Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 09, 2026

    8:54:52 PM

  • big warning for businessmen in italy rules of safety laws changed

    Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ!...

  • sarpanch shot in punjab

    ਪੰਜਾਬ 'ਚ ਸਰਪੰਚ ’ਤੇ ਚੱਲੀਆਂ ਗੋਲੀਆਂ! ਮੋਟਰਸਾਈਕਲ...

  • unidentified motorcyclists open fire at hospital gate

    ਪੰਜਾਬ : ਹਸਪਤਾਲ 'ਤੇ ਤਾਬੜਤੋੜ ਫਾਇਰਿੰਗ ! ਡਿਊਟੀ...

  • severed body found in punjab

    ਪੰਜਾਬ 'ਚ ਮਿਲੀ ਸਿਰਕਟੀ ਲਾਸ਼! ਹਾਲਾਤ ਦੇਖ ਲੋਕਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਸ਼੍ਰੀਨਗਰ ਸੈਂਟਰਲ ਜੇਲ 'ਚੋਂ ਅੱਤਵਾਦੀਆਂ ਦੇ ਤਬਾਦਲੇ 'ਵੱਖਵਾਦੀਆਂ ਦੇ ਪੇਟ ਵਿਚ ਮਰੋੜ'

ARTICLE News Punjabi(ਸੰਪਾਦਕੀ)

ਸ਼੍ਰੀਨਗਰ ਸੈਂਟਰਲ ਜੇਲ 'ਚੋਂ ਅੱਤਵਾਦੀਆਂ ਦੇ ਤਬਾਦਲੇ 'ਵੱਖਵਾਦੀਆਂ ਦੇ ਪੇਟ ਵਿਚ ਮਰੋੜ'

  • Edited By Vijay Kumar Chopra,
  • Updated: 02 Mar, 2018 06:21 AM
Article
transfer of terrorists from srinagar central jail
  • Share
    • Facebook
    • Tumblr
    • Linkedin
    • Twitter
  • Comment

ਦੇਸ਼ ਦੀਆਂ ਕੁਝ ਜੇਲਾਂ ਅਪਰਾਧੀਆਂ ਲਈ 'ਸੁਧਾਰ ਘਰ' ਦੀ ਬਜਾਏ 'ਵਿਗਾੜ ਘਰ' ਬਣ ਕੇ ਰਹਿ ਗਈਆਂ ਹਨ। ਇਨ੍ਹਾਂ ਵਿਚ ਨਿਯਮਾਂ, ਕਾਨੂੰਨਾਂ ਦੀ ਉਲੰਘਣਾ ਕਰਦਿਆਂ ਅਪਰਾਧੀਆਂ ਨੂੰ ਇਕ ਨਿਸ਼ਚਿਤ ਰਕਮ ਬਦਲੇ ਜੇਲਾਂ ਦੇ ਮੁਲਾਜ਼ਮਾਂ ਵਲੋਂ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕੁਝ ਜੇਲਾਂ ਤਾਂ ਅੱਤਵਾਦੀਆਂ ਤੇ ਹੋਰ ਅਪਰਾਧੀ ਅਨਸਰਾਂ ਵਲੋਂ ਆਪਣੀਆਂ ਨਾਜਾਇਜ਼ ਸਰਗਰਮੀਆਂ ਚਲਾਉਣ ਦਾ ਅੱਡਾ ਬਣ ਕੇ ਰਹਿ ਗਈਆਂ ਹਨ।
ਇਨ੍ਹੀਂ ਦਿਨੀਂ ਸ਼੍ਰੀਨਗਰ ਦੀ ਸੈਂਟਰਲ ਜੇਲ ਚਰਚਾ ਵਿਚ ਹੈ, ਜਿਥੇ ਬੰਦ ਕਈ ਹਾਈ-ਪ੍ਰੋਫਾਈਲ ਅੱਤਵਾਦੀਆਂ ਨੇ ਸਥਾਨਕ ਲੋਕਾਂ ਦੇ ਸੰਪਰਕ ਨਾਲ ਇਕ ਸਾਮਾਨਾਂਤਰ ਪ੍ਰਸ਼ਾਸਨਿਕ ਢਾਂਚਾ ਖੜ੍ਹਾ ਕੀਤਾ ਹੋਇਆ ਹੈ। ਇਸ ਬਾਰੇ ਸੂਬਾਈ ਪੁਲਸ ਦੀ ਸੀ. ਆਈ. ਡੀ. ਬ੍ਰਾਂਚ ਦੀ ਇਕ ਰਿਪੋਰਟ ਪਿਛਲੇ ਸਾਲ ਚੀਫ ਸੈਕਟਰੀ (ਗ੍ਰਹਿ) ਰਾਜ ਕੁਮਾਰ ਗੋਇਲ ਨੂੰ ਭੇਜੀ ਗਈ ਸੀ, ਜਿਸ ਵਿਚ ਜੇਲ ਅੰਦਰ ਸਖਤ ਚੌਕਸੀ ਰੱਖਣ ਦੀ ਮੰਗ ਕੀਤੀ ਗਈ ਸੀ।
ਰਿਪੋਰਟ ਅਨੁਸਾਰ, ''ਸ਼੍ਰੀਨਗਰ ਸੈਂਟਰਲ ਜੇਲ ਕਸ਼ਮੀਰ ਵਿਚ ਸਰਗਰਮ ਅੱਤਵਾਦੀਆਂ ਦੇ ਨਾਲ-ਨਾਲ ਸਰਹੱਦ ਪਾਰ ਬੈਠੇ ਅੱਤਵਾਦੀਆਂ ਲਈ ਵੀ ਬਹੁਤ ਅਹਿਮ ਹੈ ਅਤੇ ਜੇਲ ਵਿਚ ਬੰਦ ਅੱਤਵਾਦੀਆਂ ਦੀ ਸਹਿਮਤੀ ਤੋਂ ਬਾਅਦ ਹੀ ਕਸ਼ਮੀਰ ਵਿਚ ਕਿਸੇ ਨੌਜਵਾਨ ਨੂੰ ਅੱਤਵਾਦੀ ਗਿਰੋਹ ਵਿਚ ਭਰਤੀ ਕੀਤਾ ਜਾਂਦਾ ਹੈ।''
''ਇਥੇ ਜੇਹਾਦ ਬਾਰੇ ਲੈਕਚਰ ਦਿੱਤੇ ਜਾਂਦੇ ਹਨ ਅਤੇ ਧਰਮ ਦੇ ਮੂਲ ਸਿਧਾਂਤਾਂ ਨੂੰ ਇਕ ਪਾਸੇ ਰੱਖ ਕੇ ਕੱਟੜਵਾਦ ਦੇ ਪਹਿਲੂਆਂ 'ਤੇ ਜ਼ੋਰ ਦਿੱਤਾ ਜਾਂਦਾ ਹੈ, ਜਿਨ੍ਹਾਂ ਦਾ ਖਾਸ ਤੌਰ 'ਤੇ ਨੌਜਵਾਨਾਂ 'ਤੇ ਮਨੋਵਿਗਿਆਨਕ ਅਸਰ ਪੈਂਦਾ ਹੈ। ਅੱਤਵਾਦ ਜਾਂ ਵੱਖਵਾਦ ਦੇ ਦੋਸ਼ ਹੇਠ ਗ੍ਰਿਫਤਾਰ ਲੋਕਾਂ ਨਾਲ ਕੈਦੀ ਬਹੁਤ ਸਨਮਾਨ ਨਾਲ ਪੇਸ਼ ਆਉਂਦੇ ਹਨ।''
ਇਸ ਸਾਲ 6 ਫਰਵਰੀ ਨੂੰ ਸ਼੍ਰੀਨਗਰ ਜੇਲ ਵਿਚ ਬੰਦ ਲਸ਼ਕਰ ਅੱਤਵਾਦੀ 'ਨਾਵੀਦ ਜੱਟ' ਨੂੰ ਸ਼੍ਰੀਨਗਰ ਦੇ ਹਸਪਤਾਲ ਵਿਚੋਂ ਅੱਤਵਾਦੀਆਂ ਵਲੋਂ ਛੁਡਾ ਕੇ ਲਿਜਾਣ ਤੋਂ ਬਾਅਦ ਹਟਾਏ ਗਏ ਸਾਬਕਾ ਜੇਲ ਮਹਾਨਿਰਦੇਸ਼ਕ ਐੱਸ. ਕੇ. ਮਿਸ਼ਰਾ ਨੇ ਕਿਹਾ ਸੀ ਕਿ ਉਹ ਇਸ ਮੁੱਦੇ 'ਤੇ ਲੰਮੇ ਸਮੇਂ ਤੋਂ ਚਾਨਣਾ ਪਾ ਰਹੇ ਸਨ। ਉਨ੍ਹਾਂ ਨੇ ਸੂਬੇ ਦੇ ਗ੍ਰਹਿ ਵਿਭਾਗ ਅਤੇ ਪੁਲਸ ਦੇ ਸਾਬਕਾ ਮਹਾਨਿਰਦੇਸ਼ਕ (ਕਸ਼ਮੀਰ) ਮੁਨੀਰ ਖਾਨ ਨੂੰ ਕਈ ਚਿੱਠੀਆਂ ਵਿਚ ਜੇਲ ਦੀ ਪੂਰੀ ਤਲਾਸ਼ੀ ਲੈਣ ਲਈ ਕਿਹਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ।
ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੇ ਜੇਲ ਦੀ ਖਰਾਬ ਬਨਾਵਟ ਦਾ ਮੁੱਦਾ ਵੀ ਉਠਾਇਆ ਸੀ, ਜਿਸ ਕਾਰਨ ਕੈਦੀਆਂ ਦੇ ਸਹੀ ਵਰਗੀਕਰਨ ਵਿਚ ਮੁਸ਼ਕਲ ਆਉਂਦੀ ਹੈ ਅਤੇ ਹਾਈ-ਪ੍ਰੋਫਾਈਲ ਕੈਦੀਆਂ ਨੂੰ ਵੱਖ ਰੱਖਣਾ ਅਸੰਭਵ ਜਿਹਾ ਹੈ। ਜੇਲ ਵਿਚ ਲਗਭਗ 300 ਅਣ-ਅਧਿਕਾਰਤ ਮੋਬਾਈਲ ਫੋਨਾਂ ਦੀ ਵਰਤੋਂ ਖਤਰੇ ਨੂੰ ਹੋਰ ਵਧਾ ਰਹੀ ਹੈ। ਮੋਬਾਈਲ ਜੈਮਰ ਕੰਮ ਨਹੀਂ ਕਰ ਰਹੇ ਹਨ ਅਤੇ ਸਿਗਨਲ ਜਾਂ ਮੋਬਾਈਲ ਫੋਨਾਂ ਨੂੰ ਰੋਕਣ ਵਿਚ ਸਫਲ ਨਹੀਂ ਹੋ ਰਹੇ।
ਫਿਲਹਾਲ 6 ਫਰਵਰੀ ਨੂੰ ਸ਼੍ਰੀਨਗਰ ਦੇ ਹਸਪਤਾਲ 'ਚੋਂ ਅੱਤਵਾਦੀ 'ਨਾਵੀਦ' ਦੇ ਫਰਾਰ ਹੋਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰ ਨੂੰ ਜੇਲਾਂ ਦੇ ਸੁਰੱਖਿਆ ਪ੍ਰਬੰਧਾਂ ਦੀ ਪੂਰੀ ਤਰ੍ਹਾਂ ਸਮੀਖਿਆ ਕਰਨ ਅਤੇ ਕੈਦੀਆਂ ਨੂੰ ਦੂਜੀਆਂ ਜੇਲਾਂ ਵਿਚ ਭੇਜਣ ਲਈ ਕਿਹਾ।
ਇਸ ਨੇ ਸ਼੍ਰੀਨਗਰ ਦੀ ਜੇਲ ਲਈ 6 ਚਿਰਸਥਾਈ ਤੇ 23 ਥੋੜ੍ਹਚਿਰੇ ਕਦਮਾਂ ਦਾ ਵੇਰਵਾ ਵੀ ਤਿਆਰ ਕੀਤਾ, ਜਿਨ੍ਹਾਂ ਵਿਚ ਵੱਖਵਾਦੀਆਂ, ਪਾਕਿਸਤਾਨੀ ਤੇ ਕਸ਼ਮੀਰੀ ਅੱਤਵਾਦੀ ਨੂੰ ਹੋਰਨਾਂ ਕੈਦੀਆਂ ਨਾਲੋਂ ਅੱਡ ਰੱਖਣਾ ਵੀ ਸ਼ਾਮਲ ਹੈ।
ਇਸੇ ਕੜੀ ਵਿਚ 'ਨਾਵੀਦ' ਦੇ ਫਰਾਰ ਹੋਣ ਤੋਂ ਬਾਅਦ ਸ਼੍ਰੀਨਗਰ ਸੈਂਟਰਲ ਜੇਲ ਵਿਚ ਬੰਦ 40 ਖੂੰਖਾਰ ਅੱਤਵਾਦੀਆਂ ਤੇ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲਿਆਂ ਨੂੰ 27 ਫਰਵਰੀ ਨੂੰ ਵਾਦੀ ਤੋਂ ਬਾਹਰ ਦੂਜੀਆਂ ਜੇਲਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ 2003 'ਚ ਨਦੀਮਰਗ ਵਿਖੇ 24 ਕਸ਼ਮੀਰੀ ਪੰਡਿਤਾਂ ਦੀ ਹੱਤਿਆ ਵਿਚ ਸ਼ਾਮਲ ਇਕ ਪਾਕਿਸਤਾਨੀ ਨਾਗਰਿਕ 'ਜ਼ਿਆ ਮੁਸਤਫਾ' ਵੀ ਸ਼ਾਮਲ ਹੈ।
ਵੱਖਵਾਦੀਆਂ ਨੇ ਇਨ੍ਹਾਂ ਦੇ ਤਬਾਦਲੇ ਵਿਰੁੱਧ ਰੋਸ ਪ੍ਰਗਟਾਇਆ ਹੈ। 27 ਫਰਵਰੀ ਨੂੰ ਹੀ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ. ਕੇ. ਐੱਲ. ਐੱਫ.) ਦੇ ਚੇਅਰਮੈਨ ਯਾਸੀਨ ਮਲਿਕ ਦੀ ਅਗਵਾਈ ਹੇਠ ਦਰਜਨਾਂ ਲੋਕਾਂ ਨੇ ਸੂਬੇ ਦੇ ਅੰਦਰ ਅਤੇ ਬਾਹਰ ਜੇਲਾਂ ਵਿਚ ਬੰਦ ਕਸ਼ਮੀਰੀ 'ਸਿਆਸੀ ਕੈਦੀਆਂ' ਦੀ ਦਸ਼ਾ ਵੱਲ ਧਿਆਨ ਦਿਵਾਉਣ ਲਈ ਜਾਮਾ ਮਸਜਿਦ ਦੇ ਬਾਹਰ ਧਰਨਾ ਦਿੱਤਾ ਜਦਕਿ ਸਈਦ ਅਲੀ ਗਿਲਾਨੀ ਅਤੇ ਮੀਰਵਾਇਜ਼ ਉਮਰ ਫਾਰੂਕ ਨੇ ਟੈਲੀਫੋਨ ਦੇ ਜ਼ਰੀਏ ਲੋਕਾਂ ਨੂੰ ਸੰਬੋਧਨ ਕੀਤਾ।
ਅੱਤਵਾਦੀਆਂ ਨੂੰ ਸ਼੍ਰੀਨਗਰ ਜੇਲ ਤੋਂ ਦੂਜੀ ਸੁਰੱਖਿਅਤ ਜੇਲ ਵਿਚ ਤਬਦੀਲ ਕਰਨ 'ਤੇ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲੇ ਵੱਖਵਾਦੀਆਂ ਵਲੋਂ ਇਸ 'ਤੇ ਰੋਸ ਪ੍ਰਗਟਾਉਣਾ ਬਿਲਕੁਲ ਸਹੀ ਹੀ ਹੈ ਕਿਉਂਕਿ ਹੁਣ ਇਹ ਅੱਤਵਾਦੀ ਜੇਲ ਵਿਚੋਂ ਭੱਜ ਨਹੀਂ ਸਕਣਗੇ।
ਮਾੜੇ ਪ੍ਰਬੰਧਾਂ ਦੀ ਸ਼ਿਕਾਰ ਸ਼੍ਰੀਨਗਰ ਜੇਲ 'ਚ ਬੰਦ ਅੱਤਵਾਦੀਆਂ ਨੂੰ ਸੁਰੱਖਿਅਤ ਜੇਲਾਂ ਵਿਚ ਤਬਦੀਲ ਕਰਨ ਦਾ ਕੇਂਦਰੀ ਗ੍ਰਹਿ ਮੰਤਰਾਲੇ ਦਾ ਫੈਸਲਾ ਸ਼ਲਾਘਾਯੋਗ ਹੈ ਜੋ ਬਹੁਤ ਪਹਿਲਾਂ ਲਿਆ ਜਾਣਾ ਚਾਹੀਦਾ ਸੀ।
ਇਸ ਸਮੇਂ ਜਦੋਂ ਫੌਜ ਤੇ ਕੇਂਦਰ ਸਰਕਾਰ ਸਰਹੱਦ ਪਾਰੋਂ ਅੱਤਵਾਦ ਵਿਰੁੱਧ ਸਖਤ ਸਟੈਂਡ ਲੈ ਰਹੀ ਹੈ, ਐੱਨ. ਆਈ. ਏ. ਵਲੋਂ ਕਾਰਵਾਈ ਤੋਂ ਬਾਅਦ ਵੱਖਵਾਦੀਆਂ ਨੂੰ ਵਿਦੇਸ਼ਾਂ ਤੋਂ ਪੈਸਾ ਆਉਣ 'ਤੇ ਵੀ ਕੁਝ ਰੋਕ ਲੱਗੀ ਹੈ, ਜਿਸ ਨਾਲ ਪੱਥਰਬਾਜ਼ੀ 'ਚ ਵੀ ਕਮੀ ਆਈ ਹੈ, ਲਿਹਾਜ਼ਾ ਦੂਜੀਆਂ ਜੇਲਾਂ ਵਿਚ ਵੀ ਹਾਲਾਤ ਅਜਿਹੇ ਹੋਰ ਕਦਮ ਚੁੱਕਣ ਦੀ ਮੰਗ ਕਰਦੇ ਹਨ।                                                  
-ਵਿਜੇ ਕੁਮਾਰ

  • ਸ਼੍ਰੀਨਗਰ ਸੈਂਟਰਲ ਜੇਲ
  • ਵੱਖਵਾਦੀਆਂ ਦੇ ਪੇਟ
  • Transfer of terrorists
  • Srinagar Central Jail

ਚੋਣ ਨਤੀਜਿਆਂ ਦਾ ਸਬਕ 'ਲੋਕ ਹੁਣ ਤਬਦੀਲੀ ਚਾਹੁਣ ਲੱਗੇ'

NEXT STORY

Stories You May Like

  • faridkot jail  mobile recovered  prisoner in jail
    ਕੇਂਦਰੀ ਜੇਲ ਫਰੀਦਕੋਟ ’ਚੋਂ 7 ਮੋਬਾਈਲ ਬਰਾਮਦ, 5 ਖ਼ਿਲਾਫ਼ ਕੇਸ ਦਰਜ
  • 6 ias officers transferred see list
    6 IAS ਅਧਿਕਾਰੀਆਂ ਦੇ ਤਬਾਦਲੇ, ਦੇਖੋ ਲਿਸਟ
  • major administrative reshuffle senior ias transfers
    ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: ਸੀਨੀਅਰ IAS ਦੇ ਤਬਾਦਲੇ, ਕਈ ਵਿਭਾਗਾਂ ’ਚ ਨਵੀਆਂ ਤਾਇਨਾਤੀਆਂ
  • transfers of senior ias officers  see list
    7 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਲਿਸਟ
  • 8 ips officers transfers
    ਵੱਡਾ ਪ੍ਰਸ਼ਾਸਨਿਕ ਫੇਰਬਦਲ: ਬਿਹਾਰ 'ਚ 8 IPS ਅਧਿਕਾਰੀਆਂ ਦੇ ਤਬਾਦਲੇ
  • big administrative reshuffle in punjab 11 ias officers transferred
    ਪੰਜਾਬ 'ਚ ਵੱਡਾ ਫੇਰਬਦਲ! IPS ਧਨਪ੍ਰੀਤ ਕੌਰ ਸਣੇ 11 ਅਧਿਕਾਰੀਆਂ ਦੇ ਤਬਾਦਲੇ
  • canada dinesh patnaik
    ਕੈਨੇਡਾ 'ਚ ਵੱਖਵਾਦੀਆਂ ਵੱਲੋਂ ਦਿਨੇਸ਼ ਪਟਨਾਇਕ ਦੇ ਬਿਆਨ ਦਾ ਵਿਰੋਧ ! ਦੇਸ਼ ਨਿਕਾਲਾ ਦੇਣ ਦੀ ਕੀਤੀ ਮੰਗ
  • large scale transfers in the haryana police department
    42 ਇੰਸਪੈਕਟਰਾਂ ਦੇ ਟਰਾਂਸਫਰ ! ਹਰਿਆਣਾ ਪੁਲਸ ਵਿਭਾਗ 'ਚ ਵੱਡੇ ਪੱਧਰ 'ਤੇ ਤਬਾਦਲੇ
  • big warning for businessmen in italy rules of safety laws changed
    Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ! ਬਦਲੇ ਸੇਫ਼ਟੀ ਨਿਯਮ, ਇਨ੍ਹਾਂ...
  • clash in jalandhar
    ਜਲੰਧਰ ਦੀ ਕਾਲੋਨੀ ਵਿਚ ਕੁੱਤਿਆਂ ਪਿੱਛੇ ਹੋ ਗਈ ਲੜਾਈ, ਭਖਿਆ ਮਾਹੌਲ
  • jalandhar  a massive fire broke out in a house
    ਜਲੰਧਰ: ਇਕ ਘਰ 'ਚ ਲੱਗੀ ਭਿਆਨਕ ਅੱਗ, ਸ਼ਾਰਟ ਸਰਕਟ ਕਾਰਨ ਵਾਪਰੀ ਘਟਨਾ
  • ed in punjab ed raid
    ਪੰਜਾਬ ਵਿਚ ਈ. ਡੀ. ਦੀ ਫਿਰ ਵੱਡੀ ਰੇਡ, ਜਲੰਧਰ, ਲੁਧਿਆਣਾ ਕਈ ਜਗ੍ਹਾ ਛਾਪੇਮਾਰੀ
  • massive explosion while welding
    ਵੈਲਡਿੰਗ ਕਰਦਿਆਂ ਹੋਇਆ ਜ਼ਬਰਦਸਤ ਧਮਾਕਾ, ਮਕੈਨਿਕ ਦੀ ਅੱਗ ਦੀ ਲਪੇਟ 'ਚ ਆਉਣ ਕਾਰਨ...
  • father and daughter die in horrific accident on phagwara highway
    ਫਗਵਾੜਾ ਹਾਈਵੇ 'ਤੇ ਮੌਤ ਦਾ ਤਾਂਡਵ, ਇੱਕੋ ਝਟਕੇ 'ਚ ਉੱਜੜਿਆ ਪਰਿਵਾਰ, ਪਿਓ-ਧੀ ਨੇ...
  • railway alert after ludhiana accident
    ਲੁਧਿਆਣਾ ਹਾਦਸੇ ਤੋਂ ਬਾਅਦ ਰੇਲਵੇ ਅਲਰਟ, ਹੁਣ ਟ੍ਰੇਨ 'ਚ ਵੱਧ ਸਾਮਾਨ ਲਿਜਾਣ 'ਤੇ...
  • summer curfew in jalandhar mercury reaches 42 degrees advisory issued
    ਜਲੰਧਰ 'ਚ ਗਰਮੀਆਂ ਦਾ ਕਰਫਿਊ! ਪਾਰਾ ਪਹੁੰਚਿਆ 42 ਡਿਗਰੀ, ਸੜਕਾਂ 'ਤੇ ਪਸਰੀ...
Trending
Ek Nazar
shots fired at private hospital in batala

ਬਟਾਲਾ ਦੇ ਨਿੱਜੀ ਹਸਪਤਾਲ ’ਤੇ ਚਲਾਈਆਂ ਗੋਲੀਆਂ, ਹਸਪਤਾਲ ਦੀ ਸਟਾਫ ਮੈਂਬਰ ਜ਼ਖਮੀ

army chiefs meet

ਲੇਬਨਾਨ ਅਤੇ ਪਾਕਿਸਤਾਨ ਦੇ ਫੌਜ ਮੁਖੀਆਂ ਨੇ ਕੀਤੀ ਮੁਲਾਕਾਤ , ਖੇਤਰੀ ਸੁਰੱਖਿਆ...

rain alert delhi rain

Rain Alert : ਉੱਤਰ ਭਾਰਤ 'ਚ ਬਦਲੇਗਾ ਮੌਸਮ ਦਾ ਮਿਜਾਜ਼, ਦਿੱਲੀ-NCR 'ਚ ਓਰੇਂਜ...

ishq karo party  supreme court  former judge  new party  cjp

'ਇਸ਼ਕ ਕਰੋ ਪਾਰਟੀ' ! 'CJP' ਤੋਂ ਬਾਅਦ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਬਣਾ...

trump statement

ਹੋਰਮੁਜ਼ ਸਟ੍ਰੇਟ ਨੇੜੇ ਅਮਰੀਕੀ ਹੈਲੀਕਾਪਟਰ ਕਰੈਸ਼ ਮਗਰੋਂ ਟਰੰਪ ਦਾ ਅਹਿਮ ਬਿਆਨ

women transgender people bus free travel

ਔਰਤਾਂ ਤੇ ਟਰਾਂਸਜੈਂਡਰ ਲੋਕ ਸਰਕਾਰੀ ਬੱਸਾਂ 'ਚ ਕਰਨਗੇ ਮੁਫ਼ਤ ਸਫ਼ਰ, ਕੇਰਲ ਸਰਕਾਰ...

husband wife honeymoon with in laws divorce

ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ...

marriage baraat thar stunt groom fir registered

'ਵਿਆਹ ਵਾਰ-ਵਾਰ ਨਹੀਂ ਹੁੰਦਾ...!' ਬਾਰਾਤ 'ਚ ਥਾਰ 'ਤੇ ਚੜ੍ਹ ਸਟੰਟ ਕਰਨਾ...

8 ips officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਬਿਹਾਰ 'ਚ 8 IPS ਅਧਿਕਾਰੀਆਂ ਦੇ ਤਬਾਦਲੇ

traffic policeman was beaten up

ਟ੍ਰੈਫਿਕ ਪੁਲਸ ਮੁਲਾਜ਼ਮ ਨਾਲ ਕੁੱਟਮਾਰ, ਵਰਦੀ ਪਾੜੀ ਤੇ ਚਲਾਨ ਮਸ਼ੀਨ ਖੋਹੀ

lpg cylinders ujjwala beneficiaries

ਉੱਜਵਲਾ ਕੁਨੈਕਸ਼ਨ ਵਾਲਿਆਂ ਨੂੰ ਵੱਡਾ ਝਟਕਾ! ਜਾਣੋ ਕੀ ਹੈ ਮੰਤਰਾਲੇ ਦਾ ਨਵਾਂ ਫੈਸਲਾ

365 days validity

ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ

changed atm card fraud of 3 lakhs

"ਅੰਕਲ ਜੀ, ਟ੍ਰਾਂਜ਼ੈਕਸ਼ਨ ਕੈਂਸਲ ਕਰ ਦਿਓ..." ਕਹਿ ਕੇ ਬਦਲਿਆ ATM! ਜੋ ਹੋਇਆ ਉਸ...

scared mother deposited lakhs of rupees in the thugs   account

ਅਮਰੀਕਾ ਪੁਲਸ ਨੇ ਤੁਹਾਡਾ ਮੁੰਡਾ ਫੜ੍ਹ ਲਿਆ..., ਡਰਦੀ ਮਾਂ ਨੇ ਠੱਗਾਂ ਦੇ ਖਾਤੇ...

order issued municipal corporation officials not switch off mobile phones

Punjab: ਹੁਣ ਆਪਣਾ ਮੋਬਾਇਲ ਫੋਨ ਸਵਿੱਚ ਆਫ਼ ਨਹੀਂ ਕਰ ਸਕਣਗੇ ਇਹ ਅਧਿਕਾਰੀ! ਸਖ਼ਤ...

famous folk singer passes away

ਮਸ਼ਹੂਰ ਲੋਕ ਗਾਇਕ ਦਾ ਦਿਹਾਂਤ, ਛਾਤੀ 'ਚ ਉੱਠਿਆ ਤੇਜ਼ ਦਰਦ, ਹਸਪਤਾਲ ਜਾਂਦੇ ਹੀ...

kalsarp yog 2026 rahu ketu moon transit impact on zodiac signs

ਜ਼ਰਾ ਬਚ ਕੇ ਰਹਿਣ ਇਹ 4 ਰਾਸ਼ੀਆਂ ਵਾਲੇ! 9 ਜੂਨ ਤੋਂ ਬਣ ਰਿਹੈ ਖਤਰਨਾਕ 'ਕਾਲਸਰਪ'...

punjab  swords and bullets used to break the rice husks from the fields

ਪੰਜਾਬ: ਖੇਤਾਂ ’ਚੋਂ ਛੱਲੀਆਂ ਤੋੜਨ ਨੂੰ ਲੈ ਕੇ ਚੱਲੀਆਂ ਕਿਰਪਾਨਾਂ ਤੇ ਗੋਲੀਆਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • putin  s campaign to achieve longevity
      ਪੁਤਿਨ ਦੀ ਲੰਮੀ ਉਮਰ ਹਾਸਲ ਕਰਨ ਦੀ ਮੁਹਿੰਮ, ਦੂਜੇ ਪਾਸੇ ਜੰਗਾਂ ’ਚ ਮਾਰੇ ਜਾ ਰਹੇ...
    • air travel is becoming increasingly unsafe now
      ‘ਹਵਾਈ ਯਾਤਰਾਵਾਂ ਵੀ ਹੁਣ’ ਹੁੰਦੀਆਂ ਜਾ ਰਹੀਆਂ ਅਸੁਰੱਖਿਅਤ!
    • when students asked questions to mr  sukhu
      ‘ਜਦੋਂ ਸ਼੍ਰੀ ਸੁੱਖੂ-ਹਿਮਾਚਲ ਦੇ ਮੁੱਖ ਮੰਤਰੀ ਤੋਂ’ ਵਿਦਿਆਰਥੀ-ਵਿਦਿਆਰਥਣਾਂ ਨੇ...
    • daughters being killed by their own hands
      ਆਪਣੇ ਹੀ ਹੱਥੀਂ ਕੀਤੀ ਜਾ ਰਹੀ ਧੀਆਂ ਦੀ ਹੱਤਿਆ!
    • may the   pathankot jogindernagar  dam    train service
      ‘ਪਠਾਨਕੋਟ-ਜੋਗਿੰਦਰਨਗਰ (ਡੈਮ)’ ਰੇਲ ਸੇਵਾ ਪਹਿਲਾਂ ਵਾਂਗ ਬਹਾਲ ਹੋਵੇ!
    • indians are flying flags of success in the englishman  s england
      ‘ਅੰਗਰੇਜ਼ਾਂ ਦੇ ਇੰਗਲੈਂਡ ’ਚ’ ਭਾਰਤੀ ਗੱਡ ਰਹੇ ਸਫ਼ਲਤਾ ਦੇ ਝੰਡੇ!
    • criminals are getting more emboldened now attacking police
      ‘ਅਪਰਾਧੀਆਂ ਦੇ ਵਧਦੇ ਹੌਸਲੇ’ ‘ਹੁਣ ਕਰ ਰਹੇ ਪੁਲਸ ’ਤੇ ਹਮਲੇ’
    • first   nato   and now   quad   is also dying
      ਪਹਿਲਾਂ ‘ਨਾਟੋ’ ਅਤੇ ਕੀ ਹੁਣ ‘ਕਵਾਡ’ ਵੀ ਦਮ ਤੋੜ ਰਿਹਾ ਹੈ?
    • incidents of fires in buses
      ‘ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ’ ਬਣ ਰਹੀਆਂ ਯਾਤਰੀਆਂ ਦੀ ਜਾਨ ਦੀਆਂ ਦੁਸ਼ਮਣ!
    • purification campaign in the chinese army
      ‘ਚੀਨੀ ਫੌਜ ’ਚ ਸ਼ੁੱਧੀਕਰਨ ਮੁਹਿੰਮ’ ਦੋ ਸਾਬਕਾ ਰੱਖਿਆ ਮੰਤਰੀਆਂ ਨੂੰ ਹੋਈ ਫਾਂਸੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +