ਇਸ ਸਮੇਂ ਦੁਨੀਆ ਭਰ ’ਚ ਕੋਰੋਨਾ ਨੂੰ ਲੈ ਕੇ ਇਕ ਵਾਰ ਫਿਰ ਤੋਂ ਸਥਿਤੀ ਬਹੁਤ ਹੀ ਚਿੰਤਾਜਨਕ ਬਣ ਗਈ ਹੈ। ਇਸ ਦਾ ਕਾਰਨ ਕੋਰੋਨਾ ਦਾ ਨਵਾਂ ਵੇਰੀਐਂਟ ‘ਓਮੀਕ੍ਰੋਨ’ ਹੈ ਜਿਸ ਨੂੰ ਹੁਣ ਤੱਕ ਦਾ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਕੋਰੋਨਾ ਵਾਇਰਸ ਮੰਨਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਹੁਣ ਤੱਕ ਦੇ ਕੋਰੋਨਾ ਵਾਇਰਸਾਂ ਦੀ ਤੁਲਨਾ ’ਚ 500 ਗੁਣਾ ਵੱਧ ਤੇਜ਼ੀ ਨਾਲ ਫੈਲ ਸਕਦਾ ਹੈ।
ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ’ਚ ਇਸ ਦੇ ਮਾਮਲੇ ਸਾਹਮਣੇ ਆਏ ਅਤੇ ਹੁਣ ਦੁਨੀਆ ਦੇ ਕਈ ਦੇਸ਼ਾਂ ’ਚ ਇਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ’ਚ ਭਾਰਤ ਵੀ ਸ਼ਾਮਲ ਹੋ ਗਿਆ ਹੈ। ਸਾਡੇ ਇੱਥੇ ‘ਓਮੀਕ੍ਰੋਨ ਵੇਰੀਐਂਟ’ ਨਾਲ ਗ੍ਰਸਤ ਪਹਿਲੇ 2 ਮਰੀਜ਼ ਬੈਂਗਲੁਰੂ ’ਚ ਮਿਲੇ। ਇਨ੍ਹਾਂ ’ਚੋਂ ਪਹਿਲਾ 66 ਸਾਲਾ ਵਿਅਕਤੀ ਦੱਖਣੀ ਅਫਰੀਕਾ ਤੋਂ ਆਇਆ ਯਾਤਰੀ ਜਦਕਿ ਦੂਸਰਾ 46 ਸਾਲਾ ਇਕ ਡਾਕਟਰ ਹੈ।
ਤੇਜ਼ੀ ਨਾਲ ਇਨਫੈਕਸ਼ਨ ਫੈਲਾਉਣ ਵਾਲੇ ਕੋਰੋਨਾ ਦੇ ‘ਓਮੀਕ੍ਰੋਨ ਵੇਰੀਐਂਟ’ ਨੂੰ ਰੋਕਣ ਅਤੇ ਇਸ ਨਾਲ ਨਜਿੱਠਣ ਨੂੰ ਲੈ ਕੇ ਅਸੀਂ ਕਿੰਨੇ ਤਿਆਰ ਅਤੇ ਕਿੰਨੇ ਗੰਭੀਰ ਹਾਂ ਇਸ ਦਾ ਅੰਦਾਜ਼ਾ ਇਸੇ ਤੱਥ ਤੋਂ ਹੋ ਜਾਂਦਾ ਹੈ ਕਿ ‘ਓਮੀਕ੍ਰੋਨ ਵੇਰੀਐਂਟ’ ਨਾਲ ਗ੍ਰਸਤ ਪਹਿਲਾ ਿਵਅਕਤੀ ਕਿਸੇ ਨੂੰ ਬਿਨਾਂ ਦੱਸੇ ਬੈਂਗਲੁਰੂ ਏਅਰਪੋਰਟ ਤੋਂ ਫਲਾਈਟ ਲੈ ਕੇ ਦੇਸ਼ ’ਚੋਂ ਬਾਹਰ ਵੀ ਨਿਕਲ ਗਿਆ ਅਤੇ ਕਿਸੇ ਨੂੰ ਇਸ ਦੀ ਕੰਨੋ-ਕੰਨ ਖਬਰ ਨਹੀਂ ਹੋਈ।
ਇਹ ਤਾਂ ਚੰਗੀ ਗੱਲ ਹੈ ਕਿ ਜਿੰਨੇ ਲੋਕਾਂ ਦੇ ਉਹ ਸੰਪਰਕ ’ਚ ਆਇਆ, ਉਹ ਅਜੇ ਤੱਕ ਪਾਜ਼ੇਟਿਵ ਨਹੀਂ ਆਏ ਹਨ ਪਰ ਜੇਕਰ ਅਜਿਹਾ ਨਾ ਹੁੰਦਾ ਅਤੇ ਉਹ ਪਾਜ਼ੇਟਿਵ ਹੋ ਜਾਂਦੇ ਤਾਂ ਅਸੀਂ ਕੀ ਕਰਦੇ?
ਤਾਂ ਕੀ ਅਸੀਂ ਫਿਰ ਤੋਂ ਉਹੀ ਗਲਤੀਆਂ ਦੁਹਰਾਉਣ ਜਾ ਰਹੇ ਹਾਂ ਜੋ ਅਸੀਂ ਪਹਿਲੀ ਅਤੇ ਦੂਸਰੀ ਕੋਰੋਨਾ ਲਹਿਰਾਂ ਦੇ ਦੌਰਾਨ ਕਰ ਚੁੱਕੇ ਹਾਂ? ਕੀ ਅਸੀਂ ਸਥਿਤੀ ਦੇ ਵਿਗੜਣ ਅਤੇ ਮਜਬੂਰੀ ’ਚ ਲਾਕਡਾਊਨ ਵਰਗੀ ਅਰਥਵਿਵਸਥਾ ਨੂੰ ਤਬਾਹ ਕਰਨ ਵਾਲੇ ਵੱਡੇ ਕਦਮ ਹੀ ਚੁੱਕਾਂਗੇ?
ਇਹ ਨੌਬਤ ਨਾ ਆਵੇ ਇਸ ਲਈ ਚੰਗਾ ਤਾਂ ਇਹੀ ਹੋਵੇਗਾ ਕਿ ਸਾਨੂੰ ਪਹਿਲਾਂ ਹੀ ਜਾਂਚ ਦਾ ਘੇਰਾ ਵਧਾਉਣ, ਟੈਸਟਿੰਗ ’ਚ ਰਫਤਾਰ ਲਿਆਉਣ ਅਤੇ ਵਿਦੇਸ਼ਾਂ ਤੋਂ ਆਉਣ ਵਾਲਿਆਂ ’ਤੇ ਸਖਤ ਨਿਗਰਾਨੀ ਰੱਖਣ ਅਤੇ ਪਾਜ਼ੇਟਿਵ ਆਉਣ ਵਾਲੇ ਲੋਕਾਂ ਦੇ ਸੰਪਰਕ ’ਚ ਆਉਣ ਵਾਲਿਆਂ ਦੀ ਜਾਂਚ ਤੇਜ਼ੀ ਅਤੇ ਈਮਾਨਦਾਰੀ ਦੇ ਨਾਲ ਕਰਨ ਵਰਗੇ ਕੰਮ ਪੂਰੀ ਲਗਨ ਦੇ ਨਾਲ ਕਰਨੇ ਚਾਹੀਦੇ ਹਨ।
ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਇਹ ਸਮਝ ਲਓ ਕਿ ਅਸੀਂ ਮੁਸੀਬਤ ਨੂੰ ਖੁੱਲ੍ਹਾ ਸੱਦਾ ਦੇ ਰਹੇ ਹਾਂ ਕਿਉਂਕਿ ਹੁਣ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਵੀ ਕੋਰੋਨਾ ਦੇ ਮਾਮਲੇ ਵਧਣ ਦੀਆਂ ਖਬਰਾਂ ਆਉਣ ਲੱਗੀਆਂ ਹਨ। ਬੇਸੱਕ, ਦੇਸ਼ ’ਚ 80 ਫੀਸਦੀ ਤੋਂ ਵੱਧ ਲੋਕਾਂ ਨੂੰ ਪਹਿਲਾ ਟੀਕਾ ਲਗਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਧਿਆਨ ’ਚ ਰੱਖਣਾ ਹੋਵੇਗਾ ਕਿ ਲਾਪ੍ਰਵਾਹੀ ਕਰਨ ਦੀ ਗੁੰਜਾਇਸ਼ ਸਾਡੇ ਕੋਲ ਜ਼ਰਾ ਵੀ ਨਹੀਂ ਹੈ।
ਮਮਤਾ ਬੈਨਰਜੀ ਵੱਲੋਂ ਕਾਂਗਰਸ ਵਾਲੀ ਯੂ. ਪੀ. ਏ. ਨੂੰ ‘ਅਛੂਤ’ ਮੰਨਣਾ ਅਣਉਚਿਤ
NEXT STORY