ਰਹਿਮਾਨ, ਜੋ ਬਾਅਦ ’ਚ ਪੰਜਾਬ ਦੀ ਸੂਬਾਈ ਅਸੈਂਬਲੀ ਅਤੇ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੀ ਮੈਂਬਰ ਵੀ ਬਣੀ, ਨਾਲ ਮਿਲਵਾਉਣ ਲਈ ਵੀ ਲੈ ਕੇ ਗਏ।

ਬੁਸ਼ਰਾ ਜੀ ਨੇ ਸਾਡੀ ਭਰਪੂਰ ਖਾਤਿਰਦਾਰੀ ਕੀਤੀ। ਸਾਨੂੰ ਭੋਜਨ ਕਰਵਾਇਆ। ਫਿਰ ਮੈਂ ਉਨ੍ਹਾਂ ਕੋਲੋਂ ਆਪਣੀਅਾਂ ਅਖਬਾਰਾਂ ’ਚ ਪ੍ਰਕਾਸ਼ਿਤ ਕਰਨ ਲਈ ਉਨ੍ਹਾਂ ਦੇ ਨਾਵਲ ਮੰਗ ਲਏ, ਜਿਸ ’ਤੇ ਉਨ੍ਹਾਂ ਮੈਨੂੰ ਆਪਣੇ 6 ਨਾਵਲ ਦਿੱਤੇ, ਜੋ ਸਾਡੀਅਾਂ ਅਖਬਾਰਾਂ ’ਚ ਪ੍ਰਕਾਸ਼ਿਤ ਹੋਏ ਅਤੇ ਬੇਹੱਦ ਪਸੰਦ ਕੀਤੇ ਗਏ। ਸ਼੍ਰੀਮਤੀ ਬੁਸ਼ਰਾ ਰਹਿਮਾਨ ਦਾ ਲੇਖਨ ਅੱਜ ਵੀ ਜਾਰੀ ਹੈ। ਉਹ 27 ਨਵੰਬਰ 2005 ਨੂੰ ਆਯੋਜਿਤ ਸ਼ਹੀਦ ਪਰਿਵਾਰ ਫੰਡ ਦੇ ਸਹਾਇਤਾ ਵੰਡ ਸਮਾਰੋਹ ’ਚ ਵੀ ਆਏ ਸੀ।

ਵਾਪਸੀ ’ਤੇ ਜਦੋਂ ਅਸੀਂ ਕਸਟਮ ’ਚੋਂ ਨਿਕਲ ਰਹੇ ਸੀ ਤਾਂ ਅਧਿਕਾਰੀਅਾਂ ਨੇ ਮੈਨੂੰ ਪੁੱਛਿਆ ਕਿ ਇਹ ਢੇਰ ਸਾਰਾ ਸਾਮਾਨ ਕੀ ਚੁੱਕਿਆ ਹੋਇਆ ਹੈ? ਮੈਂ ਉਨ੍ਹਾਂ ਨੂੰ ਖੋਲ੍ਹ ਕੇ ਦਿਖਾ ਦਿੱਤਾ ਕਿ ਇਹ ਕਿਤਾਬਾਂ ਹਨ। ਆਪਣੀ ਉਸ ਪਾਕਿਸਤਾਨ ਯਾਤਰਾ ਤੋਂ ਪਰਤਣ ਪਿੱਛੋਂ ਮੈਂ ਕੁਝ ਲੇਖ ਲਿਖੇ ਸਨ, ਜਿਨ੍ਹਾਂ ਨੂੰ ਪਾਕਿਸਤਾਨ ਤੋਂ ਭਾਰਤ ਆਏ ਲੋਕਾਂ ਨੇ ਚਾਅ ਨਾਲ ਪੜ੍ਹਿਆ।

ਪ੍ਰਿਥਵੀਰਾਜ ਕਪੂਰ ਦੀ ਹਵੇਲੀ ਦੀ ਖ਼ਬਰ ਦੇ ਬਹਾਨੇ ਇਹ ਚੰਦ ਗੱਲਾਂ ਮੈਨੂੰ ਯਾਦ ਆ ਗਈਅਾਂ, ਜੋ ਮੈਂ ਤੁਹਾਡੇ ਨਾਲ ਸਾਂਝੀਅਾਂ ਕਰ ਰਿਹਾ ਹਾਂ। ਉਮੀਦ ਕਰਦਾ ਹਾਂ ਕਿ ਇਨ੍ਹਾਂ ਨੂੰ ਪੜ੍ਹ ਕੇ ਤੁਹਾਨੂੰ ਕੁਝ ਚੰਗਾ ਲੱਗਾ ਹੋਵੇਗਾ।

–ਵਿਜੇ ਕੁਮਾਰ

  • Narasimha Rao
  • Pakistan
  • ਪ੍ਰਧਾਨ ਮੰਤਰੀ
  • ਮੁਗਲ-ਏ-ਆਜ਼ਮ

ਜਸਵੰਤ ਸਿੰਘ ਦੇ ਰੂਪ ’ਚ ਭਾਰਤ ਨੇ ਗੁਆਇਆ ਇਕ ਹੋਰ ਜੁਝਾਰੂ ਆਗੂ

NEXT STORY

Stories You May Like

  • two accused arrested who wrote khalistani slogans
    ਖਾਲਿਸਤਾਨੀ ਨਾਅਰੇ ਲਿਖਣ ਤੇ ਹੁਸ਼ਿਆਰਪੁਰ 'ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਵਾਲੇ ਗ੍ਰਿਫ਼ਤਾਰ
  • prime minister narendra modi  public life  25 years
    ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ: ਜਨਤਕ ਜੀਵਨ ਦੇ 25 ਸਾਲ
  • rajnath singh  czech republic  deputy prime minister  meeting
    ਰਾਜਨਾਥ ਸਿੰਘ ਨੇ ਚੈੱਕ ਗਣਰਾਜ ਦੇ ਉੱਪ ਪ੍ਰਧਾਨ ਮੰਤਰੀ ਨਾਲ ਕੀਤੀ ਬੈਠਕ, ਰੱਖਿਆ ਸਹਿਯੋਗ ਵਧਾਉਣ 'ਤੇ ਹੋਈ ਗੱਲਬਾਤ
  • canadian minister anita anand meets prime minister modi
    ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
  • lack of security at atms
    ‘ਏ. ਟੀ. ਐੱਮ. ’ਚ ਸੁਰੱਖਿਆ ਦੀ ਕਮੀ’ ਲੁੱਟ ਦੀਆਂ ਘਟਨਾਵਾਂ ਵਧੀਆਂ!
  • iraq appoints us sanctioned leader
    ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ ਬਣਾ'ਤਾ ਉਪ ਪ੍ਰਧਾਨ ਮੰਤਰੀ
  • meta ceo bought a mansion worth rs 5451877196 in ireland
    Meta ਦੇ CEO ਨੇ ਆਇਰਲੈਂਡ 'ਚ ਖ਼ਰੀਦੀ 5451877196 ਰੁਪਏ ਦੀ ਹਵੇਲੀ, ਜਾਣੋ ਖ਼ਾਸੀਅਤ
  • pakistan government  imran khan  pti party  march
    ਪਾਕਿ: ਸਰਕਾਰ ਨਾਲ ਗੱਲਬਾਤ ਅਸਫਲ ਹੋਣ 'ਤੇ ਇਮਰਾਨ ਖਾਨ ਦੀ ਪਾਰਟੀ PTI ਨੇ ਸ਼ੁਰੂ ਕੀਤਾ ਮਾਰਚ
  • easy registration    becomes a headache for the public
    ਈਜ਼ੀ ਰਜਿਸਟ੍ਰੇਸ਼ਨ ਸਿਸਟਮ ਬਣਿਆ ਲੋਕਾਂ ਲਈ ਸਿਰਦਰਦੀ, 4 ਘੰਟੇ ਸਰਵਰ ਠੱਪ ਹੋਣ ਨਾਲ...
  • beware of online fraud during the festive season
    ਤਿਉਹਾਰਾਂ ’ਤੇ ਆਨਲਾਈਨ ਠੱਗੀ ਤੋਂ ਰਹੋ ਸਾਵਧਾਨ, ਫਰਜ਼ੀ ਵੈੱਬਸਾਈਟਾਂ ਤੇ ਛੋਟ ਦੇ...
  • power cut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Power Cut!
  • jalandhar cantt aam aadmi party resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • power cut in punjab
    ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
  • half day holiday for 24 october schools and colleges closed in jalandhar
    24 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਜਲੰਧਰ ਦੇ ਸਕੂਲ-ਕਾਲਜ
  • accused arrested for writing khalistani slogans in diljit dosanjh s village
    ਦਿਲਜੀਤ ਦੋਸਾਂਝ ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਗ੍ਰਿਫ਼ਤਾਰ! ਮੋਗਾ...
Trending
Ek Nazar
fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • prevalence of adulterated food products
      ‘ਮਿਲਾਵਟੀ ਖੁਰਾਕ ਪਦਾਰਥਾਂ ਦਾ ਜ਼ੋਰ’ ਲੋਕਾਂ ਦੀ ਸਿਹਤ ਨੂੰ ਪਹੁੰਚ ਰਿਹਾ ਨੁਕਸਾਨ!
    • student suicides are becoming a serious problem
      ‘ਵਿਦਿਆਰਥੀ ਖੁਦਕੁਸ਼ੀਆਂ’ ਬਣਦੀਆਂ ਜਾ ਰਹੀਆਂ ਗੰਭੀਰ ਸਮੱਸਿਆ!
    • lack of security at atms
      ‘ਏ. ਟੀ. ਐੱਮ. ’ਚ ਸੁਰੱਖਿਆ ਦੀ ਕਮੀ’ ਲੁੱਟ ਦੀਆਂ ਘਟਨਾਵਾਂ ਵਧੀਆਂ!
    • deaths occurring from entering sewers and septic tanks without safety equipment
      ਬਿਨਾਂ ਸੁਰੱਖਿਆ ਉਪਕਰਣਾਂ ਦੇ ਸੀਵਰ ਅਤੇ ਸੈਪਟਿਕ ਟੈਂਕਾਂ ’ਚ ਉਤਰਨ ਨਾਲ ਹੋ ਰਹੀਆਂ...
    • materials of destruction are being seized
      ‘ਦੇਸ਼ ਦੇ ਇਕ ਸਿਰੇ ਤੋਂ ਦੂਜੇ ਤੱਕ’ ਬਰਾਮਦ ਹੋ ਰਿਹਾ ਤਬਾਹੀ ਦਾ ਸਾਮਾਨ!
    • china s belt and road initiative is becoming a headache for it
      ‘ਚੀਨ ਦੀ ਬੈਲਟ ਐਂਡ ਰੋਡ ਯੋਜਨਾ’ ਬਣਦੀ ਜਾ ਰਹੀ ਇਸਦੇ ਲਈ ਸਿਰਦਰਦ!
    • curbing social evils and extravagance
      ਸਮਾਜਿਕ ਕੁਰੀਤੀਆਂ ਅਤੇ ਫਿਜ਼ੂਲ-ਖਰਚੀ ’ਤੇ ਲਗਾਮ, ਕੁਝ ਪੰਚਾਇਤਾਂ ਦੇ ਸ਼ਲਾਘਾਯੋਗ...
    • women being ruined after falling into the trap of certain charlatan godmen
      ‘ਕੁਝ ਢੋਂਗੀ ਬਾਬਿਆਂ ਦੇ ਜਾਲ ’ਚ ਫਸ ਕੇ’ ਬਰਬਾਦ ਹੋ ਰਹੀਆਂ ਔਰਤਾਂ!
    • some government hospitals patients falling victim to negligence
      ‘ਕੁਝ ਸਰਕਾਰੀ ਹਸਪਤਾਲ’ ਲਾਪ੍ਰਵਾਹੀ ਦਾ ਸ਼ਿਕਾਰ ਹੁੰਦੇ ਮਰੀਜ਼!
    • stray dogs have become a threat to public safety
      ‘ਲੋਕਾਂ ਦੀ ਸੁਰੱਖਿਆ ਲਈ’ ਖ਼ਤਰਾ ਬਣੇ ਆਵਾਰਾ ਕੁੱਤੇ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +