ਜਲੰਧਰ- ਲੰਬੇ ਇੰਤਜ਼ਾਰ ਤੋਂ ਬਾਅਦ ਮਹਿੰਦਰਾ ਜਲਦ ਹੀ ਭਾਰਤੀ ਆਟੋਮੋਬਾਇਲ ਬਾਜ਼ਾਰ 'ਚ ਆਪਣੀ ਨਵੀਂ ਅਤੇ ਅਪਡੇਟਡ SUV ਸਕਾਰਪੀਓ ਫੇਸਲਿਫਟ ਲਾਂਚ ਕਰਨ ਵਾਲੀ ਹੈ। ਕੰਪਨੀ ਇਸ ਨੂੰ 14 ਨਵੰਬਰ 2017 ਨੂੰ ਲਾਂਚ ਕਰੇਗੀ।
ਕਾਰ 'ਚ ਕੁਝ ਬਦਲਾਅ ਵਿਖਾਈ ਦਿੱਤੇ ਹਨ। ਕਾਰ ਦੀ ਫਰੰਟ ਗਰਿਲ 7 ਸਲੇਟ ਵਾਲੀ ਅਤੇ ਬਿਨਾਂ ਕਿਸੇ ਕ੍ਰੋਮ ਵਰਕ ਦੇ ਲਗਾਈ ਗਈ ਹੈ। ਕਾਰ ਦੇ ਅਗਲੇ ਬੰਪਰ 'ਚ ਵੀ ਬਦਲਾਅ ਕੀਤੇ ਗਏ ਹਨ। ਕਾਰ ਦੀ ਸਾਈਡ ਨੂੰ ਪਹਿਲਾਂ ਵਰਗਾ ਹੀ ਰੱਖਿਆ ਗਿਆ ਹੈ ਅਤੇ ਕੁੱਝ ਬਾਡੀ ਕਲੈਡਿੰਗ ਤੋਂ ਇਲਾਵਾ ਜ਼ਿਆਦਾ ਬਦਲਾਵ ਨਹੀਂ ਕੀਤੇ ਗਏ ਹਨ। ਮਹਿੰਦਰਾ ਸਕਾਰਪੀਓ 'ਚ ਨਵੇਂ ਅਲੌਏ ਵ੍ਹੀਲਸ ਲਗਾਏ ਗਏ ਹਨ ਅਤੇ ਕਾਰ ਦੇ ਪਿਛਲੇ ਹਿੱਸੇ 'ਚ ਛੋਟੇ ਬਦਲਾਵ ਹੋਏ ਹਨ।
ਮਹਿੰਦਰਾ ਨੇ ਨਵੀਂ ਸਕਾਰਪੀਓ ਫੇਸਲਿਫਟ ਦੇ ਇੰਜਣ 'ਚ ਕੋਈ ਬਦਲਾਵ ਨਹੀਂ ਕੀਤਾ ਹੈ। ਮਿਡਸਾਇਜ਼ SUV 'ਚ 2.2-ਲਿਟਰ ਦਾ ਐੱਮਹਾਕ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ 140 bhp ਪਾਵਰ ਜਨਰੇਟ ਕਰਦਾ ਹੈ। ਦੱਸ ਦਈਏ ਕਿ ਇਸ ਇੰਜਣ ਦੇ ਪਾਵਰ ਨੂੰ 20 bhp ਵਧਾ ਦਿੱਤਾ ਗਿਆ ਹੈ। ਟਾਰਕ ਫਿਗਰ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਫਿਲਹਾਲ ਵਿਕ ਰਹੀ ਸਕਾਰਪੀਓ 8 ਵੇਰੀਐਂਟਸ 'ਚ ਉਪਲੱਬਧ ਹੈ। ਜਿਨ੍ਹਾਂ ਦੀ ਦਿੱਲੀ 'ਚ ਐਕਸ-ਸ਼ੋਰੂਮ ਕੀਮਤ 9.9 ਲੱਖ ਰੁਪਏ ਤੋਂ ਲੈ ਕੇ 15.5 ਲੱਖ ਰੁਪਏ ਹੈ।
1103 ਸੀ. ਸੀ. ਦੇ ਪਾਵਰਫੁਲ V4 ਇੰਜਣ ਨਾਲ ਲੈਸ ਹੈ Ducati Panigale V4
NEXT STORY